ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਕੋਰੋਨਾ ਅਨੁਭਵ ਤੋਂ ਮਿਲੀ ਸਿੱਖਿਆ ਦੇ ਨਾਲ ਨਵੀਂ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ
ਜੀਵਨ ਅਤੇ ਮਾਨਵਤਾ ਦੇ ਪ੍ਰਤੀ ਨਵੀਂ ਦ੍ਰਿਸ਼ਟੀ ਵਿਕਸਿਤ ਕਰਨ ਦਾ ਸੱਦਾ ਦਿੱਤਾ
ਬਿਮਾਰੀ ਜਾਂ ਅਰਥਵਿਵਸਥਾ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ, ਸਭ ਤੋਂ ਵੱਡੀ ਸਿੱਖਿਆ ਤਾਂ ਇਹ ਹੈ ਕਿ ਸਾਡਾ ਜੀਵਨ ਇੱਕ ਦੂਜੇ ’ਤੇ ਪਰਸਪਰ ਨਿਰਭਰ ਹੈ : ਉਪ ਰਾਸ਼ਟਰਪਤੀ
ਕੋਵਿਡ ਨੇ ਵਿਚਾਰਕ ਅਤੇ ਨੈਤਿਕ ਪ੍ਰਸ਼ਨ ਉਠਾਏ ਹਨ, ਆਰਥਿਕ ਬਿਖਮਤਾਵਾਂ ਉਜਾਗਰ ਹੋਈਆਂ ਹਨ
ਉਪ ਰਾਸ਼ਟਰਪਤੀ ਨੇ ਕੋਵਿਡ ਨੂੰ ਸੱਭਿਅਤਾਗਤ ਸਰੋਕਾਰ ਦੱਸਿਆ
ਸ਼੍ਰੀ ਨਾਇਡੂ ਨੇ ਕੋਰੋਨਾ ਕਾਲ ਵਿੱਚ ਜੀਵਨ ਦੀਆਂ 12 ਸੂਤਰੀ ਨਵੀਆਂ ਸਮਾਨਤਾਵਾਂ ਦੱਸੀਆਂ
Posted On:
18 MAY 2020 2:26PM by PIB Chandigarh
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈੱਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਨਵੀਂ ਜੀਵਨ ਸ਼ੈਲੀ ਅਪਣਾਉਣ ਦੀ ਤਾਕੀਦ ਕੀਤੀ ਅਤੇ ਕੋਰੋਨਾ ਸੰਕ੍ਰਮਣ ਦੇ ਹੁਣ ਤੱਕ ਦੇ ਅਨੁਭਵਾਂ ਤੋਂ ਸਿੱਖਿਆ ਲੈਂਦੇ ਹੋਏ, ਇਸ ਵਾਇਰਸ ਦਾ ਸਾਹਮਣਾ ਕਰਨ ਲਈ 12 ਸੂਤਰੀ ਨਵ ਨਾਰਮਲ ਦੱਸੇ। ਇਸ ਸੰਦੇਹ ਦਰਮਿਆਨ ਕਿ ਸਾਨੂੰ ਇਸ ਵਾਇਰਸ ਦੇ ਨਾਲ ਉਮੀਦ ਤੋਂ ਜ਼ਿਆਦਾ ਸਮੇਂ ਤੱਕ ਰਹਿਣਾ ਪੈ ਸਕਦਾ ਹੈ, ਉਨ੍ਹਾਂ ਨੇ ਜੀਵਨ ਅਤੇ ਮਾਨਵਤਾ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਵਿਕਸਿਤ ਕਰਨ ’ਤੇ ਬਲ ਦਿੱਤਾ।
