ਟੈਕਸਟਾਈਲ ਮੰਤਰਾਲਾ

ਅੱਠ ਪ੍ਰਵਾਨਿਤ ਪ੍ਰਯੋਗਸ਼ਾਲਾਵਾਂ ਹੁਣ ਕੋਵਿਡ - 19 ਤੋਂ ਬਚਾਅ ਲਈ ਜ਼ਰੂਰੀ ਪੀਪੀਈ ਕਵਰਆਲ ਦੇ ਪ੍ਰੋਟੋਟਾਈਪ ਨਮੂਨਿਆਂ ਦਾ ਟੈਸਟ ਕਰ ਰਹੀਆਂ ਹਨ ; ਇਹ ਸਾਰੀਆਂ ਪ੍ਰਯੋਗਸ਼ਾਲਾਵਾਂ ਐੱਨਏਬੀਐੱਲ ਦੁਆਰਾ ਮਾਨਤਾ ਪ੍ਰਾਪਤ ਹਨ

ਟੈਸਟ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ , ਭਾਰਤ ਸਰਕਾਰ ਦੁਆਰਾ ਜਾਰੀ ਤਕਨੀਕੀ ਲੋੜਾਂ ਦੇ ਅਨੁਰੂਪ ਕੀਤੇ ਜਾ ਰਹੇ ਹਨ ; ਹਰੇਕ ਪੀਪੀਈ ਕਵਰਆਲ ਦੇ ਪਾਸ ਕੀਤੇ ਗਏ ਪ੍ਰੋਟੋਟਾਈਪ ਨਮੂਨੇ ਲਈ ਵਿਲੱਖਣ ਪ੍ਰਮਾਣੀਕਰਨ ਕੋਡ ( ਯੂਸੀਸੀ ) ਜਾਰੀ ਕਰਨ ਦੀ ਵਿਸਤ੍ਰਤ ਪ੍ਰਕਿਰਿਆ ਟੈਕਸਟਾਈਲ ਮੰਤਰਾਲਾ ਦੁਆਰਾ ਜਾਰੀ ਕੀਤੀ ਗਈ ਹੈ

ਸਾਰੇ ਯੂਸੀਸੀ ਪ੍ਰਮਾਣ ਪੱਤਰਾਂ ਦੇ ਵੇਰਵੇ ਡੀਆਰਡੀਓ , ਓਐੱਫਬੀ ਅਤੇ ਐੱਸਆਈਟੀਆਰਏ ਦੀਆਂ ਸਰਕਾਰੀ ਵੈੱਬਸਾਈਟਾਂ ‘ਤੇ ਉਪਲੱਬਧ ਹਨ

Posted On: 08 MAY 2020 8:03PM by PIB Chandigarh

ਅੱਠ ਪ੍ਰਯੋਗਸ਼ਾਲਾਵਾਂ ਹੁਣ ਕੋਵਿਡ - 19 ਤੋਂ ਬਚਾਅ ਲਈ ਜ਼ਰੂਰੀ ਪੀਪੀਈ ਕਵਰਆਲ  ਦੇ ਟੈਸਟਾਂ ਲਈ ਪ੍ਰਵਾਨ ਹਨ।  ਇਹ ਹਨ -   (i)  ਸਾਊਥ ਇੰਡੀਆ ਟੈਕਸਟਾਈਲ ਰਿਸਰਚ ਅਸੋਸੀਏਸ਼ਨ  (ਐੱਸਆਈਟੀਆਰਏ )  ਕੋਇੰਬਟੂਰ ਤਮਿਲ ਨਾਡੂ  (ii)  ਡੀਆਰਡੀਓ - ਇਨਮਾਸਨਵੀਂ ਦਿੱਲੀ,   ( iii )  ਭਾਰੀ ਵਾਹਨ ਫੈਕਟਰੀਆਵੜੀ ਚੇਨਈ,   (iv)  ਸਮਾਲ ਆਰਡਨੈਂਸ ਫੈਕਟਰੀ  (ਐੱਸਏਐੱਫ)ਕਾਨਪੁਰ ਉੱਤਰ ਪ੍ਰਦੇਸ਼,   (v)  ਆਰਡਨੈਂਸ ਫੈਕਟਰੀਕਾਨਪੁਰ ਉੱਤਰ ਪ੍ਰਦੇਸ਼,   (vi)  ਆਰਡਨੈਂਸ ਫੈਕਟਰੀਮੁਰਾਦਪੁਰ ਉੱਤਰ ਪ੍ਰਦੇਸ਼,   (vii)  ਆਰਡਨੈਂਸ ਫੈਕਟਰੀਅੰਬਰਨਾਥਮਹਾਰਾਸ਼ਟਰ,   (viii)  ਧਾਤੂ ਅਤੇ ਇਸਪਾਤ ਫੈਕਟਰੀ ਈਸ਼ਾਪੁਰ ਪੱਛਮ ਬੰਗਾਲ।   ਇਹ ਸਾਰੀਆਂ ਪ੍ਰਯੋਗਸ਼ਾਲਾਵਾਂ ਐੱਨਏਬੀਐੱਲ ਦੁਆਰਾ ਮਾਨਤਾ ਪ੍ਰਾਪਤ ਹਨ।

 

