ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਬੀਟੀ – ਬਿਰਾਕ (DBT-BIRAC) ਕੋਵਿਡ – 19 ਰਿਸਰਚ ਕਨਸੋਰਟੀਅਮ ਨੇ ਟੀਕਿਆਂ, ਡਾਇਗਨੌਸਟਿਕਸ, ਥੇਰਾਪਿਊਟਿਕਸ ਅਤੇ ਹੋਰ ਟੈਕਨੋਲੋਜੀਆਂ ਵਿੱਚ ਫੰਡਾਂ ਲਈ 70 ਪ੍ਰਸਤਾਵਾਂ ਦੀ ਸਿਫਾਰਸ਼ ਕੀਤੀ

Posted On: 10 MAY 2020 7:47PM by PIB Chandigarh

ਸਾਰਸ ਸੀਓਵੀ -2 ਦੇ ਖ਼ਿਲਾਫ਼ ਤੁਰੰਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਬਾਇਓਮੈਡੀਕਲ ਹੱਲ ਵਿਕਸਿਤ ਕਰਨ ਲਈ, ਬਾਇਓਟੈਕਨੋਲੋਜੀ ਅਤੇ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ, ਬਿਰਾਕ) ਨੇ ਕੋਵਿਡ -19 ਰਿਸਰਚ ਕਨਸੋਰਟੀਅਮ ਲਈ ਅਰਜ਼ੀਆਂ ਮੰਗੀਆਂ ਸਨ ਇਸ ਤੋਂ ਇਲਾਵਾ, ਬਿਰਾਕ ਨੇ ਕੋਵਿਡ -19 ਦੇ ਉਪਾਅ ਲਈ ਫ਼ੰਡ ਦੇਣ ਦੀ ਵਿਵਸਥਾ ਵੀ ਕੀਤੀ ਹੈ ਜੋ ਫਾਸਟ ਟ੍ਰੈਕ ਰਿਵਿਊ ਪ੍ਰਕਿਰਿਆਦੇ ਤਹਿਤ ਤੁਰੰਤ ਤੈਨਾਤ ਲਈ ਤਿਆਰ ਹਨ

 

ਰਿਸਰਚ ਕਨਸੋਰਟੀਅਮ ਦੇ ਤਹਿਤ, ਡੀਬੀਟੀ ਅਤੇ ਬਿਰਾਕ ਉਨ੍ਹਾਂ ਅਰਜ਼ੀਆਂ ਦੀ ਲਗਾਤਾਰ ਸਮੀਖਿਆ ਕਰ ਰਹੇ ਸਨ ਜੋ ਡਾਇਗਨੌਸਟਿਕਸ, ਟੀਕੇ, ਨੋਵਲ ਥੇਰਾਪਿਊਟਿਕਸ, ਦਵਾਈਆਂ ਨੂੰ ਦੁਬਾਰਾ ਬਣਾਉਣ ਜਾਂ ਕਿਸੇ ਵੀ ਹੋਰ ਕਿਸਮ ਨਾਲ ਕੋਵਿਡ -19 ਉੱਪਰ ਕਾਬੂ ਪਾਉਣ ਲਈ ਉਦਯੋਗ / ਅਕੈਡਮੀਆ ਅਤੇ ਸਾਂਝੇ ਅਕੈਡਮੀਆ ਅਤੇ ਉਦਯੋਗ ਦੇ ਸਮਰਥਨ ਕਰਨ ਦੇ ਇਰਾਦੇ ਰਖਦੇ ਹਨ ਰੋਲਿੰਗ ਬਹੁ-ਪੱਧਰੀ ਸਮੀਖਿਆ ਵਿਧੀ ਦੁਆਰਾ, ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਡਿਵਾਈਸਿਸ, ਡਾਇਗਨੌਸਟਿਕਸ, ਟੀਕਾ ਉਮੀਦਵਾਰ, ਥੇਰਾਪਿਊਟਿਕਸ ਅਤੇ ਹੋਰ ਦਖਲ ਦੇ 70 ਪ੍ਰਸਤਾਵਾਂ ਦੀ ਸਿਫਾਰਸ਼ ਕੀਤੀ ਗਈ ਹੈ ਸ਼ਾਰਟ ਲਿਸਟਿਡ ਪ੍ਰਸਤਾਵਾਂ ਵਿੱਚ 10 ਟੀਕਾ ਉਮੀਦਵਾਰ, 34 ਡਾਇਗਨੌਸਟਿਕਸ ਉਤਪਾਦ ਜਾਂ ਸਕੇਲ-ਅਪ ਸਹੂਲਤਾਂ, 10 ਥੇਰਾਪਿਊਟਿਕਸ ਸਬੰਧੀ ਵਿਕਲਪ, ਡਰੱਗ ਰੀਪਰਪੋਜਿੰਗ (Repurposing) ਲਈ 2 ਪ੍ਰਸਤਾਵ ਅਤੇ 14 ਉਹ ਪ੍ਰੋਜੈਕਟ ਸ਼ਾਮਲ ਹਨ ਜਿਨ੍ਹਾਂ ਨੂੰ ਰੋਕਥਾਮ ਦਖਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ

