ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਫੇਸਬੁੱਕ ਨਾਲ ਭਾਈਵਾਲੀ ਕਰਕੇ ਭਾਰਤ ਦੇ ਕਬਾਇਲੀ ਮਾਮਲੇ ਮੰਤਰਾਲੇ ਦੇ ਡਿਜੀਟਲ ਸਕਿੱਲਿੰਗ ਆਵ੍ ਟ੍ਰਾਈਬਲ ਯੂਥ ਪ੍ਰੋਗਰਾਮ 'ਗੋਲ' ਦੀ ਸ਼ੁਰੂਆਤ ਕੀਤੀ

ਗੋਲ ਪ੍ਰੋਗਰਾਮ ਕਬਾਇਲੀ ਉੱਦਮਤਾ ਨੂੰ ਵਿਕਸਤ ਕਰੇਗਾ ਅਤੇ ਕਬਾਇਲੀ ਨੌਜਵਾਨਾਂ ਨੂੰ ਡਿਜੀਟਲ ਪਲੈਟਫਾਰਮਾਂ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਕਿਟਾਂ ਨਾਲ ਜੋੜੇਗਾ

Posted On: 15 MAY 2020 12:32PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਅੱਜ ਕਬਾਇਲੀ ਮਾਮਲੇ ਦੇ 'ਗੋਲ'  (ਗੋਇੰਗ ਔਨਲਾਈਨ ਐਜ਼ ਲੀਡਰਸ) ਪ੍ਰੋਗਰਾਮ ਦੀ ਫੇਸਬੁੱਕ ਨਾਲ ਭਾਈਵਾਲੀ ਕਰਕੇ ਨਵੀਂ ਦਿੱਲੀ ਵਿੱਚ ਅੱਜ ਇਕ ਵੈਬੀਨਾਰ ਵਿੱਚ ਸ਼ੁਰੂਆਤ ਕੀਤੀ ਕਬਾਇਲੀ ਮਾਮਲੇ ਮੰਤਰਾਲੇ ਦੀ ਰਾਜ ਮੰਤਰੀ ਕੁਮਾਰੀ ਰੇਣੂਕਾ ਸਿੰਘ ਸਰੂਤਾ, ਸਕੱਤਰ, ਕਬਾਇਲੀ ਮਾਮਲਿਆਂ ਦੀ ਮੰਤਰਾਲਾ, ਸ਼੍ਰੀ ਦੀਪਕ ਖਾਂਡੇਕਰ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਫੇਸਬੁੱਕ ਦੇ ਨੁਮਾਇੰਦੇ ਵੀ ਇਸ ਵੈਬੀਨਾਰ ਵਿੱਚ ਹਾਜ਼ਰ ਸਨ ਗੋਲ ਪ੍ਰੋਗਰਾਮ ਦਾ ਡਿਜ਼ਾਈਨ ਇਸ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ ਕਿ ਕਬਾਇਲੀ ਨੌਜਵਾਨਾਂ ਨੂੰ ਡਿਜੀਟਲ ਮੋਡ ਰਾਹੀਂ ਮੈਂਬਰੀਂ ਪ੍ਰਦਾਨ ਕੀਤੀ ਜਾਵੇਗੀ ਡਿਜੀਟਲ ਅਧਾਰਿਤ ਇਹ ਪ੍ਰੋਗਰਾਮ ਇਕ ਕੈਟਾਲਿਸਟ ਵਜੋਂ ਕੰਮ ਕਰੇਗਾ ਤਾਕਿ ਕਬਾਇਲੀ ਨੌਜਵਾਨਾਂ ਦੀ ਲੁਕੀ ਹੋਈ ਯੋਗਤਾ ਨੂੰ ਉਭਾਰਿਆ ਜਾ ਸਕੇ ਇਸ ਨਾਲ ਉਨ੍ਹਾਂ ਦੇ ਨਿੱਜੀ ਵਿਕਾਸ ਵਿੱਚ ਮਦਦ ਮਿਲਣ ਤੋਂ ਇਲਾਵਾ ਸਮਾਜ ਦਾ ਸਰਵ-ਪੱਖੀ ਵਿਕਾਸ ਵੀ ਹੋ ਸਕੇਗਾ ਵੈਬੀਨਾਰ ਦਾ ਲਿੰਕ ਹੇਠ ਲਿਖੇ ਅਨੁਸਾਰ ਹੈ –

