ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੰਤਰੀਆਂ ਦੇ ਗਰੁੱਪ ਨੇ ਕੋਵਿਡ-19 ਦੀ ਤਾਜ਼ਾ ਸਥਿਤੀ, ਤਿਆਰੀਆਂ ਅਤੇ ਕਾਰਵਾਈਆਂ ਦੇ ਪ੍ਰਬੰਧਨ ਦੀ ਸਮੀਖਿਆ ਕੀਤੀ
ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਦੀ ਵਰਤੋਂ ਕੋਵਿਡ-19 ਦੀ ਰੋਕਥਾਮ ਰਣਨੀਤੀ ਦਾ ਅਟੁੱਟ ਅੰਗ ਹੈ
Posted On:
05 MAY 2020 5:05PM by PIB Chandigarh
ਕੋਵਿਡ-19 ਬਾਰੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ 14 ਵੀਂ ਮੀਟਿੰਗ ਅੱਜ ਇੱਥੇ ਨਿਰਮਾਣ ਭਵਨ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਡਾ. ਐੱਸ ਜੈ ਸ਼ੰਕਰ , ਗ੍ਰਹਿ ਰਾਜ ਮੰਤਰੀ ਨਿਤਯਾਨੰਦ ਰਾਇ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਤੋਂ ਇਲਾਵਾ ਰੱਖਿਆ ਸੇਵਾਵਾਂ ਦੇ ਮੁੱਖੀ ਸ਼੍ਰੀ ਬਿਪਿਨ ਰਾਵਤ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ ਵੀ ਮੌਜੂਦ ਸਨ।
ਕੋਵਿਡ-19 ਦੀ ਦੇਸ਼ ਦੇ ਅੰਦਰ ਅਤੇ ਵਿਸ਼ਵ ਵਿੱਚ ਮੌਜੂਦਾ ਸਥਿਤੀ ਬਾਰੇ ਜੀਓਐੱਮ ਸਾਹਮਣੇ ਰਿਪੋਰਟ ਪੇਸ਼ ਕੀਤੀ ਗਈ। ਮੰਤਰੀਆਂ ਦੇ ਗਰੁੱਪ (ਜੀਓਐੱਮ) ਵਿੱਚ ਕੋਵਿਡ-19 ਦੀ ਕੰਟੇਨਮੈਂਟ ਰਣਨੀਤੀ ਅਤੇ ਪ੍ਰਬੰਧਨ ਪਹਿਲੂਆਂ ਬਾਰੇ ਵਿਸਤਾਰ ਨਾਲ ਚਰਚਾ ਹੋਈ ਅਤੇ ਨਾਲ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਵੀ ਵਿਚਾਰ ਕੀਤੀ ਗਈ। ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਤਿੰਨ ਵਰਗਾਂ - ਰੈੱਡ ਜ਼ੋਨ (130) ਜ਼ਿਲ੍ਹੇ, ਔਰੈਂਜ ਜ਼ੋਨ (284 ) ਜ਼ਿਲ੍ਹੇ ਅਤੇ ਗ੍ਰੀਨ ਜ਼ੋਨ (319) ਜ਼ਿਲਿਆਂ, ਵਿੱਚ ਵੰਡਿਆ ਗਿਆ ਹੈ। ਗ੍ਰੀਨ ਜ਼ੋਨ ਉਹ ਜ਼ਿਲ੍ਹਾ ਹੈ ਜਿਸ ਵਿੱਚ ਪਿਛਲੇ 21 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੋਵੇ। ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਕੋਵਿਡ-19 ਨਾਲ ਟਾਕਰੇ ਲਈ ਆਪਣੀਆਂ ਅਚਨਚੇਤੀ ਯੋਜਨਾਵਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ। ਇਹ ਕੰਮ ਜ਼ਿਲ੍ਹਿਆਂ ਦੀ ਯੋਜਨਾਬੰਦੀ ਦੇ ਆਧਾਰ ਤੇ ਕੀਤਾ ਜਾਵੇ। ਕਈ ਹੋਰ ਕਦਮ ਚੁੱਕਣ ਦਾ ਵੀ ਫੈਸਲਾ ਹੋਇਆ ਹੈ ਜਿਨ੍ਹਾਂ ਰਾਹੀਂ ਰਾਜਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ, ਸਮਰਪਿਤ ਕੋਵਿਡ-19 ਹਸਪਤਾਲ ਕਾਇਮ ਕਰਨਾ, ਮੈਡੀਕਲ ਸੰਸਥਾਵਾਂ ਨੂੰ ਕਾਫੀ ਗਿਣਤੀ ਵਿੱਚ ਪੀਪੀਈਜ਼, ਵੈਂਟੀਲੇਟਰਜ਼ ਅਤੇ ਹੋਰ ਉਪਕਰਣ ਮੁਹੱਈਆ ਕਰਵਾਉਣਾ ਆਦਿ ਸ਼ਾਮਿਲ ਹੈ, ਬਾਰੇ ਵੀ ਵਿਸਤਾਰ ਨਾਲ ਚਰਚਾ ਹੋਈ।
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਹੁਣ ਤੱਕ ਮੌਤ ਦਾ ਪ੍ਰਤੀਸ਼ਤ 3.2 ਹੈ ਜਦਕਿ ਰਿਕਵਰੀ ਦਰ 25 ਫੀਸਦੀ ਤੋਂ ਜ਼ਿਆਦਾ ਹੈ ਜਿਸ ਨੂੰ ਦੇਸ਼ ਵਿੱਚ ਲਾਗੂ ਲੌਕਡਾਊਨ ਦੌਰਾਨ ਇੱਕ ਹਾਂ-ਪੱਖੀ ਪ੍ਰਭਾਵ ਵਜੋਂ ਵੇਖਿਆ ਜਾ ਰਿਹਾ ਹੈ। ਕੰਟੇਨਮੈਂਟ ਜ਼ੋਨ ਪ੍ਰਬੰਧਨ ਪ੍ਰਤੀ ਭਾਰਤ ਸਰਕਾਰ ਦੀਆਂ ਵੱਖ-ਵੱਖ ਸਿਫਾਰਸ਼ਾਂ ਦਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਕੋਵਿਡ-19 ਦੇ ਪ੍ਰਭਾਵੀ ਪ੍ਰਬੰਧਨ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ।
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਰੀਜ਼ਾਂ ਤੋਂ ਅਲੱਗ ਕੀਤੇ ਗਏ ਨੋਵਲ ਕੋਰੋਨਾਵਾਇਰਸ ਦੇ ਜੀਨੋਮ ਕ੍ਰਮ ਦੀ ਸ਼ੁਰੂਆਤ ਕੀਤੀ ਗਈ ਹੈ।
ਸ਼ਕਤੀਸ਼ਾਲੀ ਗਰੁੱਪ-3 ਜੋ ਕਿ ਜ਼ਰੂਰੀ ਮੈਡੀਕਲ ਉਪਕਰਣ, ਜਿਵੇਂ ਕਿ ਪੀਪੀਈਜ਼, ਮਾਸਕ, ਵੈਂਟੀਲੇਟਰ ਆਦਿ ਦੀ ਭਾਲ ਕਰ ਰਿਹਾ ਹੈ, ਨੇ ਮੰਤਰੀਆਂ ਦੇ ਗਰੁੱਪ ਨੂੰ ਪੀਪੀਈਜ਼, ਮਾਸਕ, ਵੈਂਟੀਲੇਟਰਾਂ, ਦਵਾਈਆਂ ਅਤੇ ਹੋਰ ਜ਼ਰੂਰੀ ਉਪਕਰਣ ਦੀ ਲੋੜ ਅਤੇ ਉਪਲਬਧਤਾ ਬਾਰੇ ਜਾਣੂ ਕਰਵਾਇਆ। ਗਰੁੱਪ ਨੂੰ ਦੱਸਿਆ ਗਿਆ ਕਿ ਘਰੇਲੂ ਉਤਪਾਦਕ 2.5 ਲੱਖ ਪੀਪੀਈਜ਼ ਪ੍ਰਤੀ ਦਿਨ, 2 ਲੱਖ ਐਨ-95 ਮਾਸਕ ਪ੍ਰਤੀ ਦਿਨ, ਜੋ ਕਿ ਦੇਸ਼ ਦੀਆਂ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਹਨ, ਬਣਾਉਣ ਲੱਗੇ ਹਨ। ਇਸ ਤੋਂ ਇਲਾਵਾ ਘਰੇਲੂ ਨਿਰਮਾਤਾਵਾਂ ਦੁਆਰਾ ਵੈਂਟੀਲੇਟਰਾਂ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਆਰਡਰ ਵੀ ਮਿਲਣੇ ਸ਼ੁਰੂ ਹੋ ਗਏ ਹਨ। ਪੀਪੀਈਜ਼, ਮਾਸਕ ਅਤੇ ਵੈਂਟੀਲੇਟਰਾਂ ਦੀ ਕੁਆਲਟੀ ਕਾਇਮ ਰੱਖਣ ਲਈ ਕਦਮ ਚੁੱਕੇ ਜਾ ਰਹੇ ਹਨ। ਕਾਫੀ ਮਾਤਰਾ ਵਿੱਚ ਆਕਸੀਜਨ ਸਿਲੰਡਰ ਹਾਸਿਲ ਕੀਤੇ ਜਾ ਰਹੇ ਹਨ। ਗਰੁੱਪ ਨੇ ਪੀਪੀਈਜ਼, ਮਾਸਕ, ਵੈਂਟੀਲੇਟਰਾਂ ਆਦਿ ਦੀ ਕੁਆਲਟੀ ਉੱਤੇ ਧਿਆਨ ਰੱਖਣ ਲਈ ਸਖਤ ਕਦਮ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੱਤਾ। ਬੈਚ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਕਿ ਕੁਆਲਟੀ ਦੇ ਮਿਆਰ ਕਾਇਮ ਰੱਖੇ ਜਾ ਸਕਣ, ਇਸ ਉੱਤੇ ਵੀ ਮੰਤਰੀਆਂ ਦੇ ਗਰੁੱਪ ਦੁਆਰਾ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਕੇਂਦਰੀ ਗ੍ਰਿਹ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ, ਜੋ ਕਿ ਇਸ ਸਕਤੀਸ਼ਾਲੀ ਗਰੁੱਪ ਦੇ ਚੇਅਰਮੈਨ ਹਨ, ਨੇ ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਕਿ ਉਹ ਰਣਨੀਤਿਕ ਮੁੱਦਿਆਂ ਉੱਤੇ ਵੀ ਨਿਗਰਾਨੀ ਰੱਖ ਰਹੇ ਹਨ ਤਾਕਿ ਮਹਾਂਮਾਰੀ ਉੱਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਨੇ ਗਰੁੱਪ ਨੂੰ ਦੱਸਿਆ ਕਿ ਲੌਕਡਾਊਨ ਸਮੇਤ ਸਾਰੀਆਂ ਸਟੇਜਾਂ ਉੱਤੇ ਖੁਲ੍ਹਦਿਲੀ ਸਾਰੇ ਪ੍ਰਤੀਭਾਗੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਪਣਾਈ ਗਈ ਹੈ ਅਤੇ ਅਜਿਹਾ ਕਰਦੇ ਸਮੇਂ ਮੰਤਰਾਲਿਆਂ ਅਤੇ ਹੋਰ ਸ਼ਕਤੀਸ਼ਾਲੀ ਗਰੁੱਪਾਂ ਨੂੰ ਪਾਸੇ ਰੱਖ ਦਿੱਤਾ ਗਿਆ ਹੈ।
