ਵਿੱਤ ਮੰਤਰਾਲਾ

ਭਾਰਤ ਸਰਕਾਰ ਤੇ ਏਆਈਆਈਬੀ ਨੇ 500 ਮਿਲੀਅਨ ਡਾਲਰ ਦੀ ਕੋਵਿਡ–19 ਮਦਦ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ

Posted On: 08 MAY 2020 5:22PM by PIB Chandigarh

 

 

 

ਭਾਰਤ ਸਰਕਾਰ ਅਤੇ ਏਸ਼ਿਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ’ (ਏਆਈਆਈਬੀ – AIIB – ਏਸ਼ੀਅਨ ਇਨਫ਼੍ਰਾਸਟਰੱਕਚਰ ਇਨਵੈਸਟਮੈਂਟ ਬੈਂਕ) ਨੇ ਅੱਜ ਇੱਥੇ ਕੋਵਿਡ–19 ਮਹਾਮਾਰੀ ਦੇ ਟਾਕਰੇ ਤੇ ਆਪਣੀਆਂ ਜਨਸਿਹਤ ਤਿਆਰੀਆਂ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਮਦਦ ਹਿਤ 500 ਮਿਲੀਅਨ ਅਮਰੀਕੀ ਡਾਲਰ ਦੇ ਕੋਵਿਡ–19 ਐਮਰਜੈਂਸੀ ਰਿਸਪਾਂਸ ਐਂਡ ਹੈਲਥ ਸਿਸਟਮਸ ਪ੍ਰੀਪੇਅਰਡਨੈੱਸ ਪ੍ਰੋਜੈਕਟਉੱਤੇ ਹਸਤਾਖਰ ਕੀਤੇ। ਬੈਂਕ ਵੱਲੋਂ ਸਿਹਤ ਖੇਤਰ ਲਈ ਭਾਰਤ ਨੂੰ ਇਹ ਪਹਿਲੀ ਮਦਦ ਹੈ।

ਇਹ ਨਵੀਂ ਮਦਦ ਸਮੁੱਚੇ ਭਾਰਤ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਘੇਰੇ ਚ ਲਵੇਗੀ ਅਤੇ ਪ੍ਰਭਾਵਿਤ ਲੋਕਾਂ, ਖ਼ਤਰੇ ਚ ਰਹਿ ਰਹੇ ਲੋਕਾਂ, ਮੈਡੀਕਲ ਅਤੇ ਐਮਰਜੈਂਸੀ ਅਮਲਿਆਂ ਤੇ ਸੇਵਾ ਪ੍ਰਦਾਤਿਆਂ, ਮੈਡੀਕਲ ਤੇ ਟੈਸਟਿੰਗ ਸੁਵਿਧਾਵਾਂ ਅਤੇ ਰਾਸ਼ਟਰੀ ਤੇ ਪਸ਼ੂਸਿਹਤ ਏਜੰਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗੀ।

ਇਸ ਸਮਝੌਤੇ ਤੇ ਭਾਰਤ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਸਮੀਰ ਕੁਮਾਰ ਖਰੇ ਅਤੇ ਏਆਈਆਈਬੀ (AIIB) ਵੱਲੋਂ ਸ਼੍ਰੀ ਰਜਤ ਮਿਸਰਾ, ਡਾਇਰੈਕਟਰ ਜਨਰਲ (ਕਾਰਜਕਾਰੀ) ਨੇ ਦਸਤਖ਼ਤ ਕੀਤੇ।

ਸ਼੍ਰੀ ਖਰੇ ਨੇ ਕਿਹਾ ਕਿ ਏਆਈਆਈਬੀ (AIIB) ਤੋਂ ਸਮੇਂਸਿਰ ਮਿਲੀ ਸਹਾਇਤਾ ਕੋਵਿਡ–19 ਦੇ ਖ਼ਤਰੇ ਦਾ ਮੁਕਾਬਲਾ ਕਰਨ ਦੇ ਸਰਕਾਰ ਦੇ ਯਤਨਾਂ ਵਿੱਚ ਮਦਦ ਕਰੇਗੀ ਅਤੇ ਭਾਰਤ ਵਿੱਚ ਤਿਆਰੀਆਂ ਲਈ ਰਾਸ਼ਟਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰੇਗੀ। ਇਸ ਮਹਾਮਾਰੀ ਦੇ ਖਾਤਮੇ ਦੀ ਜ਼ਰੂਰਤ ਕਾਰਨ ਇਹ ਪ੍ਰੋਜੈਕਟ ਰਿਕਾਰਡ ਸਮੇਂ ਚ ਤਿਆਰ ਕੀਤਾ ਗਿਆ ਸੀ ਅਤੇ ਇਸ ਲਈ ਵਿੱਤ ਤੇ ਸਿਹਤ ਮੰਤਰਾਲਿਆਂ ਅਤੇ ਏਆਈਆਈਬੀ (AIIB) ਦੇ ਅਧਿਕਾਰੀਆਂ ਨੇ ਡਾਢੇ ਜਤਨ ਕੀਤੇ ਹਨ।