 

https://www.facebook.com/arjunmunda/videos/172233970820550/UzpfSTY1Nzg2NDIxNzU5NjMzNDoyODg4MDg1MTAxMjQwODkw

 

 

ਪ੍ਰੋਗਰਾਮ ਬਾਰੇ  ਐਲਾਨ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਡਿਜੀਟਲ ਸਾਖਰਤਾ ਨੇ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਕਾਰਨ ਕਾਫੀ ਅਹਿਮੀਅਤ ਹਾਸਲ ਕਰ ਲਈ ਹੈ ਉਨ੍ਹਾਂ ਕਿਹਾ ਕਿ ਮੋਟਾ ਦੀ ਗੋਲ ਪ੍ਰੋਗਰਾਮ ਰਾਹੀਂ ਫੇਸਬੁੱਕ ਨਾਲ ਜੋ ਭਾਈਵਾਲੀ ਹੋਈ ਹੈ, ਉਹ ਬਿਲਕੁਲ ਸਹੀ ਸਮੇਂ ਉੱਤੇ ਕਬਾਇਲੀ ਨੌਜਵਾਨਾਂ ਅਤੇ ਔਰਤਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰਦਾਨ ਹੋਈ ਹੈ ਇਸ ਪ੍ਰੋਗਰਾਮ ਦਾ ਉਦੇਸ਼ 5,000 ਕਬਾਇਲੀ ਨੌਜਵਾਨਾਂ ਦੇ  ਹੁਨਰ ਵਿੱਚ ਵਾਧਾ ਕਰਨਾ ਅਤੇ ਚਾਲੂ ਪੜਾਅ ਵਿੱਚ ਡਿਜੀਟਲ ਪਲੈਟਫਾਰਮ ਅਤੇ ਟੂਲਸ ਦੀ ਪੂਰੀ ਸਮਰੱਥਾ ਦਾ ਲਾਭ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਕਿਟਾਂ ਨੂੰ ਆਪਸ ਵਿੱਚ ਜੋੜਨ ਲਈ ਹੈ ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਪਨਾ ਹੈ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਡਿਜੀਟਲ ਹੁਨਰ ਅਤੇ ਟੈਕਨੋਲੋਜੀ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜੇਗੀ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ  ਪ੍ਰੋਗਰਾਮ ਦਾ ਡਿਜ਼ਾਈਨ ਲੰਬੀ ਮਿਆਦ ਦੇ ਸੁਪਨੇ ਨੂੰ ਲੈ ਕੇ ਤਿਆਰ ਕੀਤਾ ਗਿਆ ਹੈ ਸੁਪਨੇ ਦਾ ਉਦੇਸ਼ ਕਬਾਇਲੀ ਨੌਜਵਾਨਾਂ ਅਤੇ ਔਰਤਾਂ ਦੀ ਸਮਰੱਥਾ ਵਿੱਚ ਵਾਧਾ ਕਰਨਾ ਅਤੇ ਮੈਂਟਰਸ਼ਿਪ ਰਾਹੀਂ ਵੱਖ-ਵੱਖ ਖੇਤਰਾਂ,  ਜਿਵੇਂ ਕਿ ਬਾਗ਼ਬਾਨੀ, ਫੂਡ ਪ੍ਰੋਸੈੱਸਿੰਗ, ਮਧੂਮੱਖੀ ਪਾਲਣ, ਕਬਾਇਲੀ ਕਲਾ ਅਤੇ ਸੱਭਿਆਚਾਰ, ਦਵਾਈ ਵਾਲੀਆਂ ਜੜ੍ਹੀਆਂ ਬੂਟੀਆਂ, ਉੱਦਮਤਾ ਆਦਿ ਦਾ ਪ੍ਰਸਾਰ ਕਰਨਾ ਹੈ ਮੰਤਰੀ ਨੇ ਕਿਹਾ,5,000 ਨਾਲ ਸ਼ੁਰੂ ਕਰਕੇ ਇਸ ਪ੍ਰੋਗਰਾਮ ਨੂੰ ਬਹੁਤ ਵੱਡੀ ਗਿਣਤੀ ਵਿੱਚ ਕਬਾਇਲੀ ਵਿਅਕਤੀਆਂ ਤੱਕ ਵਧਾਇਆ ਜਾ ਸਕਦਾ ਹੈ ਜਿਨ੍ਹਾਂ ਨੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਇਸ ਪ੍ਰੋਗਰਾਮ ਵਿੱਚ ਡੂੰਘੀ ਦਿਲਚਸਪੀ ਵਿਖਾਈ ਹੈ

