ਰੇਲ ਮੰਤਰਾਲਾ

ਭਾਰਤੀ ਰੇਲਵੇ 12.05.2020 ਤੋਂ ਵਿਭਿੰਨ ਵਰਗਾਂ ਲਈ ਸ਼ੁਰੂ ਕੀਤੀਆਂ ਸਪੈਸ਼ਲ ਟ੍ਰੇਨਾਂਵਾਸਤੇ ਸੀਮਤ ਉਡੀਕ ਸੂਚੀ ਟਿਕਟ ਜਾਰੀ ਕਰਨਾ ਸ਼ੁਰੂ ਕਰ ਦੇਵੇਗਾ

ਇਨ੍ਹਾਂ ਸਪੈਸ਼ਲਟ੍ਰੇਨਾਂ ਵਿੱਚ ਕੋਈ ਆਰਏਸੀ ਨਹੀਂ ਹੋਵੇਗਾ
22 ਮਈ, 2020 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਲਈ ਤਬਦੀਲੀਆਂ ਲਾਗੂ ਕੀਤੀਆਂ ਜਾਣਗੀਆਂ, ਯਾਨੀ ਬੁਕਿੰਗ 15 ਮਈ, 2020 ਤੋਂ ਸ਼ੁਰੂ ਹੋਵੇਗੀ

Posted On: 14 MAY 2020 4:40PM by PIB Chandigarh

ਭਾਰਤੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ 12.05.2020 ਤੋਂ ਬਹਾਲ ਹੋਈਆਂ ਸਪੈਸ਼ਲਟ੍ਰੇਨਾਂ ਵਿੱਚ ਆਰਏਸੀ (ਰਿਜ਼ਰਵੇਸ਼ਨਅਗੇਂਸਟ ਕੈਂਸੇਲੇਸ਼ਨ) ਨਹੀਂ ਹੋਵੇਗੀ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਡੀਕ ਸੂਚੀ ਦੀਆਂ ਟਿਕਟਾਂ ਹੇਠ ਲਿਖੀਆਂ ਵੱਧ ਤੋਂ ਵੱਧ ਸੀਮਾਵਾਂ ਅਧੀਨ ਜਾਰੀ ਕੀਤੀਆਂ ਜਾਣਗੀਆਂ :

 

ਸ਼੍ਰੇਣੀ

ਵੱਧ ਤੋਂ ਵੱਧ ਉਡੀਕ ਸੀਮਾ

1 ਏਸੀ

20

ਐਗਜੀਕਿਊਟਿਵ ਕਲਾਸ

20

2 ਏਸੀ

50

3 ਏਸੀ

100

ਏਸੀ ਚੇਅਰ ਕਾਰ

100

(ਭਵਿੱਖ ਵਿੱਚ ਕਿਸੇ ਚੇਅਰ ਕਾਰ ਕਲਾਸ ਵਾਲੀ ਟ੍ਰੇਨ ਸ਼ੁਰੂ ਕਰਨ ਦੀ ਸਥਿਤੀ ਵਿੱਚ ਲਾਗੂ)

ਸਲੀਪਰ

200

(ਭਵਿੱਖ ਵਿੱਚ ਕਿਸੇ ਸਲੀਪਰ ਕਲਾਸ ਵਾਲੀ ਟ੍ਰੇਨਸ਼ੁਰੂ ਕਰਨ ਦੀ ਸਥਿਤੀ ਵਿੱਚ ਲਾਗੂ)

 

ਭਾਰਤੀ ਰੇਲਵੇ ਨੇ 12.05.2020 ਤੋਂ ਬਹਾਲ ਵਿਸ਼ੇਸ਼ ਟ੍ਰੇਨਾਂ ਸਬੰਧੀ ਕੁਝ ਹੋਰ ਫੈਸਲੇ ਕੀਤੇ ਹਨ ਜੋ ਨਿਮਨਲਿਖਤ ਹਨ :

  • ਉਡੀਕ ਸੂਚੀ ਨਾਲ ਸਬੰਧਿਤ ਹੋਰ ਨਿਯਮ ਲਾਗੂ ਹੋਣਗੇ।
  • ਕੋਈ ਵੀ ਤਤਕਾਲ/ਪ੍ਰੀਮੀਅਮ ਤਤਕਾਲ ਕੋਟਾ ਪਰਿਭਾਸ਼ਿਤ ਨਹੀਂ ਕੀਤਾ ਜਾਵੇਗਾ।
  • ਸੀਨੀਅਰ ਸਿਟੀਜ਼ਨ ਕੋਟਾ, ਲੇਡੀਜ਼ ਕੋਟਾ ਅਤੇ ਦਿੱਵਯਾਂਗਾਂ (ਐੱਚਪੀ) ਲਈ ਕੋਟੇ ਨੂੰ ਮੌਜੂਦਾ ਨਿਰਦੇਸ਼ਾਂ ਅਨੁਸਾਰ ਪਰਿਭਾਸ਼ਿਤ ਕੀਤਾ ਜਾਵੇਗਾ।
  • ਰਿਫੰਡ ਨਿਯਮ ਯਾਨੀ ਟ੍ਰੇਨ ਛੁਟ ਜਾਣ ਦੇ 24 ਘੰਟਿਆਂ ਤੱਕ ਟਿਕਟ ਕੈਂਸਲ ਕਰਵਾਉਣ ਤੇਕਿਰਾਏ ਦਾ 50 ਪ੍ਰਤੀਸ਼ਤ ਰਿਫੰਡਅਤੇ 24 ਘੰਟੇਦੇ ਵਿੱਚ-ਵਿੱਚ ਨਿਲ ਰਿਫੰਡ ਕਰਨ ਦੇ ਨਿਯਮ ਨਹੀਂ ਹੋਣਗੇ ਅਤੇ ਮੌਜੂਦਾ ਰਿਫੰਡ ਦੇ ਨਿਯਮ ਯਾਨੀ ਰੇਲਵੇ ਕੈਂਸੇਲੇਸ਼ਨ ਅਤੇ ਰਿਫੰਡ ਨਿਯਮ 2015 ਲਾਗੂ ਹੋਣਗੇ
  • ਉਪਰੋਕਤ ਤਬਦੀਲੀਆਂ 22 ਮਈ, 2020 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਲਈ ਲਾਗੂ ਕੀਤੀਆਂ ਜਾਣਗੀਆਂ, ਯਾਨੀ ਬੁਕਿੰਗ 15 ਮਈ, 2020 ਤੋਂ ਸ਼ੁਰੂ ਹੋਵੇਗੀ।

 

***

ਡੀਜੇਐੱਨ/ਐੱਮਕੇਵੀ



(Release ID: 1623891) Visitor Counter : 185