ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਸੰਕਟ ਨੇ ਦਰਸਾਇਆ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤੇਜ਼ੀ ਨਾਲ ਪ੍ਰਫਾਊਂਡ ਸਾਇੰਸ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ : ਪ੍ਰੋ. ਆਸ਼ੂਤੋਸ਼ ਸ਼ਰਮਾ
Posted On:
05 MAY 2020 12:55PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਹਾਲ ਹੀ ਦੇ ਦਿਨਾਂ ਵਿੱਚ ਪ੍ਰਫਾਊਂਡ ਸਾਇੰਸ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਜਿਸ ਨੇ ਇਸ ਸਮੇਂ ਜ਼ਬਰਦਸਤ ਤਬਦੀਲੀ ਲਿਆਂਦੀ ਹੈ ਅਤੇ ਕੋਰੋਨਾਵਾਇਰਸ ਸੰਕਟ ਇਸ ਪ੍ਰਕਿਰਿਆ ਨੂੰ ਵਧਾਉਣ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਇਸ ਦੇ 50ਵੇਂ ਸਥਾਪਨਾ ਦਿਵਸ ਦੇ ਮੌਕੇ ‘ਫਾਈਟਿੰਗ ਕੋਰੋਨਾ-ਲੈਵਰਜਿੰਗ ਸਾਇੰਟੇਫਿਕ ਰਿਸਰਚ ਐਂਡ ਇਨੋਵੇਸ਼ਨ’ ’ਤੇ ਈਲੈਟਸ ਟੈਕਨੋਮੀਡੀਆ ਨਾਲ ਕੀਤੇ ਗਏ ਲਾਈਵ ਵੈਬੀਨਾਰ ਮੌਕੇ ਇਹ ਕਿਹਾ।
ਉਨ੍ਹਾਂ ਨੇ ਕਿਹਾ, ‘‘ਅਸੀਂ ਹੁਣ ਅਜਿਹੇ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਜਿਸ ਨਾਲ ਵਿਗਿਆਨੀ ਆਪਣੇ ਵਿਗਿਆਨ ਵਿੱਚ ਜੋਖਿਮ ਲੈ ਸਕਦੇ ਹਨ ਅਤੇ ਅਜਿਹੇ ਨਤੀਜੇ ਪੈਦਾ ਕਰ ਸਕਦੇ ਹਨ ਜੋ ਪ੍ਰਭਾਵਸ਼ਾਲੀ ਹੋਣਗੇ ਅਤੇ ਤਬਦੀਲੀ ਲਿਆ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰੋਗਰਾਮ ਵਿਗਿਆਨ ਅਤੇ ਉਪਯੋਗੀ ਗਹਿਰੀ ਖੋਜ ਅਤੇ ਉੱਨਤੀ (ਸਾਇੰਟੇਫਿਕ ਐਂਡ ਯੂਜ਼ਫੁਲ ਪ੍ਰਫਾਊਂਡ ਰਿਸਰਚ ਐਂਡ ਅਡਵਾਂਸਮੈਂਟ-ਸੁਪਰਾ) ਅਤੇ ਉੱਚ ਤਰਜੀਹ ਵਾਲੇ ਖੇਤਰਾਂ ਵਿੱਚ ਗਹਿਰਾਈ ਨਾਲ ਖੋਜ (ਇਨਟੈਂਸੀਫਿਕੇਸ਼ਨ ਆਵ੍ ਰਿਚਰਚ ਇਨ ਹਾਈ ਪ੍ਰਿਓਰਿਟੀ ਏਰੀਆਜ਼-ਆਈਆਰਐੱਚਪੀਏ) ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਵਿਗਿਆਨ ਦੇ ਤਰੀਕੇ ਬਦਲ ਰਹੇ ਹਨ। ਕੋਵਿਡ-19 ਸੰਕਟ ’ਤੇ ਤੇਜ਼ੀ ਨਾਲ ਸਮਾਧਾਨ ਖੋਜਣ ਦੇ ਸਾਡੇ ਯਤਨਾਂ ਵਿੱਚ ਇਨ੍ਹਾਂ ਵਿੱਚੋਂ ਕੁਝ ਧਾਰਨਾਵਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਅਪਣਾਇਆ ਗਿਆ ਹੈ।’’