 

ਸ਼੍ਰੀਮਤੀ ਰੇਣੂਕਾ ਸਿੰਘ ਸਰੂਤਾ ਨੇ ਕਿਹਾ ਕਿ ਗੋਲ ਪ੍ਰੋਗਰਾਮ ਦਾ ਉਦੇਸ਼ ਅਤੇ ਵਿਸ਼ਾ ਨਵੇਕਲਾ ਅਤੇ ਪ੍ਰਭਾਵਸ਼ਾਲੀ ਹੈ ਇਹ ਕਬਾਇਲੀ ਔਰਤਾਂ ਲਈ ਸਸ਼ਕਤੀਕਰਨ ਦਾ ਮਾਹੌਲ ਪੈਦਾ ਕਰੇਗਾ ਅਤੇ ਉਨ੍ਹਾਂ ਨੂੰ ਡਿਜੀਟਲ ਦੁਨੀਆ ਨਾਲ ਜੋੜੇਗਾ ਅਤੇ ਨਾਲ ਹੀ ਉਨ੍ਹਾਂ ਦੀ ਯੋਗਤਾ ਵਿੱਚ ਡਿਜੀਟਲ ਪਲੈਟਫਾਰਮ ਦੀ ਵਰਤੋਂ  ਕਰਕੇ ਵਾਧਾ ਕੀਤਾ ਜਾਵੇਗਾ ਉਨ੍ਹਾਂ ਆਸ ਪ੍ਰਗਟਾਈ ਕਿ ਗੋਲ ਪ੍ਰੋਗਰਾਮ ਕਬਾਇਲੀ ਨੌਜਵਾਨਾਂ ਨੂੰ ਵਿੱਤੀ ਤੌਰ ਤੇ ਆਤਮ-ਨਿਰਭਰ ਬਣਾਉਣ ਲਈ ਕੰਮ ਕਰੇਗਾ

 

ਸ਼੍ਰੀ ਦੀਪਕ ਖਾਂਡੇਕਰ ਨੇ ਕਿਹਾ ਕਿ ਗੋਲ ਪ੍ਰੋਗਰਾਮ ਉਸ ਹਾਂ-ਪੱਖੀ ਕਾਰਵਾਈ ਨੂੰ ਦਰਸਾਏਗਾ ਜੋ ਕਿ ਕਬਾਇਲੀ ਅਤੇ ਗ਼ੈਰ-ਕਬਾਇਲੀ ਨੌਜਵਾਨਾਂ ਵਿੱਚ ਪਾੜੇ ਨੂੰ ਦੂਰ ਕਰਨ ਦੇ ਲੰਬੀ ਮਿਆਦ ਦੇ ਯਤਨ ਨੂੰ ਦਰਸਾਏਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਕਬਾਇਲੀ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਪ੍ਰਗਟ ਕਰੇਗੀ

 

ਕੁਮਾਰੀ ਅਣਖੀ ਦਾਸ, ਡਾਇਰੈਕਟਰ ਜਨਤਕ ਨੀਤੀ, ਫੇਸਬੁੱਕ (ਇੰਡੀਆ, ਦੱਖਣ ਅਤੇ ਕੇਂਦਰੀ ਏਸ਼ੀਆ) ਨੇ ਕਿਹਾ ਕਿ ਮੌਜੂਦਾ ਵਿਸ਼ਵ ਮਹਾਮਾਰੀ ਸਿਹਤ ਅਤੇ ਮਨੁੱਖਤਾਵਾਦ ਦਾ ਸਭ ਤੋਂ ਗੰਭੀਰ ਸੰਕਟ ਲੈ ਕੇ ਆਈ ਹੈ ਕਬਾਇਲੀ ਮਾਮਲੇ ਮੰਤਰਾਲਾ ਭਾਰਤ ਵਿੱਚ ਕਬਾਇਲੀ ਸੱਭਿਆਚਾਰ ਦੀ ਸਾਂਭ-ਸੰਭਾਲ਼ ਅਤੇ ਸਾਡੇ ਕਬਾਇਲੀ ਭਾਈਚਾਰਿਆਂ ਦੀ ਮੁਕਾਬਲੇਬਾਜ਼ੀ ਵਿੱਚ ਵਾਧਾ ਕਰਨ ਲਈ ਸਮਰਪਤ ਹੈ ਇਸ ਮੌਕੇ ਉੱਤੇ ਅਸੀਂ ਉਮੀਦ ਕਰਦੇ ਹਾਂ ਕਿ ਮੰਤਰਾਲਾ ਨਾਲ ਸਾਡੀ ਭਾਈਵਾਲੀ ਕਬਾਇਲੀ ਨੌਜਵਾਨਾਂ ਦੀ ਉੱਦਮਤਾ ਦੀ ਸਮਰੱਥਾ ਵਿੱਚ ਗੋਲ ਦੇ ਦੂਜੇ ਪੜਾਅ ਵਿੱਚ ਵਾਧਾ ਕਰੇਗੀ ਅਤੇ ਇਸ ਦੇ ਲਈ ਇੱਕ ਲਰਨਿੰਗ ਅਤੇ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ ਜੋ ਕਿ 5,000 ਕਬਾਇਲੀ ਸਿੱਖਿਆਰਥੀਆਂ ਨੂੰ ਤਜਰਬੇਕਾਰ ਮੈਂਟਰਾਂ ਨਾਲ ਜੋੜੇਗਾ ਸਾਨੂੰ ਆਸ ਹੈ ਕਿ ਇਹ ਪ੍ਰੋਗਰਾਮ ਕਈ ਕਬਾਇਲੀ ਅਦਾਰੇ ਤਿਆਰ ਕਰੇਗਾ ਜੋ ਕਿ ਇਸ ਪ੍ਰੋਗਰਾਮ ਦੇ ਸਿੱਖਿਆਰਥੀਆਂ ਦੁਆਰਾ ਤਿਆਰ ਕੀਤੇ  ਜਾਣਗੇ

 