 

ਟੀਕੇ ਦੇ ਵਿਕਾਸ ਲਈ ਇੱਕ ਐਕਸਰਲੇਟਰ ਪਹੁੰਚ ਪ੍ਰਦਾਨ ਕਰਨ ਦੇ ਯੋਗ ਹੋਣ ਲਈ, ਡੀਬੀਟੀ ਨੇ ਉਨ੍ਹਾਂ ਸੰਸਥਾਵਾਂ ਦੀ ਪਛਾਣ ਕੀਤੀ ਹੈ ਜੋ ਪ੍ਰੀ-ਕਲੀਨਿਕਲ ਕੁਸ਼ਲਤਾ ਦੀ ਟੈਸਟਿੰਗ ਲਈ ਜਾਨਵਰਾਂ ਦੇ ਮਾਡਲ ਦੇਣਗੇ ਅਤੇ ਨਿਰਪੱਖ ਜਾਂਚ ਵੀ ਉਪਲਬਧ ਕਰਾਉਣਗੇ ਆਈਆਈਟੀ ਇੰਦੌਰ ਜਾਅਲੀ ਵਾਇਰਸ ਸਾਰਸ ਸੀਓਵੀ -2 ਤਿਆਰ ਕਰੇਗੀ ਜਿਸ ਦੀ ਵਰਤੋਂ ਇਨ-ਵਿਟ੍ਰੋ ਜਾਂਚ ਦੇ ਵਿਕਾਸ ਲਈ ਕੀਤੀ ਜਾ ਸਕਦੀ ਹੈ ਐਂਜੇਨ ਬਾਇਓਸਾਇੰਸਿਜ਼ ਲਿਮਿਟਿਡ ਟੀਕੇ ਅਤੇ ਡਾਇਗਨੌਸਟਿਕ ਕੰਪਨੀਆਂ ਨੂੰ ਪ੍ਰਤੀਕਿਰਿਆ ਵਜੋਂ ਵੱਡੀ ਮਾਤਰਾ ਵਿੱਚ ਸਪਾਈਕ ਪ੍ਰੋਟੀਨ ਅਤੇ ਰੀਸੈਪਟਰ ਬਾਈਡਿੰਗ ਡੋਮੇਨ ਪ੍ਰੋਟੀਨ ਉਪਲਬਧ ਕਰਵਾਏਗੀ ਟੀਕੇ ਦੇ ਉਮੀਦਵਾਰਾਂ ਦੇ ਪੋਰਟਫੋਲੀਓ ਨੂੰ ਇੱਕ ਲਿਪਿਡ ਇਨਕੈਪਸੁਲੇਟਡ ਐੱਮਆਰਐੱਨਏ ਅਧਾਰਿਤ ਟੀਕੇ ਲਈ ਜਿਨੋਵਾ ਅਤੇ ਵੱਖਰੇ ਤੌਰ ਤੇ ਸੀਐੱਮਸੀ ਵੇਲੋਰ ਦੁਆਰਾ ਐੱਮਆਰਐੱਨਏ ਦੇ ਅਗਲੀ ਪੀੜ੍ਹੀ ਦੇ ਵਿਕਾਸ ਲਈ ਸਮਰਥਨ ਦੁਆਰਾ ਅੱਗੇ ਵਧਾਇਆ ਗਿਆ ਹੈ