ਟੈਸਟ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੁਆਰਾ 2 ਮਾਰਚ, 2020 ਨੂੰ ਜਾਰੀ ਤਕਨੀਕੀ ਲੋੜਾਂ ਦੇ ਅਨੁਰੂਪ ਕੀਤੇ ਜਾ ਰਹੇ ਹਨ।  ਟੈਕਸਟਾਈਲ ਮੰਤਰਾਲੇ ਨੇ 6 ਅਪ੍ਰੈਲ, 2020 ਨੂੰ ਪੀਪੀਈ ਕਵਰਆਲ ਦੇ ਨਿਰਮਾਤਾਵਾਂ ਦੇ ਹਰੇਕ ਪਾਸ ਕੀਤੇ ਗਏ ਪ੍ਰੋਟੋਟਾਈਪ ਨਮੂਨੇ ਲਈ ਵਿਲੱਖਣ ਪ੍ਰਮਾਣੀਕਰਨ ਕੋਡ ( ਯੂਸੀਸੀ )  ਜਾਰੀ ਕਰਨ ਦੀ ਵਿਸਤ੍ਰਿਤ ਪ੍ਰਕਿਰਿਆ ਨੂੰ ਜਾਰੀ ਕੀਤਾ।  ਟੈਕਸਟਾਈਲ ਮੰਤਰਾਲੇ  ਨੇ 22 ਅਪ੍ਰੈਲ,  2020 ਨੂੰ ਇਨ੍ਹਾਂ ਪ੍ਰਕਿਰਿਆਵਾਂ ਨੂੰ ਹੋਰ ਜ਼ਿਆਦਾ ਤਰਕਸੰਗਤ ਬਣਾਇਆ। 

 

ਵਿਲੱਖਣ ਪ੍ਰਮਾਣੀਕਰਨ ਕੋਡ ( ਯੂਸੀਸੀ )  ਦਾ ਭਾਵ ਨਿਰਮਾਤਾ ਦੁਆਰਾ ਜਮ੍ਹਾਂ ਕਰਵਾਏ ਗਏ ਪ੍ਰਤੱਖ ਪ੍ਰੋਟੋਟਾਈਪ ਨਮੂਨੇ ਤੋਂ ਹੈ ਅਤੇ ਇਸ ਨੂੰ ਹਰੇਕ ਨਿਰਮਿਤ ਕਵਰਆਲ ਤੇ ਨਿਰਮਾਤਾ  ਦੇ ਨਾਮਨਿਰਮਾਣ ਦੀ ਮਿਤੀ ਅਤੇ ਗਾਹਕ ਦੇ ਨਾਮ ਦੇ ਨਾਲ ਚੰਗੀ ਤਰ੍ਹਾਂ ਅੰਕਿਤ ਕਰਨਾ ਹੁੰਦਾ ਹੈ।  ਇਸ ਪ੍ਰਕਿਰਿਆ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾਭਾਰਤ ਸਰਕਾਰ ਅਨੁਸਾਰ ਹਸਪਤਾਲਾਂ ਅਤੇ ਸਿਹਤ ਸੇਵਾ ਸੰਗਠਨਾਂ ਦੀ ਖਰੀਦ ਏਜੰਸੀ -  ਮੈਸਰਜ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਦੁਆਰਾ ਖਰੀਦ ਦੇ ਸੰਦਰਭ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ। 

 

 

 

ਨਿਰਮਾਤਾਵਾਂ ਨੂੰ ਆਪਣੇ ਜਮ੍ਹਾਂ ਕਰਵਾਏ ਗਏ ਨਮੂਨੇ  ਦੇ ਨਾਲ ਇੱਕ ਹਲਫਨਾਮਾ ਵੀ ਦਾਖਲ ਕਰਨਾ ਪੈਂਦਾ ਹੈਜਿਸ ਵਿੱਚ ਨਿਰਮਾਣ ਇਕਾਈਜੀਐੱਸਟੀਆਈਐੱਨ ਨੰਬਰਕੰਪਨੀ ਦਾ ਰਜਿਟ੍ਰੇਸ਼ਨ ਨੰਬਰ ਉਦਯੋਗ ਆਧਾਰ ਨੰਬਰ ਜਾਂ ਡੀਆਈਸੀ ਰਜਿਟ੍ਰੇਸ਼ਨ  ਨੰਬਰ ਅਤੇ ਹੋਰ ਉਪਯੁਕਤ ਵੇਰਵਾ ਵੀ ਦਰਜ ਹੋਣਾ ਚਾਹੀਦਾ ਹੈ।  ਉਨ੍ਹਾਂ ਨੂੰ ਇਹ ਵੀ ਐਲਾਨ ਕਰਨਾ ਪੈਂਦਾ ਹੈ ਕਿ ਉਹ ਵਪਾਰੀ ਨਹੀਂਟੈਕਸਟਾਈਲ ਨਿਰਮਾਤਾ ਹਨ।  ਇਹ ਹਲਫਨਾਮਾ ਯੂਸੀਸੀ ਪ੍ਰਮਾਣ ਪੱਤਰ  ਦਾ ਇੱਕ ਹਿੱਸਾ ਹੁੰਦਾ ਹੈ। 

 

ਕੁੱਲ  ਯੂਸੀਸੀ ਪ੍ਰਮਾਣ ਪੱਤਰਾਂ  ਦੇ ਵੇਰਵੇ ਡੀਆਰਡੀਓਓਐੱਫਬੀ  (ਆਰਡਨੈਂਸ ਫੈਕਟਰੀ ਬੋਰਡ )  ਅਤੇ ਐੱਸਆਈਟੀਆਰਏ  ਦੀਆਂ ਸਰਕਾਰੀ ਵੈੱਬਸਾਈਟਾਂ ਤੇ ਜਨਤਾ ਦੀ ਜਾਂਚ ਪੜਤਾਲ ਲਈ ਉਪਲੱਬਧ ਹਨ। 

 

 

***

 

ਐੱਸਜੀ/ਐੱਸਬੀ



(Release ID: 1622513) Visitor Counter : 101