ਨੀਤੀ ਆਯੋਗ

ਅਧਿਕਾਰ ਪ੍ਰਾਪਤ ਗਰੁੱਪ 6 ਨੇ ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਵਿੱਚ ਸਿਵਲ ਸੁਸਾਇਟੀ ਸੰਗਠਨ / ਗ਼ੈਰ ਸਰਕਾਰੀ ਸੰਗਠਨ/ ਉਦਯੋਗ / ਉਦਯੋਗਿਕ ਸੰਗਠਨਾਂ ਨੂੰ ਸ਼ਾਮਲ ਕੀਤਾ

Posted On: 04 MAY 2020 4:56PM by PIB Chandigarh

1, ਜਿਵੇਂ ਕਿ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੀ ਕੋਵਿਡ-19 ਦੀ ਆਲਮੀ ਮਹਾਮਾਰੀ ਦੀ ਚੁਣੌਤੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਭਾਰਤ ਸਰਕਾਰ ਵੱਲੋਂ ਅਧਿਕਾਰ ਪ੍ਰਾਪਤ ਗਰੁੱਪ  6 (ਈਜੀ 6) ਨੂੰ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਪ੍ਰਧਾਨਗੀ ਹੇਠ ਗਠਿਤ ਕੀਤਾ ਗਿਆ ਹੈ, ਇਹ ਭਾਰਤ ਸਰਕਾਰ ਨਾਲ ਤਾਲਮੇਲ ਬਣਾਉਣ ਲਈ ਸਿਵਲ ਸੁਸਾਇਟੀ ਸੰਗਠਨਾਂ, ਗ਼ੈਰ ਸਰਕਾਰੀ ਸੰਗਠਨ ਅਤੇ ਵਿਕਾਸ ਭਾਈਵਾਲ, ਇੰਡਸਟਰੀ ਭਾਈਵਾਲ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

 

ਅਧਿਕਾਰ ਪ੍ਰਾਪਤ  ਗਰੁੱਪ  6  ਦੀ ਪ੍ਰਧਾਨਗੀ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਕਰ ਰਹੇ ਹਨ। ਇਸਤੋਂ ਇਲਾਵਾ ਕਮੇਟੀ ਵਿੱਚ ਡਾ. ਵਿਜੇ ਰਾਘਵਨ, ਪੀਐੱਸਏ, ਕਮਲ ਕਿਸ਼ੋਰ (ਮੈਂਬਰ, ਐੱਨਡੀਐੱਮਏ), ਸੰਦੀਪ ਮੋਹਨ ਭਟਨਾਗਰ (ਮੈਂਬਰ, ਸੀਬੀਆਈਸੀ), ਅਨਿਲ ਮਲਿਕ (ਏਐੱਸ, ਐੱਮਐੱਚਏ), ਵਿਕਰਮ ਦੋਰਾਈਸਵਾਮੀ (ਏਐੱਸ, ਐੱਮਈਏ), ਪੀ. ਹਰੀਸ਼ (ਏਐੱਸ, ਐੱਮਈਏ), ਗੋਪਾਲ ਬਾਗਲੇ (ਜੇਐੱਸ, ਪੀਐੱਮਓ), ਐਸ਼ਵਰਿਆ ਸਿੰਘ (ਡੀਐੱਸ, ਪੀਐੱਮਓ), ਟੀਨਾ ਸੋਨੀ (ਡੀਐੱਸ, ਕੈਬਨਿਟ ਸਕੱਤਰ), ਅਤੇ ਈਜੀ 6 ਦੇ ਕੰਮ ਵਿੱਚ ਸੰਯੁਕਤਾ ਸਮਦਰ (ਸਲਾਹਕਾਰ, ਐੱਸਡੀਜੀ, ਨੀਤੀ ਆਯੋਗ) ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਮੂਹ 15 ਤੋਂ ਜ਼ਿਆਦਾ ਮੀਟਿੰਗਾਂ ਵਿੱਚ ਸੀਐੱਸਓ, ਗ਼ੈਰ ਸਰਕਾਰੀ ਸੰਗਠਨਾਂ, ਵਿਕਾਸ ਭਾਈਵਾਲਾਂ, ਸੰਯੁਕਤ ਰਾਸ਼ਟਰ ਏਜੰਸੀਆਂ, ਉਦਯੋਗ ਐਸੋਸੀਏਸ਼ਨਾਂ ਨਾਲ ਵੱਡੇ ਪੈਮਾਨੇ ਤੇ ਕੰਮ ਕੀਤਾ ਹੈ।