ਕੱਲ੍ਹ ਰਾਤ ਲੌਕਡਾਊਨ 4.0 ਦੇ ਐਲਾਨ ਦੇ ਬਾਅਦ ਸ਼੍ਰੀ ਨਾਇਡੂ ਨੇ, ਕੋਵਿਡ 19 ਸੰਕ੍ਰਮਣ ਦੁਆਰਾ ਉਤਪੰਨ ਗੰਭੀਰ ਵੈਚਾਰਿਕ ਅਤੇ ਨੈਤਿਕ ਪ੍ਰਸ਼ਨਾਂ ’ਤੇ ਇੱਕ ਵਿਸਤ੍ਰਿਤ ਫੇਸਬੁੱਕ ਪੋਸਟ ਲਿਖਿਆ ਜਿਸ ਵਿੱਚ ਭਾਵੀ ਜੀਵਨਸ਼ੈਲੀ ’ਤੇ ਵਿਚਾਰ ਕੀਤਾ ਗਿਆ ਹੈ। ਲੌਕਡਾਊਨ 4.0 ਵਿੱਚ ਕਾਫ਼ੀ ਢਿੱਲ ਦਿੱਤੀ ਗਈ ਹੈ। ਸ਼੍ਰੀ ਨਾਇਡੂ ਦਾ ਵਿਚਾਰ ਹੈ ਕਿ ਜੀਵਨ ਨੂੰ ਅਲੱਗ-ਥਲੱਗ ਇਕੱਲੇ ਨਹੀਂ ਜੀਵਿਆ ਜਾ ਸਕਦਾ, ਇਸ ਸੰਕ੍ਰਮਣ ਨੇ ਸਾਡੀ ਆਪਸੀ ਨਿਰਭਰਤਾ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ “ਜੋ ਚੀਜ਼ ਕਿਤੇ ਕਿਸੇ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ ਉਹ ਸਾਰਿਆਂ ਨੂੰ, ਸਾਰੀਆਂ ਥਾਵਾਂ ’ਤੇ ਪ੍ਰਭਾਵਿਤ ਕਰੇਗੀ, ਚਾਹੇ ਉਹ ਬਿਮਾਰੀ ਹੋਵੇ ਜਾਂ ਅਰਥਵਿਵਸਥਾ ।”
ਕੋਰੋਨਾ ਤੋਂ ਪਹਿਲਾਂ, ਮਾਨਵ ਪ੍ਰਵਿਰਤੀ ਦੀ ਚਰਚਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਲਿਖਿਆ ਕਿ ਭੌਤਿਕ ਸੁੱਖਾਂ ਅਤੇ ਉਪਭੋਗ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਇਕੱਲਾ ਰਹਿ ਗਿਆ ਸੀ । ਪਰਿਵਾਰ ਅਤੇ ਸਮਾਜ ਉਸਦੇ ਲਈ ਬੰਧਨ ਮਾਤਰ ਸਨ। ਉਸ ਦਾ ਆਤਮਵਿਸ਼ਵਾਸ ਹੰਕਾਰ ਦੀ ਸੀਮਾ ਤੱਕ ਵਧ ਗਿਆ ਸੀ ਜਿਸ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਦੂਸਰਿਆਂ ਦੇ ਜੀਵਨ ਨੂੰ ਨਜ਼ਰਅੰਦਾਜ਼ ਕਰਕੇ ਵੀ, ਉਹ ਇਕੱਲੇ ਸਿਰਫ਼ ਆਪਣੇ ਲਈ ਹੀ ਜੀ ਸਕਦਾ ਹੈ। ਉਨ੍ਹਾਂ ਨੇ ਲਿਖਿਆ ਹੈ “ਪਹਿਲਾਂ ਦੀਆਂ ਮਹਾਮਾਰੀਆਂ ਦੀ ਤੁਲਨਾ ਵਿੱਚ ਜੀਨ ਐਡਿਟਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਬਿਗ ਡਾਟਾ ਆਦਿ ਕਿਤੇ ਬਿਹਤਰ ਤਕਨੀਕਾਂ ਨਾਲ ਲੈਸ ਅੱਜ ਦਾ ਮਾਨਵ ਭਗਵਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ।