ਇਸ ਪ੍ਰੋਗਰਾਮ ਵਿੱਚ ਅਨੁਸੂਚਿਤ ਜਾਤੀਆਂ ਦੇ 5000 ਨੌਜਵਾਨਾਂ (ਜਿਨ੍ਹਾਂ ਨੂੰ 'ਮੈਂਟੀਜ਼' ਕਿਹਾ ਜਾਵੇਗਾ) ਨੂੰ ਮਾਹਿਰਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਟ੍ਰੇਨਿੰਗ ਹਾਸਲ ਕਰਨ ਦਾ ਮੌਕਾ ਮਿਲੇਗਾ 2 ਮੈਂਟੀਜ਼ ਲਈ ਇਕ ਮੈਂਟਰ ਹੋਵੇਗਾ ਇਸ ਪ੍ਰੋਗਰਾਮ ਦਾ ਉਦੇਸ਼ ਅਨੁਸੂਚਿਤ ਕਬੀਲਿਆਂ (ਐੱਸਟੀ) ਦੇ ਨੌਜਵਾਨਾਂ ਨੂੰ ਡਿਜੀਟਲ ਪਲੈਟਫਾਰਮ ਦੀ ਵਰਤੋਂ ਕਰਕੇ ਦੂਰ-ਦੁਰਾਡੇ ਖੇਤਰਾਂ ਵਿੱਚ ਉਨ੍ਹਾਂ ਦੀਆਂ ਖਾਹਿਸ਼ਾਂ, ਸੁਪਨਿਆਂ ਅਤੇ ਯੋਗਤਾ ਨੂੰ ਮੈਂਟਰਜ਼ ਦੀ ਯੋਗਤਾ ਨਾਲ ਸਾਂਝਾ ਕਰਨ ਹੋਵੇਗਾ

 

•       ਗੋਲ (ਗੋਇੰਗ ਔਨਲਾਈਨ ਐਜ਼ ਲੀਡਰਸ) ਫੇਸਬੁੱਕ ਇੰਡੀਆ ਦੀ ਕਬਾਇਲੀ ਮਾਮਲੇ ਮੰਤਰਾਲੇ ਨਾਲ ਇੱਕ ਸਾਂਝੀ ਪਹਿਲ ਹੈ

 

•       5,000 ਨੌਜਵਾਨ ਕਬਾਇਲੀ ਉੱਦਮੀ, ਪੇਸ਼ੇਵਰ, ਕਾਰੀਗਰ, ਕਲਾਕਾਰਾਂ ਨੂੰ ਡਿਜੀਟਲ ਉੱਦਮਤਾ ਪ੍ਰੋਗਰਾਮ ਅਧੀਨ ਡਿਜੀਟਲ ਮੁਹਾਰਤ ਨਾਲ ਟ੍ਰੇਂਡ ਕੀਤੇ ਜਾਣਗੇ

 

•       ਖਾਹਿਸ਼ੀ ਉਮੀਦਵਾਰ ਨੂੰ “goal.tribal.gov.in” ਪੋਰਟਲ ਰਾਹੀਂ ਆਵੇਦਨ ਕਰਨ ਦਾ ਸੱਦਾ ਦਿੱਤਾ ਗਿਆ ਹੈ

 

•       ਅਰਜ਼ੀਆਂ 4 ਮਈ, 2020 ਤੋਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ 3 ਜੁਲਾਈ, 2020 ਦੀ ਅੱਧੀ ਰਾਤ ਤੱਕ ਲਈਆਂ ਜਾਣਗੀਆਂ

 

•       ਉਦਯੋਗ ਅਤੇ ਅਕਾਦਮਿਕ ਖੇਤਰ ਦੇ ਆਗੂਆਂ ਨੂੰ ਮੈਂਟਰਜ਼ ਵਜੋਂ

“goal.tribal.gov.in” ਕੋਲ ਰਜਿਸਟਰਡ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ

 

ਫੇਸਬੁੱਕ ਦਾ ਪ੍ਰੋਜੈਕਟ ਨੂੰ ਪਾਇਲਟ ਆਧਾਰ ਤੇ ਅੱਗੇ ਵਧਾਉਣ ਦਾ ਪ੍ਰੋਗਰਾਮ ਫਰਵਰੀ, 2019 ਤੋਂ ਅਕਤੂਬਰ, 2019 ਤੱਕ ਚਲਿਆ ਸੀ ਜਿਸ ਵਿੱਚ 5 ਰਾਜਾਂ ਤੋਂ 100 ਮੈਂਟੀਜ਼ ਅਤੇ 25 ਮੈਂਟਰਜ਼ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਇਸ ਦੀ ਸਫਲਤਾ ਨੂੰ ਵੇਖਦੇ ਹੋਏ ਫੇਸਬੁੱਕ ਨੇ ਮੋਟਾ ਤੱਕ ਇਕ ਸਾਂਝੀ ਪਹਿਲਕਦਮੀ ਲਈ ਪਹੁੰਚ ਕੀਤੀ ਅਤੇ ਮੈਂਟੀਜ਼ ਦੀ ਚੋਣ, ਡਿਜ਼ਾਈਨ, ਸਿਲੇਬਸ ਅਤੇ ਵੱਖ-ਵੱਖ ਸਰਗਰਮੀਆਂ ਲਈ ਫੇਸਬੁੱਕ ਦੀ ਮਦਦ ਕੀਤੀ