ਇਹ ਪ੍ਰੋਜੈਕਟ ਭਾਰਤ ਵਿੱਚ ਭਾਰਤ ਸਰਕਾਰ ਨੂੰ ਕੋਵਿਡ–19 ਦਾ ਫੈਲਣਾ ਹਰ ਸੰਭਵ ਤੱਕ ਘਟਾਉਣਾ ਤੇ ਸੀਮਤ ਕਰਨ ਦੇ ਯੋਗ ਬਣਾਏਗਾ ਅਤੇ ਇਸ ਦੀ ਰਾਹੀਂ ਪੀਪੀਈ (PPE), ਆਕਸੀਜਨ ਡਿਲੀਵਰੀ ਸਿਸਟਮਜ਼ ਤੇ ਦਵਾਈਆਂ ਦੀ ਖ਼ਰੀਦ ਵਿੱਚ ਵਾਧਾ ਕਰਨ, ਰੋਗਸ਼ਨਾਖ਼ਤ ਸਮਰੱਥਾਵਾਂ ਵਧਾਉਣ ਅਤੇ ਕੋਵਿਡ–19 ਦੇ ਪ੍ਰਬੰਧ ਵਜੋਂ ਬੁਨਿਆਦੀ ਜਨਸਿਹਤ, ਰੋਕਥਾਮ ਤੇ ਮਰੀਜ਼ਾਂ ਲਈ ਇੰਤਜ਼ਾਮ ਕਰਨ ਲਈ ਮਜ਼ਬੂਤ ਸਿਹਤ ਪ੍ਰਣਾਲੀਆਂ ਉਸਾਰਨ ਤੇ ਭਵਿੱਖ ਚ ਮਹਾਮਾਰੀਆਂ ਰੋਕਣ, ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਦੇ ਤਾਲਮੇਲ ਨਾਲ ਕੰਮ ਕਰ ਰਹੇ ਭਾਰਤੀ ਤੇ ਹੋਰ ਵਿਸ਼ਵਪੱਧਰੀ ਸੰਸਥਾਨਾਂ ਵੱਲੋਂ ਕੋਵਿਡ–19 ਦੀ ਖੋਜ, ਕੋਵਿਡ–19 ਦੀ ਮਹਾਮਾਰੀ ਵੱਡੇ ਪੱਧਰ ਤੇ ਫੈਲਣ ਦੀ ਹਾਲਤ ਵਿੱਚ ਅਹਿਮ ਨਾਂਹਪੱਖੀ ਬਾਹਰੀ ਤੱਤਾਂ ਦੇ ਅਸਰ ਘਟਾਉਣ ਅਤੇ ਇਸ ਪ੍ਰੋਜੈਕਟ ਦੇ ਤਾਲਮੇਲ ਅਤੇ ਪ੍ਰਬੰਧ ਹਿਤ ਜਨਤਕ ਸੰਰਚਨਾਵਾਂ ਮਜ਼ਬੂਤ ਕਰਨ ਵਿੱਚ ਤੁਰੰਤ ਮਦਦ ਮਿਲੇਗੀ।

ਇਸ ਪ੍ਰੋਜੈਕਟ ਦਾ ਬੁਨਿਆਦੀ ਤੌਰ ਤੇ ਲਾਭ ਛੂਤਗ੍ਰਸਤ ਲੋਕਾਂ, ਖ਼ਤਰੇ ਚ ਰਹਿ ਰਹੀਆਂ ਆਬਾਦੀਆਂ, ਮੈਡੀਕਲ ਤੇ ਐਮਰਜੈਂਸੀ ਅਮਲਿਆਂ, ਮੈਡੀਕਲ ਤੇ ਟੈਸਟਿੰਗ ਸੁਵਿਧਾਵਾਂ ਵਿੱਚ ਸੇਵਾ ਪ੍ਰਦਾਤਿਆਂ (ਸਰਕਾਰੀ ਤੇ ਨਿਜੀ ਦੋਵੇਂ) ਅਤੇ ਭਾਰਤ ਵਿੱਚ ਕੋਵਿਡ–19 ਦਾ ਟਾਕਰਾ ਕਰਨ ਵਿੱਚ ਲੱਗੀਆਂ ਜਨਤਕ ਤੇ ਪਸ਼ੂ ਸਿਹਤ ਏਜੰਸੀਆਂ ਨੂੰ ਮਿਲੇਗਾ।

