ਰੇਲ ਮੰਤਰਾਲਾ

15 ਮਈ ਦੀ ਅੱਧੀ ਰਾਤ ਤੱਕ, 15 ਦਿਨਾਂ ਵਿੱਚ, 14 ਲੱਖ ਤੋਂ ਵੱਧ ਯਾਤਰੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਗਿਆ

ਭਾਰਤੀ ਰੇਲਵੇ ਨੇ 14 ਮਈ, 2020 ਤੱਕ ਦੇਸ਼ ਭਰ 'ਚ 1074 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ

ਪਿਛਲੇ 3 ਦਿਨਾਂ ਦੌਰਾਨ 2 ਲੱਖ ਤੋਂ ਵੱਧ ਯਾਤਰੀਆਂ ਦਾ ਰੋਜ਼ਾਨਾ ਆਵਾਗਵਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਤਿੰਨ ਲੱਖ ਤੱਕ ਵਧਾਏ ਜਾਣ ਦੀ ਉਮੀਦ ਹੈ

ਪੂਰੇ ਉਤਸ਼ਾਹ ਵਿੱਚ ਮਿਸ਼ਨ "ਬੈੱਕ ਹੋਮ"

ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾ ਰਿਹਾ ਹੈ

ਯਾਤਰੀਆਂ ਨੂੰ ਭੇਜਣ ਅਤੇ ਰਿਸੀਵ ਕਰਨ ਵਾਲੇ ਦੋਹਾਂ ਰਾਜਾਂ ਦੀ ਸਹਿਮਤੀ ਤੋਂ ਬਾਅਦ ਹੀ ਰੇਲਵੇ ਦੁਆਰਾ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ

Posted On: 16 MAY 2020 2:39PM by PIB Chandigarh

ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦਾ ਸਪੈਸ਼ਲ ਟ੍ਰੇਨਾਂ ਜ਼ਰੀਏ ਆਵਾਗਮਨ ਸੁਨਿਸ਼ਚਿਤ ਕਰਨ ਬਾਰੇ ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ, ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।

 

15 ਮਈ 2020 ਦੀ ਅੱਧੀ ਰਾਤ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 1074 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ ਹਨ। ਪਿਛਲੇ 15 ਦਿਨਾਂ ਵਿੱਚ 14 ਲੱਖ ਤੋਂ ਵੱਧ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ।

 

ਧਿਆਨਯੋਗ ਹੈ ਕਿ ਪਿਛਲ਼ੇ 3 ਦਿਨਾਂ ਦੌਰਾਨ 2 ਲੱਖ ਤੋਂ ਵੱਧ ਯਾਤਰੀਆਂ ਦਾ ਰੋਜ਼ਾਨਾ ਆਵਾਗਵਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਰੋਜ਼ਾਨਾ ਤਿੰਨ ਲੱਖ ਯਾਤਰੀਆਂ ਤੱਕ ਵਧਾਏ ਜਾਣ ਦੀ ਉਮੀਦ ਹੈ।

 

ਇਹ 1074 “ਸ਼੍ਰਮਿਕ ਸਪੈਸ਼ਲਟ੍ਰੇਨਾਂ ਵੱਖ-ਵੱਖ ਰਾਜਾਂ ਆਂਧਰ ਪ੍ਰਦੇਸ਼, ਦਿੱਲੀ, ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਕਰਨਾਟਕ, ਕੇਰਲ, ਗੋਆ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਤੋਂ ਚਲਾਈਆਂ ਗਈਆ ਹਨ।

 

 ਇਹ1074 ਟ੍ਰੇਨਾਂ ਵੱਖ-ਵੱਖ ਰਾਜਾਂ-ਆਂਧਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮਿਜ਼ੋਰਮਓਡੀਸ਼ਾ, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਪਹੁੰਚੀਆਂ।

 

 ਟ੍ਰੇਨ 'ਤੇ ਚੜ੍ਹਨ ਤੋਂ ਪਹਿਲਾਂ, ਯਾਤਰੀਆਂ ਦੀ ਸਹੀ ਸਕ੍ਰੀਨਿੰਗ ਸੁਨਿਸ਼ਚਿਤ ਕੀਤੀ ਜਾਂਦੀ ਹੈ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫਤ ਭੋਜਨ ਅਤੇ ਪਾਣੀ ਦਿੱਤਾ ਜਾ ਰਿਹਾ ਹੈ।

 

                                                ****

ਡੀਜੇਐੱਨ/ਐੱਮਕੇਵੀ



(Release ID: 1624595) Visitor Counter : 109