ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਇੱਕ ਆਯਾਤ ਪ੍ਰਤਿਸਥਾਪਨ ਨੀਤੀ 'ਤੇ ਵਿਚਾਰ : ਸ਼੍ਰੀ ਨਿਤਿਨ ਗਡਕਰੀ ਸ਼੍ਰੀ ਗਡਕਰੀ ਨੇ ਮਨੋਰੰਜਨ ਉਦਯੋਗ ਵਿੱਚ ਅਸੰਗਠਿਤ ਖੇਤਰ ਦੇ ਵੱਡੇ ਰਸਮੀਕਰਨ 'ਤੇ ਜ਼ੋਰ ਦਿੱਤਾ

Posted On: 05 MAY 2020 5:42PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਜਾਣਕਾਰੀ ਦਿੱਤੀ ਕਿ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਨਵੀਂ ਆਰਥਿਕ ਸਥਿਤੀ ਦੇ ਬਾਅਦ ਇੱਕ ਆਯਾਤ ਪ੍ਰਤਿਸਥਾਪਨ ਨੀਤੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਖ-ਵੱਖ ਹਿਤਧਾਰਕਾਂ ਨੂੰ ਨਵੀਨਤਾ (ਇਨੋਵੇਸ਼ਨ) ਅਤੇ ਲਾਗਤ ਵਿੱਚ ਕਮੀ ਲਿਆਉਣ ਦੇ ਮਾਧਿਅਮ ਨਾਲ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਜ਼ਰੀਏ ਗਿਆਨ ਨੂੰ ਧਨ ਵਿੱਚ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨਾਗਪੁਰ ਸਥਿਤ ਇੱਕ ਐੱਮਐੱਸਐੱਮਈ ਔਰੇਂਜ ਕਲੱਸਟਰ ਦਾ ਉਦਾਹਰਣ ਦਿੱਤਾ ਜਿਸ ਨੇ ਸਕਰੈਚ ਤੋਂ ਪੀਪੀਈ ਦਾ ਨਿਰਮਾਣ ਕੀਤਾ।ਇਸ ਪੀਪੀਈ ਦਾ ਮੁੱਲ 550 ਰੁਪਏ ਤੋਂ ਲੈ ਕੇ 650 ਰੁਪਏ ਹੈ, ਜਦਕਿ ਇਨ੍ਹਾਂ ਦਾ ਬਜ਼ਾਰ ਮੁੱਲ ਲੱਗਭੱਗ 1200 ਰੁਪਏ ਹੈ ਅਤੇ ਦੇਸ਼ ਇਸ ਦੇ ਲਈ ਆਯਾਤ 'ਤੇ ਕਾਫੀ ਹੱਦ ਤੱਕ ਨਿਰਭਰ ਸੀ। ਇਹ ਕਲੱਸਟਰ ਵੱਡੀ ਮਾਤਰਾ ਵਿੱਚ ਪੀਪੀਈ  ਦੀ ਸਪਲਾਈ ਕਰਨ ਦੀ ਸਥਿਤੀ ਵਿੱਚ ਹੈ।

