ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਨੂੰ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਜ਼ (ਆਈਐੱਨਐੱਮਏਐੱਸ) ਦੁਆਰਾ ਪ੍ਰਵਾਨਗੀ

Posted On: 07 MAY 2020 7:39PM by PIB Chandigarh

ਭਾਰਤੀ ਜਲ ਸੈਨਾ ਦੁਆਰਾ ਡਿਜ਼ਾਈਨ ਤੇ ਤਿਆਰ ਕੀਤੇ ਗਏ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਦੀ ਟੈਸਟਿੰਗ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਜ਼ (ਆਈਐੱਨਐੱਮਏਐੱਸ) ਦਿੱਲੀ ਦੁਆਰਾ ਕੀਤੀ ਗਈ ਹੈ, ਜੋ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਇੱਕ ਇਕਾਈ ਹੈ ਅਤੇ ਪੀਪੀਈ ਲਈ ਟੈਸਟਿੰਗ ਤੇ ਪ੍ਰਮਾਣੀਕਰਨ ਦਾ ਕੰਮ ਕਰਦੀ ਹੈ ਅਤੇ ਨੈਦਾਨਿਕ ਕੋਵਿਡ ਸਥਿਤੀਆਂ ਵਿੱਚ ਵੱਡੇ ਪੈਮਾਨੇ ਉੱਤੇ ਉਤਪਾਦਨ ਅਤੇ ਵਰਤੋਂ ਲਈ ਪ੍ਰਮਾਣਿਤ ਕਰਦੀ ਹੈ।

 

ਕੋਵਿਡ-19 ਦੇ ਚਲ ਰਹੇ ਹਾਲਾਤ ਦੌਰਾਨ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਦੀ ਘਾਟ ਗੰਭੀਰ ਚਿੰਤਾ ਦੀ ਵਿਸ਼ਾ ਹੈ, ਕਿਉਂਕਿ ਇਹ ਸਿਹਤ ਦੇਖਭਾਲ ਵਿੱਚ ਲਗੇ ਕਾਰਜਬਲਾਂ ਦੀ ਸੁਰੱਖਿਆ ਅਤੇ ਮਨੋਬਲ ਤੇ ਉਲਟ ਪ੍ਰਭਾਵ ਪਾਉਣ ਦੇ ਇਲਾਵਾ ਉਨ੍ਹਾਂ ਦੀ ਭਲਾਈ ਅਤੇ ਉਪਲਬਧਤਾ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ।

 

 

ਪੀਪੀਈ ਦੀ ਟੈਸਟਿੰਗ ਲਈ ਕਾਫੀ ਸਖ਼ਤ ਪ੍ਰਕਿਰਿਆ ਹੁੰਦੀ ਹੈ ਤੇ ਇਸ ਦੇ ਮਾਪਦੰਡ ਆਈਸੀਐੱਮਆਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤੈਅ ਕੀਤੇ ਜਾਂਦੇ ਹਨ।

 

ਭਾਰਤੀ ਜਲ ਸੈਨਾ ਕੋਵਿਡ-19 ਵਿਰੁੱਧ ਲੜਾਈ ਵਿੱਚ ਇਨ੍ਹਾਂ ਮਹੱਤਵਪੂਰਨ ਸੰਸਾਧਨਾਂ ਦੀ ਉਪਲਬਧਤਾ ਦੀ ਚੁਣੌਤੀ ਲਈ ਅੱਗੇ ਆਈ ਹੈ। ਪੀਪੀਈ ਡਿਜ਼ਾਈਨ ਤੇ ਤਿਆਰ ਕਰਨ ਲਈ ਇੰਸਟੀਟਿਊਟ ਆਵ੍ ਨੇਵਲ ਮੈਡੀਸਿਨ, ਮੁੰਬਈ ਦੇ ਇਨੋਵੇਸ਼ਨ ਸੈਲ ਦੁਆਰਾ ਇੱਕ ਟੀਮ ਤਿਆਰ ਕੀਤੀ ਗਈ।

 