ਸ਼੍ਰੀ ਅਜੇ ਸਾਹਨੀ ਸਕੱਤਰ (ਮੇਟੀ) ਅਤੇ ਸ਼ਕਤੀਸ਼ਾਲੀ ਗਰੁੱਪ-9 ਦੇ ਚੇਅਰਮੈਨ ਨੇ ਇੱਕ ਪੇਸ਼ਕਸ਼ ਮੀਟਿੰਗ ਵਿੱਚ ਪੇਸ਼ ਕੀਤੀ ਤਾਕਿ ਕੋਵਿਡ-19 ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇਗਾ। ਵੱਖ-ਵੱਖ ਪਹਿਲੂ ਜੋ ਕਿ ਕਾਰਗੁਜ਼ਾਰੀ, ਪ੍ਰਭਾਵ ਅਤੇ ਆਰੋਗਯ ਸੇਤੂ ਐਪ ਦੇ ਲਾਭ ਬਾਰੇ ਹਨ, ਸੰਬੰਧੀ ਮੀਟਿੰਗ ਵਿੱਚ ਚਰਚਾ ਕੀਤੀ ਗਈ। ਇਹ ਦੱਸਿਆ ਗਿਆ ਕਿ 9 ਕਰੋੜ ਦੇ ਕਰੀਬ ਵਰਤੋਂਕਾਰਾਂ ਨੇ ਇਸ ਐਪ ਨੂੰ 4 ਮਈ, 2020 ਤੱਕ ਡਾਊਨਲੋਡ ਕਰ ਲਿਆ ਹੈ। ਲੋਕਾਂ ਨੂੰ ਦੱਸਿਆ ਗਿਆ ਕਿ ਇਸ ਐਪ ਉੱਤੇ ਆਪਣਾ ਸਿਹਤ ਦਰਜਾ ਕਿਵੇਂ ਡਾਊਨਲੋਡ ਕਰਨਾ ਹੈ, ਬਾਰੇ ਪਤਾ ਲੱਗ ਸਕੇਗਾ। ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਇੱਕ ਢਾਂਚਾ ਵਿਕਸਤ ਕੀਤਾ ਗਿਆ ਹੈ ਤਾਕਿ ਜਨਤਾ ਤੱਕ ਲੈਂਡਲਾਈਨ ਜਾਂ ਆਈਵੀਆਰਐੱਸ ਸਿਸਟਮ ਰਾਹੀਂ ਕਿਵੇਂ ਪਹੁੰਚ ਕੀਤੀ ਜਾ ਸਕੇ। ਮੰਤਰੀਆਂ ਦੇ ਗਰੁੱਪਾਂ ਦੁਆਰਾ ਕੀਤੇ ਗਏ ਕਾਰਜਾਂ ਉੱਤੇ ਸ਼ਕਤੀਸ਼ਾਲੀ ਗਰੁੱਪਾਂ ਅਤੇ ਮੰਤਰੀਆਂ ਨੇ ਤਸੱਲੀ ਪ੍ਰਗਟਾਈ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਕੰਟੇਨਮੈਂਟ ਰਣਨੀਤੀ ਵਿੱਚ ਟੈਕਨੋਲੋਜੀ ਦੀ ਵਰਤੋਂ ਇੱਕ ਜ਼ਰੂਰੀ ਅੰਗ ਹੈ ਅਤੇ ਇਹ ਕੋਵਿਡ-19 ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦਾ ਰਾਹ ਰਾਜਾਂ ਨੂੰ ਸਿਖਾਂਦੀ ਹੈ।
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 4 ਮਈ, 2020 ਤੱਕ ਹੇਠ ਲਿਖੀ ਪ੍ਰਗਤੀ ਨੋਟ ਕੀਤੀ ਗਈ -
- ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 36 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 58.77 ਕਰੋੜ ਲਾਭਾਰਥੀਆਂ ਨੂੰ 29.38 ਲੱਖ ਮੀਟ੍ਰਿਕ ਟਨ ਦਵਾਈਆਂ ਪਹਿਲੇ ਮਹੀਨੇ (ਅਪ੍ਰੈਲ) ਵਿੱਚ ਹੀ ਵੰਡੀਆਂ ਗਈਆਂ ਅਤੇ 20 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 11.63 ਕਰੋੜ ਲਾਭਾਰਥੀਆਂ ਨੂੰ 5.82 ਲੱਖ ਮੀਟ੍ਰਿਕ ਟਨ ਦਵਾਈਆਂ ਦੂਜੇ ਮਹੀਨੇ (ਮਈ) ਵਿੱਚ ਦੇਣ ਲਈ ਰੱਖੀਆਂ ਗਈਆਂ। ਕੁਲ 36 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 66.08 ਲੱਖ ਮੀਟ੍ਰਿਕ ਟਨ ਅਨਾਜ ਐੱਫਸੀਆਈ ਤੋਂ ਚੁੱਕਿਆ ਗਿਆ।
- ਉਜਵਲਾ (ਪੀਐੱਮਯੂਵਾਈ) ਲਾਭਾਰਥੀਆਂ ਨੂੰ 6868.74 ਕਰੋੜ ਰੁਪਏ ਟਰਾਂਸਫਰ ਕੀਤੇ ਗਏ। 4.98 ਕਰੋੜ ਪੀਐੱਮਯੂਵਾਈ ਸਿਲੰਡਰ ਬੁੱਕ ਕੀਤੇ ਗਏ ਅਤੇ ਅਪ੍ਰੈਲ-ਮਈ, 2020 ਦੌਰਾਨ 4.72 ਕਰੋੜ ਵੰਡੇ ਗਏ।
- 8.18 ਕਰੋੜ ਲਾਭਾਰਥੀਆਂ (ਕਿਸਾਨਾਂ) ਨੂੰ 2000 ਰੁਪਏ ਪ੍ਰਤੀ ਇੱਕ ਦੇ ਹਿਸਾਬ ਨਾਲ ਸਾਲ 20-21 ਲਈ ਜਾਰੀ ਕੀਤੇ ਗਏ ਅਤੇ ਡੀਬੀਟੀ ਨਕਦੀ ਤਬਾਦਲਾ ਸਕੀਮ ਤਹਿਤ 20-21 ਦੌਰਾਨ 16,364 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ।
- ਸੀਨੀਅਰ ਸ਼ਹਿਰੀਆਂ, ਵਿਧਵਾਵਾਂ ਅਤੇ ਦਿੱਵਯਾਂਗਾਂ ਦੀ ਹਿਮਾਇਤ ਲਈ ਪ੍ਰਤੀ ਲਾਭਾਰਥੀ 500 ਰੁਪਏ ਦੀ ਪਹਿਲੀ ਕਿਸ਼ਤ ਵਿੱਚ 2812 ਕਰੋੜ ਲਾਭਾਰਥੀਆਂ ਲਈ ਜਾਰੀ ਕੀਤੇ ਗਏ ਜਿਸਦੀ ਕੁਲ ਰਕਮ 1405 ਕਰੋੜ ਰੁਪਏ ਬਣਦੀ ਹੈ। 500 ਰੁਪਏ ਪ੍ਰਤੀ ਇੱਕ ਵਾਲੀ ਅਗਲੀ ਕਿਸ਼ਤ ਦੂਜੇ ਪਖਵਾੜੇ ਵਿੱਚ ਜਾਰੀ ਕੀਤੀ ਜਾਵੇਗੀ।
- ਅੱਜ ਦੀ ਤਰੀਕ ਤੱਕ 20.05 ਕਰੋੜ ਔਰਤਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ 500 ਰੁਪਏ ਪ੍ਰਤੀ ਔਰਤ ਦੇ ਹਿਸਾਬ ਨਾਲ ਪੀਐੱਮਜੀਕੇਪੀ ਤਹਿਤ ਨਕਦ ਤਬਦੀਲ ਕੀਤੇ ਗਏ।
- ਈਪੀਐੱਫਓ ਦੇ 9.27 ਲੱਖ ਮੈਂਬਰਾਂ ਨੇ ਔਨਲਾਈਨ ਪੈਸੇ ਕਢਵਾਉਣ ਦੀ ਸਕੀਮ ਤਹਿਤ 2895 ਕਰੋੜ ਰੁਪਏ ਕਢਵਾਏ।