ਪ੍ਰੋ. ਸ਼ਰਮਾ ਨੇ ਦੱਸਿਆ ਕਿ ਕੁਝ ਡੀਐੱਸਟੀ ਖੁਦਮੁਖਤਿਆਰ ਸੰਗਠਨ ਇੱਕ ਮਹੀਨੇ ਦੇ ਅੰਦਰ ਬਹੁਆਯਾਮੀ ਕੋਵਿਡ ਮਹਾਮਾਰੀ ਦੇ ਵਿਭਿੰਨ ਪਹਿਲੂਆਂ ਲਈ ਕਈ ਸਮਾਧਾਨਾਂ ਨਾਲ ਅੱਗੇ ਆਏ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਸਮਾਧਾਨ ਪ੍ਰਾਈਵੇਟ ਕੰਪਨੀਆਂ ਅਤੇ ਸਟਾਰਟਅਪ ਦੇ ਸਹਿਯੋਗ ਨਾਲ ਸਾਹਮਣੇ ਆਏ ਹਨ। ਇਸ ਲਈ ਸਪਸ਼ਟ ਹੈ ਕਿ ਡੀਐੱਸਟੀ ਵਿਗਿਆਨ ਦੀ ਪ੍ਰਕਿਰਿਆ ਵਿੱਚ ਤਬਦੀਲੀ ਨੂੰ ਪ੍ਰੇਰਿਤ ਕਰ ਰਿਹਾ ਹੈ ਅਤੇ ਇਹ ਸੰਕਟ ਉਸ ਤਬਦੀਲੀ ਦੇ ਜ਼ਮੀਨੀ ਜਾਂਚ ਦੇ ਰੂਪ ਵਿੱਚ ਆਇਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਡੀਐੱਸਟੀ ਜਿਸ ਦੀ ਨੀਂਹ 3 ਮਈ, 1971 ਨੂੰ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਦੇ ਮਾਡਲ ’ਤੇ ਰੱਖੀ ਗਈ ਸੀ, ਸੰਯੁਕਤ ਰਾਜ ਅਮਰੀਕਾ ਇਸ ਨੂੰ ਨਾ ਸਿਰਫ਼ ਵਿੱਤ ਪੋਸ਼ਣ ਪ੍ਰਦਾਨ ਕਰਦਾ ਹੈ, ਬਲਿਕ ਨੀਤੀਆਂ ਵੀ ਬਣਾਉਂਦਾ ਹੈ ਅਤੇ ਹੋਰ ਦੇਸ਼ਾਂ ਨਾਲ ਵਿਗਿਆਨਕ ਕਾਰਜਾਂ ਦਾ ਤਾਲਮੇਲ ਕਰਦਾ ਹੈ, ਵਿਗਿਆਨਕਾਂ ਅਤੇ ਵਿਗਿਆਨ ਸੰਸਥਾਨਾਂ ਨੂੰ ਸਸ਼ਕਤ ਬਣਾਉਣ ਲਈ ਇਹ ਇੱਕ ਅਹਿਮ ਮੰਚ ਹੈ ਅਤੇ ਸਕੂਲ, ਕਾਲਜ, ਪੀਐੱਚਡੀ, ਪੋਸਟਡੌਕ ਵਿਦਿਆਰਥੀਆਂ, ਵਿਗਿਆਨ ਅਤੇ ਤਕਨਾਲੋਜੀ ਵਿੱਚ ਕੰਮ ਕਰ ਰਹੇ ਸਟਾਰਟ ਅਪ ਅਤੇ ਐੱਨਜੀਓਜ਼, ਨੌਜਵਾਨ ਵਿਗਿਆਨਕਾਂ ਤੋਂ ਲੈ ਕੇ ਅਤਿ ਆਧੂਨਿਕ ਵੰਡ ਪ੍ਰਣਾਲੀ ਦੇ ਹਿੱਤਧਾਰਕਾਂ ਨਾਲ ਕੰਮ ਕਰਦਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਡੀਐੱਸਟੀ ਵੱਲੋਂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਬਾਰੇ ਗੱਲ ਕਰਦੇ ਹੋਏ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਜ਼ਿਕਰ ਕੀਤਾ ਕਿ ਡੀਐੱਸਟੀ ਦਾ ਬਜਟ 100 % ਤੋਂ ਜ਼ਿਆਦਾ ਹੋ ਗਿਆ ਹੈ ਜਿਸਨੇ ਕਈ ਖੇਤਰਾਂ ਵਿੱਚ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤੀ ਪ੍ਰਵਾਨਗੀ ਦਿੱਤੀ ਹੈ।
