ਵਿੱਤ ਮੰਤਰਾਲਾ

ਇਨਕਮ ਟੈਕਸ ਐਕਟ, 1961 ਦੀ ਧਾਰਾ 6 ਦੇ ਤਹਿਤ ‘ਭਾਰਤ ਵਿੱਚ ਨਿਵਾਸ’ ਦੇ ਸਬੰਧ ਵਿੱਚ ਸਪਸ਼ਟੀਕਰਨ

Posted On: 09 MAY 2020 10:39AM by PIB Chandigarh

 

ਇਨਕਮ ਟੈਕਸ ਐਕਟ1961 ਦੀ ਧਾਰਾ 6 ਵਿੱਚ ਕਿਸੇ ਵੀ ਵਿਅਕਤੀ  ਦੇ ਨਿਵਾਸ ਨਾਲ ਸਬੰਧਿਤ ਪ੍ਰਾਵਧਾਨ ਹਨ।  ਕਿਸੇ ਵਿਅਕਤੀ ਦੀ ਇਹ ਸਥਿਤੀ ਕਿ ਉਹ ਭਾਰਤ ਵਿੱਚ ਨਿਵਾਸੀ ਹੈ ਜਾਂ ਅਨਿਵਾਸੀ ਹੈ ਜਾਂ ਆਮ ਤੌਰ ਤੇ ਨਿਵਾਸੀ ਨਹੀਂ ਹੈ,   ਦਰਅਸਲ ਹੋਰ ਗੱਲਾਂ  ਦੇ ਇਲਾਵਾ ਇਸ ਤੱਥ ਤੇ ਨਿਰਭਰ ਕਰਦੀ ਹੈ ਕਿ ਉਹ ਵਿਅਕਤੀ ਇੱਕ ਪੂਰੇ ਸਾਲ ਦੇ ਦੌਰਾਨ ਕਿੰਨੀ ਮਿਆਦ ਤੱਕ ਭਾਰਤ ਵਿੱਚ ਰਹਿੰਦਾ ਹੈ।

 

ਇਸ ਸਬੰਧੀ ਕਈ ਬਿਨੈ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅਨੇਕ ਵਿਅਕਤੀ ਹਨਜੋ ਕਿਸੇ ਵਿਸ਼ੇਸ਼ ਮਿਆਦ ਲਈ ਪਿਛਲੇ ਸਾਲ 2019-20  ਦੇ ਦੌਰਾਨ ਭਾਰਤ ਦੀ ਯਾਤਰਾ ਤੇ ਆਏ ਸਨ ਅਤੇ ਭਾਰਤ ਵਿੱਚ ਅਨਿਵਾਸੀ ਹਨ ਜਾਂ ਆਮ ਤੌਰ ਤੇ ਨਿਵਾਸੀ ਨਹੀਂ ਹਨਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਬਣਾਈ ਰੱਖਣ ਲਈ ਪਿਛਲੇ ਸਾਲ ਦੀ ਸਮਾਪਤੀ ਤੋਂ ਪਹਿਲਾਂ ਹੀ ਭਾਰਤ ਛੱਡ ਦੇਣ ਅਤੇ ਇੱਥੋਂ ਪ੍ਰਸਥਾਨ ਕਰ ਜਾਣ ਦਾ ਇਰਾਦਾ ਰੱਖਦੇ ਸਨ।  ਹਾਲਾਂਕਿ ਨੋਵੇਲ ਕੋਰੋਨਾ ਵਾਇਰਸ  (ਕੋਵਿਡ - 19)   ਦੇ ਪ੍ਰਕੋਪ  ਦੇ ਕਾਰਨ ਲੌਕਡਾਊਨ ਦਾ ਐਲਾਨ ਕੀਤੇ ਜਾਣ ਅਤੇ ਅੰਤਰਰਾਸ਼ਟਰੀ ਉਡਾਨਾਂ ਤੇ ਰੋਕ ਲਗਾ ਦਿੱਤੇ ਜਾਣ ਕਾਰਨ  ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਪ੍ਰਵਾਸ ਜਾਂ ਨਿਵਾਸ ਦੀ ਮਿਆਦ ਨੂੰ ਵਧਾਉਣਾ ਪੈ ਗਿਆ ਹੈ।  ਇਸ ਦੇ ਮੱਦੇਨਜ਼ਰ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਹ ਆਪਣੇ-ਆਪ  ਹੀ ਬਿਨਾ ਕਿਸੇ ਇਰਾਦੇ  ਦੇ ਭਾਰਤੀ ਨਿਵਾਸੀ ਬਣ ਸਕਦੇ ਹਨ।

 

ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਅਸਲ ਕਠਿਨਾਈ ਤੋਂ ਬਚਾਉਣ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਡ  ( ਸੀਬੀਡੀਟੀ)  ਨੇ ਇਹ ਫ਼ੈਸਲਾ ਕੀਤਾ ਹੈਇਸ ਲਈ ਸਰਕੂਲਰ ਨੰਬਰ 11  ( ਮਿਤੀ 8 ਮਈ 2020 )  ਦੇਖੋ ਕਿ ਇਨਕਮ ਟੈਕਸ ਐਕਟ ਦੀ ਧਾਰਾ 6  ਦੇ ਤਹਿਤ ਪਿਛਲੇ ਸਾਲ 2019-20  ਦੇ ਦੌਰਾਨ ਕਿਸੇ ਅਜਿਹੇ ਵਿਅਕਤੀ ਦੀ ਨਿਵਾਸ ਸਥਿਤੀ ਦਾ ਨਿਰਧਾਰਣ ਨਿਮਨ ਅਨੁਸਾਰ ਕੀਤਾ ਜਾਵੇਗਾ ਜੋ 22 ਮਾਰਚ 2020 ਤੋਂ ਪਹਿਲਾਂ ਭਾਰਤ ਦੀ ਯਾਤਰਾ ਤੇ ਆਇਆ ਹੈਅਤੇ:

 

•          31 ਮਾਰਚ 2020 ਨੂੰ ਜਾਂ ਉਸ ਤੋਂ ਪਹਿਲਾਂ ਭਾਰਤ ਛੱਡਣ ਵਿੱਚ ਅਸਮੱਰਥ ਰਿਹਾ ਹੈ ਤਾਂ ਅਜਿਹੀ ਦਸ਼ਾ ਵਿੱਚ 22 ਮਾਰਚ2020 ਤੋਂ ਲੈ ਕੇ 31 ਮਾਰਚ 2020 ਤੱਕ ਭਾਰਤ ਵਿੱਚ ਰਹਿਣ ਜਾਂ ਨਿਵਾਸ ਕਰਨ ਦੀ ਉਸ ਦੀ ਮਿਆਦ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ ਅਤੇ ਉਸ ਦੀ ਗਿਣਤੀ ਨਹੀਂ ਕੀਤੀ ਜਾਵੇਗੀ ਜਾਂ

•          1 ਮਾਰਚ 2020 ਨੂੰ ਜਾਂ ਉਸ ਦੇ ਬਾਅਦ ਨੋਵੇਲ ਕੋਰੋਨਾ ਵਾਇਰਸ  ( ਕੋਵਿਡ-19 )   ਦੇ ਕਾਰਨ ਭਾਰਤ ਵਿੱਚ ਕੁਆਰੰਟੀਨ ਕੀਤਾ ਗਿਆ ਹੈ ਅਤੇ 31 ਮਾਰਚ 2020 ਨੂੰ ਜਾਂ ਉਸ ਤੋਂ ਪਹਿਲਾਂ ਇੱਕ ਨਿਕਾਸੀ ਉਡਾਨ  ਜ਼ਰੀਏ ਰਵਾਨਾ ਹੋ ਗਿਆ ਹੈ ਅਤੇ 31 ਮਾਰਚ2020 ਨੂੰ ਜਾਂ ਉਸ ਤੋਂ ਪਹਿਲਾਂ ਭਾਰਤ ਛੱਡਣ ਵਿੱਚ ਅਸਮਰੱਥ ਰਿਹਾ ਹੈ ਤਾਂ ਅਜਿਹੀ ਦਸ਼ਾ ਵਿੱਚ ਉਸ ਦੇ ਕੁਆਰੰਟੀਨ ਦੀ ਸ਼ੁਰੂਆਤ ਤੋਂ ਲੈ ਕੇ ਉਸ ਦੇ ਰਵਾਨਾ ਹੋਣ ਦੀ ਮਿਤੀ ਤੱਕ ਜਾਂ 31 ਮਾਰਚ 2020 ਤੱਕ ਇਨ੍ਹਾਂ ਵਿੱਚੋਂ ਜੋ ਵੀ ਹੋਵੇਉਸ ਦੇ ਰਹਿਣ ਜਾਂ ਨਿਵਾਸ ਕਰਨ ਦੀ ਮਿਆਦ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ ਜਾਂ