 

ਕੋਵਿਡ -19 ਲਈ ਇੱਕ ਇੰਟ੍ਰੈਨੈਸਲ ਵੈਕਸੀਨ ਦੇ ਵਿਕਾਸ ਲਈ ਸ਼ੁਰੂਆਤੀ ਵਿਕਾਸ ਕਾਰਜ ਲਈ ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ ਨੂੰ ਸਨਮਾਨਿਆ ਗਿਆ ਹੈ

 

ਦਿੱਲੀ ਯੂਨੀਵਰਸਿਟੀ ਸਾਊਥ ਕੈਂਪਸ ਨੇ ਇੱਕ ਮੌਜੂਦਾ ਫੇਜ਼ ਡਿਸਪਲੇਅ ਅਧਾਰਿਤ ਲਾਇਬ੍ਰੇਰੀ ਤੋਂ ਐਂਟੀਬਾਡੀਜ਼ ਨੂੰ ਬੇਅਸਰ ਕਰਨ ਦੀ ਭਾਲ ਲਈ ਕੰਮ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਨੂੰ ਡੀਬੀਟੀ ਦੇ ਰਾਸ਼ਟਰੀ ਬਾਇਓਫਰਮਾ ਮਿਸ਼ਨ ਦੇ ਅਧੀਨ ਸਹਾਇਤਾ ਦਿੱਤੀ ਜਾ ਰਹੀ ਹੈ

 

