ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਟੈਕਨੋਲੋਜੀ ਸੈਂਟਰ ਹੁਣ ਰੀਅਲ ਟਾਈਮ ਕੁਆਂਟੀਟੇਟਿਵ ਮਾਈਕ੍ਰੋ ਪੀਸੀਆਰ ਸਿਸਟਮ ਦੇ ਮਹੱਤਵਪੂਰਨ ਹਿੱਸਿਆਂ ਦਾ ਨਿਰਮਾਣ ਕਰ ਰਹੇ ਹਨ

ਇਹ ਮਸ਼ੀਨ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕੋਵਿਡ19 ਜਾਂਚ ਨਤੀਜੇ ਦੇ ਸਕਦੀ ਹੈ

Posted On: 11 MAY 2020 6:13PM by PIB Chandigarh

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੇ ਭੁਵਨੇਸ਼ਵਰ, ਜਮਸ਼ੇਦਪੁਰ ਅਤੇ ਕੋਲਕਾਤਾ ਸਥਿਤ ਟੈਕਨੋਲੋਜੀ ਸੈਂਟਰ ਹੁਣ ਆਂਧਰ ਪ੍ਰਦੇਸ ਮੇਡਟੈਕ ਜ਼ੋਨ ਲਿਮਿਟਿਡ (ਏਐੱਮਟੀਜ਼ੈੱਡ), ਵਿਸ਼ਾਖਾਪਟਨਮ ਦੇ ਲਈ ਰੀਅਲ ਟਾਈਮ ਕੁਆਂਟੀਟੇਟਿਵ ਮਾਈਕ੍ਰੋ ਪੀਸੀਆਰ ਸਿਸਟਮ ਦੇ ਮਹੱਤਵਪੂਰਨ ਹਿੱਸਿਆਂ ਦਾ ਨਿਰਮਾਣ ਕਰ ਰਹੇ ਹਨ। ਇਹ ਮਸ਼ੀਨ ਇੱਕ ਘੰਟੇ ਤੋਂ ਵੀ ਘੱਟ ਸਮੇਂ (ਮੁੱਢਲੀ ਜਾਂਚ ਨਤੀਜਾ ਘੱਟੋ ਘੱਟ 24 ਘੰਟੇ ਲੈਂਦਾ ਹੈ ) ਵਿੱਚ ਕੋਵਿਡ19 ਜਾਂਚ ਨਤੀਜੇ ਦੇ ਸਕਦੀ ਹੈ ਅਤੇ ਇਸਦਾ  ਡਿਜ਼ਾਇਨ ਇੱਕ ਪ੍ਰਾਈਵੇਟ ਐੱਮਐੱਸਐੱਮਈ  ਇਕਾਈ ਦੁਆਰਾ  ਤਿਆਰ ਕੀਤੀ ਗਈ ਹੈ। ਇਨ੍ਹਾਂ ਮਸ਼ੀਨਾਂ ਦਾ ਆਕਾਰ ਘੱਟ ਹੈ ਅਤੇ ਕਿਤੇ ਵੀ ,ਕਿਸੇ ਵੀ ਸਮੇਂ ,ਰੀਅਲ ਟਾਈਮ ਵਿੱਚ ਜਾਂਚ ਲਈ ਲਿਜਾਈ ਜਾ ਸਕਦੀ ਹੈ। ਟੈਕਨੋਲੋਜੀ ਕੇਂਦਰਾਂ ਦੀਆਂ ਟੀਮਾਂ 600 ਟੈਸਟਿੰਗ ਮਸ਼ੀਨਾਂ ਦੇ ਲਈ ਕੰਮਪੋਨੈਟ ਦੀ ਪੂਰਤੀ ਕਰਨ ਲਈ 2/3 ਸ਼ਿਫਟ ਵਿੱਚ ਕੰਮ ਕਰ ਰਹੀਆਂ ਹਨ। ਆਂਧਰ ਪ੍ਰਦੇਸ ਮੇਡਟੈਕ ਜ਼ੋਨ ਲਿਮਿਟਿਡ (ਏਐੱਮਟੀਜ਼ੈੱਡ) ਨੂੰ ਪਹਿਲਾਂ ਹੀ ਟੈਸਟਿੰਗ ਮਸ਼ੀਨ ਕੰਪੋਨੈਂਟ ਦੀ ਪੂਰਤੀ ਕੀਤੀ ਜਾ ਚੁੱਕੀ ਹੈ।  5 ਮਾਈਕ੍ਰੋਫ਼ੋਨ ਦੀ ਸਟੀਕਤਾ ਵਾਲੇ ਸਟੇਨਲੈੱਸ ਸਟੀਲ  ਦੇ ਕੰਪੋਨੇਂਟ ਦਾ ਵਿਸ਼ਵ ਦੀਆਂ ਬਿਹਤਰੀਨ ਮਸ਼ੀਨਾਂ ਤੇ ਨਿਰਮਾਣ ਕੀਤਾ ਜਾ ਰਿਹਾ ਹੈ।

ਇਹ ਕਰੋਨਾ ਜਾਂਚ ਉਪਕਰਨ ਘੱਟ ਲਾਗਤ ਤੇ ਜਾਂਚ ਕੀਤੇ ਜਾਣ ਲਈ ਸਹਾਇਕ ਹੋਵੇਗੀ। ਮਸ਼ੀਨ ਦਾ ਨਿਰਮਾਣ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਭੁਵਨੇਸ਼ਵਰ, ਜਮਸ਼ੇਦਪੁਰ ਅਤੇ ਕੋਲਕਾਤਾ ਸਥਿਤ ਟੈਕਨੋਲੋਜੀ ਸੈਂਟਰਾਂ ਦੇ ਕਿਰਿਆਸ਼ੀਲ ਗਠਬੰਧਨ ਅਤੇ ਸਹਾਇਤਾ ਨਾਲ ਸੰਭਵ ਹੋ ਸਕਿਆ।

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦਵਾਰਾ ਸਥਾਪਿਤ ਟੈਕਨੋਲੋਜੀ ਸੈਂਟਰ ਹਰ ਸਾਲ 2 ਲੱਖ ਤੋਂ ਵੱਧ ਨੌਜਵਾਨਾਂ ਅਤੇ ਉਦਯੋਗ ਕਿਰਤ ਬਲ ਨੂੰ ਵਿਵਹਾਰਿਕ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਇਹ 18 ਸਥਾਪਿਤ ਟੈਕਨੋਲੋਜੀ ਸੈਂਟਰ ਸੰਦਾਂ  ਦੇ ਡਿਜ਼ਾਈਨ ਅਤੇ ਨਿਰਮਾਣ, ਪਰੇਸੀਜਨ ਕੰਪੋਨੈਂਟ ,ਮੋਲਡ ਅਤੇ ਡਾਇਜ, ਫੋਜਰਿੰਗ ਅਤੇ ਫਾਊਂਡਰੀ, ਇਲੈਕਟ੍ਰੌਨਿਕਸ, ਬਿਜਲੀ ਮਾਪਣ ਯੰਤਰ, ਫਰੈਗਨੈਂਸ ਅਤੇ ਫਲੇਵਰ ,ਗਲਾਸ, ਫੁੱਟਵੇਅਰ ਅਤੇ ਸਪੋਰਟਸ ਵਸਤੂਆਂ ਆਦਿ ਦੇ ਜ਼ਰੀਏ ਉਦਯੋਗਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚੋ ਕੁਝ ਟੈਕਨੋਲੋਜੀ ਸੈਂਟਰਾਂ ਨੇ ਜਟਿਲ ਸੰਦਾਂ, ਹਿੱਸੇ ਅਤੇ ਕੰਪੋਨੈਂਟਾ ਦੇ ਲਈ ਐੱਮਐੱਸਐੱਮਈ ਨੂੰ ਡਿਜ਼ਾਈਨ ,ਵਿਕਾਸ ਅਤੇ ਨਿਰਮਾਣ ਸਹਾਇਤਾ ਦੇਣ  ਅਧੀਨ ਸੁਰੱਖਿਆ ਅਤੇ ਏਅਰੋਸਪੇਸ ਵਰਗੇ ਰਣਨੀਤਕ ਖੇਤਰਾਂ ਨੂੰ  ਵੀ ਉਨ੍ਹਾਂ ਦੀ ਖੋਜ ਅਤੇ ਵਿਕਾਸ ਲੋੜਾਂ ਵਿੱਚ ਸਹਾਇਤਾ ਕੀਤੀ ਹੈ।