ਸ਼੍ਰੀ ਗਡਕਰੀ ਸਟਾਰਟਅੱਪ ਈਕੋ ਸਿਸਟਮ ਅਤੇ ਐੱਮਐੱਸਐੱਮਈ ਅਤੇ ਤਕਨੀਕੀ ਸੇਵਾਵਾਂ ਪ੍ਰਦਾਤਾਵਾਂ ਅਤੇ ਮੰਨੋਰੰਜਨ ਉਦਯੋਗ ਦੇ ਕਲਾਕਾਰਾਂ 'ਤੇ ਕੋਵਿਡ-19 ਦੇ ਪ੍ਰਭਾਵ 'ਤੇ ਭਾਰਤੀ ਮਹਿਲਾ ਉੱਦਮੀ ਸੰਗਠਨ (ਏਐੱਲਈਏਪੀ) ਦੇ ਪ੍ਰਤੀਨਿਧੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਵਿੱਚ ਭਾਗ ਲੈਣ ਵਾਲੇ ਹੋਰਨਾਂ ਲੋਕਾਂ ਵਿੱਚ ਪ੍ਰਸਿੱਧ ਗਾਇਕ ਸ਼੍ਰੀ ਸੋਨੂ ਨਿਗਮ, ਸ਼੍ਰੀ ਨਿਤਿਨ ਮੁਕੇਸ਼,ਸ਼੍ਰੀ ਤਲਤ ਅਜ਼ੀਜ ਸਾਮਲ ਸਨ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਯਾਤ ਵਧਾਉਣ 'ਤੇ ਵਿਸ਼ੇਸ਼ ਫੋਕਸ ਅੱਜ ਦੀ ਮਹੱਤਵਪੂਰਨ ਜ਼ਰੂਰਤ ਹੈ ਅਤੇ ਬਿਜਲੀ ਦੀ ਲਾਗਤ,ਲੌਜਿਸਟਿਕਸ ਦੀ ਲਾਗਤ ਅਤੇ ਉਤਪਾਦਨ ਲਾਗਤ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਅਭਿਆਸਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਕਿ ਵਿਸ਼ਵ ਬਜ਼ਾਰ ਵਿੱਚ ਪ੍ਰਤੀਯੋਗੀ ਬਣ ਸਕੀਏ।ਇਸ ਤੋਂ ਇਲਾਵਾ, ਉਨ੍ਹਾਂ ਜ਼ਿਕਰ ਕੀਤਾ ਕਿ ਘਰੇਲੂ ਉਤਪਾਦਨ ਦੁਆਰਾ ਵਿਦੇਸ਼ੀ ਆਯਾਤਾਂ ਨੂੰ ਪ੍ਰਤਿਸਥਾਪਿਤ ਕਰਨ ਦੇ ਲਈ ਆਯਾਤ ਪ੍ਰਤਿਸਥਾਪਨ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਉਦਯੋਗ ਵਿੱਚ ਨਵੀਨਤਾ (ਇਨੋਵੇਸ਼ਨ), ਉੱਦਮਸ਼ੀਲਤਾ, ਵਿਗਿਆਨ ਅਤੇ ਟੈਕਨੋਲੋਜੀ ਖੋਜ ਸਕਿੱਲ ਅਤੇ ਅਨੁਭਵਾਂ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ, ਜਿਸ ਨਾਲ ਗਿਆਨ ਨੂੰ ਧਨ ਵਿੱਚ ਬਦਲਿਆ ਜਾ ਸਕੇ।

ਸ਼੍ਰੀ ਗਡਕਰੀ ਨੇ ਮੰਨੋਰੰਜਨ ਉਦਯੋਗ ਵਿੱਚ ਅਸੰਗਠਿਤ ਖੇਤਰ ਦੇ ਵੱਡੇ ਰਸਮੀਕਰਨ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਸਐੱਸਐੱਮਈ) ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਉਠਾਉਣ ਲਈ ਐੱਸਐੱਸਐੱਮਈ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦਾ ਸੁਝਾਅ ਦਿੱਤਾ। 

ਉਨ੍ਹਾਂ ਨੇ ਕਿਹਾ ਕਿ ਸੰਕਟ ਤੋਂ ਉਭਰਨ ਦੇ ਲਈ ਸਾਰੇ ਹਿਤਧਾਰਕਾਂ ਨੂੰ ਲੋਕਾਂ ਦੀ ਰੋਜ਼ੀ-ਰੋਟੀ ਸੁਨਿਸ਼ਚਿਤ ਕਰਦੇ ਹੋਏ ਜ਼ਰੂਰੀ ਤੌਰ 'ਤੇ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਗਡਕਰੀ ਨੇ ਉਦਯੋਗ ਨੂੰ ਇਸ ਸੰਕਟ ਤੋਂ ਉਭਰਨ ਦੇ ਲਈ ਇਸ ਮਿਆਦ ਦੇ ਦੌਰਾਨ ਇੱਕ ਸਕਾਰਾਤਮਕ ਰਵੱਈਆ ਰੱਖਣ ਦੀ ਅਪੀਲ ਕੀਤੀ।