ਕੋਰੋਨਾ ਦੇ ਬਾਅਦ ਦੇ ਜੀਵਨ ’ਤੇ ਟਿੱਪਣੀ ਕਰਦੇ ਹੋਏ ਸ਼੍ਰੀ ਨਾਇਡੂ ਨੇ ਲਿਖਿਆ ਹੈ ਕਿ ਖ਼ੁਦ ਲਈ ਜੀਣ ਵਾਲੇ ਮਾਨਵ ਦੀ ਆਤਮਕੇਂਦ੍ਰਿਤ ਜੀਵਨਸ਼ੈਲੀ ਨੂੰ ਇਸ ਵਾਇਰਸ ਨੇ ਹਿਲਾ ਕੇ ਰੱਖ ਦਿੱਤਾ ਹੈ। ਕੁਦਰਤ ਅਤੇ ਅਖਿਲ ਮਾਨਵਤਾ ਦੇ ਨਾਲ ਜੀਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਸ ਅਦ੍ਰਿਸ਼ ਜੀਵਾਣੂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੀਵਨ ਵੱਡੀ ਤੇਜ਼ੀ ਨਾਲ ਬਦਲ ਵੀ ਸਕਦਾ ਹੈ। ਉਸ ਨੇ ਜੀਵਨ ਦੀਆਂ ਅਨਿਸ਼ਚਿਤਤਾਵਾਂ ਨੂੰ ਸਾਹਮਣੇ ਲਿਆ ਖੜ੍ਹਾ ਕੀਤਾ ਹੈ।
ਉਪ ਰਾਸ਼ਟਰਪਤੀ ਦਾ ਵਿਚਾਰ ਹੈ ਕਿ ਇਸ ਮਹਾਮਾਰੀ ਨੇ ਜੀਵਨ ਦੇ ਅਰਥ ਅਤੇ ਉਦੇਸ਼ ਨੂੰ ਲੈ ਕੇ ਸਵਾਲ ਉਠਾਏ ਹਨ, ਸਹਿਚਰ ਜੀਵ-ਜੰਤੂਆਂ ਨਾਲ ਸਾਡੇ ਰਿਸ਼ਤੇ ਕਿਹੋ-ਜਿਹੇ ਹੋਣ, ਵਰਤਮਾਨ ਵਿਕਾਸ ਨੀਤੀ ਦਾ ਕੁਦਰਤੀ ਪਰਿਵੇਸ਼ ਅਤੇ ਸਮਾਵੇਸ਼ੀ ਸਮਾਜਿਕ ਵਿਕਾਸ ਦੀ ਧਾਰਨਾ ’ਤੇ ਕੀ ਪ੍ਰਭਾਵ ਪੈ ਰਿਹਾ ਹੈ, ਇਸ ਵਿਸ਼ੇ ’ਤੇ ਗੰਭੀਰ ਨੈਤਿਕ ਸਵਾਲ ਉਠਾਏ ਗਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ “ਇਸ ਵਾਇਰਸ ਨੇ ਸਮਾਜ ਵਿੱਚ ਵਿਕਾਸ ਦੇ ਨਾਲ-ਨਾਲ ਪਣਪੀਆਂ ਗਹਿਰੀਆਂ ਆਰਥਿਕ ਬਿਖਮਤਾਵਾਂ ਨੂੰ ਵੀ ਰੇਖਾਂਕਿਤ ਕੀਤਾ ਹੈ। ਅਨਿਸ਼ਚਿਤਤਾਵਾਂ ਨੇ ਹਾਲੇ ਵੀ ਮਨੁੱਖ ਨੂੰ ਘੇਰਿਆ ਹੋਇਆ ਹੈ। ਅਨਿਸ਼ਚਿਤਤਾ ਚਿੰਤਾ ਨੂੰ ਜਨਮ ਦਿੰਦੀ ਹੈ ਜੋ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਇਸ ਤੋਂ ਕਿਵੇਂ ਬਚੀਏ? ਬਚਣ ਲਈ ਸ਼ਾਂਤ ਰਹੋ, ਵਿਸ਼ਵਾਸ ਰੱਖੋ ਅਤੇ ਸਮਾਜ ਦੀਆਂ ਨਵੀਆਂ ਸਮਾਨਤਾਵਾਂ, ਨਵੇਂ ਨਾਰਮਲ ਨੂੰ ਸਵੀਕਾਰ ਕਰੋ।”