ਏਆਈਆਈਬੀ (AIIB) ਦੇ ਮੀਤ ਪ੍ਰਧਾਨ (ਨਿਵੇਸ਼ ਆਪਰੇਸ਼ਨਜ਼) ਸ਼੍ਰੀ ਡੀ.ਜੇ. ਪਾਂਡੀਅਨ ਨੇ ਕਿਹਾ ਕਿ ਕੋਵਿਡ–19 ਦਾ ਪ੍ਰਭਾਵਸ਼ਾਲੀ ਤਰੀਕੇ ਇਲਾਜ ਕਰ ਸਕਣ ਤੇ ਇਸ ਦੀ ਰੋਕਥਾਮ ਕਰਨ ਵਾਲੀ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਦੀ ਉਸਾਰੀ ਕਰਨਾ ਫੌਰੀ ਤਰਜੀਹ ਹੈ। ਇਸ ਰਕਮ ਨਾਲ ਇਹ ਜ਼ਰੂਰਤ ਪੂਰੀ ਹੋਵੇਗੀ ਅਤੇ ਭਵਿੱਖ ਵਿੱਚ ਅਜਿਹੇ ਰੋਗਾਂ ਦੀਆਂ ਮਹਾਮਾਰੀਆਂ ਦਾ ਪ੍ਰਭਾਵਸ਼ਾਲੀ ਤਰੀਕੇ ਟਾਕਰਾ ਕਰਨ ਲਈ ਭਾਰਤ ਦੀ ਸਮਰੱਥਾ ਮਜ਼ਬੂਤ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਸ ਅਣਕਿਆਸੀ ਵਿਸ਼ਵਚੁਣੌਤੀ ਦਾ ਸਾਹਮਣਾ ਕਰਨ ਵਿੱਚ ਏਆਈਆਈਬੀ (AIIB) ਆਪਣੀ ਭੂਮਿਕਾ ਨਿਭਾਏਗਾ ਅਤੇ ਤੁਰੰਤ ਫ਼ਾਈਨਾਂਸਿੰਗ ਨਾਲ ਭਾਰਤ ਸਰਕਾਰ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ ਨਾਲ ਮਿਲ ਕੇ ਕੰਮ ਕਰੇਗਾ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਸਿਹਤਸੰਭਾਲ ਪ੍ਰਣਾਲੀਆਂ ਹੋਰ ਮਜ਼ਬੂਤ ਕਰਨ ਤੇ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਦੀ ਬਹਾਲੀ ਲਈ ਮਦਦ ਦੀ ਜ਼ਰੂਰਤ ਹੈ।

ਇਹ ਪ੍ਰੋਜੈਕਟ ਬੁਨਿਆਦੀ ਜਨਸਿਹਤ ਰੋਕਥਾਮ ਮੁਹੱਈਆ ਕਰਵਾਉਣ ਤੇ ਕੋਵਿਡ–19 ਦਾ ਹੋਰ ਬਿਹਤਰ ਤਰੀਕੇ ਸਾਹਮਣਾ ਕਰਨ ਹਿਤ ਮਰੀਜ਼ ਦੀ ਦੇਖਭਾਲ ਅਤੇ ਭਵਿੱਖ ਚ ਅਜਿਹੇ ਰੋਗਾਂ ਦੀਆਂ ਮਹਾਮਾਰੀਆਂ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਸਿਹਤ ਪ੍ਰਣਾਲੀ ਹੋਰ ਮਜ਼ਬੂਤ ਕਰੇਗਾ। ਇਸ ਨਾਲ ਭਾਰਤ ਦੀ ਸੰਗਠਤ ਰੋਗ ਚੌਕਸਨਿਗਰਾਨੀ ਪ੍ਰੋਗਰਾਮ ਮਜ਼ਬੂਤ ਕਰਨ, ਛੂਤ ਵਾਲੇ ਰੋਗਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ, ਸਿਵਲ, ਜਨਰਲ ਤੇ ਮੈਡੀਕਲ ਕਾਲਜ ਹਸਪਤਾਲਾਂ ਨੂੰ ਨਵਾਂ ਰੂਪ ਦੇਣ ਤੇ ਹਾਈ ਕੰਟੇਨਮੈਂਟ ਬਾਇਓਸੇਫ਼ਟੀ ਲੈਵਲ 3 ਲੈਬਾਰੇਟਰੀਆਂ ਦੇ ਇੱਕ ਨੈੱਟਵਰਕ ਦੀ ਉਸਾਰੀ ਕਰਨ ਵਿੱਚ ਮਦਦ ਮਿਲੇਗੀ।

