ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਰੋਗਯ ਸੇਤੂ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਸੇਵਾਵਾਂ ਫੀਚਰ ਫੋਨ ਜਾਂ ਲੈਂਡਲਾਈਨ ਵਾਲੇ ਲੋਕਾਂ ਦੀ ਸੁਵਿਧਾ ਲਈ ਲਾਗੂ ਕੀਤੀ ਗਈ
Posted On:
06 MAY 2020 4:13PM by PIB Chandigarh
ਕੋਵਿਡ-19 ਖ਼ਿਲਾਫ਼ ਜੰਗ ਵਿੱਚ ਭਾਰਤ ਸਰਕਾਰ ਨੇ ਕਈ ਇਹਤਿਹਾਤੀ ਕਦਮ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਦੀ ਵਰਤੋਂ ਦੇਸ਼ ਭਰ ਵਿੱਚ ਰਾਜ /ਕੇਂਦਰ ਸਰਕਾਰਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਇੱਕ ਪ੍ਰਮੁੱਖ ਇਹਤਿਹਾਤੀ ਕਦਮ ਵਜੋਂ ਕੇਂਦਰ ਸਰਕਾਰ ਨੇ ਪਹਿਲਾਂ ਇਕ ਐਪ ਜਿਸ ਨੂੰ ਆਰੋਗਯ ਸੇਤੂ ਐਪ ਕਹਿੰਦੇ ਹਨ, ਸ਼ੁਰੂ ਕੀਤੀ।
ਆਰੋਗਯ ਸੇਤੂ ਮੋਬਾਈਲ ਐਪ ਦਾ ਵਿਕਾਸ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਕੀਤਾ ਗਿਆ ਹੈ। ਇਹ ਲੋਕਾਂ ਨੂੰ ਆਪਣੇ ਆਪ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਹੋਣ ਦੇ ਰਿਸਕ ਦਾ ਪਤਾ ਲਗਾਉਣ ਲਈ ਹੈ। ਇਹ ਇਸ ਬਾਰੇ ਹੋਰਾਂ ਨਾਲ ਹੋਈ ਇੰਟਰੈਕਸ਼ਨ ਦੇ ਅਧਾਰ ਉੱਤੇ ਮੁੱਲਾਂਕਣ ਕਰਦਾ ਹੈ। ਇਸ ਵਿੱਚ ਕਟਿੰਗ ਐੱਜ, ਬਲਿਊ ਟੁੱਥ ਟੈਕਨੋਲੋਜੀ, ਐਲਗੋਰਿਦਮ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਹੁੰਦੀ ਹੈ। ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ। ਇਸ ਦਾ ਡਿਜ਼ਾਈਨ ਇਸ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ ਕਿ ਵਰਤੋਂਕਾਰ ਨੂੰ ਇਸ ਬਾਰੇ ਜਾਣੂ ਰੱਖਿਆ ਜਾਵੇ, ਜੇ ਕਿਸੇ ਮਾਮਲੇ ਵਿੱਚ ਉਹ ਕਿਸੇ ਅਜਿਹੇ ਵਿਅਕਤੀ ਕੋਲੋਂ ਲੰਘਦਾ ਹੋਵੇ ਜਿਸ ਦਾ ਟੈਸਟ ਪਾਜ਼ਿਟਿਵ ਆਇਆ ਹੋਵੇ।
ਵਰਤੋਂਕਾਰ ਨੂੰ ਆਰੋਗਯ ਸੇਤੂ ਐਪ ਇੰਸਟਾਲ ਹੋਣ ਉੱਤੇ ਕਈ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਜੇ ਕਿਸੇ ਕੇਸ ਦੇ ਜਵਾਬ ਵਿੱਚ ਕੋਵਿਡ-19 ਦੇ ਲੱਛਣਾਂ ਦੇ ਸੰਕੇਤ ਮਿਲਦੇ ਹੋਣ ਤਾਂ ਇਸ ਜਾਣਕਾਰੀ ਨੂੰ ਸਰਕਾਰੀ ਸਰਵਰ ਉੱਤੇ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਹ ਡਾਟਾ ਸਰਕਾਰ ਦੀ ਤੇਜ਼ੀ ਨਾਲ ਕਦਮ ਚੁੱਕਣ ਵਿੱਚ ਅਤੇ ਜੇ ਜ਼ਰੂਰੀ ਹੋਵੇ ਤਾਂ ਆਈਸੋਲੇਸ਼ਨ ਅਮਲ ਅਪਣਾਉਣ ਵਿੱਚ ਮਦਦ ਕਰਦਾ ਹੈ ਅਤੇ ਨਾਲ ਹੀ ਇਹ ਜੇ ਕਿਸੇ ਹੋਰ ਅਜਿਹੇ ਪਾਜ਼ਿਟਿਵ ਟੈਸਟ ਵਾਲੇ ਵਿਅਕਤੀ ਨਾਲ ਉਸ ਦਾ ਸੰਪਰਕ ਹੋਇਆ ਹੋਵੇ ਤਾਂ ਉਸ ਬਾਰੇ ਅਲਰਟ ਜਾਰੀ ਕਰਦਾ ਹੈ। ਇਹ ਐਪ ਗੂਗਲ ਪਲੇਅ (ਐਂਡਰਾਇਡ ਫੋਨ ਲਈ) ਅਤੇ ਆਈਓਐੱਸ ਐਪ ਸਟੋਰ (ਆਈ ਫੋਨ ਲਈ) ਉੱਤੇ ਮੁਹੱਈਆ ਹੈ। ਇਹ 11 ਭਾਸ਼ਾਵਾਂ ਵਿੱਚ ਮੁਹੱਈਆ ਹੈ - 10 ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ।