ਇਹ ਟੈਕਨੋਲੋਜੀ ਕੇਂਦਰ ਮੈਡੀਕਲ ਉਪਕਰਣ, ਪੀਪੀਈ, ਮਾਸਕ, ਸੈਨੀਟਾਈਜ਼ਰ ਆਦਿ ਦੇ ਨਿਰਮਾਣ ਵਿੱਚ ਸਹਾਇਤਾ ਉਪਰ ਕੰਮ ਕਰਨ  ਦੇ ਦੁਆਰਾ ਵਰਤਮਾਨ ਕੋਵਿਡ19 ਸੰਕਟ ਵਿੱਚ ਕਿਰਿਆਸ਼ੀਲ ਰਹੇ ਹਨ।

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਟੈਕਨੋਲੋਜੀ ਸੈਂਟਰਾਂ ਦੇ ਉਦੇਸ਼ ਹਨ:

•             ਨਵੇਂ ਅਤੇ ਇਸ ਖੇਤਰ ਵਿੱਚ ਪਹਿਲਾਂ ਤੋਂ ਹੀ ਜੁੜੇ ਕਾਮਿਆਂ ਦੋਵਾਂ ਲਈ ਹੀ ਨਵੀਨਤਮ ਤਕਨੀਕਾਂ (ਅਤੇ ਹੋਰ ਸਬੰਧਿਤ ਇੰਜੀਨੀਅਰਿੰਗ ਵਿਸ਼ਿਆਂ) ਦੇ ਨਾਲ ਸੰਦ ਅਤੇ ਡਾਈ ਨਿਰਮਾਣ ਕੋਰਸ ਦੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਲੰਮੇ ਸਮੇਂ ਅਤੇ ਥੋੜੇ ਸਮੇਂ ਸਿਖਲਾਈ ਪ੍ਰਦਾਨ ਕਰਨਾ

•             ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਇਕਾਈਆਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸੰਦ ਇੰਜੀਨੀਅਰਿੰਗ ਦੇ ਖੇਤਰ ਮੁੱਖ ਰੂਪ ਵਿੱਚ ਐੱਮਐੱਸਐੱਮਈ ਇਕਾਈਆਂ ਨੂੰ ਸਲਾਹ ਸੇਵਾਵਾਂ ਪ੍ਰਦਾਨ ਕਰਨਾ।

•             ਦੇਸ਼ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੂੰ ਸ਼ੁੱਧਤਾ ਮਸ਼ੀਨਿੰਗ/ਹੀਟ ਟ੍ਰੀਟਮੈਂਟ ਅਤੇ ਟੂਲਿੰਗ ਵਿੱਚ ਹੋਰ ਤਕਨੀਕੀ ਇੰਜੀਨੀਅਰਿੰਗ ਗਿਆਨ ਵਿੱਚ ਸਾਂਝੀਆਂ ਸੁਵਿਧਾ ਸੇਵਾਵਾਂ ਪ੍ਰਦਾਨ ਕਰਨਾ। ਉੱਚ ਪਰੋਸੀਜਨ ਗੁਣਵੱਤਾ ਦੇ ਮੋਲਡਸ, ਸੰਦਾਂ, ਡਾਈਆਂ, ਜਿਗਸ, ਫਿਕਚਰਸ ਆਦਿ ਦੀ ਡਿਜ਼ਾਈਨਿੰਗ ਅਤੇ ਨਿਰਮਾਣ ਕਰਨਾ।

 

                                                                                 *****

ਆਰਸੀਜੇ/ਐੱਸਕੇਪੀ/ਆਈਏ



(Release ID: 1623180) Visitor Counter : 166