ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਸੀਰੀਜ਼ ਤਹਿਤ 'ਗੋਆ-ਕਰੂਸੀਬਲ ਆਵ੍ ਕਲਚਰ' ਨਾਮੀ 16ਵਾਂ ਵੈਬੀਨਾਰ ਆਯੋਜਿਤ ਕੀਤਾ

Posted On: 08 MAY 2020 3:39PM by PIB Chandigarh

 

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਵੈਬੀਨਾਰ ਸੀਰੀਜ਼  ਦੇ "ਗੋਆ ਕਰੂਸੀਬਲ ਆਵ੍ ਕਲਚਰ" ਵਿੱਚ 7 ਮਈ 2020 ਨੂੰ 'ਅਲਪ ਗਿਆਤ' ਅਤੇ 'ਅਗਿਆਤ' ਯਾਤਰਾ ਅਨੁਭਵਾਂ ਨੂੰ ਪੇਸ਼ ਕੀਤਾ, ਜਿਸ ਦੀ ਪੇਸ਼ਕਸ਼ ਭਾਰਤ ਦਾ ਸਭ ਤੋਂ ਮਕਬੂਲ ਟੂਰਿਜ਼ਮ ਮੰਜ਼ਿਲ 'ਗੋਆ' ਪ੍ਰਦਾਨ ਕਰਦੀ ਹੈ ਅਤੇ ਇਸ ਪ੍ਰਕਾਰ ਭਾਗ ਲੈਣ ਵਾਲਿਆਂ ਨੂੰ ਉਸ ਸਥਾਨ ਦੀ ਅਗਿਆਤ ਖੂਬਸੂਰਤੀ ਦਿਖਾਉਂਦਾ ਹੈ ਜੋ ਗੋਆ ਵਿੱਚ ਖੋਜ ਕੀਤੇ ਜਾਣ ਲਈ ਇੰਤਜ਼ਾਰ ਕਰ ਰਿਹਾ ਹੈ

ਲੇਖਕ, ਫੋਟੋਗ੍ਰਾਫਰ ਅਤੇ ਫੈਸਟੀਵਲ ਕਿਊਰੇਟਰ ਵਿਵੇਕ ਮੈਨੇਜਸ ਵੱਲੋਂ ਪੇਸ਼ ਵੈਬੀਨਾਰ ਨੇ ਗੋਆ ਦੇ ਅਮੀਰ ਸੱਭਿਆਚਾਰ ਨੂੰ ਪੇਸ਼ ਕੀਤਾ ਜਿਹੜਾ ਸਦੀਆਂ ਦੇ ਗੂੜ੍ਹੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਰਚਨਾਤਮਕਤਾ ਦੇ ਜ਼ਰੀਏ ਫੈਲਦਾ ਹੈ ਜੋ ਪ੍ਰਸਿੱਧ ਸਮੁੰਦਰੀ ਤੱਟਾਂ ਅਤੇ ਰਾਤ ਦੀ ਜਿੰਦਗੀ ਤੋਂ ਪਰੇ ਹੈ।

ਇਸ ਪੇਸ਼ਕਾਰੀ ਵਿੱਚ ਭਾਰਤ ਦੇ ਕੌਮਾਂਤਰੀ ਫ਼ਿਲਮ ਉਤਸਵ ਗੋਆ ਦੀਆਂ ਕਲਾਵਾਂ, ਸਾਹਿਤ ਉਤਸਵ, ਸੇਰੰਡੀਪੀਟੀ ਕਲਾਂ ਉਤਸਵ, ਇਮਾਰਤਸਾਜ਼ੀ ਅਤੇ ਚਿੱਤਰਕਾਰੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

ਯਾਤਰਾ ਅੱਜ ਸਥਾਨ ਦੇਖਣ ਤੋਂ ਵੱਧ ਹੈ।ਇਹ ਸਾਰੇ ਨਵੇਂ ਤਜਰਬਿਆਂ ਬਾਰੇ ਅਤੇ ਸਥਾਨ ਦੇ ਲੋਕਾਂ ਅਤੇ ਸੱਭਿਆਚਾਰ ਨੂੰ ਜਾਣਨ ਦੇ ਬਾਰੇ ਹੈ। ਇੱਕ ਸਥਾਨਕ ਘਰ ਵਿੱਚ ਰਹਿਣਾ ,ਸਥਾਨਕ ਕਲਾਂ ਨੂੰ ਸਿੱਖਣਾ, ਭੋਜਨ ਬਨਾਉਣਾ ਤੇ ਇੱਕ ਸਮਾਜਿਕ ਭਾਈਚਾਰੇ ਨਾਲ ਕੁਝ ਗਤੀਵਿਧੀਆਂ ਜੋ ਹਮੇਸ਼ਾ ਯਾਦ ਰਹਿਣਗੀਆਂ।

ਐਡੀਸ਼ਨਲ ਡਾਇਰੈਟਰ ਜਨਰਲ ਰੁਪਿੰਦਰ ਬਰਾੜ ਨੇ ਵੈਬੀਨਾਰ ਸੰਚਾਲਨ ਕਰਦਿਆਂ ਟਿਕਾਊ ਯਾਤਰਾ ਦੀ ਮਹੱਤਤਾ ਤੇ ਜੋਰ ਦਿੱਤਾ ਅਤੇ ਨਾਲ ਹੀ ਸਮਾਜਿਕ ਸੱਭਿਆਚਾਰਕ ਸਥਿਰਤਾ ਜਿਸ ਦਾ ਉਦੇਸ਼ ਸਮਾਜ ਤੇ ਪੈ ਰਹੇ ਸਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨਾ ਅਤੇ ਸੈਰ-ਸਪਾਟੇ ਨੂੰ ਇਸ ਦੇ ਪ੍ਰਤੀ ਸਕਾਰਾਤਮਕਤਾ ਨੂੰ ਹੁਲਾਰਾ ਦੇਣਾ ਹੈ।

ਵੈਬੀਨਾਰ ਦੇ ਸਾਰੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ਅਤੇ ਟੂਰਿਜ਼ਮ ਮੰਤਰਾਲੇ ਦੀਆਂ ਵੈਬਸਾਈਟਾਂ incredibleindia.org ਅਤੇ tourism.gov. in ਤੇ ਉਪਲੱਬਧ ਹੈ।

'ਐਕਸਪਲੋਰਿੰਗ ਰਿਵਰ ਨਿਲਾ' ਸਿਰਲੇਖ ਹੇਠ ਅਗਲਾ ਵੈਬੀਨਾਰ 9ਮਈ 2020 ਨੂੰ ਸਵੇਰੇ 11:00 ਵਜੇ ਨਿਰਧਾਰਿਤ ਕੀਤਾ ਗਿਆ ਹੈ। ਰਜਿਸਟਰ ਕਰਨ ਲਈ  https://bit.ly/RiverNila ਤੇ ਜਾਉ।

                                                       *****

ਐੱਨਬੀ/ਏਕੇਜੇ/ਓਏ



(Release ID: 1622350) Visitor Counter : 101