 

2. ਸਿਵਲ ਸੁਸਾਇਟੀ ਸੰਗਠਨ (ਸੀਐੱਸਓ) , ਗ਼ੈਰ ਸਰਕਾਰੀ ਸੰਗਠਨ ਅਤੇ ਵਿਕਾਸ ਭਾਈਵਾਲ : ਸਮਾਜ ਦੀ ਸਮੁੱਚੀ ਪਹੁੰਚ (a whole of society approach in letter and spirit)

 

ਈਜੀ 6 ਨੇ 92,000 ਸੀਐੱਸਓ/ਗ਼ੈਰ ਸਰਕਾਰੀ ਸੰਗਠਨ ਦੇ ਇੱਕ ਨੈੱਟਵਰਕ ਨੂੰ ਸਰਗਰਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੋ ਆਪਣੀ ਤਾਕਤ ਅਤੇ ਸੰਸਾਧਨਾਂ, ਪ੍ਰਮੁੱਖ ਸਮਾਜਿਕ ਖੇਤਰਾਂ ਵਿੱਚ ਮਾਹਿਰਤਾ, ਪੋਸ਼ਣ, ਸਿਹਤ, ਸਵੱਛਤਾ, ਸਿੱਖਿਆ ਅਤੇ ਸਮੁਦਾਏ ਵਿੱਚ ਵਿਆਪਕ ਪਹੁੰਚ ਬਣਾਉਣ ਲਈ ਇੱਕ ਰਿਕਾਰਡ ਹੈ। ਸਮੂਹ ਨੇ 92,000 ਤੋਂ ਜ਼ਿਆਦਾ ਗ਼ੈਰ ਸਰਕਾਰੀ ਸੰਗਠਨ/ਸੀਐੱਸਓ ਲਾਮਵੰਦ ਕੀਤੇ ਜਿਸ ਨਾਲ ਉਨ੍ਹਾਂ ਨੇ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੌਟਸਪਾਟ ਦੀ ਪਛਾਣ ਕਰਨ ਅਤੇ ਵਾਲੰਟੀਅਰਾਂ ਨੂੰ ਚਿੰਨ੍ਹਹਿੱਤ ਕਰਨ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ, ਬੇਘਰਿਆਂ, ਰੋਜ਼ਾਨਾ ਦਿਹਾੜੀ ਨਾਲ ਗੁਜ਼ਾਰਾ ਕਰਨ ਵਾਲੇ ਮਜ਼ਦੂਰਾਂ, ਪ੍ਰਵਾਸੀਆਂ ਅਤੇ ਸ਼ਹਿਰੀ ਗ਼ਰੀਬ ਪਰਿਵਾਰਾਂ ਸਮੇਤ ਕਮਜ਼ੋਰ ਵਰਗਾਂ ਲਈ ਲਾਜ਼ਮੀ ਸੇਵਾਵਾਂ ਪ੍ਰਦਾਨ ਕਰਨ, ਰੋਕਥਾਮ, ਸਮਾਜਿਕ ਦੂਰੀ ਅਤੇ ਆਈਸੋਲੇਸ਼ਨ ਬਾਰੇ ਜਾਗਰੂਕਤਾ ਪੈਦਾ ਕਰਨੀ ਹੈ।

 

ੳ. ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਰੇ ਗ਼ੈਰ ਸਰਕਾਰੀ ਸੰਗਠਨਾਂ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਆਪਣੇ ਸੰਸਾਧਨਾਂ ਅਤੇ ਨੈੱਟਵਰਕ ਦਾ ਲਾਭ ਉਠਾਉਣ ਦੇ ਇਲਾਵਾ ਆਪਣੇ ਮੁੱਦਿਆਂ ਨੂੰ ਹੱਲ ਕਰਨ ਲਈ ਰਾਜ ਪੱਧਰੀ ਨੋਡਲ ਅਧਿਕਾਰੀ ਨਿਯੁਕਤ ਕਰਨ। ਲਗਭਗ ਸਾਰੇ ਰਾਜਾਂ ਨੇ ਗ਼ੈਰ ਸਰਕਾਰੀ ਸੰਗਠਨਾਂ/ਸੀਐੱਸਓ ਨਾਲ ਸੰਪਰਕ ਕਰਨ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ।