ਅੱਜ, ਐੱਚਆਈਵੀ / ਏਡਜ਼, ਈਬੋਲਾ ਤੇ ਸਾਰਸ ਜਿਹੀਆਂ ਨਵੀਂਆਂ ਛੂਤ ਵਾਲੀਆਂ ਲਗਭਗ 75 ਫ਼ੀ ਸਦੀ ਬਿਮਾਰੀਆਂ ਮਨੁੱਖ ਦੇ ਪਸ਼ੂਆਂ ਨਾਲ ਸੰਪਰਕ ਰਾਹੀਂ ਸ਼ੁਰੂ ਹੁੰਦੀਆਂ ਹਨ। ਇਹ ਪ੍ਰੋਜੈਕਟ ਭਾਰਤੀ ਸੰਸਥਾਨਾਂ ਵੱਲੋਂ ਕੋਵਿਡ–19 ਬਾਰੇ ਬਾਇਓਮੈਡੀਕਲ ਖੋਜ ਵਿੱਚ ਮਦਦ ਤੇ ਮੌਜੂਦਾ ਤੇ ਉੱਭਰ ਰਹੇ ਜ਼ੂਨੋਸਜ਼ ਦੀ ਸ਼ਨਾਖ਼ਤ ਕਰਨ ਹਿਤ ਸਮਰੱਥਾ ਤੇ ਪ੍ਰਣਾਲੀਆਂ ਵਿਕਸਿਤ ਕਰੇਗਾ ਅਤੇ ਟੈਸਟਿੰਗ ਤੇ ਖੋਜ ਲਈ ਵਾਇਰਲ ਖੋਜ ਤੇ ਡਾਇਓਗਨੌਸਟਿਕ ਲੈਬਾਰੇਟਰੀਆਂ ਅੱਪਗ੍ਰੇਡ ਕਰੇਗਾ।

ਇਸ ਨਾਲ ਉਸ ਹਾਲਤ ਵਿੱਚ ਵੀ ਸੰਭਾਵੀ ਅਹਿਮ ਨਾਂਹਪੱਖੀ ਬਾਹਰੀ ਤੱਤਾਂ ਦਾ ਟਾਕਰਾ ਕਰਨ ਵਿੱਚ ਮਦਦ ਮਿਲੇਗੀ, ਜੇ ਕਿਤੇ ਕੋਵਿਡ–19 ਦੀ ਮਹਾਮਾਰੀ ਵੱਡੇ ਪੱਧਰ ਤੇ ਫੈਲ ਜਾਂਦਾ ਹੈ ਤੇ ਇਸ ਦੇ ਨਾਲ ਹੀ ਵਿਆਪਕ ਪੱਧਰ ਤੇ ਸਿਹਤ ਜਾਗਰੂਕਤਾ ਫੈਲੇਗੀ ਤੇ ਸਾਫ਼ਸਫ਼ਾਈ ਦੇ ਅਭਿਆਸਾਂ, ਮਾਸਕ ਪਹਿਨਣ, ਸਮਾਜਕਦੂਰੀ ਦੀਆਂ ਮੁਹਿੰਮਾਂ ਲਈ ਵਿਵਹਾਰਾਂ ਵਿੱਚ ਤਬਦੀਲੀ ਦੀਆਂ ਮੁਹਿੰਮਾਂ ਚਲਾਈਆਂ ਜਾ ਸਕਣਗੀਆਂ ਅਤੇ ਖ਼ਤਰੇ ਚ ਜਿਉਂ ਰਹੇ ਭਾਈਚਾਰਿਆਂ ਲਈ ਮਾਨਸਿਕ ਸਿਹਤ ਤੇ ਮਨੋਵਿਗਿਆਨਕ ਸੇਵਾਵਾਂ ਸੁਧਾਰਨ ਚ ਮਦਦ ਮਿਲੇਗੀ।

ਇਸ ਪ੍ਰੋਜੈਕਟ ਨੂੰ ਵਿਸ਼ਵ ਬੈਂਕ ਤੇ ਏਆਈਆਈਬੀ (AIIB) ਵੱਲੋਂ 1.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚ 1.0 ਬਿਲੀਅਨ ਡਾਲਰ ਵਿਸ਼ਵ ਬੈਂਕ ਅਤੇ 500 ਮਿਲੀਅਨ ਡਾਲਰ ਏਆਈਆਈਬੀ (AIIB) ਵੱਲੋਂ ਦਿੱਤੇ ਜਾਣਗੇ।

ਇਹ ਪ੍ਰੋਜੈਕਟ ਨੈਸ਼ਨਲ ਹੈਲਥ ਮਿਸ਼ਨ’ (ਐੱਨਐੱਚਐੱਮ – NHM), ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ – NCDC) ਅਤੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ – ICMR) ਵੱਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਲਾਗੂ ਕੀਤਾ ਜਾਵੇਗਾ।

 

****

ਆਰਐੱਮ/ਕੇਐੱਮਐੱਨ



(Release ID: 1622220) Visitor Counter : 197