ਰੱਖਿਆ ਮੰਤਰਾਲਾ

ਚੀਫ ਆਵ੍ ਆਰਮੀ ਸਟਾਫ ਜਨਰਲ ਐੱਮਐੱਮ ਨਰਵਾਣੇ ਨੇ ਪੱਛਮੀ ਥੀਏਟਰ 'ਚ ਫਾਰਮੇਸ਼ਨਾਂ ਦਾ ਦੌਰਾ ਕੀਤਾ

Posted On: 05 MAY 2020 8:23PM by PIB Chandigarh

ਜਨਰਲ ਐੱਮਐੱਮ ਨਰਵਾਣੇ, ਚੀਫ ਆਵ੍ ਆਰਮੀ ਸਟਾਫ (ਸੈਨਾ ਦੇ ਮੁਖੀ) ਜਨਰਲ ਨੇ ਪੱਛਮੀ ਭਾਰਤ ਵਿੱਚ ਚਾਰ ਤੋਂ ਪੰਜ ਮਈ ਤੱਕ ਵੱਖ-ਵੱਖ ਫਾਰਮੇਸ਼ਨਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਸੁਕਨਾ, ਬਿੱਨਾਗੁੜੀ, ਅਤੇ ਪੰਨਾਗੜ੍ਹ ਸ਼ਾਮਲ ਹਨ।

ਆਪਣੇ ਦੋ ਦਿਨ ਦੇ ਦੌਰੇ ਦੌਰਾਨ, ਚੀਫ ਆਵ੍ ਆਰਮੀ ਸਟਾਫ (ਸੈਨਾ ਦੇ ਮੁਖੀ) ਨੂੰ ਫਾਰਮੇਸ਼ਨਾਂ ਦੇ ਕਮਾਂਡਰਾਂ ਨੇ ਫਾਰਮੇਸ਼ਨਾਂ ਦੀ ਅਪਰੇਸ਼ਨਲ ਤਿਆਰੀ ਦੀ ਅਤੇ ਹੋਰ ਮਹੱਤਵਪੂਰਨ ਟ੍ਰੇਨਿੰਗ ਅਤੇ ਲੌਜਿਸਟਿਕ ਮੁੱਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਚੀਫ ਆਵ੍ ਆਰਮੀ ਸਟਾਫ ਨੇ ਜ਼ਮੀਨੀ ਪੱਧਰ 'ਤੇ ਤੈਨਾਤ ਸੈਨਿਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਸਰਹੱਦਾਂ ਦੇ ਨਾਲ-ਨਾਲ ਸਥਿਤੀ ਦਾ ਜਾਇਜ਼ਾ ਲਿਆ। ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਕੋਵਿਡ -19 ਵਿਰੁੱਧ ਦੇਸ਼ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਕੋਸ਼ਿਸ਼ ਵਿੱਚ ਭਾਰਤੀ ਫੌਜ ਦੁਆਰਾ ਸਥਾਪਿਤ ਕੀਤੀਆਂ ਵੱਖ-ਵੱਖ ਸਹੂਲਤਾਂ ਦਾ ਮੁਆਇਨਾ ਵੀ ਕੀਤਾ। ਉਨ੍ਹਾਂ ਨੇ ਅਪਰੇਸ਼ਨਲ ਤਿਆਰੀ ਦੀ ਉੱਚ ਸਥਿਤੀ ਦੇ ਨਾਲ-ਨਾਲ ਟ੍ਰੇਨਿੰਗ ਦੇ ਮਾਪਦੰਡਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਨ੍ਹਾਂ ਮੁਸ਼ਕਿਲ ਸਮਿਆਂ ਵਿੱਚ ਚੰਗੇ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। 

 

 

 

***

ਕਰਨਲ ਅਮਨ ਆਨੰਦ

ਪੀਆਰਓ (ਆਰਮੀ)
 



(Release ID: 1621459) Visitor Counter : 93