ਮੰਤਰੀ ਨੇ ਯਾਦ ਕੀਤਾ ਕਿ ਜਪਾਨ ਸਰਕਾਰ ਨੇ ਚੀਨ ਤੋਂ ਜਪਾਨੀ ਨਿਵੇਸ਼ ਕੱਢਣ ਅਤੇ ਇਸ ਨੂੰ ਹੋਰ ਕਿਤੇ ਨਿਵੇਸ਼ ਕਰਨ ਦੇ ਲਈ ਆਪਣੇ ਉਦਯੋਗਾਂ ਨੂੰ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਇਹ ਭਾਰਤ ਦੇ ਲਈ ਇੱਕ ਅਵਸਰ ਹੈ, ਜਿਸ ਦਾ ਲਾਭ ਉਠਾਉਣਾ ਚਾਹੀਦਾ ਹੈ।

ਇਸ ਪਰਸਪਰ ਗੱਲਬਾਤ ਦੇ ਦੌਰਾਨ, ਪ੍ਰਤੀਨਿਧੀਆਂ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਮਨੋਰੰਜਨ ਉਦਯੌਗ ਸਹਿਤ ਵੱਖ-ਵੱਖ ਖੇਤਰਾਂ ਵਿੱਚ ਐੱਸਐੱਸਐੱਮਈ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦੇ ਸਬੰਧ ਵਿੱਚ ਚਿੰਤਾਵਾਂ ਪ੍ਰਗਟ ਕੀਤੀਆਂ ਅਤੇ ਸੈਕਟਰ ਨੂੰ ਗਤੀਸ਼ੀਲ ਬਣਾਈ ਰੱਖਣ ਦੇ ਲਈ ਸਰਕਾਰ ਨੂੰ ਸਹਾਇਤਾ ਦੀ ਬੇਨਤੀ ਕੀਤੀ।

ਜਿਨ੍ਹਾਂ ਕੁਝ ਮੁੱਦਿਆਂ ਨੂੰ ਰੇਖਾਂਕਿਤ ਕੀਤਾ ਗਿਆ ਅਤੇ ਜੋ ਸੁਝਾਅ ਦਿੱਤੇ ਗਏ, ਉਨ੍ਹਾਂ ਵਿੱਚ ਸ਼ਾਮਲ ਹਨ : ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਸਐੱਸਐੱਮਈ) ਨੂੰ ਟੈਕਨੋਲੋਜੀਆਂ ਦੇ ਟਰਾਂਸਫਰ ਦੇ ਲਈ ਕੋਈ ਲਾਇਸੈਂਸਿੰਗ ਫੀਸ ਨਹੀ, ਜਨਜਾਤੀ ਖੇਤਰਾਂ ਦੇ ਲਈ ਰੋਜ਼ੀ-ਰੋਟੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੋਜਨਾਵਾਂ ਦਾ ਪ੍ਰਸਾਰ,ਸਪਲਾਈ ਚੇਨ ਪ੍ਰਬੰਧਨ ਵਿੱਚ ਫਾਰਮਾ ਸੈਕਟਰ ਐੱਸਐੱਮਈਜ਼ੀ ਨੂੰ ਸਹਾਇਤਾ ਅਤੇ ਭਾਰਤੀਯ ਰਿਜ਼ਰਵ ਬੈਂਕ ਦੁਆਰਾ ਦਿੱਤੇ ਗਏ 3 ਮਹੀਨੇ ਦੇ ਕਰਜ਼ ਮੁਲਤਵੀ ਨੂੰ ਹੋਰ ਵਧਾਉਣਾ,ਸੌਖਾ ਕਰਜ਼ ਵਿਸਤਾਰ,ਜੀਐੱਸਟੀ ਨੂੰ ਮੁਲਤਵੀ ਕਰਨਾ/ਘਟਾਉਣਾ ਆਦਿ।

ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਸਾਰਕਾਰ ਤੋਂ ਸਾਰੀ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਸੂਚਿਤ ਕੀਤਾ ਕਿ ਉਹ ਸਬੰਧਿਤ ਵਿਭਾਗਾਂ ਦੇ ਸਾਹਮਣੇ ਮੁੱਦੇ ਉਠਾਉਣਗੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਦਯੋਗ ਨੂੰ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਅਪਨਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਕੋਵਿਡ-19 ਸੰਕਟ ਦੇ ਸਮਾਪਤ ਹੋਣ ਜਾਣ ਤੋਂ ਬਾਅਦ ਉਤਪੰਨ ਹੋਣਗੇ। 

                                     

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1621461) Visitor Counter : 133