ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ ਦੇ 17ਵੇਂ ਸੈਸ਼ਨ ਵਿੱਚ 'ਨਿਲਾ ਨਦੀ ਦੀ ਖੋਜ' ਵੈਬੀਨਾਰ ਆਯੋਜਿਤ ਕੀਤਾ

Posted On: 10 MAY 2020 7:55PM by PIB Chandigarh


ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੁਆਰਾ 9 ਮਈ 2020 ਨੂੰ ਆਯੋਜਿਤ 'ਨਿਲਾ ਨਦੀ ਦੀ ਖੋਜ' ਵਿਸ਼ੇ 'ਤੇ 'ਦੇਖੋ ਅਪਨਾ ਦੇਸ਼' ਵੈਬੀਨਾਰ ਦੇ 17ਵੇਂ ਸੈਸ਼ਨ ਦਾ ਉਦੇਸ਼ ਯਾਤਰੀਆਂ ਲਈ ਸਾਰਥਕ ਯਾਤਰਾ  ਅਨੁਭਵਾਂ ਨੂੰ ਪ੍ਰਦਰਸ਼ਿਤ ਕਰਨਾ ਸੀ ਜਿਨ੍ਹਾਂ ਦੀ ਪੇਸ਼ਕਸ਼ ਅਜਿਹੇ ਸਥਾਨਾਂ ਦੁਆਰਾ ਕੀਤੀ ਜਾਂਦੀ ਹੈ ਜਿੱਥੇ ਤੁਲਨਾਤਮਕ ਤੌਰ 'ਤੇ ਘੱਟ ਯਾਤਰਾ ਕੀਤੀ ਗਈ ਹੋਵੇ।
ਦ ਬਲੂ ਯੌਡਰ ਦੇ ਸੰਸਥਾਪਕ ਗੋਪੀਨਾਥ ਪਾਰਾਯਿਲ, ਲੇਖਕ ਅਤੇ ਕਥਾਕਾਰ ਅਨੀਤਾ ਨਾਇਰ ਅਤੇ ਇੰਨਟੈਕ ਪਾਲਾਕਕਾਡ (INTACH Palakkad) ਦੁਆਰਾ ਪੇਸ਼ ਵੈਬੀਨਾਰ ਨੇ ਭਾਗੀਦਾਰਾਂ ਨੂੰ ਕੇਰਲ ਵਿੱਚ ਭਾਰਤਪੁਝਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਨਦੀ ਨਿਲਾ ਦੇ ਸਮੁੰਦਰੀ ਤਟ ਖੇਤਰ ਦੇ ਘੱਟ ਜਾਣੇ ਜਾਂਦੇ ਸ਼ਹਿਰਾਂ ਅਤੇ ਪਿੰਡਾਂ ਦੀ ਯਾਤਰਾ ਕਰਵਾਈ ਜੋ ਸਮਝਦਾਰ ਯਾਤਰੀਆਂ ਅਤੇ ਖੋਜੀਆਂ ਨੂੰ ਪ੍ਰਮਾਣਿਕ  ਅਤੇ ਅਨੂਠਾ ਅਨੁਭਵ ਪ੍ਰਦਾਨ ਕਰਦਾ ਹੈ। 
'ਨਿਲਾ ਨਦੀ ਦੀ ਖੋਜ' ਦੀ ਕਹਾਣੀ ਜ਼ਿੰਮੇਵਾਰ ਸੈਲਾਨੀਆਂ ਦੇ ਸਿਧਾਂਤਾਂ ਨੂੰ ਪ੍ਰਦਰਸ਼ਿਤ ਕਰਨ 'ਤੇ ਅਧਾਰਿਤ ਸੀ ਜੋ ਕਿਸੇ ਸਥਾਨ, ਉੱਥੇ ਰਹਿਣ ਵਾਲੇ ਲੋਕਾਂ ਨਾਲ ਸਬੰਧਿਤ ਅਨੂਠੇਪਣ ਦੀ ਖੋਜ ਕਰਦੇ ਹਨ ਅਤੇ ਉਸ ਨੂੰ ਉਨ੍ਹਾਂ ਲੋਕਾਂ ਦੇ ਨਾਲ ਸਾਂਝਾ ਕਰਦੇ ਹਨ, ਜੋ ਉੱਥੋਂ ਦੀ ਯਾਤਰਾ ਕਰਦੇ ਹਨ। ਪੇਸ਼ਕਰਤਾਵਾਂ ਨੇ ਸਥਾਨਕ ਭੋਜਨ,ਤਿਓਹਾਰਾਂ, ਕਲਾਕ੍ਰਿਤੀਆਂ, ਪਰੰਪਰਾਵਾਂ ਅਤੇ ਉਨ੍ਹਾਂ ਸਥਾਨਾਂ, ਜਿੱਥੇ ਦੀ ਯਾਤਰਾ ਉਹ ਲੋਕ ਕਰਦੇ ਹਨ, ਉੱਥੇ ਪ੍ਰਕਿਰਤੀ ਨੂੰ ਬਚਾਉਣ, ਲੈਂਡਸਕੇਪ,ਵਿਰਾਸਤ ਅਤੇ ਭਾਈਚਾਰੇ ਬਾਰੇ ਦੱਸਿਆ।
