ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲਾ ਨੇ ਰਾਜਾਂ/ ਕੇਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖਿਆ : ਯਕੀਨੀ ਬਣਾਓ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਘਰ ਵਾਪਸ ਨਾ ਜਾਣਾ ਪਵੇ ਅਤੇ ਉਹ ਆਪਣੀ ਯਾਤਰਾ ਸਰਕਾਰ ਦੁਆਰਾ ਸਿਰਫ ਇਸੇ ਉਦੇਸ਼ ਲਈ ਚਲਾਈਆਂ ਜਾ ਰਹੀਆਂ ਬੱਸਾਂ ਜਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਹੀ ਕਰਨ

Posted On: 15 MAY 2020 10:41PM by PIB Chandigarh

ਕੇਂਦਰੀ ਗ੍ਰਹਿ ਮੰਤਰਾਲਾ ਨੇ  11 ਮਈ 2020 ਨੂੰ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ਵਿੱਚ  ਕਿਹਾ ਸੀ  ਕਿ ਉਹ ਆਪਣੇ ਜੱਦੀ ਘਰਾਂ ਨੂੰ ਵਾਪਸ  ਜਾਣ ਲਈ ਰਾਹ ਵਿੱਚ  ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਤੇਜ਼ੀ ਨਾਲ ਘਰ ਪਹੁੰਚਣ ਦੀ ਸਹੂਲਤ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਵਿਸ਼ੇਸ ਤੌਰ ਤੇ ਚਲਾਈਆਂ ਜਾ ਰਹੀਆਂ ਬੱਸਾਂ ਜਾਂ 'ਸ਼੍ਰਮਿਕ'  ਸਪੈਸ਼ਲ ਟ੍ਰੇਨਾਂ ਰਾਹੀਂ ਹੀ ਭੇਜਣ 

 

ਇਸ ਚਿੱਠੀ  ਵਿੱਚ  ਉਸ ਸਥਿਤੀ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਪ੍ਰਵਾਸੀ ਮਜ਼ਦੂਰ ਸੜਕਾਂ ਅਤੇ ਰੇਲ ਟ੍ਰੈਕਾਂ ਉੱਤੇ ਪੈਦਲ ਹੀ ਚਲ ਕੇ  ਘਰ ਜਾਂਦੇ ਨਜ਼ਰ ਆਉਂਦੇ ਹਨ ਸਭ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਕਿਸੇ ਸਥਿਤੀ ਵਿੱਚ  ਉਨ੍ਹਾਂ ਨੂੰ  ਆਪਣੇ ਪਿੰਡਾਂ ਵੱਲ ਪੈਦਲ ਜਾਂਦੇ ਮਜ਼ਦੂਰ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਸਹੀ ਢੰਗ ਨਾਲ ਸਮਝਾ-ਬੁਝਾ ਕੇ ਨੇੜੇ ਦੇ ਕਿਸੇ ਆਸਰਾ ਕੇਂਦਰ ਵਿੱਚ  ਲਿਜਾਇਆ ਜਾਵੇ ਅਤੇ ਉੱਥੇ ਤੱਦ ਤੱਕ ਖਾਣਾ ਅਤੇ ਪਾਣੀ ਵਗੈਰਾ ਮੁਹੱਈਆ ਕਰਵਾਇਆ ਜਾਵੇ ਜਦ ਤੱਕ ਕਿ ਉਨ੍ਹਾਂ ਲਈ ਜੱਦੀ ਟਿਕਾਣਿਆਂ ਉੱਤੇ ਜਾਣ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜਾਂ ਬੱਸਾਂ ਦਾ ਪ੍ਰਬੰਧ ਨਹੀਂ ਹੋ ਜਾਂਦਾ

 

ਪਰ ਪ੍ਰਵਾਸੀ ਮਜ਼ਦੂਰਾਂ ਦੇ ਸੜਕਾਂ, ਰੇਲਵੇ ਟ੍ਰੈਕਾਂ ਉੱਤੇ ਪੈਦਲ  ਜਾਂ ਟਰੱਕਾਂ ਰਾਹੀਂ ਜਾਣ ਦੇ ਮਾਮਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ  ਸਾਹਮਣੇ ਆ ਰਹੇ ਹਨ ਇਸ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁੜ ਤੋਂ ਲਿਖਿਆ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪੈਦਲ ਨਾ ਜਾਣਾ ਪਵੇ

 

ਚਿੱਠੀ ਵਿੱਚ  ਕਿਹਾ ਗਿਆ ਹੈ ਕਿ ਰੇਲ ਮੰਤਰਾਲਾ ਰੋਜ਼ਾਨਾ 100 ਤੋਂ ਵੱਧ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਚਲਾ ਰਿਹਾ ਹੈ ਅਤੇ ਉਹ ਲੋਕਾਂ ਦੀ ਲੋੜ ਅਨੁਸਾਰ ਹੋਰ ਟ੍ਰੇਨਾਂ ਵੀ ਚਲਾਉਣ ਲਈ ਤਿਆਰ ਹੈ ਲੋਕਾਂ ਨੂੰ ਇਨ੍ਹਾਂ ਪ੍ਰਬੰਧਾਂ  ਬਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਜਾਗਰੂਕ ਕਰਵਾਉਣ  ਦੀ ਲੋੜ ਹੈ ਉਨ੍ਹਾਂ ਨੂੰ ਇਹ ਵੀ ਕਹਿਣ ਦੀ ਲੋੜ ਹੈ ਕਿ ਜਦ ਉਹ ਉਨ੍ਹਾਂ ਲਈ ਚਲਾਈਆਂ ਗਈਆਂ ਬੱਸਾਂ /ਟ੍ਰੇਨਾਂ ਰਾਹੀਂ ਵਾਪਸ  ਜਾ ਸਕਦੇ ਹਨ ਤਾਂ ਉਨ੍ਹਾਂ ਨੂੰ ਪੈਦਲ ਜਾਣ ਦੀ ਕੀ ਲੋੜ ਹੈ

 

ਕਿਰਪਾ ਕਰਕੇ ਸਰਕਾਰੀ ਚਿੱਠੀ  ਦੇਖਣ ਲਈ ਉਹ ਇਸ ਲਿੰਕ ਉੱਤੇ ਕਲਿੱਕ ਕਰੋ-

 

Click here to see the Official Communication to the States/UTs

 

****

 

ਵੀਜੀ/ਐੱਸਐੱਨਸੀ/ਵੀਐੱਮ


(Release ID: 1624486)