ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐੱਨਐੱਸ ਜਲ-ਅਸ਼ਵ (Jalashwa) ਰਾਹੀਂ ਮਾਲਦੀਵ ਤੋਂ ਸਵਦੇਸ਼ ਭੇਜੇ ਭਾਰਤੀ ਕੋਚੀ ਪੁੱਜੇ

Posted On: 10 MAY 2020 8:49PM by PIB Chandigarh

ਅਪਰੇਸ਼ਨ ਸਮੁਦਰ ਸੇਤੂਲਈ ਤੈਨਾਤ ਆਈਐੱਨਐੱਸ ਜਲ-ਅਸ਼ਵ (Jalashwa) 10 ਮਈ ਨੂੰ ਸਵੇਰੇ 10.00 ਵਜੇ ਮਾਲਦੀਵ ਵਿੱਚ ਫਸੇ ਹੋਏ ਕੁੱਲ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਕੋਚੀ ਬੰਦਰਗਾਹ ਤੇ ਪੁੱਜਿਆ ਜਿਨ੍ਹਾਂ ਵਿੱਚ ਔਰਤਾਂ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ। ਇਹ ਜਹਾਜ਼ 08 ਮਈ ਤੋਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਕੇ ਮਾਲਦੀਵ ਤੋਂ ਰਵਾਨਾ ਹੋਇਆ ਸੀ। ਸਬੰਧਿਤ ਟੀਮਾਂ ਵੱਲੋਂ ਸਾਰੇ ਲਾਜ਼ਮੀ ਉਪਾਅ ਕੀਤੇ ਗਏ ਤਾਕਿ ਘੱਟ ਤੋਂ ਘੱਟ ਸਮਾਜਿਕ ਸੰਪਰਕ ਨਾਲ ਉਨ੍ਹਾਂ ਨੂੰ ਸੁਰੱਖਿਅਤ ਲਿਆਂਦਾ ਜਾ ਸਕੇ। ਯਾਤਰਾ ਦੌਰਾਨ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਸੰਭਾਲਣ ਲਈ ਉਚਿਤ ਵਿਵਸਥਾ ਕੀਤੀ ਗਈ। ਸਾਰੇ ਯਾਤਰੀਆਂ ਨੂੰ ਵਿਅਕਤੀਗਤ ਸੁਰੱਖਿਆ ਉਪਕਰਣਾਂ ਨਾਲ ਲੈਸ ਸਿਖਲਾਈ ਪ੍ਰਾਪਤ ਭਾਰਤੀ ਜਲ ਸੈਨਾ ਕਰਮਚਾਰੀਆਂ ਵੱਲੋਂ ਸੰਭਾਲ਼ਿਆ ਗਿਆ ਸੀ। ਉਨ੍ਹਾਂ ਨੂੰ ਉੱਥੋਂ ਕੱਢਣ ਦਾ ਸੰਚਾਲਨ ਭਾਰਤ ਸਰਕਾਰ ਵੱਲੋਂ ਜਾਰੀ ਸਾਰੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਸੀ।

 