 

ਅ. ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਗ਼ੈਰ ਸਰਕਾਰੀ ਸੰਗਠਨਾਂ ਅਤੇ ਸੀਐੱਸਓ ਦੀ ਪਹੁੰਚ ਦਾ ਲਾਭ ਉਠਾਉਣ ਦਾ ਨਿਰਦੇਸ਼ ਦੇਣ, ਹਰੇਕ ਜ਼ਿਲ੍ਹੇ ਲਈ ਨੋਡਲ ਐੱਨਜੀਓ ਜਾਂ ਜ਼ਿਲ੍ਹਾ ਨੋਡਲ ਅਧਿਕਾਰੀ ਨਾਲ ਤਾਲਮੇਲ ਲਈ ਜ਼ਿਲ੍ਹਿਆਂ ਦੇ ਸਮੂਹ ਨਾਮਜ਼ਦ ਕਰਨ ਅਤੇ ਡੁਪਲੀਕੇਸੀ ਅਤੇ ਓਵਰਲੈਪ ਨੂੰ ਰੋਕਣ ਲਈ ਖੇਤਰਾਂ ਦੀ ਪਛਾਣ ਕਰਨ ਲਈ ਕਿਹਾ ਹੈ।

 

ੲ. ਸਾਰੇ ਗ਼ੈਰ ਸਰਕਾਰੀ ਸੰਗਠਨਾਂ ਐੱਫਸੀਆਈ ਦੇ ਗੁਦਾਮਾਂ ਤੋਂ ਅਸੀਮਤ ਮਾਤਰਾ ਵਿੱਚ ਚਾਵਲ ਅਤੇ ਕਣਕ ਦੀ ਵੰਡ ਸਡਸਿਡੀ ਦਰਾਂ ਤੇ ਕ੍ਰਮਵਾਰ 22/21 ਰੁਪਏ ਕਿਲੋ ਨਾਲ ਕਰਨ ਤਾਕਿ ਕੋਈ ਵੀ ਦੇਸ਼ ਵਾਸੀ ਭੁੱਖਾ ਨਾ ਰਹੇ।

 

ਸ. ਅਕਸ਼ੈ ਪਾਤਰ, ਰਾਮ ਕ੍ਰਿਸ਼ਨ ਮਿਸ਼ਨ, ਟਾਟਾ ਟਰੱਸਟ, ਪੀਰਾਮੱਲ ਫਾਊਂਡੇਸ਼ਨ, ਪੀਰਾਮੱਲ ਸਵਾਸਥਯ, ਬਿੱਲ ਐਂਡ ਮਿਲੰਦਾ ਗੇਟਸ ਫਾਊਂਡੇਸ਼ਨ, ਐਕਸ਼ਨ ਏਡ, ਇੰਟਰਨੈਸ਼ਨਲ ਰੈੱਡ ਕਰਾਸ ਸੈਂਟਰ (ਆਈਸੀਆਰਸੀ), ਪ੍ਰਧਾਨ, ਪ੍ਰਯਾਸ, ਹੈਲਪ ਏਜ਼ ਇੰਡੀਆ, ਸੇਵਾ, ਸੁਲਭ ਇੰਟਰਨੈਸ਼ਨਲ, ਚੈਰੀਟੀਜ਼ ਐਂਡ ਫਾਊਂਡੇਸ਼ਨ ਆਫ ਇੰਡੀਆ, ਗੌੜੀਆ ਮੱਠ, ਬਚਪਨ ਬਚਾਓ ਅੰਦੋਲਨ, ਸਾਲਵੇਸ਼ਨ ਆਰਮੀ, ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡੀਆ ਅਤੇ ਕਈ ਹੋਰ ਸੰਗਠਨ ਸ਼ਲਾਘਾਯੋਗ ਕੰਮ ਕਰ ਰਹੇ ਹਨ।

