ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਅਵੈਧ ਜਾਂ ਗ਼ੈਰ-ਕਾਰਜਸ਼ੀਲ ਫਾਸਟਟੈਗ ਵਾਲੇ ਵਾਹਨਾਂ ਨੂੰ ਉਨ੍ਹਾਂ ਦੀ ਸ਼੍ਰੇਣੀ ਅਨੁਸਾਰ ਦੁੱਗਣੀ ਟੌਲ ਫੀਸ ਲਗਾਈ ਜਾਵੇਗੀ

Posted On: 17 MAY 2020 2:08PM by PIB Chandigarh

ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਜੀਐੱਸਆਰ 298, ਮਿਤੀ 15 ਮਈ, 2020 ਨੂੰ ਅਧਿਸੂਚਨਾ ਜਾਰੀ ਕੀਤੀ ਹੈ ਕਿ ਰਾਸ਼ਟਰੀ ਰਾਜਮਾਰਗ ਫੀਸ (ਦਰਾਂ ਅਤੇ ਸੰਗ੍ਰਹਿ ਦਾ ਨਿਰਧਾਰਨ) ਨਿਯਮ, 2008 ਵਿੱਚ ਸੋਧ ਕੀਤੀ ਗਈ ਹੈ ਜੋ ਇਹ ਦੱਸਦਾ ਹੈ ਕਿ ਜੇਕਰ ਕੋਈ ਵਾਹਨ ਫਾਸਟਟੈਗ ਨਾਲ ਫਿਟ ਨਹੀਂ ਹੈ ਜਾਂ ਵਾਹਨ ਵੈਧ ਜਾਂ ਕਾਰਜਸ਼ੀਲ ਫਾਸਟਟੈਗ ਦੇ ਬਿਨਾ ਹੈ ਤਾਂ ਉਹ ਫੀਸ ਪਲਾਜ਼ਾ ਦੇ ਫਾਸਟਟੈਗ ਲੇਨਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਵਾਹਨ ਦੀ ਸ਼੍ਰੇਣੀ ਤੇ ਲਾਗੂ ਫੀਸ ਦੇ ਦੋ ਗੁਣਾ ਦੇ ਬਰਾਬਰ ਫੀਸ ਦਾ ਭੁਗਤਾਨ ਕਰਨਗੇ।

 

ਇਸ ਸੋਧ ਤੋਂ ਪਹਿਲਾਂ ਵਾਹਨ ਦੇ ਉਪਯੋਗਕਰਤਾਵਾਂ ਨੂੰ ਫੀਸ ਪਲਾਜ਼ਾ ਤੇ ਜੇਕਰ ਵਾਹਨ ਤੇ ਫਾਸਟਟੈਗ ਨਹੀਂ ਹੈ ਅਤੇ ਵਾਹਨ ਨੇ ਨਿਰਧਾਰਿਤ ਫਾਸਟਟੈਗ ਲੇਨ ਵਿੱਚ ਪ੍ਰਵੇਸ਼ ਕੀਤਾ ਹੈ ਤਾਂ ਸਿਰਫ਼ ਦੋ ਵਾਰ ਭੁਗਤਾਨ ਕਰਨਾ ਹੁੰਦਾ ਸੀ।

 

***

 

ਆਰਸੀਜੇ/ਐੱਮਐੱਸ(Release ID: 1624813) Visitor Counter : 176