ਕੋਚੀ ਪੋਰਟ ਟਰੱਸਟ ਦੇ ਕਰੂਜ਼ ਟਰਮੀਨਲ ਤੇ ਜਿੱਥੇ ਜਹਾਜ਼ ਨੂੰ ਰੋਕਿਆ ਗਿਆ ਤੇ ਮੌਜੂਦ ਜਲ ਸੈਨਿਕ ਅਤੇ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਯਾਤਰੀਆਂ ਨੂੰ ਰਿਸੀਵ ਕੀਤਾ ਗਿਆ। ਕਰੂਜ਼ ਟਰਮੀਨਲ ਵਿੱਚ ਕੋਵਿਡ ਸਕ੍ਰੀਨਿੰਗ ਅਤੇ ਇਮੀਗ੍ਰੇਸ਼ਨ ਸਬੰਧੀ ਰਸਮੀ ਕਾਰਵਾਈ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਰਾਜ ਸਰਕਾਰ ਵੱਲੋਂ ਵਿਆਪਕ ਪ੍ਰਬੰਧ ਕੀਤਾ ਗਿਆ ਹੈ। ਕਸਟਮਸ, ਇਮੀਗ੍ਰੇਸ਼ਨ, ਪੁਲਿਸ, ਸਿਹਤ ਵਿਭਾਗ, ਬੀਐੱਸਐੱਨਐੱਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਡੀਕਲ ਪ੍ਰੋਟੋਕਾਲ ਅਨੁਸਾਰ ਟਰਮੀਨਲ ਤੇ ਗਲਾਸਡ ਕਾਊਂਟਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਯਾਤਰੀਆਂ ਲਈ ਬੈਗੇਜ ਟਰਾਲੀਆਂ ਨੂੰ ਕੋਚੀ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ (ਸੀਆਈਏਐੱਲ) ਤੋਂ ਵਿਵਸਥਿਤ ਕੀਤਾ ਗਿਆ ਸੀ ਜਿਸ ਦਾ ਉਦੇਸ਼ ਸਾਰਿਆਂ ਨੂੰ ਜਲਦੀ ਵੰਡ, ਅਲੱਗ ਕਰਨ ਅਤੇ ਸਾਰੀਆਂ ਸਿਹਤ ਅਤੇ ਮੈਡੀਕਲ ਗਤੀਵਿਧੀਆਂ ਨੂੰ ਇੱਕ ਕੁਸ਼ਲ ਤਰੀਕੇ ਨਾਲ ਪੂਰਾ ਕਰਨਾ ਸੀ। ਵਿਸ਼ਾਖਾਪਟਨਮ ਵਿੱਚ ਸਥਿਤ ਆਈਐੱਨਐੱਸ ਜਲ-ਅਸ਼ਵ (Jalashwa) ਭਾਰਤੀ ਨਾਗਰਿਕਾਂ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ (ਐੱਚਏਡੀਆਰ) ਦੀਆਂ ਸਮੁੱਚੀਆਂ ਕੋਸ਼ਿਸ਼ਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਜਹਾਜ਼ ਨੂੰ ਸੈਨਿਕਾਂ ਨੂੰ ਲੈ ਕੇ ਜਾਣ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਨਾਗਰਿਕਾਂ ਨੂੰ ਲਿਆਉਣ ਲਈ ਚਲ ਰਹੇ ਯਤਨਾਂ ਲਈ ਜਹਾਜ਼ ਤੇ ਸੁਵਿਧਾਵਾਂ ਨੂੰ ਸੋਧਿਆ ਗਿਆ ਸੀ। ਉਸ ਦੀ ਦੇਖਭਾਲ ਭਾਰਤੀ ਜਲ ਸੈਨਾ ਦੀਆਂ ਸਿਖਲਾਈ ਪ੍ਰਾਪਤ ਮੈਡੀਕਲ ਟੀਮਾਂ ਨੇ ਕੀਤੀ ਹੈ ਜੋ ਵਿਸ਼ੇਸ਼ ਰੂਪ ਨਾਲ ਚਲ ਰਹੇ ਅਪਰੇਸ਼ਨ ਲਈ ਸ਼ੁਰੂ ਕੀਤੀ ਗਈ ਹੈ।

 

ਨਾਗਰਿਕਾਂ ਨੂੰ ਵਾਪਸ ਲਿਆਉਣ ਦਾ ਅੱਜ ਦਾ ਕਾਰਜ ਅਪਰੇਸ਼ਨ ਦਾ ਪਹਿਲਾ ਹਿੱਸਾ ਸੀ ਜਿਸ ਦੀ ਨਿਰੰਤਰਤਾ ਦੇ ਰੂਪ ਵਿੱਚ ਕੋਚੀ ਵਿੱਚ ਸਥਿਤ ਇੱਕ ਹੋਰ ਇਸ ਤਰ੍ਹਾਂ ਦਾ ਹੀ ਜਹਾਜ਼ ਆਈਐੱਨਐੱਸ ਮਗਰ ਅੱਜ 202 ਭਾਰਤੀ ਨਾਗਰਿਕਾਂ ਨਾਲ ਮਾਲੇ ਤੋਂ ਰਵਾਨਾ ਹੋਇਆ ਹੈ। ਇਹ ਪੂਰੀ ਕਵਾਇਦ ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਮੱਧ ਪੂਰਬ ਅਤੇ ਮਾਲਦੀਵ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦਾ ਹਿੱਸਾ ਹੈ।

 

****

 

ਐੱਸਡਬਲਿਊ/ਵੀਐੱਮ/ਐੱਮਐੱਸ



(Release ID: 1622848) Visitor Counter : 100