 

ਹ. ਈਜੀ 6 ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਨਜੀਓ ਅਤੇ ਸੀਐੱਸਓ ਨੈਟਵਰਕ ਨਾਲ ਨਿਗਰਾਨੀ ਅਤੇ ਤਾਲਮੇਲ ਕਰ ਰਿਹਾ ਹੈ ਅਤੇ ਦੇਸ਼ ਵਿੱਚ 700 ਜ਼ਿਲ੍ਹਾ ਮੈਜਿਸਟਰੇਟਾਂ ਨਾਲ ਸਹੀ ਸਮੇਂ ਦੇ ਅਧਾਰ ਤੇ ਕੋਵਿਡ-19 ਦੇ ਪਸਾਰ ਨਾਲ ਲੜ ਰਿਹਾ ਹੈ। ਇਨ੍ਹਾਂ 92000 ਗ਼ੈਰ ਸਰਕਾਰੀ ਸੰਗਠਨਾਂ ਦੀ ਲਾਮਬੰਦੀ ਦੇ ਨਤੀਜੇ ਵਜੋਂ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਪੋਰਟ ਕੀਤੇ ਗਏ ਸ਼ਲਾਘਾਯੋਗ ਨਤੀਜੇ ਸਾਹਮਣੇ ਆਏ ਹਨ, ਜਿੱਥੇ ਸੀਐੱਸਓ ਸਰਗਰਮ ਰੂਪ ਵਿੱਚ ਸ਼ਾਮਲ ਹੈ :

 

(1)       ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀਆਂ ਅਤੇ ਬੇਘਰ ਅਬਾਦੀ ਲਈ ਵਿਸ਼ੇਸ਼ ਰੂਪ ਨਾਲ ਸਮੁਦਾਇਕ ਰਸੋਈ ਸਥਾਪਿਤ ਕਰਨ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਅਤੇ ਸਮਰਥਨ ਕਰਨਾ।

 

(2)       ਰੋਕਥਾਮ, ਸਵੱਛਤਾ, ਸਮਾਜਿਕ ਦੂਰੀ, ਆਈਸੋਲੇਸ਼ਨ ਅਤੇ ਬਿਮਾਰੀ ਨੂੰ ਕਲੰਕ ਨਾ ਸਮਝਣ ਬਾਰੇ ਜਾਗਰੂਕਤਾ ਪੈਦਾ ਕਰਨਾ।

 

(3)       ਬੇਘਰ, ਦਿਹਾੜੀ ਮਜ਼ਦੂਰਾਂ ਅਤੇ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਪਨਾਹ ਪ੍ਰਦਾਨ ਕਰਨ ਲਈ ਸਰਕਾਰੀ ਯਤਨਾਂ ਦਾ ਸਮਰਥਨ ਕਰਨਾ।

 

(4)       ਪੀਪੀਈ ਅਤੇ ਸੁਰੱਖਿਆਤਮਕ ਪ੍ਰਾਵਧਾਨਾਂ ਦੀ ਵੰਡ ਲਈ ਸਮਰਥਨ ਪ੍ਰਦਾਨ ਕਰਨਾ-ਸਮੁਦਾਇਕ ਕਾਰਕੁਨਾਂ ਅਤੇ ਸਵੈ ਸੇਵਕਾਂ ਲਈ ਸੈਨੀਟਾਈਜ਼ਰ, ਸਾਬਣ, ਮਾਸਕ ਅਤੇ ਦਸਤਾਨੇ ਆਦਿ।

 

(5)       ਸਿਹਤ ਕੈਂਪ ਲਗਾਉਣ ਵਿੱਚ ਸਰਕਾਰ ਦਾ ਸਹਿਯੋਗ ਕਰਨਾ।

 

