ਰੱਖਿਆ ਮੰਤਰਾਲਾ

ਅਪ੍ਰੇਸ਼ਨ ਸਮੁਦਰ ਸੇਤੂ ਆਈਐੱਨਐੱਸ ਮਗਰ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਮਾਲੇ ਪਹੁੰਚਿਆ

Posted On: 10 MAY 2020 6:26PM by PIB Chandigarh

ਭਾਰਤੀ ਜਲ ਸੈਨਾ ਦੇ ਅਪਰੇਸ਼ਨ ਸਮੁਦਰ ਸੇਤੂ ਦਾ ਦੂਸਰਾ ਬੇੜਾ ਆਈਐੱਨਐੱਸ ਮਗਰ ਮਾਲਦੀਵ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ  ਅਤੇ  ਉਨ੍ਹਾਂ ਨੂੰ ਸਹਿਜ ਅਤੇ ਸੁਰੱਖਿਅਤ ਰੂਪ ਵਿੱਚ ਭਾਰਤ ਵਾਪਸ ਲਿਆਉਣ ਲਈ 10 ਮਈ 2020 ਨੂੰ ਸਵੇਰੇ ਮਾਲੇ ਬੰਦਰਗਾਹ ਪਹੁੰਚ ਗਿਆ। ਆਈਐੱਨਐੱਸ ਮਗਰ ਇੱਕ ਐੱਲਐੱਸਟੀ (ਐੱਲ) ਹੈ, ਜਿਸ ਨੂੰ ਲੈਂਡਿੰਗ ਅਪਰੇਸ਼ਨਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਮਾਲਦੀਵ ਰਵਾਨਾ ਹੋਣ ਤੋਂ ਪਹਿਲਾਂ ਇਸ ਬੇੜੇ ਨੇ ਕੋਚੀ ਬੰਦਰਗਾਹ ਵਿੱਚ ਆਪਣੇ ਬੇਸ ਤੇ ਨਾਗਰਿਕਾਂ ਨੂੰ ਸੁਵਿਧਾਜਨਕ ਰੂਪ ਵਿੱਚ ਰੱਖਣ ਲਈ ਸਭ ਤਰ੍ਹਾਂ ਦੀ ਜ਼ਰੂਰੀ ਲੌਜਿਸਟਿਕ, ਮੈਡੀਕਲ ਅਤੇ ਪ੍ਰਸ਼ਾਸਨਿਕ ਤਿਆਰੀਆਂ ਕੀਤੀਆਂ ਸਨ।

ਇਹ ਬੇੜਾ ਸਮਾਜਿਕ ਦੂਰੀ ਦੇ ਨਿਯਮਾਂ ਸਹਿਤ ਕੋਵਿਡ-19 ਨਾਲ ਸਬੰਧਿਤ ਸਾਰੀਆਂ ਸਾਵਧਾਨੀਆਂ ਦਾ ਪਾਲਣ ਸੁਨਿਸ਼ਚਿਤ ਕਰਦਾ ਹੋਇਆ ਲਗਭਗ 200 ਨਾਗਰਿਕਾਂ ਨੂੰ ਕੱਢੇਗਾ। ਵਾਪਸ ਲਿਆਂਦੇ ਜਾ ਰਹੇ ਨਾਗਰਿਕਾਂ ਨੂੰ ਰੱਖਣ ਲਈ ਬੇੜੇ ਵਿੱਚ ਬਿਲਕੁਲ ਅਲੱਗ ਖੰਡ ਵਿੱਚ ਭੋਜਨ ਅਤੇ ਵਾਸ਼ਰੂਮ ਜਿਹੀਆਂ ਸੁਵਿਧਾਵਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਔਰਤਾਂ, ਬੱਚਿਆਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਅਲੱਗ ਮੈੱਸ ਨਿਰਧਾਰਿਤ ਕੀਤੀ ਗਈ ਹੈ। ਡਾਈਨਿੰਗ ਹਾਲ, ਬਾਥਰੂਮ ਆਦਿ ਜਿਹੀਆਂ ਆਮ ਜਗ੍ਹਾ ਤੇ ਲੋਕਾਂ ਦੀ ਭੀੜ ਇਕੱਠੀ ਨਾ ਹੋਵੇ, ਇਸ ਲਈ ਲੋਕਾਂ ਨੂੰ ਸਮੂਹਾਂ ਵਿੱਚ ਵੰਡਿਆ ਗਿਆ ਹੈ।

ਨਾਲ-ਨਾਲ ਮਾਲਦੀਵ ਵਿੱਚੋਂ ਲੋਕਾਂ ਨੂੰ ਕੱਢਣ ਵਾਲਾ ਪਹਿਲਾ ਬੇੜਾ ਆਈਐੱਨਐੱਸ ਜਲਾਸ਼ਵ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਅੱਜ ਸਵੇਰੇ ਕੋਚੀ ਬੰਦਰਗਾਹ ਪਹੁੰਚ ਗਿਆ।

                                                                                   *****

ਵੀਐੱਮ/ਐੱਮਐੱਸ                     



(Release ID: 1622850) Visitor Counter : 159