 

ਮੈਂਟੀਜ਼ ਅਤੇ ਮੈਂਟਰਜ਼ ਨੂੰ ਪੋਰਟਲ ( “goal.tribal.gov.in”) ਉੱਤੇ ਰਜਿਸਟਰ ਕਰਵਾਉਣਾ ਪਵੇਗਾ ਅਤੇ ਇਹ ਰਜਿਸਟ੍ਰੇਸ਼ਨ 2 ਮਹੀਨੇ ਲਈ  4 ਮਈ, 2020 ਤੋਂ 3 ਜੁਲਾਈ, 2020 ਤੱਕ ਖੁਲ੍ਹੇਗੀ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਉਨ੍ਹਾਂ ਐੱਸਟੀ ਨੌਜਵਾਨਾਂ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ, ਦੀ ਪੋਰਟਲ ਨਾਲ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਸੀਐੱਸਸੀਜ਼ (ਸਾਂਝੇ ਸੇਵਾ ਕੇਂਦਰ) ਵਿੱਚ ਮਦਦ ਕਰਨ

 

ਮੈਂਟੀਜ਼ ਅਤੇ ਮੈਂਟਰਾਂ ਦੀ ਚੋਣ ਉਨ੍ਹਾਂ ਦੇ ਇਨਪੁੱਟ ਦੇ ਅਧਾਰ ਉੱਤੇ ਜਾਂ ਜਿਵੇਂ ਉਹ ਆਪਣੇ ਆਪ ਨੂੰ ਪੇਸ਼ ਕਰਦੇ ਹਨ, ਕੀਤੀ ਜਾਵੇਗੀ ਆਈਟੀ ਅਧਾਰਿਤ ਸਿਸਟਮ ਦਾ ਡਿਜ਼ਾਈਨ ਮੈਂਟਰਜ਼ ਅਤੇ ਮੈਂਟੀਜ਼ ਲਈ ਇਸ ਆਧਾਰ ਤੇ ਕੀਤਾ ਜਾਵੇਗਾ  ਤਾਕਿ ਉਹ ਇਕੋ ਪੇਸ਼ੇ ਵਿੱਚੋਂ ਹੋਣ ਅਤੇ ਇਕੋ  ਭਾਸ਼ਾ ਵਿੱਚ ਗੱਲ ਕਰ ਸਕਦੇ ਹੋਣ ਚੁਣੇ ਹੋਏ ਮੈਂਟੀਜ਼ ਪ੍ਰੋਗਰਾਮ ਵਿੱਚ 9 ਮਹੀਨੇ ਜਾਂ 36 ਹਫਤੇ ਲਗਾਉਣਗੇ ਜਿਸ ਵਿੱਚ 28 ਹਫਤਿਆਂ ਦੀ ਮੈਂਟਰਸ਼ਿਪ ਹੋਵੇਗੀ ਅਤੇ 8 ਹਫਤਿਆਂ ਦੀ ਇੰਟਰਨਸ਼ਿਪ ਹੋਵੇਗੀ ਪ੍ਰੋਗਰਾਮ 3 ਪ੍ਰਮੁੱਖ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰੇਗਾ - ਡਿਜੀਟਲ ਸਾਖਰਤਾ, ਲਾਈਫ ਸਕਿੱਲਜ਼ ਅਤੇ ਲੀਡਰਸ਼ਿਪ ਅਤੇ ਉੱਦਮਤਾ ਇਸ ਤੋਂ ਇਲਾਵਾ ਇਹ ਖੇਤੀਬਾੜੀ, ਕਲਾ ਅਤੇ ਸੱਭਿਆਚਾਰ, ਹਸਤਕਲਾ ਅਤੇ ਟੈਕਸਟਾਈਲਜ਼, ਸਿਹਤ, ਪੌਸ਼ਟਿਕਤਾ ਆਦਿ ਉੱਤੇ ਵੀ ਧਿਆਨ ਕੇਂਦ੍ਰਿਤ ਕਰਵਾਏਗਾ ਘੱਟੋ ਘੱਟ 250 ਫੈਲੋਜ਼ ਜੋ ਕਿ ਕਬਾਇਲੀ ਮਾਮਲੇ ਮੰਤਰਾਲੇ ਤੋਂ ਨੈਸ਼ਨਲ ਸਕਾਲਰਸ਼ਿਪ ਅਤੇ ਫੈਲੋਸ਼ਿਪ ਸਕੀਮ ਅਧੀਨ ਵਜ਼ੀਫੇ ਲੈਣ ਵਾਲੇ ਹੋਣਗੇ, ਉਹ ਇਸ ਕਬਾਇਲੀ ਟੇਲੈਂਟ ਪੂਲ ਦਾ ਹਿੱਸਾ ਹੋਣਗੇ ਅਤੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਰਾਹੀਂ ਮੈਂਟਰ ਕੀਤਾ ਜਾਵੇਗਾ