(6)       ਬਜ਼ੁਰਗਾਂ, ਦਿੱਵਯਾਂਗ ਵਿਅਕਤੀਆਂ, ਬੱਚਿਆਂ, ਟਰਾਂਸਜੈਂਡਰਾਂ ਅਤੇ ਹੋਰ ਕਮਜ਼ੋਰ ਸਮੂਹਾਂ ਨੂੰ ਸੇਵਾਵਾਂ ਦੇਣ ਲਈ ਹੌਟਸਪਾਟ ਅਤੇ ਡੈਪੂਟੇਸ਼ਨ ਵਾਲੰਟੀਅਰ ਅਤੇ ਕੇਅਰ ਗਿਵਰ ਦੀ ਪਛਾਣ ਕਰਨੀ।

 

(7)       ਵਿਭਿੰਨ ਸੰਚਾਰ ਮਾਧਿਅਮਾਂ ਵਿੱਚ ਸੰਚਾਰ ਰਣਨੀਤੀ ਵਿਕਸਿਤ ਕਰਨੀ ਜਿਸ ਨਾਲ ਉਹ ਸਮੁਦਾਇਕ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਵਿੱਚ ਸਰਗਰਮ ਭਾਈਵਾਲ ਬਣਨ ਤਾਕਿ ਕੋਵਿਡ-19 ਦੇ ਪਸਾਰ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ।

 

(8)       ਇਸ ਸਮੇਂ ਵਿੱਚ ਚਿੰਤਾ ਦਾ ਇੱਕ ਮੁੱਢਲਾ ਖੇਤਰ ਸ਼ਹਿਰੀ ਮਜ਼ਦੂਰਾਂ ਦੀ ਆਪਣੇ ਪਿੰਡਾਂ ਵੱਲ ਸਮੂਹਿਕ ਪਲਾਇਨ ਹੈ। ਗ਼ੈਰ  ਸਰਕਾਰੀ ਸੰਗਠਨ ਤਾਲਮੇਲ ਯਤਨਾਂ ਨਾਲ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਕਿ ਦੇਖਭਾਲ, ਕੁਆਰੰਟੀਨ ਅਤੇ ਇਲਾਜ ਲਈ ਮਿਲ ਕੇ ਕੰਮ ਕੀਤਾ ਜਾ ਸਕੇ।

 

(9)       ਅਗਲੇ ਪੜਾਅ ਵਿੱਚ ਸਮੂਹ ਸਿਵਲ ਸੁਸਾਇਟੀ ਸੰਗਠਨਾਂ/ਗ਼ੈਰ ਸਰਕਾਰੀ ਸੰਗਠਨਾਂ ਨੂੰ ਕੋਵਿਡ-19 ਖਿਲਾਫ ਅੰਦੋਲਨ ਅਤੇ ਬਜ਼ੁਰਗਾਂ ਅਤੇ ਸੀਨੀਅਰ ਨਾਗਰਿਕਾਂ ਦੀ ਸੁਰੱਖਿਆ ਲਈ ਲਾਮਵੰਦ ਕਰੇਗਾ।

 

3.  ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ: ਸਮੂਹਿਕ ਸਮਾਧਾਨ ਦਾ ਸਥਾਨੀਕਰਨ :

 

ਨੀਤੀ ਆਯੋਗ ਵੱਲੋਂ ਸੰਚਾਲਿਤ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੇਸ਼ ਦੇ 112 ਸਭ ਤੋਂ ਪਿਛੜੇ (ਖਾਹਿਸ਼ੀ) ਜ਼ਿਲ੍ਹਿਆਂ ਵਿੱਚ ਲੱਖਾਂ ਲੋਕਾਂ ਦੇ ਜੀਵਨ ਦਾ ਉਥਾਨ ਕਰਨ ਵਿੱਚ ਇੱਕ ਮਹੱਤਵਪੂਰਨ ਸਫਲਤਾ ਰਿਹਾ ਹੈ।

 