ਕੋਵਿਡ ਡਾਇਗਨੌਸਟਿਕਸ ਦੇ ਪੂਰੇ ਸਵਦੇਸ਼ੀਕਰਨ ਨੂੰ ਯਕੀਨੀ ਬਣਾਉਣ ਲਈ, ਏਐੱਮਟੀਜ਼ੈੱਡ ਅਤੇ ਹੋਰ ਕੰਪਨੀਆਂ ਨੂੰ ਆਰਟੀ ਪੀਸੀਆਰ ਕਿੱਟਾਂ ਦੇ ਉਤਪਾਦਨ ਨੂੰ ਵਧਾਉਣ ਲਈ ਪਹਿਲਾਂ ਹੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਡਾਇਗਨੌਸਟਿਕਸ ਦੀ ਲੰਬੇ ਸਮੇਂ ਦੀ ਜ਼ਰੂਰਤ ਦੀ ਉਮੀਦ ਕਰਨ ਦੇ ਨਾਲ, ਡੀਬੀਟੀ / ਬਿਰਾਕ ਨੇ ਵੱਖ-ਵੱਖ ਕਿਸਮਾਂ ਦੇ ਡਾਇਗਨੌਸਟਿਕਸ ਪਲੇਟਫਾਰਮਾਂ ਜਿਵੇਂ ਕਿ ਬੈਨਟ ਯੂਨੀਵਰਸਿਟੀ, ਗ੍ਰੇਟਰ ਨੋਇਡਾ ਤੋਂ ਸਾਰਸ- ਸੀਓਵੀ -2 ਨਿਊਕਲੀਕ ਐਸਿਡ ਦੀ ਫਲੋਰੋਸੈਂਸ ਅਤੇ ਇਲੈਕਟ੍ਰੋਕੈਮਿਸਟਰੀ ਮੈਡੀਏਟਡ ਰੈਪਿਡ ਡਿਟੈਕਸ਼ਨ ਲਈ; ਵੱਡੇ ਪੈਮਾਨੇ ਦੀ ਸਕ੍ਰੀਨਿੰਗ ਲਈ ਆਰਆਰਟੀ -ਪੀਸੀਆਰ ਚਿੱਪ ਉੱਤੇ ਪੋਰਟੇਬਲ ਮਾਈਕ੍ਰੋਫਲੂਡਿਕਸ ਜੜਨਾ ਅਤੇ ਮਾਈਕ੍ਰੋਇਲੈਕਟ੍ਰੋਡ ਐਰੇ ਨਾਲ ਜੋੜਿਆ ਪੁਆਇੰਟ -ਆਵ੍ -ਕੇਅਰ ਓਪਟੋਲੈਕਟ੍ਰੌਨਿਕ ਉਪਕਰਣ: ਜੇਐੱਨਯੂ, ਦਿੱਲੀ; ਆਈਆਈਟੀ ਦਿੱਲੀ ਨੂੰ ਸਾਰਸ- ਸੀਓਵੀ -2 ਦੀ ਪਛਾਣ ਲਈ ਆਪਟਮਰ ਅਧਾਰਿਤ ਲੇਟ੍ਰਲ ਫਲੋ ਜਾਂਚ ਕਿੱਟ ਦਾ ਵਿਕਾਸ ਅਤੇ ਮੁੱਲਾਂਕਣ ਅਤੇ ਕਾਗਜ਼ ਮਾਈਕ੍ਰੋਫਲਾਈਡਿਕਸ ਦੀ ਵਰਤੋਂ ਕਰਦਿਆਂ ਕੋਵਿਡ -19 ਦੀ ਕ੍ਰਿਸਪਰ ਅਧਾਰਿਤ ਡਾਈਗਨੋਸਿਸ, ਆਈਆਈਟੀ ਗੁਹਾਟੀ ਨੂੰ ਵੀ ਸਹਾਇਤਾ ਲਈ ਵਚਨਬੱਧ ਕੀਤਾ ਹੈ ਫੰਡਿੰਗ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਦੂਜੀਆਂ ਕੰਪਨੀਆਂ ਹਨ - ਡੀਨੋਵੋ, ਬਾਇਓਲੈਬਸ, ਸ਼ਾਈਨਬਾਇਓਟੈੱਕ, ਪ੍ਰਾਂਟੇ, ਪ੍ਰੋਮਾ ਥੇਰਾਪਿਊਟਿਕਸ, ਅਚੀਰਾ ਕੁੱਲ ਮਿਲਾ ਕੇ, 34 ਕੰਪਨੀਆਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਵਿੱਤੀ ਸਹਾਇਤਾ ਮਿਲੇਗੀ ਕਿ ਨੇੜਲੇ ਭਵਿੱਖ ਵਿੱਚ ਦੇਸੀ ਡਾਇਗਨੌਸਟਿਕ ਕਿੱਟਾਂ ਦੀ ਕੋਈ ਘਾਟ ਨਹੀਂ ਹੋਵੇਗੀ

 