ਉਨ੍ਹਾਂ ਨਾਗਰਿਕਾਂ ਨੂੰ ਵਿੱਚ ਸ਼ਾਮਲ ਕਰਨ, ਜਿਨ੍ਹਾਂ ਕੋਲ ਫੀਚਰ ਫੋਨ ਜਾਂ ਲੈਂਡਲਾਈਨ ਹੋਵੇ ਅਤੇ ਜੋ ਆਰੋਗਯ ਸੇਤੂ ਦੀ ਸੁਰੱਖਿਆ ਲਈ ਹੋਵੇ, "ਆਰੋਗਯ ਸੇਤੂ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ)" ਲਾਗੂ ਕੀਤਾ ਗਿਆ ਹੈ। ਇਹ ਸਰਵਿਸ ਦੇਸ਼ ਭਰ ਵਿੱਚ ਮੁਹੱਈਆ ਹੈ। ਇਹ ਟੋਲ ਫਰੀ ਸਰਵਿਸ ਹੈ ਜਿੱਥੇ ਨਾਗਰਿਕਾਂ ਨੂੰ 1921 ਨੰਬਰ ਉੱਤੇ ਮਿਸਡ ਕਾਲ ਦੇਣੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਜਵਾਬੀ ਕਾਲ ਆਉਂਦੀ ਹੈ ਕਿ ਆਪਣੀ ਸਿਹਤ ਸਬੰਧੀ ਵੇਰਵੇ ਜਮ੍ਹਾਂ ਕਰਵਾਓ।
ਜੋ ਸਵਾਲ ਪੁੱਛੇ ਜਾਂਦੇ ਹਨ ਉਹ ਆਰੋਗਯ ਸੇਤੂ ਐਪ ਨਾਲ ਮੇਲ ਖਾਂਦੇ ਹਨ ਅਤੇ ਉਨ੍ਹਾਂ ਦੇ ਹੁੰਗਾਰੇ ਉੱਤੇ ਅਧਾਰਿਤ ਹੁੰਦੇ ਹਨ। ਨਾਗਰਿਕਾਂ ਨੂੰ ਨਾਲ ਇੱਕ ਐੱਸਐੱਮਐੱਸ ਆਉਂਦਾ ਹੈ ਜਿਸ ਵਿੱਚ ਉਨ੍ਹਾਂ ਦੇ ਸਿਹਤ ਦਰਜੇ ਦਾ ਸੰਕੇਤ ਦਿੱਤਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਅੱਗੋਂ ਉਨ੍ਹਾਂ ਦੀ ਸਿਹਤ ਬਾਰੇ ਅਲਰਟ ਮਿਲਦੇ ਰਹਿੰਦੇ ਹਨ।
ਇਹ ਸੇਵਾ 11 ਖੇਤਰੀ ਭਾਸ਼ਾਵਾਂ ਵਿੱਚ ਲਾਗੂ ਕੀਤੀ ਗਈ ਹੈ ਜਿਵੇਂ ਕਿ ਮੋਬਾਈਲ ਐਪਲੀਕੇਸ਼ਨਾਂ ਵਿੱਚ ਹੁੰਦਾ ਹੈ। ਨਾਗਰਿਕਾਂ ਦੁਆਰਾ ਜੋ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ ਉਸ ਨੂੰ ਆਰੋਗਯ ਸੇਤੂ ਡਾਟਾਬੇਸ ਦਾ ਹਿੱਸਾ ਬਣਾਇਆ ਜਾਂਦਾ ਹੈ ਅਤੇ ਜਾਣਕਾਰੀ ਨੂੰ ਪ੍ਰੋਸੈੱਸ ਕਰਕੇ ਨਾਗਰਿਕਾਂ ਤੱਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭੇਜਿਆ ਜਾਂਦਾ ਹੈ।
ਕੋਵਿਡ-19 ਦੇ ਤਕਨੀਕੀ ਮਾਮਲਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਲਈ ਕਿਰਪਾ ਕਰਕੇ ਰੈਗੂਲਰ ਤੌਰ ‘ਤੇ https://www.mohfw.gov.in/ ਵਿਜ਼ਟ ਕਰੋ।
ਕੋਵਿਡ-19 ਬਾਰੇ ਤਕਨੀਕੀ ਜਾਣਕਾਰੀਆਂ ਲਈ ਈ-ਮੇਲ ਕਰੋ technicalquery.covid19[at]gov[dot]in ਜਾਂ ਹੋਰ ਜਾਣਕਾਰੀਆਂ ਲਈ ncov2019[at]gov[dot]inand via tweets to @CovidIndiaSeva.
ਕੋਵਿਡ-19 ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ : +91-11-23978046 or 1075 (ਟੋਲ ਫਰੀ) ਉੱਤੇ ਸੰਪਰਕ ਕਰੋ। ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੋਵਿਡ-19 ਬਾਰੇ ਨੰਬਰਾਂ ਦੀ ਲਿਸਟ ਮੁਹੱਈਆ ਹੈ https://www.mohfw.gov.in/pdf/coronvavirushelplinenumber.pdf.
*****
ਐੱਮਵੀ
(Release ID: 1621487)
Visitor Counter : 290