ਹੁਣ ਤੱਕ 112 ਖਾਹਿਸ਼ੀ ਜ਼ਿਲ੍ਹਿਆਂ ਵਿੱਚ ਲਗਭਗ 610 ਮਾਮਲੇ ਹਨ ਜੋ ਰਾਸ਼ਟਰੀ ਪੱਧਰ ਤੇ ਸੰਕ੍ਰਮਣ ਦੇ 2 ਫੀਸਦੀ ਤੋਂ ਘੱਟ ਹਨ। ਇਨ੍ਹਾਂ ਵਿੱਚੋਂ 6 ਜ਼ਿਲ੍ਹਿਆਂ ਵਿੱਚ 21 ਅਪ੍ਰੈਲ ਦੇ ਬਾਅਦ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਮੁੱਖ ਹੌਟਸਪਾਟ ਬਾਰਾਮੂਲਾ (62), ਨੂਹ (57), ਰਾਂਚੀ (55), ਵਾਈਐੱਸਆਰ (55), ਕੁਪਵਾੜਾ (47) ਅਤੇ ਜੈਸਲਮੇਰ (34) ਹਨ

 

ੳ. ਨੀਤੀ ਆਯੋਗ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਇਹ ਜ਼ਿਲ੍ਹੇ ਵਾਇਰਸ ਦੇ ਪਸਾਰ ਨੂੰ ਰੋਕਣ ਵਿੱਚ ਸਮਰੱਥ ਹਨ ਅਤੇ ਸਪਲਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਲਾਜ਼ਮੀ ਕਾਰਵਾਈ ਲਈ ਸਬੰਧਿਤ ਸ਼ਕਤੀਸ਼ਾਲੀ ਸਮੂਹਾਂ ਨੂੰ ਜਾਂਚ ਕਿੱਟ, ਪੀਪੀਈ ਅਤੇ ਮਾਸਕ ਆਦਿ ਵਿੱਚ ਲੋੜਾਂ ਨਾਲ ਸਰਗਰਮ ਰੂਪ ਨਾਲ ਪ੍ਰਸੰਗਿਕ ਹਨ।

 

ਅ. ਏਡੀਪੀ ਵਿੱਚ ਸਹਿਯੋਗ ਮਾਰਗਦਰਸ਼ਕ ਸਿਧਾਂਤਾਂ ਵਿੱਚੋਂ ਇੱਕ ਰਿਹਾ ਹੈ ਅਤੇ ਇਨ੍ਹਾਂ ਭਾਈਵਾਲੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਈਸੋਲੇਸ਼ਨ ਕੈਂਪਾਂ ਨੂੰ ਕੰਟਰੋਲ ਕਰਨ, ਕੰਟਰੋਲ ਰੂਮ ਸਥਾਪਿਤ ਕਰਨ, ਘਰ-ਘਰ ਖੁਰਾਕੀ ਪਦਾਰਥਾਂ ਦੀ ਸਪਲਾਈ, ਪੱਕੇ ਹੋਏ ਭੋਜਨ ਪਦਾਰਥਾਂ ਦੀ ਵੰਡ, ਘਰਾਂ ਵਿੱਚ ਮਾਸਕ ਬਣਾਉਣ ਲਈ ਸਵੈ ਸਹਾਇਤਾ ਸਮੂਹਾਂ, ਸੈਨੀਟਾਈਜ਼ਰ ਅਤੇ ਮੁੜ ਤੋਂ ਉਪਯੋਗ ਹੋਣ ਵਾਲੀਆਂ ਵਸਤਾਂ ਅਤੇ ਸੁਰੱਖਿਆਤਮਕ ਗੀਅਰ (ਕੱਪੜੇ-ਲੀੜੇ) ਬਣਾਉਣ ਲਈ ਐੱਚਐੱਸਜੀ ਦੀ ਲਾਮਬੰਦੀ ਕਰਨੀ, ਨਾਲ ਹੀ ਲੌਕਡਾਊਨ ਦੌਰਾਨ ਉਨ੍ਹਾਂ ਦੀ ਜੀਵਿਕਾ ਨੂੰ ਬਣਾਈ ਰੱਖਣਾ ਹੈ।

 