 

ਸਾਰੇ ਚੁਣੇ ਹੋਏ ਮੈਂਟੀਜ਼ ਨੂੰ ਫੇਸਬੁੱਕ ਦੁਆਰਾ (ਇੱਕ ਸਾਲ ਲਈ) ਸਮਾਰਟ ਫੋਨ ਅਤੇ ਇੰਟਰਨੈੱਟ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ ਅਤੇ ਨਾਲ ਹੀ ਵੱਖ-ਵੱਖ ਵਿਦੇਸ਼ੀ ਫੋਰਮਾਂ ਸਾਹਮਣੇ ਪੇਸ਼ ਕੀਤਾ ਜਾਵੇਗਾ ਜੋ ਕਿ ਉਨ੍ਹਾਂ ਨੂੰ ਆਪਣੀ ਮੁਹਾਰਤ ਅਤੇ ਲੀਡਰਸ਼ਿਪ ਯੋਗਤਾ ਵਿਖਾਉਣ ਦਾ ਮੌਕਾ ਦੇਣਗੇ ਪ੍ਰੋਗਰਾਮ ਦੁਆਰਾ ਕਬਾਇਲੀ ਲਾਭਾਰਥੀਆਂ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਇਹ ਯਤਨ ਵੀ ਕੀਤੇ ਜਾਣਗੇ ਕਿ ਪ੍ਰੋਗਰਾਮ ਨੂੰ ਦੂਜੀਆਂ ਸਰਕਾਰੀ ਸਕੀਮਾਂ,  ਜਿਵੇਂ ਕਿ ਮੁਦਰਾ ਯੋਜਨਾ, ਕੌਸ਼ਲ ਵਿਕਾਸ ਯੋਜਨਾ, ਜਨ-ਧਨ ਯੋਜਨਾ, ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਨਾਲ ਸੰਗਠਿਤ ਕੀਤਾ ਜਾਵੇ ਇਸ ਨਾਲ ਪ੍ਰਤੀਭਾਗੀਆਂ ਨੂੰ ਇਨ੍ਹਾਂ ਸਰਕਾਰੀ ਸਕੀਮਾਂ ਅਧੀਨ ਪ੍ਰਦਾਨ ਕੀਤੇ ਜਾਂਦੇ ਮੌਕਿਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ

 

****

 

ਐੱਨਬੀ/ਐੱਸਕੇ/ਯੂਡੀ



(Release ID: 1624209) Visitor Counter : 176