ਕੁਮਾਰੀ ਪ੍ਰੀਤੀ ਸੂਦਨ ਸਕੱਤਰ (ਐੱਚਐੱਫਡਬਲਿਊ), ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ ਸਕੱਤਰ (ਐੱਚਐੱਫਡਬਲਿਊ), ਸ਼੍ਰੀ ਐੱਚ ਵਰਧਨ ਸ਼੍ਰਿੰਗਲਾ, ਸਕੱਤਰ (ਵਿਦੇਸ਼ ਮਾਮਲੇ), ਸ਼੍ਰੀ ਰਵੀ ਕਪੂਰ ਸਕੱਤਰ (ਟੈਕਸਟਾਈਲ), ਸ਼੍ਰੀ ਪ੍ਰਦੀਪ ਸਿੰਘ ਖਰੋਲਾ ਸਕੱਤਰ (ਸ਼ਹਿਰੀ ਹਵਾਬਾਜ਼ੀ), ਸ਼੍ਰੀ ਪੀ ਡੀ ਵਘੇਲਾ ਸਕੱਤਰ (ਫਾਰਮਾਸਿਊਟੀਕਲਜ਼), ਸ਼੍ਰੀ ਅਨੂਪ ਵਧਾਵਨ ਸਕੱਤਰ (ਟੈਲੀਕਾਮ), ਸ਼੍ਰੀ ਅੰਸ਼ੂ ਪ੍ਰਕਾਸ਼ ਸਕੱਤਰ (ਟੈਲੀਕਾਮ), ਪ੍ਰੋ. ਬਲਰਾਮ ਭਾਰਗਵ ਡੀਜੀਆਈਸੀਐੱਮਆਰ, ਸ਼੍ਰੀ ਅਨਿਲ ਮਲਿਕ ਐਡੀਸ਼ਨਲ ਸਕੱਤਰ, (ਐੱਮਐੱਚਏ), ਡਾ. ਮੀਤਾ ਵਰਮਾ ਡੀਜੀ ਐਨਆਈਸੀ, ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਡੀਜੀ-ਏਐੱਫਐੱਮਐੱਸ, ਡਾ. ਰਾਜੀਵ ਗਰਗ ਡੀਜੀਐੱਚਐੱਸ, ਸ਼੍ਰੀ ਲਵ ਅਗਰਵਾਲ ਜੇਐੱਸ(ਐੱਮਓਐੱਚਐੱਫਡਬਲਿਊ) ਅਤੇ ਮੈਸਰਜ਼ ਫਾਰਮਾ, ਆਈਐਂਡਬੀ, ਟੈਕਸਟਾਈਲਜ਼, ਐਨਆਈਸੀ, ਡੀਜੀਸੀਏ ਦੇ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ।
ਕੋਵਿਡ-19 ਨਾਲ ਸਬੰਧਿਤ ਸਾਰੇ ਤਕਨੀਕੀ ਮਸਲਿਆਂ ਲਈ ਸਾਰੀ ਸਹੀ ਅਤੇ ਅਪਡੇਟ ਜਾਣਕਾਰੀ ਅਤੇ ਸਲਾਹ ਲਈ ਕਿਰਪਾ ਕਰਕੇ ਰੈਗੂਲਰ ਤੌਰ ‘ਤੇ ਵੇਖੋ -https://www.mohfw.gov.in/.
ਕੋਵਿਡ-19 ਬਾਰੇ ਤਕਨੀਕੀ ਜਾਣਕਾਰੀਆਂ ਲਈ ਈ-ਮੇਲ ਕਰੋ technicalquery.covid19[at]gov[dot]in ਜਾਂ ਹੋਰ ਜਾਣਕਾਰੀਆਂ ਲਈ ncov2019[at]gov[dot]inand via tweets to @CovidIndiaSeva.
ਕੋਵਿਡ-19 ਬਾਰੇ ਹੋਰ ਜਾਣਕਾਰੀਆਂ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ : +91-11-23978046 or 1075 (ਟੋਲ ਫਰੀ) ਉੱਤੇ ਸੰਪਰਕ ਕਰੋ। ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੋਵਿਡ-19 ਬਾਰੇ ਨੰਬਰਾਂ ਦੀ ਲਿਸਟ ਵੇਖੋ -https://www.mohfw.gov.in/pdf/coronvavirushelplinenumber.pdf .
****
ਐੱਮਵੀ
(Release ID: 1621311)
Visitor Counter : 253