ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਗਡਕਰੀ ਨੇ ਕਿਹਾ, ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੇ ਲਈ ਵਿੱਤ ਮੰਤਰੀ ਦਾ ਆਰਥਿਕ ਪੈਕੇਜ ਸਵਦੇਸ਼ੀ ਉਦਯੋਗ ਨੂੰ ਹੁਲਾਰਾ ਦੇਵੇਗਾ

Posted On: 13 MAY 2020 9:58PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵਿੱਤ ਮੰਤਰੀ ਦੁਆਰਾ ਐੱਮਐੱਸਐੱਮਈ ਖੇਤਰ ਦੇ ਲਈ ਐਲਾਨੇ ਰਾਹਤ ਪੈਕੇਜ ਦਾ ਸੁਆਗਤ ਕੀਤਾ ਹੈ।ਨਾਗਪੁਰ ਤੋਂ ਇੱਕ ਵੀਡੀਓ ਸੰਦੇਸ਼ ਵਿੱਚ,ਉਨ੍ਹਾਂ ਨੇ ਕਿਹਾ, ਇਹ ਪੈਕੇਜ ਨਵੇਂ ਜੀਵਨ ਦੇ ਨਾਲ ਸਥਾਨਕ ਸਵਦੇਸ਼ੀ ਉਦਯੋਗ ਨੂੰ ਸਰਗਰਮ ਕਰਕੇ ਇਸ ਨੂੰ ਹੁਲਾਰਾ ਦੇਵੇਗਾ।

 

ਸ਼੍ਰੀ ਗਡਕਰੀ ਨੇ ਕਿਹਾ,ਗ੍ਰਾਮ ਉਦਯੋਗ ਦਾ ਕਾਰੋਬਾਰ ਲਗਭਗ 88 ਹਜ਼ਾਰ ਕਰੋੜ ਰੁਪਏ ਦਾ ਹੈ,ਜਿਸ ਨੂੰ ਅਸੀਂ ਅਗਲੇ ਦੋ ਸਾਲਾਂ ਵਿੱਚ 5 ਲੱਖ ਕਰੋੜ ਰੁਪਏ ਤੱਕ ਲੈ ਕੇ ਜਾਣ ਦੀ ਇੱਛਾ ਰੱਖਦੇ ਹਾਂ। ਉਨ੍ਹਾਂ ਕਿਹਾ, ਅੱਜ ਐਲਾਨੇ ਪ੍ਰੋਤਸਾਹਨ ਪੈਕੇਜ ਨਾਲ ਇਸ ਟੀਚੇ ਨੂੰ ਵੱਡੇ ਪੈਮਾਨੇ 'ਤੇ ਹਾਸਲ ਕਰਨ ਵਿੱਚ ਮਦਦ ਮਿਲੇਗੀ। ਖਾਦੀ ਖੇਤਰ ਇਸ ਵਿੱਚ ਵੱਡੀ ਭੂਮਿਕਾ ਨਿਭਾਏਗਾ ਕਿਉਂਕਿ ਇਹ ਨਿਰਯਾਤ ਵਿੱਚ ਵੀ ਪ੍ਰਵੇਸ਼ ਕਰ ਰਿਹਾ ਹੈ।

 

ਮੰਤਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੀ ਪਰਿਭਾਸ਼ਾ ਵਿੱਚ ਬਦਲਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਇਸ ਖੇਤਰ ਵਿੱਚ ਨਿਵੇਸ਼ ਦੀ ਸੀਮਾ ਨੂੰ ਵਧਾ ਕੇ 100 ਕਰੋੜ ਰੁਪਏ ਕਰਨ ਨਾਲ ਉਦਯੋਗ ਨੂੰ ਕਾਫੀ ਹੁਲਾਰਾ ਮਿਲੇਗਾ, ਜਿਸ ਨਾਲ ਹੁਣ ਬੈਂਕਾਂ ਤੋਂ ਅਸਾਨੀ ਨਾਲ ਵਿੱਤ ਮਿਲੇਗਾ। ਉਨ੍ਹਾਂ ਕਿਹਾ, ਸੈਕਟਰ ਲੰਬੇ ਸਮੇਂ ਤੋਂ ਇਸ ਸੋਧ ਦੀ ਮੰਗ ਕਰ ਰਿਹਾ ਸੀ। ਫੰਡ ਆਵ੍ ਫੰਡਸ, ਜਿਸ ਵਿੱਚ 10 ਹਜ਼ਾਰ ਕਰੋੜ ਰੁਪਏ ਮੂਲਧਨ ਹੈ, ਨਾਲ 25 ਲੱਖ ਤੋਂ ਵੱਧ ਤਣਾਅਪੂਰਨ ਐੱਮਐੱਸਐੱਮਈ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ,ਇਸੇ ਤਰ੍ਹਾਂ ਗਲੋਬਲ ਟੈਂਡਰਿੰਗ ਦੇ ਨਿਯਮਨੂੰਸੌਖਾ ਕਰਨਾ ਇੱਕ ਮਹੱਤਵਪੂਰਣ ਕਦਮ ਹੈ।ਸ਼੍ਰੀ ਗਡਕਰੀ ਨੇ ਉਮੀਦ ਜਤਾਈ ਕਿ ਹੁਣ ਰੱਖਿਆ ਅਤੇ ਪੁਲਿਸ ਤੋਂ ਵਰਦੀ ਆਦਿ ਦੇ ਲਈ ਨਵੇਂ ਆਰਡਰ ਮਿਲਣਗੇ।

 

ਉਨ੍ਹਾਂ ਕਿਹਾ, ਇਸ ਖੇਤਰ ਨੂੰ ਆਰਥਿਕ ਸਹਾਇਤਾ, ਜੋ 11 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਜੀਡੀਪੀ ਦਾ ਲਗਭਗ 29 ਪ੍ਰਤੀਸ਼ਤ ਦਾ ਯੋਗਦਾਨ ਪਾਉਂਦੀ ਹੈ, ਨੂੰ ਇਸ ਖੇਤਰ ਦੇ ਹਿਤਧਾਰਕਾਂ ਦੁਆਰਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐੱਮਐੱਸਐੱਮਈ,ਗ੍ਰਾਮ ਅਤੇ ਕੁਟੀਰ ਉਦਯੋਗ ਖੇਤਰ ਇਸ ਪੈਕੇਜ ਦੇ ਸਮਰਥਨ ਨਾਲ ਨਵੀਆਂ ਬੁਲੰਦੀਆਂ 'ਤੇ ਪਹੁੰਚਣਗੇ।

 

                                                   ***

ਆਰਸੀਜੇ/ਐੱਮਐੱਸ/ਐੱਸਕੇਪੀ



(Release ID: 1623889) Visitor Counter : 94