ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 80 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ; ਇਸ ਨਾਲ ਕੈਲਾਸ਼-ਮਾਨਸਰੋਵਰ ਤੀਰਥ ਯਾਤਰਾ ਵਿੱਚ ਸਮੇਂ ਦੀ ਬੱਚਤ ਹੋਵੇਗੀ

Posted On: 08 MAY 2020 1:17PM by PIB Chandigarh

ਕੈਲਾਸ਼-ਮਾਨਸਰੋਵਰ ਯਾਤਰਾ ਅਤੇ ਸੀਮਾ ਖੇਤਰ ਕਨੈਕਟੀਵਿਟੀ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਦੇ ਹੋਏ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਧਾਰਚੂਲਾ (ਉੱਤਰਾਖੰਡ) ਤੋਂ ਲਿਪੁਲੇਖ (ਚੀਨ ਸੀਮਾ) ਤੱਕ ਸੜਕ ਮਾਰਗ ਦਾ ਉਦਘਾਟਨ ਕੀਤਾ। ਸ਼੍ਰੀ ਰਾਜਨਾਥ ਸਿੰਘ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪਿਥੌਰਾਗੜ੍ਹ ਤੋਂ ਗੁੰਜੀ ਤੱਕ ਵਾਹਨਾਂ ਦੇ ਇੱਕ ਕਾਫ਼ਲੇ ਨੂੰ ਰਵਾਨਾ ਕੀਤਾ।

ਇਸ ਮੌਕੇ 'ਤੇ ਰੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਿਮੋਟ ਏਰੀਏ ਦੇ ਵਿਕਾਸ ਲਈ ਵਿਸ਼ੇਸ਼ ਦ੍ਰਿਸ਼ਟੀਕੋਣ ਰੱਖਦੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਮਹੱਤਵਪੂਰਨ ਸੜਕ ਸੰਪਰਕ ਦੇ ਪੂਰਾ ਹੋਣ ਦੇ ਨਾਲ,ਸਥਾਨਕ ਲੋਕਾਂ ਅਤੇ ਤੀਰਥ ਯਾਤਰੀਆਂ ਦੇ ਦਹਾਕਿਆਂ ਪੁਰਾਣੇ ਸਪਨੇ ਅਤੇ ਇੱਛਾਵਾਂ ਪੂਰੀਆਂ ਹੋਈਆ ਹਨ।ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸੜਕ ਦੀ ਕਾਰਜ਼ਸ਼ੀਲਤਾ ਦੇ ਨਾਲ, ਖੇਤਰ ਵਿੱਚ ਸਥਾਨਕ ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਕੈਲਾਸ਼-ਮਾਨਸਰੋਵਰ ਦੀ ਤੀਰਥਯਾਤਰਾ ਨੂੰ ਹਿੰਦੂਆਂ, ਬੁੱਧਾਂ ਅਤੇ ਜੈਨੀਆਂ ਦੁਆਰਾ ਪਵਿੱਤਰ ਅਤੇ ਪੂਜਨੀਕ ਦੱਸਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਸੜਕ ਲਿੰਕ ਦੇ ਪੂਰਾ ਹੋਣ ਦੇ ਨਾਲ, ਯਾਤਰਾ ਇੱਕ ਹਫਤੇ ਵਿੱਚ ਪੂਰੀ ਹੋ ਸਕਦੀ ਹੈ,ਜਦਕਿ ਪਹਿਲਾ 2-3 ਹਫਤੇ ਦਾ ਸਮਾਂ ਲੱਗਦਾ ਸੀ। ਇਹ ਸੜਕ ਘਟਿਆਬਾਗੜ ਤੋਂ ਨਿਕਲਦੀ ਹੈ ਅਤੇ ਕੈਲਾਸ਼-ਮਾਨਸਰੋਵਰ ਦੇ ਪ੍ਰਵੇਸ਼ ਦੁਆਰ ਲਿਪੁਲੇਖ ਦੱਰੇ 'ਤੇ ਸਮਾਪਤ ਹੁੰਦੀ ਹੈ।80 ਕਿਲੋਮੀਟਰ ਲੰਬੀ ਇਸ ਸੜਕ ਦੀ ਉਚਾਈ 6.000 ਤੋਂ 17.060 ਫੁੱਟ ਤੱਕ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋ ਜਾਣ ਨਾਲ ਹੁਣ ਕੈਲਾਸ਼ਮਾਨਸਰੋਵਰ ਦੇ ਤੀਰਥ ਯਾਤਰੀ ਜੋਖਿਮ ਭਰੇ ਅਤੇ ਬਹੁਤ ਜ਼ਿਆਦਾ ਉਚਾਈ ਵਾਲੇ ਇਲਾਕੇ ਦੇ ਮਾਰਗ 'ਤੇ ਕਠਿਨ ਯਾਤਰਾ ਤੋਂ ਬਚ ਸਕਣਗੇ। ਵਰਤਮਾਨ ਵਿੱਚ ਸਿੱਕਮ ਜਾਂ ਨੇਪਾਲ ਮਾਰਗਾਂ ਤੋਂ ਕੈਲਾਸ਼-ਮਾਨਸਰੋਵਰ ਦੀ ਯਾਤਰਾ ਵਿੱਚ ਲਗਭਗ ਦੋ ਤੋਂ ਤਿੰਨ ਹਫਤੇ ਦਾ ਸਮਾਂ ਲੱਗਦਾ ਸੀ। ਲਿਪੁਲੇਖ ਮਾਰਗ ਵਿੱਚ ਉਚਾਈ ਵਾਲੇ ਇਲਾਕਿਆਂ ਤੋਂ ਹੋ ਕੇ 90 ਕਿਲੋਮੀਟਰ ਲੰਬੇ ਮਾਰਗ ਦੀ ਯਾਤਰਾ ਕਰਨੀ ਪੈਂਦੀ ਸੀ। ਇਸ ਨਾਲ ਬਜ਼ੁਰਗ ਯਾਤਰੀਆਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਸਿੱਕਮ ਅਤੇ ਨੇਪਾਲ ਦੇ ਰਾਸਤੇ ਹੋਰ ਦੋ ਮਾਰਗ ਹਨ। ਇਨ੍ਹਾਂ ਵਿੱਚ ਭਾਰਤੀ ਸੜਕਾਂ 'ਤੇ ਲਗਭਗ 20 ਪ੍ਰਤੀਸ਼ਤ ਯਾਤਰਾ ਅਤੇ ਚੀਨ ਦੀਆਂ ਸੜਕਾਂ 'ਤੇ ਲਗਭਗ 80 ਪ੍ਰਤੀਸ਼ਤ ਯਾਤਰਾ ਕਰਨੀ ਪੈਂਦੀ ਸੀ। ਘਟਿਯਾਬਗੜ-ਲਿਪੁਲੇਖ ਸੜਕ ਦੇ ਖੁਲ੍ਹਣ ਦੇ ਨਾਲ,ਇਹ ਅਨੁਪਾਤ ਉਲਟ ਗਿਆ ਹੈ। ਹੁਣ ਮਾਨਸਰੋਵਰ ਦੇ ਤੀਰਥ ਯਾਤਰੀ ਭਾਰਤੀ ਭੂਮੀ 'ਤੇ 84 ਪ੍ਰਤੀਸ਼ਤ ਅਤੇ ਚੀਨ ਦੀ ਭੂਮੀ 'ਤੇ ਕੇਵਲ 16 ਪ੍ਰਤੀਸ਼ਤ ਦੀ ਯਾਤਰਾ ਕਰਨਗੇ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਅਸਲ ਵਿੱਚ ਇਤਿਹਾਸਿਕ ਹੈ।