ਬਾਇਓਟੈਕਨੋਲੋਜੀ ਵਿਭਾਗ ਨੇ ਇੱਕ ਨੈਸ਼ਨਲ ਬਾਇਓਮੈਡੀਕਲ ਰਿਸੋਰਸ ਇੰਡੀਜਾਈਜ਼ੇਸ਼ਨ ਕਨਸੋਰਟੀਅਮ (ਐੱਨਬੀਆਰਆਈਸੀ) ਨੂੰ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾੱਡਲ ਵਿੱਚ ਸ਼ੁਰੂ ਕੀਤਾ ਹੈ ਤਾਂ ਜੋ ਕੋਵਿਡ 19 ਦੇ ਨਿਦਾਨ, ਟੀਕੇ ਅਤੇ ਉਪਾਅ ਦੇ ਵਿਕਾਸ ਲਈ ਪ੍ਰਤੀਕਿਰਿਆਸ਼ੀਲ ਅਤੇ ਸਰੋਤਾਂ ਦੇ ਵਿਕਾਸ ਲਈ ਕੇਂਦਰਿਤ ਕੀਤਾ ਜਾ ਸਕੇ ਜੋ ਏਬੀਐੱਲਈ ਅਤੇ ਸੀਆਈਆਈ ਦੀ ਭਾਈਵਾਲੀ ਵਿੱਚ ਹੈ, ਜਿਸਨੂੰ  ਸੀ-ਕੈਂਪ ਦੁਆਰਾ ਹੋਸਟ ਕੀਤਾ ਗਿਆ ਹੈ

 

ਇਸ ਦੀ ਫਾਸਟ ਟ੍ਰੈਕ ਰਿਵਿਊ ਪਰੋਸੈੱਸਪ੍ਰਕਿਰਿਆ ਤਹਿਤ ਬਿਰਾਕ ਨੇ ਕੋਵਿਡ -19 ਦੇ ਉਪਾਅ ਲਈ ਫ਼ੰਡ ਦੇਣ ਦੀ ਵਿਵਸਥਾ ਵੀ ਕੀਤੀ ਹੈ ਜੋ ਤੁਰੰਤ ਤੈਨਾਤ ਲਈ ਤਿਆਰ ਹਨ ਇਸ ਪਹਿਲਕਦਮੀ ਦੁਆਰਾ ਆਰਨਾ ਬਾਇਓਮੈਡੀਕਲ ਉਤਪਾਦਾਂ ਲਈ ਫੁੱਲ ਬਾਡੀ ਕਵਰੇਜ ਸੂਟਅਤੇ ਅਲਫ਼ਾ ਕੋਰਪਸਲਸ ਪ੍ਰਾਈਵੇਟ ਲਿਮਟਿਡ ਨੂੰ ਫ਼ੇਸ ਸ਼ੀਲਡਜ਼”, ਮਾਈਕਰੋਗੋ ਨੂੰ ਆਟੋਮੋਟਿਡ ਸੈਨੀਟਾਈਜ਼ਰ, ਸਟੇਸਿਸ ਹੈਲਥ ਪ੍ਰਾਈਵੇਟ ਲਿਮਿਟਿਡ ਨੂੰ ਰਿਮੋਟ ਮਰੀਜ਼ਾਂ ਦੀ ਨਿਗਰਾਨੀ, ਟਰਟਲ ਸ਼ੈੱਲ ਨੂੰ ਡੋਜ਼ੀ ਨੀਂਦ ਦੀ ਨਿਗਰਾਨੀ ਕਰਨ ਵਾਲੀ ਡਿਵਾਈਸ, ਮੋਨੀਤਰਾ ਨੂੰ ਮਰੀਜ਼ਾਂ ਦੀ ਰਿਮੋਟ ਨਿਗਰਾਨੀ ਲਈ, ਪੈਰੀਸੋਧਾਨਾ ਨੂੰ ਐੱਨ -95 ਮਾਸਕ ਲਈ ਅਤੇ ਰੀਮਿਡੀਓ (Remidio) ਨੂੰ ਅੰਬੂ ਬੈਗਾਂ ਲਈ ਪੀਪੀਈ ਸਮਾਧਾਨ ਵਾਲੇ ਸਟਾਰਟਅੱਪਸ ਦੇ ਸਮਰਥਨ ਲਈ ਮਨਜ਼ੂਰੀ ਦਿੱਤੀ ਗਈ ਹੈ

 

****

 

ਕੇਜੀਐੱਸ / (ਡੀਬੀਟੀ ਰਿਲੀਜ਼)



(Release ID: 1622849) Visitor Counter : 201