ਬਿਜਲੀ ਮੰਤਰਾਲਾ

ਇੱਕ ਸੈਂਟਰਲ ਪਬਲਿਕ ਸੈਕਟਰ ਅਦਾਰੇ (ਸੀਪੀਐੱਸਯੂ), ਐੱਨਟੀਪੀਸੀ ਨੇ ਆਪਣੇ ਤਿੰਨ ਪਾਵਰ ਸਟੇਸ਼ਨਾਂ 'ਤੇ 100 ਪ੍ਰਤੀਸ਼ਤ ਪਲਾਂਟ ਲੋਡ ਫੈਕਟਰ (ਪੀਐੱਲਐੱਫ) ਪ੍ਰਾਪਤ ਕੀਤਾ

ਮਹਾਰਤਨ ਕੰਪਨੀ ਨੇ ਲੌਕਡਾਊਨ ਦੇ ਬਾਵਜੂਦ ਵੀ ਅਸਧਾਰਨ ਅਪਰੇਸ਼ਨਲ ਕੁਸ਼ਲਤਾ ਪ੍ਰਦਰਸ਼ਿਤ ਕੀਤੀ

Posted On: 10 MAY 2020 5:05PM by PIB Chandigarh

ਊਰਜਾ ਮੰਤਰਾਲੇ ਦੇ ਤਹਿਤ ਸੈਂਟਰਲ ਪਬਲਿਕ ਸੈਕਟਰ ਅਦਾਰੇ (ਸੀਪੀਐੱਸਯੂ) ਅਤੇ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮਿਟਿਡ ਨੇ 9 ਮਈ 2020 ਨੂੰ ਆਪਣੇ ਤਿੰਨ ਪਾਵਰ ਸਟੇਸ਼ਨਾਂ-ਮੱਧ ਪ੍ਰਦੇਸ਼ ਵਿੱਚ ਐੱਨਟੀਪੀਸੀ ਵਿੰਧਿਆਚਲ (4760 ਮੈਗਾਵਾਟ), ਓਡੀਸ਼ਾ ਵਿੱਚ ਐੱਨਟੀਪੀਸੀ ਤਲਚਰ ਕਨਿਹਾ (3000 ਮੈਗਾਵਾਟ) ਅਤੇ ਛਤੀਸਗੜ੍ਹ ਵਿੱਚ ਐੱਨਟੀਪੀਸੀ ਸਿਪਤ (2890 ਮੈਗਾਵਾਟ) ਵਿੱਚ 100 ਪ੍ਰਤੀਸ਼ਤ ਪਲਾਂਟ ਲੋਡ ਫੈਕਟਰ (ਪੀਐੱਲਐੱਫ) ਪ੍ਰਾਪਤ ਕੀਤਾ ਅਤੇ ਇਸ ਪ੍ਰਕਾਰ ਕੋਵਿਡ-19 ਮਹਾਮਾਰੀ ਦੇ ਕਾਰਨ ਲੌਕਡਾਊਨ ਦੇ ਬਾਵਜੂਦ ਅਸਧਾਰਨ ਅਪਰੇਸ਼ਨਲ ਕੁਸ਼ਲਤਾ ਅਤੇ ਬਿਹਤਰੀਨ ਸਮਰੱਥਾ ਵਰਤੋਂ ਪ੍ਰਦਰਸ਼ਿਤ ਕੀਤੀ।

 

ਇਸੇ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਐੱਨਟੀਪੀਸੀ ਕੋਲਡੈਮ ਵਿੱਤੀ ਸਾਲ 20-21 ਦੇ ਲਈ ਦੇਸ਼ ਦੇ ਸਭ ਤੋਂ ਚੰਗੇ ਪਣਬਿਜਲੀ ਸਟੇਸ਼ਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰਿਆ ਹੈ। ਇਸ ਤੋਂ ਪਹਿਲਾਂ, 13 ਅਪ੍ਰੈਲ 2020 ਨੂੰ ਦੇਸ਼ ਦੇ ਸਭ ਤੋਂ ਵੱਡੇ ਬਿਜਲੀ ਸਟੇਸ਼ਨ ਐੱਨਟੀਪੀਸੀ ਵਿੰਧਿਆਚਲ ਨੇ 100 ਪ੍ਰਤੀਸ਼ਤ ਤੋਂ ਜ਼ਿਆਦਾ ਪੀਐੱਲਐੱਫ ਪ੍ਰਾਪਤ ਕੀਤਾ ਸੀ।

 

ਬਿਜਲੀ ਉਤਪਾਦਨ ਤੋਂ ਅੱਗੇ, ਐੱਨਟੀਪੀਸੀ ਕੋਵਿਡ-19 ਸਥਿਤੀ ਦੇ ਦੌਰਾਨ ਰਾਸ਼ਨ ਅਤੇ ਮੈਡੀਕਲ ਸਹਾਇਤਾ ਉਪਲੱਬਧ ਕਰਵਾਉਣ ਦੇ ਜ਼ਰੀਏ ਵੰਚਿਤ ਵਰਗਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਮਾਜਿਕ ਭਲਾਈ ਗਤੀਵਿਧੀਆਂ ਵਿੱਚ ਭਰਪੂਰ ਯੋਗਦਾਨ ਦੇ ਰਹੀ ਹੈ। ਐੱਨਟੀਪੀਸੀ ਦੇਸ਼ ਭਰ ਵਿੱਚ ਆਪਣੀਆਂ ਸਾਰੀਆਂ ਸਥਾਪਨਾਵਾਂ ਅਤੇ ਬਿਜਲੀ ਸਟੇਸ਼ਨਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੁਆਰਾ ਕੋਵਿਡ-19 ਦੇ ਖ਼ਿਲਾਫ਼ ਆਪਣੀ ਲੜਾਈ ਵਿੱਚ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰ ਰਹੀ ਹੈ।

 

ਐੱਨਟੀਪੀਸੀ ਸਮੂਹ ਦੀ ਕੁੱਲ 62110 ਮੈਗਾਵਾਟ ਸੰਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਦੇ ਪਾਸ 25 ਸੰਯੁਕਤ ਉਪਕ੍ਰਮ (ਜੇਵੀ) ਬਿਜਲੀ ਕੇਂਦਰਾਂ ਦੇ ਨਾਲ-ਨਾਲ 24 ਕੋਲਾ,7 ਕੰਬਾਇਡ ਸਾਈਕਲ ਗੈਸ/ ਲਿਕੁਇਡ ਬਾਲਣ,1 ਹਾਈਡ੍ਰੋ, 13 ਰਿਨਿਊਏਬਲ ਨਾਲ ਨਿਰਮਿਤ 70 ਬਿਜਲੀ ਸਟੇਸ਼ਨ ਹਨ।    

                                                     ***

 

ਆਰਸੀਜੇ/ਐੱਮ



(Release ID: 1622756) Visitor Counter : 112