ੲ. ਪੀਰਾਮੱਲ ਫਾਊਂਡੇਸ਼ਨ ਵੱਲੋਂ 25 ਉਦੇਸ਼ਾਂ ਨਾਲ ਸ਼ੁਰੂ ਕੀਤੇ ਗਏ ਸੁਰਕਸ਼ਿਤ ਦਾਦਾ-ਦਾਦੀ ਅਤੇ ਨਾਨਾ-ਨਾਨੀ ਅਭਿਯਾਨਪ੍ਰੋਗਰਾਮ ਦਾ ਉਦੇਸ਼ ਬਜ਼ੁਰਗਾਂ ਤੇ ਧਿਆਨ ਕੇਂਦਰਿਤ ਕਰਨਾ ਹੈ ਤਾਕਿ ਰੋਕਥਾਮ ਉਪਾਵਾਂ ਅਤੇ ਲੋੜੀਂਦੀ ਵਿਵਹਾਰ ਤਬਦੀਲੀ ਅਤੇ ਦਸਤਾਵੇਜ਼ ਅਤੇ ਭੋਜਨ, ਰਾਸ਼ਨ, ਦਵਾਈਆਂ ਆਦਿ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਲਈ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕੇ।

 

ਸ. ਬਿੱਲ ਅਤੇ ਮਿਲੰਦਾ ਗੇਟਸ ਫਾਊਂਡੇਸ਼ਨ ਨੇ ਨੀਤੀ ਆਯੋਗ ਅਤੇ ਹੋਰ ਵਿਕਾਸ ਭਾਈਵਾਲੀਆਂ ਨਾਲ ਸਾਂਝੇਦਾਰੀ ਵਿੱਚ ਮਾਸਕ ਪਹਿਨਣ, ਸਵੱਛਤਾ ਉਪਾਵਾਂ, ਸਮਾਜਿਕ ਦੂਰੀ, ਫਰੰਟਲਾਈਨ ਵਰਕਰਾਂ ਦੀ ਪ੍ਰੇਰਣਾ, ਹੋਰ ਲੋਕਾਂ ਵਿਚਕਾਰ ਸਥਾਨਕ ਭਾਸ਼ਾਵਾਂ ਦੀ ਮਿਆਰੀ ਸਮੱਗਰੀ ਨਾਲ ਇੱਕ ਜਨਤਕ ਚੰਗਾ ਸੰਦੇਸ਼ ਭੰਡਾਰ ਵਿਕਸਿਤ ਕੀਤਾ ਹੈ। ਖਾਹਿਸ਼ੀ ਜ਼ਿਲ੍ਹਿਆਂ ਦੇ ਡੀਐੱਮ/ਡੀਸੀ ਨਾਲ ਸੰਚਾਰ ਰਣਨੀਤੀ ਨੂੰ ਮਜ਼ਬੂਤ ਕਰਨ ਲਈ ਵੈੱਬਸਾਈਟ (indiafightscovid.com) ’ਤੇ ਸੰਸਾਧਨਾਂ ਦੀ ਜਾਂਚ ਅਤੇ ਢੁਕਵਾਂ ਉਪਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ।

 

4. ਅੰਤਰਰਾਸ਼ਟਰੀ ਸੰਗਠਨ : ਸਥਾਨਕ ਯਤਨਾਂ ਲਈ ਆਲਮੀ ਨੈੱਟਵਰਕ ਦਾ ਲਾਭ ਉਠਾਉਣਾ

 

ਈਜੀ 6 ਨੇ ਸੰਯੁਕਤ ਰਾਸ਼ਟਰ ਦੀਆਂ ਵਿਭਿੰਨ ਏਜੰਸੀਆਂ ਨੂੰ ਸੰਗਠਿਤ ਕੀਤਾ ਹੈ ਅਤੇ ਭਾਰਤ ਲਈ ਸੰਯੁਕਤ ਰਾਸ਼ਟਰ ਦੇ ਰੈਜੀਡੈਂਟ ਕੋਆਰਡੀਨੇਟਰ ਅਤੇ ਡਬਲਿਊਐੱਚਓ, ਯੂਨੀਸੈਫ, ਯੂਐੱਨਐੱਫਪੀਏ, ਯੂਐੱਨਡੀਪੀ, ਆਈਐੱਲਓ, ਯੂਐੱਨ ਵੀਮੈੱਨ, ਯੂਐੱਨ-ਹੈਬੀਟੇਟ, ਐੱਫਏਓ, ਵਰਲਡ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਨਾਲ ਡੂੰਘੇ ਸਹਿਯੋਗ ਰਾਹੀਂ ਵਿਭਿੰਨ ