ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ 13 ਮਈ, 2020 ਤੱਕ ਦੇਸ਼ ਭਰ ‘ਚ 642 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ
ਲਗਭਗ 7.90 ਲੱਖ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਗਏ ਹਨ
ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾ ਰਿਹਾ ਹੈ
ਯਾਤਰੀਆਂ ਨੂੰ ਭੇਜਣ ਅਤੇ ਰਿਸੀਵ ਕਰਨ ਵਾਲੇ ਦੋਹਾਂ ਰਾਜਾਂ ਦੀ ਸਹਿਮਤੀ ਤੋਂ ਬਾਅਦ ਹੀ ਰੇਲਵੇ ਦੁਆਰਾ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ
Posted On:
13 MAY 2020 5:15PM by PIB Chandigarh
ਵੱਖ-ਵੱਖ ਥਾਵਾਂ ‘ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦਾ ਸਪੈਸ਼ਲ ਟ੍ਰੇਨਾਂ ਜ਼ਰੀਏ ਆਵਾਗਮਨ ਸੁਨਿਸ਼ਚਿਤ ਕਰਨ ਬਾਰੇ ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ, ਭਾਰਤੀ ਰੇਲਵੇ ਨੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।
13 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 642 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ। ਲਗਭਗ 7.90 ਲੱਖ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ। ਯਾਤਰੀਆਂ ਨੂੰ ਭੇਜਣ ਵਾਲੇ ਰਾਜ ਅਤੇ ਯਾਤਰੀਆਂ ਦਾ ਆਗਮਨ ਸਵੀਕਾਰ ਕਰਨ ਵਾਲੇ ਰਾਜਾਂ ਦੋਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਹੀ ਰੇਲਵੇ ਦੁਆਰਾ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਇਹ 642 ਟ੍ਰੇਨਾਂ ਵੱਖ-ਵੱਖ ਰਾਜਾਂ -ਆਂਧਰ ਪ੍ਰਦੇਸ਼ (3 ਟ੍ਰੇਨਾਂ ), ਬਿਹਾਰ (169 ਟ੍ਰੇਨਾਂ), ਛੱਤੀਸਗੜ੍ਹ (6 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਟ੍ਰੇਨ ), ਜੰਮੂ ਤੇ ਕਸ਼ਮੀਰ (3 ਟ੍ਰੇਨਾਂ), ਝਾਰਖੰਡ (40 ਟ੍ਰੇਨਾਂ), ਕਰਨਾਟਕ (1 ਟ੍ਰੇਨ), ਮੱਧ ਪ੍ਰਦੇਸ਼ (53 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਮਣੀਪੁਰ (1 ਟ੍ਰੇਨ), ਮਿਜ਼ੋਰਮ (1 ਟ੍ਰੇਨ), ਓਡੀਸ਼ਾ (38 ਟ੍ਰੇਨਾਂ), ਰਾਜਸਥਾਨ (8 ਟ੍ਰੇਨਾਂ), ਤਮਿਲ ਨਾਡੂ (1 ਟ੍ਰੇਨ ), ਤੇਲੰਗਾਨਾ (1 ਟ੍ਰੇਨ), ਤ੍ਰਿਪੁਰਾ(1 ਟ੍ਰੇਨ), ਉੱਤਰ ਪ੍ਰਦੇਸ਼ (301 ਟ੍ਰੇਨਾਂ), ਉੱਤਰਾਖੰਡ (4 ਟ੍ਰੇਨਾਂ), ਪੱਛਮੀ ਬੰਗਾਲ (7 ਟ੍ਰੇਨਾਂ) ਪਹੁੰਚੀਆਂ ।
ਟ੍ਰੇਨ 'ਤੇ ਚੜ੍ਹਨ ਤੋਂ ਪਹਿਲਾਂ, ਯਾਤਰੀਆਂ ਦੀ ਸਹੀ ਸਕ੍ਰੀਨਿੰਗ ਸੁਨਿਸ਼ਚਿਤ ਕੀਤੀ ਜਾਂਦੀ ਹੈ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫਤ ਭੋਜਨ ਅਤੇ ਪਾਣੀ ਦਿੱਤਾ ਜਾ ਰਿਹਾ ਹੈ।
****
ਡੀਜੇਐੱਨ/ਐੱਮਕੇਵੀ
(Release ID: 1623719)
Visitor Counter : 227
Read this release in:
Tamil
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Telugu
,
Kannada
,
Malayalam