ਉਨ੍ਹਾਂ ਨੇ ਐੱਨਆਈਡੀਐੱਚਆਈ ਬਾਰੇ ਗੱਲ ਕੀਤੀ, ਪਿਛਲੇ ਪੰਜ ਸਾਲਾਂ ਵਿੱਚ ਇਨਕਿਊਬੇਟਰਾਂ ਅਤੇ ਸਟਾਰਟ ਅਪਸ ਦੀ ਸੰਖਿਆ ਦੁੱਗਣੀ ਕਰਨ ਵਿੱਚ ਸਮਰੱਥ ਸਟਾਰਟ ਅਪਸ ਲਈ ਇੱਕ ਐਂਡ ਟੂ ਪਲਾਨ ਦੀ ਸ਼ੁਰੂਆਤ ਕੀਤੀ ਗਈ, ਐੱਮਏਐੱਨਏਕੇ ਜੋ ਪੂਰੇ ਦੇਸ਼ ਵਿੱਚ ਸਾਲਾਨਾ 10 ਲੱਖ ਸਕੂਲੀ ਬੱਚਿਆਂ ਦੇ ਨਵੇਂ ਵਿਚਾਰਾਂ ਨੂੰ ਪ੍ਰੋਟੋਟਾਈਪ ਵਿੱਚ ਬਦਲਣ ਲਈ ਤਿਆਰ ਕਰਦਾ ਹੈ। ਭਵਿੱਖ ਦੀਆਂ ਚੁਣੌਤੀਆਂ ਜਿਵੇਂ ਕਿ ਨਵੀਨਤਾ ਅਤੇ ਉੱਦਮਸ਼ੀਲਤਾ ਲਈ ਬੱਚਿਆਂ ਅਤੇ ਉਨ੍ਹਾਂ ਦੇ ਆਪਣੇ ਵਿਚਾਰਾਂ ਦੀ ਸ਼ਕਤੀ ਦਾ ਉਪਯੋਗ ਕਰਨ ਵਿੱਚ ਮਦਦ ਕਰਨਾ। ਪ੍ਰੋ. ਸ਼ਰਮਾ ਨੇ ਸਿੱਖਿਆ ਤੋਂ ਉਦਯੋਗ ਨਾਲ ਜੋਡ਼ਨ ਲਈ 125 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਤੇਜ਼ੀ ਨਾਲ ਪ੍ਰੋਟੋਟਾਈਪ ਲਈ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਸਟਾਰਟਅੱਪ ਦੀਆਂ ਜ਼ਰੂਰਤਾਂ ਲਈ ਸਮਰਪਿਤ ਸਾਥੀ ਕੇਂਦਰਾਂ ਦੇ ਘਰੇਲੂ ਉਪਕਰਨਾਂ ਬਾਰੇ ਗੱਲ ਕੀਤੀ।
ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਡੀਐੱਸਟੀ ਨੂੰ ਸਾਈਬਰ-ਭੌਤਿਕ ਪ੍ਰਣਾਲੀਆਂ ਜਿਵੇਂ ਨਵੇਂ ਅਤੇ ਉੱਭਰ ਰਹੇ ਖੇਤਰਾਂ ਵਿੱਚ ਪ੍ਰੋਗਰਾਮਾਂ ਨਾਲ ਭਵਿੱਖ ਲਈ ਤਿਆਰ ਹੋਣ ਵਿੱਚ ਮਦਦ ਕਰ ਰਿਹਾ ਹੈ- ਸੰਚਾਰ, ਕੰਪਿਊਟਿੰਗ, ਕਲਾ ਅਤੇ ਇਸ ਤਰ੍ਹਾਂ ਦੇ ਖੇਤਰਾਂ ਨੂੰ ਤਬਦੀਲੀ ਕਰਨ ਵਾਲਾ ਇੱਕ ਕੁਆਂਟਮ ਸਾਇੰਸ ’ਤੇ ਕੌਮਾਂਤਰੀ ਮਿਸ਼ਨ ਵਿਗਿਆਨ, ਵਿਗਿਆਨ ਟੈਕਨੋਲੋਜੀ ਅਤੇ ਇਸ ਦੇ ਉਪਯੋਗਾਂ, ਸੁਪਰਕੰਪਿਊਟਿੰਗ ਮਿਸ਼ਨ ਦੇ ਨਾਲ-ਨਾਲ ਸਥਿਰ ਵਿਕਾਸ, ਚੁਸਤ ਮਸ਼ੀਨਾਂ ਦਾ ਉਦੈ ਅਤੇ ਜਲਵਾਯੂ ਪਰਿਵਰਤਨ ਖੋਜ ਵਰਗੇ ਚੁਣੌਤੀਪੂਰਨ ਖੇਤਰਾਂ ’ਤੇ ਕੰਮ ਕਰਕੇ ਅਤੇ ਕੋਵਿਡ-19 ਸੰਕਟ ਨੇ ਭਵਿੱਖ ਲਈ ਆਪਣੀ ਤਾਕਤ ਨੂੰ ਪਰਖਿਆ ਹੈ।
