ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਗਡਕਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਗ੍ਰਾਮੀਣ ਅਤੇ ਕੁਟੀਰ ਉਦਯੋਗ ਖੇਤਰ ਲਈ ਪ੍ਰਧਾਨ ਮੰਤਰੀ ਦੇ ਆਰਥਿਕ ਪੈਕੇਜ ਦਾ ਸੁਆਗਤ ਕੀਤਾ, ਕਿਹਾ ਇਸ ਨਾਲ ਇਹ ਖੇਤਰ ਨਵੀਆਂ ਉਚਾਈਆਂ ਨੂੰ ਛੂਹੇਗਾ
Posted On:
12 MAY 2020 9:50PM by PIB Chandigarh
ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਪੈਕੇਜ ਰਾਹੀਂ ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਗ੍ਰਾਮੀਣ ਅਤੇ ਕੁਟੀਰ ਉਦਯੋਗ ਖੇਤਰਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਦੀ ਪੂਰਤੀ ਕੀਤੀ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰੀ ਸੋਮਿਆਂ, ਵਧੀਆ ਟੈਕਨੋਲੋਜੀ ਅਤੇ ਕੱਚੇ ਸਮਾਨ ਨਾਲ ਭਾਰਤ ਜਲਦੀ ਹੀ ਇਨ੍ਹਾਂ ਸਾਰੇ ਖੇਤਰਾਂ ਵਿੱਚ ਆਤਮਨਿਰਭਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਨੂੰ ਇੱਕ ਸੁਪਰ ਸ਼ਕਤੀ ਬਣਾਉਣ ਦਾ ਸੁਪਨਾ ਵੀ ਲਿਆ ਹੈ। ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਜੋ ਆਰਥਿਕ ਮੰਦੀ ਆਈ ਹੈ ਉਹ ਸਾਨੂੰ ਇੱਕ ਅਸੀਸ ਵਾਂਗ ਲੱਗੇਗੀ ਅਤੇ ਸਾਨੂੰ ਸਕਾਰਾਤਮਕਤਾ ਅਤੇ ਸਵੈ-ਭਰੋਸੇ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ।
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਦਿਖਾਈ ਗਈ ਇਸ ਸਦਭਾਵਾਨਾ ਨੂੰ ਦੇਸ਼ ਦੁਆਰਾ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਇਸ ਖੇਤਰ ਨੂੰ ਦਿੱਤੀ ਗਈ ਹਿਮਾਇਤ, ਜਿਸ ਨਾਲ 11 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਹਾਸਲ ਹੋਵੇਗਾ ਅਤੇ ਜੀਡੀਪੀ ਵਿੱਚ ਤਕਰੀਬਨ 29 ਪ੍ਰਤੀਸ਼ਤ ਯੋਗਦਾਨ ਪਵੇਗਾ, ਉਸ ਨੂੰ ਇਸ ਖੇਤਰ ਦੇ ਸਾਰੇ ਪ੍ਰਤੀਭਾਗੀਆਂ ਦੁਆਰਾ ਕਦੇ ਨਹੀਂ ਭੁਲਾਇਆ ਜਾ ਸਕੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਗ੍ਰਾਮੀਣ ਅਤੇ ਕੁਟੀਰ ਉਦਯੋਗਿਕ ਖੇਤਰ ਇਸ ਪੈਕੇਜ ਦੀ ਹਿਮਾਇਤ ਮਿਲਣ ਨਾਲ ਨਵੀਆਂ ਉਚਾਈਆਂ ਉੱਤੇ ਪਹੁੰਚ ਜਾਵੇਗਾ।
****
ਆਰਸੀਜੇ/ਐੱਮਐੱਸ/ਐੱਸਕੇਪੀ
(Release ID: 1623460)
Visitor Counter : 207