ਉਨ੍ਹਾਂ ਨੇ ਲਿਖਿਆ ਹੈ ਕਿ ਹਰ ਸੱਭਿਅਤਾ ਦਾ ਉਦੇਸ਼ ਮਾਨਵ ਜੀਵਨ ਦੇ ਅਵਸਰਾਂ, ਉਸ ਦੀਆਂ ਸੰਭਾਵਨਾਵਾਂ ਦੀ ਸੁਰੱਖਿਆ ਅਤੇ ਵਾਧਾ ਕਰਨਾ ਹੁੰਦਾ ਹੈ। ਸ਼੍ਰੀ ਨਾਇਡੂ ਨੇ ਲਿਖਿਆ ਹੈ ਕਿ ਕੋਰੋਨਾ ਸਿਰਫ਼ ਵਿਅਕਤੀ ਦੇ ਨਿਜੀ ਜੀਵਨ ਲਈ ਹੀ ਨਹੀਂ ਸਗੋਂ ਸੱਭਿਅਤਾ ਲਈ ਵੀ ਚੁਣੌਤੀ ਹੈ। ਵਰਤਮਾਨ ਸੱਭਿਅਤਾ ਨੂੰ ਬਚਾਉਣ ਲਈ ਨਵੇਂ ਮੁੱਲ ਅਤੇ ਮਾਪਦੰਡ ਅਪਣਾਉਣੇ ਹੋਣਗੇ।
ਸ਼੍ਰੀ ਨਾਇਡੂ ਨੇ ਲਿਖਿਆ ਕਿ ਜੀਵਨ ਨੂੰ ਅਧਿਕ ਸਮੇਂ ਤੱਕ ਬੰਨਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪਿਛਲੀ ਰਾਤ ਐਲਾਨੇ ਲੌਕਡਾਊਨ 4.0 ਵਿੱਚ ਪ੍ਰਸਤਾਵਿਤ ਛੂਟ ਦਾ ਸੁਆਗਤ ਕੀਤਾ। ਐੱਚਆਈਵੀ ਦੇ ਵਿਰੁੱਧ ਵੈਕਸੀਨ ਦੇ ਅਭਾਵ ਵਿੱਚ ਵੀ, ਆਪਣੀਆਂ ਆਦਤਾਂ ਵਿੱਚ ਸੁਧਾਰ ਲਿਆ ਕੇ ਲੋਕਾਂ ਦੁਆਰਾ ਆਮ ਜੀਵਨ ਜੀਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਇਸ ਵਾਇਰਸ ਦੇ ਨਾਲ ਜੀਵਨ ਜੀਣ ਦੀ ਸਥਿਤੀ ਵਿੱਚ, ਉਸੇ ਤਰ੍ਹਾਂ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਅਤੇ ਕੁਦਰਤ ਅਤੇ ਸਾਥੀ ਨਾਗਰਿਕਾਂ ਪ੍ਰਤੀ ਦ੍ਰਿਸ਼ਟੀਕੋਣ ਬਦਲਣ ਦੀ ਤਾਕੀਦ ਕੀਤੀ।
ਸ਼੍ਰੀ ਨਾਇਡੂ ਨੇ ਕੋਰੋਨਾ ਕਾਲ ਵਿੱਚ 12 ਸੂਤਰੀ ਨਵ ਨਾਰਮਲ ਪ੍ਰਸਤਾਵਿਤ ਕੀਤੇ ਹਨ ਜਿਵੇਂ - ਕੁਦਰਤ ਅਤੇ ਸਾਥੀ ਨਾਗਰਿਕਾਂ ਦੇ ਨਾਲ ਸਦਭਾਵ ਪੂਰਵਕ ਰਹਿਣਾ, ਇਹ ਸਮਝਣਾ ਕਿ ਸਾਡੇ ਜੀਵਨ ਦੀ ਸੁਰੱਖਿਆ ਆਪਸ ਵਿੱਚ ਸਾਡੇ ਸਾਰਿਆਂ ’ਤੇ ਨਿਰਭਰ ਹੈ, ਹਰ ਕਦਮ ਜਾਂ ਗਤੀਵਿਧੀ ਦਾ ਸੰਕ੍ਰਮਣ ਦੇ ਪ੍ਰਸਾਰ ’ਤੇ ਕੀ ਪ੍ਰਭਾਵ ਪਵੇਗਾ ਇਸ ਦਾ ਵਿਵੇਕਪੂਰਨ ਮੁੱਲਾਂਕਣ ਕਰਨਾ, ਕਿਸੇ ਸਥਿਤੀ ਦਾ ਸਾਹਮਣਾ ਭਾਵਨਾ ਦੇ ਆਵੇਸ਼ ਵਿੱਚ ਆਕੇ ਨਹੀਂ ਸਗੋਂ ਇਹ ਵਿਸ਼ਵਾਸ ਰੱਖ ਕਰ ਕਰਨਾ ਕਿ ਵਿਗਿਆਨ ਅਤੇ ਟੈਕਨੋਲੋਜੀ ਇਸਦਾ ਸਮਾਧਾਨ ਲੱਭ ਹੀ ਲੈਣਗੇ, ਸਾਡੇ ਸੁਭਾਅ ਵਿੱਚ ਆਏ ਚੰਗੇ ਪਰਿਵਰਤਨਾਂ ਜਿਵੇਂ ਮਾਸਕ ਪਹਿਨਣਾ, ਨਿਜੀ ਸਫਾਈ, ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਸੰਕ੍ਰਮਿਤ ਲੋਕਾਂ ਨੂੰ ਜਾਂਚ ਇਲਾਜ ਲਈ ਪ੍ਰੇਰਿਤ ਕਰਨ ਲਈ ਉਨ੍ਹਾਂ ਦੇ ਵਿਰੁੱਧ ਕਲੰਕ ਰੋਕਣਾ, ਆਪਣੇ ਸਾਥੀ ਨਾਗਰਿਕਾਂ ਨੂੰ ਸੰਕ੍ਰਮਣ ਲਈ ਦੋਸ਼ੀ ਮੰਨਣ ਵਾਲੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣਾ ਅਤੇ ਉਸ ਨੂੰ ਸਮਾਪਤ ਕਰਨਾ, ਚਾਰੇ ਪਾਸੇ ਵਿਆਪੀ ਨਿਰਾਸ਼ਾ ਦੀ ਜਗ੍ਹਾ ਸਾਡੀ ਸਾਂਝੀ ਕਿਸਮਤ ਅਤੇ ਆਪਸੀ ਨਿਰਭਰਤਾ ’ਤੇ ਵਿਸ਼ਵਾਸ ਕਰਨਾ।
ਉਪ ਰਾਸ਼ਟਰਪਤੀ ਨੇ ਹਰ ਵਰਗ ਦੇ ਮੀਡੀਆ ਨੂੰ ਵੀ ਤਾਕੀਦ ਕੀਤੀ ਕਿ ਉਹ ਵਾਇਰਸ ਅਤੇ ਬਿਮਾਰੀ ਬਾਰੇ ਸਿਰਫ਼ ਪ੍ਰਮਾਣਿਕ ਅਤੇ ਵਿਗਿਆਨਕ ਸੂਚਨਾ ਦਾ ਹੀ ਪ੍ਰਸਾਰ ਕਰਨ। ਇਸ ਨੂੰ ਕਿਸੇ ਪਰਲੋ ਦੇ ਤੌਰ ’ਤੇ ਨਾ ਪ੍ਰਚਾਰਿਤ ਕਰਨ।
ਸ਼੍ਰੀ ਵੈਂਕਈਆ ਨਾਇਡੂ ਨੇ ਲੋਕਾਂ ਨੂੰ “ਅਲੱਗ ਰਹਿਣ ਅਤੇ ਸੁਰੱਖਿਅਤ ਰਹਿਣ” ਦਾ ਸੱਦਾ ਦਿੱਤਾ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ
(Release ID: 1625010)
Visitor Counter : 301
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Tamil
,
Telugu
,
Kannada
,
Malayalam