ਵੈਬੀਨਾਰ ਵਿੱਚ ਜਿਨ੍ਹਾਂ ਸਥਾਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਉਹ ਕੇਰਲ ਦੇ ਪਾਲਕਕਾਡ ਤ੍ਰਿਸੁਰ ਅਤੇ ਮਾਲਾਪੁਰਮ ਜ਼ਿਲ੍ਹਿਆਂ ਵਿੱਚ ਸਥਿਤ ਹਨ ਜਿੱਥੇ ਕੋਇੰਬਟੂਰ, ਕੋਚੀ ਅਤੇ ਕੋਜ਼ੀਕੋਡ ਹਵਾਈ ਅੱਡੇ ਦੇ ਜ਼ਰੀਏ ਹਵਾਈ ਜਹਾਜ਼ਾਂ ਨਾਲ ਅਸਾਨੀ ਨਾਲ ਪਹੁੰਚਿਆਂ ਜਾ ਸਕਦਾ ਹੈ ਅਤੇ ਇਹ ਰੇਲ ਅਤੇ ਸੜਕ ਨੈੱਟਵਰਕ ਨਾਲ ਚੰਗੀ ਤਰ੍ਹਾਂ ਨਾਲ ਜੁੜੇ ਹੋਏ ਹਨ।
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦਾ ਉਦੇਸ਼ ਘਰੇਲੂ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਹੈ। ਵਰਤਮਾਨ ਲੌਕਡਾਊਨ ਦੀ ਮਿਆਦ ਦੇ ਦੌਰਾਨ, ਟੂਰਿਜ਼ਮ ਮੰਤਰਾਲਾ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਨਾਲ ਜੁੜਨ ਦੀ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ ਜਿਸ ਨਾਲ ਕਿ ਯਾਤਰਾ ਪਾਬੰਦੀਆਂ ਦੇ ਹਟਣ ਤੋਂ ਬਾਅਦ ਭਾਰਤ ਦੇ ਅੰਦਰ ਯਾਤਰਾ ਨੂੰ ਲੈ ਕੇ ਉਨ੍ਹਾਂ ਦੀ ਦਿਲਚਸਪੀ ਬਣਾ ਕੇ ਰੱਖੀ ਜਾ ਸਕੇ। ਇਨ੍ਹਾਂ ਵੈਬੀਨਾਰਾਂ ਦੇ ਭਾਗੀਦਾਰਾਂ ਵਿੱਚ ਟੂਰਿਜ਼ਮ ਹਿਤਧਾਰਕ, ਵਿਦਿਆਰਥੀ ਅਤੇ ਪੂਰੇ ਦੇਸ਼ ਦੇ ਆਮ ਲੋਕ ਸ਼ਾਮਲ ਹਨ।
ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured 'ਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਉੁਪਲੱਬਧ ਹਨ।
ਓਡੀਸ਼ਾ: ਇੰਡੀਆ’ਜ਼ ਬੈਸਟ ਕੈਪਟ ਸੀਕਰਟ (Odisha: India’s Best Kept Secret ) ਨਾਮਕ ਅਗਲੇ ਵੈਬੀਨਾਰ ਦਾ ਆਯੋਜਨ 12 ਮਈ 2020 ਨੂੰ ਸਵੇਰੇ 11.00 ਵਜੇ ਆਯੋਜਿਤ ਕੀਤੇ ਜਾਣ ਦਾ ਪ੍ਰੋਗਰਾਮ ਹੈ ਅਤੇ ਲਿੰਕ https://bit.ly/OdishaDAD  'ਤੇ ਜਾ ਕੇ ਰਜਿਸਟਰ ਕੀਤਾ ਜਾ ਸਕਦਾ ਹੈ। 
                                                   
     *******

ਐੱਨਬੀ/ਏਕੇਜੇ/ਓਏ 


(Release ID: 1622855) Visitor Counter : 160