ਇਸ ਦੀਆਂ ਖੁਦਮੁਖਤਿਆਰ ਸੰਸਥਾਵਾਂ, ਅਧੀਨ ਸੰਸਥਾਵਾਂ, ਇਨਕਿਊਬੇਟਰਾਂ, ਸਹਿਯੋਗੀ ਵਿਗਿਆਨੀਆਂ, ਸਟਾਰਟਅੱਪਾਂ, ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਦੇ ਨੈੱਟਵਰਕ ਨੂੰ ਸ਼ਾਮਲ ਕਰਨ ਵਾਲੇ ਡੀਐੱਸਟੀ ਦੇ ਪੂਰੇ ਪਰਿਵਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਤੁਰੰਤ ਕੰਮ ਕੀਤਾ ਹੈ। ਡੀਐੱਸਟੀ ਨੇ ਕੋਵਿਡ-19 ਨੂੰ ਸੰਭਾਲਣ ਲਈ ਲਗਭਗ 11 ਵੱਡੇ ਮੋਰਚਿਆਂ ’ਤੇ ਕਾਰਵਾਈ ਸ਼ੁਰੂ ਕੀਤੀ ਹੈ ਜਿਵੇਂ ਕਿ ਫੰਡਿੰਗ, ਬਾਇਓਮਾਰਕਰਾਂ ਦੇ ਖੇਤਰ ਵਿਚ ਮੁੱਢਲੀ ਖੋਜ, ਉਤਪਾਦਾਂ ਦੀ ਸਕੇਲਿੰਗ ਲਈ ਸ਼ੁਰੂਆਤ ਨੂੰ ਸਮਰਥਨ, ਮਾਸਕ ਅਤੇ ਕੀਟਾਣੂਨਾਸ਼ਕ ਤਿਆਰ ਕਰਨ ਵਿਚ ਡੀਐੱਸਟੀ ਨਾਲ ਜੁੜੇ ਐਨਜੀਓਜ਼ ਦਾ ਸ਼ਸਕਤੀਕਰਨ, ਲੋਕਾਂ ਵਿਚ ਵਿਗਿਆਨ ਪ੍ਰਸਾਰ ਅਤੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿੳੂਨੀਕੇਸ਼ਨ (ਐੱਨਸੀਐੱਸਟੀਸੀ) ਵਰਗੇ ਹਥਿਆਰਾਂ ਨਾਲ ਵਿਗਿਆਨ ਸੰਚਾਰ ਰਾਹੀਂ ਜਾਗਰੂਕਤਾ ਪੈਦਾ ਕਰਨੀ।
ਇਸ ਨੇ ਕਈ ਖੋਜਾਂ ਅਤੇ ਉਤਪਾਦਾਂ ਵਿੱਚ ਵਾਧਾ ਕੀਤਾ ਹੈ. ਉਦਾਹਰਣ ਲਈ, ਸ੍ਰੀ ਚਿਤ੍ਰ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐਸੱਟੀ) ਡੀਐੱਸਟੀ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ ਜੋ ਲਗਭਗ 15 ਨਵੀਨ ਉਤਪਾਦਾਂ ਨਾਲ ਅੱਗੇ ਆਈ ਹੈ ਅਤੇ ਇਨ੍ਹਾਂ ਵਿੱਚੋਂ 10 ਨੂੰ ਉਦਯੋਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਡੀਐੱਸਟੀ ਅਧੀਨ ਇੱਕ ਸੰਸਥਾ ਸਰਵੇ ਆਵ੍ ਇੰਡੀਆ, ਹੈ ਜੋ ਵੱਖ-ਵੱਖ ਖੇਤਰਾਂ ਦੀ 3 ਡੀ ਮੈਪਿੰਗ ਕਰਦੀ ਹੈ। ਸਪਸ਼ਟ ਤੌਰ ’ਤੇ ਇਸ ਨਾਲ ਉਚਿਤ ਫੰਡਿੰਗ ਅਤੇ ਡੂੰਘੇ ਵਿਗਿਆਨਕ ਗਿਆਨ ਦਾ ਡੀਐੱਸਟੀ ਨੇ ਪ੍ਰਦਰਸ਼ਨ ਕੀਤਾ ਹੈ ਕਿ ਇਹ ਪੂਰੇ ਦੇਸ਼ ਲਈ ਸਾਇੰਸ ਐਂਡ ਟੈਕਨੋਲੋਜੀ ਅਧਾਰਿਤ ਤਬਦੀਲੀ ਲਿਆ ਸਕਦਾ ਹੈ।
****
ਕੇਜੀਐੱਸ/(ਡੀਐੱਸਟੀ)
(Release ID: 1621226)
Visitor Counter : 183