ਰੱਖਿਆ ਮੰਤਰੀ ਨੇ ਸੀਮਾ ਸੜਕ ਸੰਗਠਨ (ਬੀਆਰਓ) ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ,ਜਿਨ੍ਹਾਂ ਦੇ ਸਮਰਪਣ ਨੇ ਇਸ ਉਪਲੱਬਧੀ ਨੁੰ ਸੰਭਵ ਬਣਾਇਆ ਹੈ। ਉਨ੍ਹਾਂ ਨੇ ਇਸ ਸੜਕ ਦੇ ਨਿਰਮਾਣ ਦੇ ਦੌਰਾਨ ਹੋਈਆਂ ਲੋਕਾਂ ਦੀਆਂ ਮੌਤਾਂ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਬੀਆਰਓ ਕਰਮਚਾਰੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਜੋ ਕੋਵਿਡ-19 ਦੇ ਕਠਿਨ ਸਮੇਂ ਵਿੱਚ ਵੀ ਦੁਰ-ਦੁਰਾਡੇ ਸਥਾਨਾਂ ਵਿੱਚ ਰਹਿੰਦੇ ਹਨ ਅਤੇ ਆਪਣੇ ਪਰਿਵਾਰਾਂ ਤੋਂ ਦੂਰ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੀਆਰਓ ਸ਼ੁਰੂ ਤੋਂ ਹੀ ਉੱਤਰਾਖੰਡ ਦੇ ਗੜ੍ਹਵਾਲ ਅੇਤ ਕੁਮਾਊਂ ਖੇਤਰ ਦੇ ਵਿਕਾਸ ਵਿੱਚ ਸਰਗਰਮ ਰੂਪ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਨੇ ਸਾਰੇ ਬੀਆਰਓ ਕਰਮਚਾਰੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਵਧਾਈ ਦਿੱਤੀ ਅਤੇ ਇਸ ਉਪਲੱਬਧੀ ਲਈ ਸੰਗਠਨ ਦੇ ਸਾਰੇ ਰੈਂਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਬੀਆਰਓ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਦੇ ਅਨੁਸਾਰ, ਕਈ ਸਮੱਸਿਆਵਾਂ ਦੇ ਕਾਰਨ ਇਸ ਸੜਕ ਦੇ ਨਿਰਮਾਣ ਵਿੱਚ ਰੁਕਾਵਟਾਂ ਆਈਆਂ। ਲਗਾਤਾਰ ਬਰਫਬਾਰੀ, ਬਹੁਤ ਜ਼ਿਅਦਾ ਉਚਾਈ ਅਤੇ ਬੇਹੱਦ ਘੱਟ ਤਾਪਮਾਨ ਵਿੱਚ ਕੰਮ ਕਰਨ ਲਾਇਕ ਮੌਸਮ ਪੰਜ ਮਹੀਨੇ ਤੱਕ ਸੀਮਤ ਰਿਹਾ। ਕੈਲਾਸ਼-ਮਾਨਸਰੋਵਰ ਯਾਤਰਾ ਵੀ ਜੂਨ ਤੋਂ ਅਕਤੂਬਰ ਦੇ ਵਿੱਚ ਕੰਮ ਦੇ ਮੌਸਮ ਦੇ ਦੌਰਾਨ ਹੀ ਹੁੰਦੀ ਸੀ। ਸਥਾਨਕ ਲੋਕ ਵੀ ਆਪਣੇ ਲੌਜਿਸਟਿਕਸ ਦੇ ਨਾਲ ਇਸ ਦੌਰਾਨ ਹੀ ਯਾਤਰਾ ਕਰਦੇ ਸਨ। ਵਪਾਰੀ ਵੀ ਯਾਤਰਾ (ਚੀਨ ਦੇ ਨਾਲ ਵਪਾਰ ਦੇ ਲਈ) ਕਰਦੇ ਸਨ। ਇਸ ਤਰ੍ਹਾਂ ਨਿਰਮਾਣ ਦੇ ਲਈ ਰੋਜ਼ਾਨਾ ਘੰਟੇ ਹੋਰ ਵੀ ਘੱਟ ਹੋ ਜਾਂਦੇ ਸਨ।

ਇਸ ਤੋਂ ਇਲਾਵਾ, ਪਿਛਲੇ ਕੁਝ ਸਾਲਾਂ ਵਿੱਚ ਹੜ੍ਹ ਅਤੇ ਬੱਦਲ ਫੱਟਣ ਦੀਆ ਘਟਨਾਵਾਂ ਹੋਈਆਂ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਸ਼ੁਰੂਆਤੀ 20 ਕਿਲੋਮੀਟਰ ਵਿੱਚ, ਪਹਾੜਾਂ ਵਿੱਚ ਕਠੋਰ ਚਟਾਨ ਹੈ ਅਤੇ ਚਟਾਨ ਵੀ ਸਿੱਧੇ ਖੜੇ ਹਨ ਜਿਸ ਦੇ ਕਾਰਨ ਬੀਆਰਓ ਦੇ ਕਈ ਲੋਕਾਂ ਦੀ ਜਾਨ ਚਲੀ ਗਈ। ਕਾਲੀ ਨਦੀ ਵਿੱਚ ਡਿੱਗਣ ਦੇ ਕਾਰਨ ਬੀਆਰਓ ਦੇ 25 ਉਪਕਰਣਾਂ ਦਾ ਵੀ ਬੁਰੀ ਤਰ੍ਹਾਂ ਨਾਲ ਨੁਕਸਾਨ ਹੋ ਗਿਆ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ, ਪਿਛਲੇ ਦੋ ਸਾਲਾਂ ਵਿੱਚ, ਬੀਆਰਓ ਕਈ ਕਾਰਜਕਾਰੀ ਬਿੰਦੂ ਬਣਾ ਕੇ ਅਤੇ ਆਧੁਨਿਕ ਟੈਕਨੋਲੋਜੀ ਉਪਕਰਣਾਂ ਨੂੰ ਸ਼ਾਮਲ ਕਰਕੇ ਆਪਣੇ ਉਤਪਾਦਨ ਨੂੰ 20 ਗੁਣਾਂ ਵਧਾਉਣ ਵਿੱਚ ਸਫਲ ਹੋਇਆ। ਇਸ ਖੇਤਰ ਵਿੱਚ ਸੈਂਕੜੇ ਟਨ ਸਟੋਰ/ਉਪਕਰਣ ਸਮੱਗਰੀ ਦੀ ਉਪਲੱਬਧਤਾ ਦੇ ਲਈ ਹੈਲੀਕੌਪਟਰਾਂ ਦਾ ਵੀ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਸੈਨਾ ਪ੍ਰਮੁੱਖ ਜਨਰਲ ਐੱਮਐੱਮ ਨਰਵਣੇ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਅਲਮੋੜਾ (ਉੱਤਰਾਖੰਡ) ਤੋਂ ਲੋਕ ਸਭਾ ਦੇ ਮੈਂਬਰ ਸ਼੍ਰੀ ਅਜੈ ਟਮਟਾ ਅਤੇ ਰੱਖਿਆ ਮੰਤਰਾਲੇ ਅਤੇ ਬੀਆਰਓ ਦੇ ਸੀਨੀਅਰ ਸ਼ਾਮਲ ਹੋਏ।

 

****

 

 ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ(Release ID: 1622224) Visitor Counter : 231