ਪੀਪੀਈ ਨੂੰ ਡੀਆਰਡੀਓ ਦੀ ਸੰਸਥਾ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਜ਼ (ਆਈਐੱਨਐੱਮਏਐੱਸ), ਦਿੱਲੀ ਦੁਆਰਾ ਟੈਸਟ ਕੀਤਾ ਗਿਆ। ਡੀਆਰਡੀਓ ਨੂੰ ਪੀਪੀਈ ਦੀ ਟੈਸਟਿੰਗ ਤੇ ਸਰਟੀਫੀਕੇਸ਼ਨ ਦਾ ਜਿੰਮਾ ਸੌਂਪਿਆ ਹੋਇਆ ਹੈ।

 

ਪੀਪੀਈ 6/6 ਸਿੰਥੈਟਿਕ ਬਲੱਡ ਪੈਨੀਟ੍ਰੇਸ਼ਨ ਰਸਿਸਟੈਂਸ ਟੈਸਟ ਪ੍ਰੈਸ਼ਰ (Synthetic blood penetration resistance test pressure) ਦੇ ਨਾਲ ਪਾਸ ਕੀਤੀ ਗਈ। (ਭਾਰਤ ਸਰਕਾਰ ਵੱਲੋਂ ਘੱਟੋ-ਘੱਟ 3/6 ਜ਼ਰੂਰੀ ਹੈ ਅਤੇ ਉਕਤ ਪੱਧਰ ਆਈਐੱਸਓ 16603 ਸਟੈਂਡਰਡ ਦੇ ਅਨੁਸਾਰ ਹੈ) ਇਸ ਲਈ ਇਸ ਨੂੰ ਵੱਡੇ ਪੱਧਰ 'ਤੇ ਬਣਾਉਣ ਅਤੇ ਕੋਵਿਡ ਹਾਲਾਤ ਵਿੱਚ ਕਲੀਨਿਕ ਇਸਤੇਮਾਲ ਲਈ ਸਰਟੀਫਾਈ ਕੀਤਾ ਗਿਆ ਹੈ।

 

ਪੀਪੀਈ ਦੀ ਸਧਾਰਨ ਬਣਤਰ, ਅਭਿਨਵ ਤੇ ਕਿਫਾਇਤੀ ਕੀਮਤ ਡਿਜ਼ਾਈਨ ਇਸ ਦੇ ਸ਼ਾਨਦਾਰ ਗੁਣ ਹਨ, ਇਸ ਤਰ੍ਹਾਂ ਇਸ ਨੂੰ ਬੁਨਿਆਦੀ ਗਾਊਨ ਸੁਵਿਧਾ ਕੇਂਦਰਾਂ ਵਿੱਚ ਵੀ ਬਣਾਇਆ ਜਾ ਸਕਦਾ ਹੈ। ਇਹ ਪੀਪੀਈ ਵਰਤੇ ਜਾਂਦੇ ਫੈਬਰਿਕਸ ਵਿੱਚ ਅਭਿਨਵ ਵਿਕਲਪ ਪ੍ਰਦਾਨ ਕਰਨ ਲਈ ਜ਼ਿਕਰਯੋਗ ਹੈ, ਜੋ ਪੀਪੀਈ ਨੂੰ 'ਸਾਹ' ਲੈਣ ਦੀ ਸਮਰੱਥਾ ਅਤੇ ਪ੍ਰਵੇਸ਼ ਪ੍ਰਤੀਰੋਧਕਤਾ ਪ੍ਰਦਾਨ ਕਰਦਾ ਹੈ, ਜਿਸ ਕਾਰਨ ਇਹ ਉਪਭੋਗਕਰਤਾ ਲਈ ਅਰਾਮਦਾਇਕ ਅਤੇ ਸੁਰੱਖਿਅਤ ਦੋਨੋਂ ਬਣ ਜਾਂਦਾ ਹੈ।

 

ਇਸ ਪੀਪੀਈ ਦੀ ਕੀਮਤ ਕਮਰਸ਼ੀਅਲ ਤੌਰ 'ਤੇ ਉਪਲਬਧ ਪੀਪੀਈ ਦੇ ਮੁਕਾਬਲੇ ਕਾਫੀ ਘੱਟ ਹੈ।

 

 

****

 

ਵੀਐੱਮ/ਐੱਮਐੱਸ               (Release ID: 1622020) Visitor Counter : 166