•          31 ਮਾਰਚ 2020 ਨੂੰ ਜਾਂ ਉਸ ਤੋਂ ਪਹਿਲਾਂ ਇੱਕ ਨਿਕਾਸੀ ਉਡਾਨ  ਜ਼ਰੀਏ ਰਵਾਨਾ ਹੋ ਗਿਆ ਹੈ ਤਾਂ ਅਜਿਹੀ ਦਸ਼ਾ ਵਿੱਚ 22 ਮਾਰਚ2020 ਤੋਂ ਲੈ ਕੇ ਉਸ ਦੇ ਰਵਾਨਾ ਹੋਣ ਦੀ ਮਿਆਦ ਤੱਕ ਭਾਰਤ ਵਿੱਚ ਰਹਿਣ ਜਾਂ ਨਿਵਾਸ ਕਰਨ ਦੀ ਉਸ ਦੀ ਮਿਆਦ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ।

 

ਇੱਕ ਹੋਰ ਅਹਿਮ ਗੱਲ ਇਹ ਹੈ -  ਕਿਉਂਕਿ ਵਿੱਤ ਵਰ੍ਹੇ 2020 - 21  ਦੇ ਦੌਰਾਨ ਲੌਕਡਾਊਨ ਜਾਰੀ ਹੈ ਅਤੇ ਇਹ ਹਾਲੇ ਤੱਕ ਸਪਸ਼ਟ ਨਹੀਂ ਹੈ ਕਿ ਅੰਤਰਰਾਸ਼ਟਰੀ ਉਡਾਨਾਂ ਦਾ ਸੰਚਾਲਨ ਫਿ‍ਰ ਤੋਂ ਕਦੋਂ ਸ਼ੁਰੂ ਹੋਵੇਗਾਇਸ ਲਈ ਇਸ ਸਬੰਧ ਵਿੱਚ ਨਾਰਮਲ ਸਥਿਤੀ ਦੇ ਬਾਅਦ ਇੱਕ ਸਰਕੂਲਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਸਾਲ 2020 - 21 ਲਈ ਨਿਵਾਸ ਸਥਿਤੀ ਦੇ ਨਿਰਧਾਰਣ ਲਈ ਅੰਤਰਰਾਸ਼ਟਰੀ ਉਡਾਨਾਂ  ਦੇ ਸੰਚਾਲਨ  ਦੇ ਨਾਰਮਲੀਕਰਨ ਦੀ ਮਿਤੀ ਤੱਕ ਇਨ੍ਹਾਂ ਵਿਅਕਤੀਆਂ ਦੇ ਠਹਿਰਣ ਜਾਂ ਨਿਵਾਸ ਦੀ ਮਿਆਦ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ ਅਤੇ ਉਸ ਦੀ ਗਿਣਤੀ ਨਹੀਂ ਕੀਤੀ ਜਾਵੇਗੀ।

 

****

 

ਆਰਐੱਮ/ਕੇਐੱਮਐੱਨ


(Release ID: 1622535) Visitor Counter : 226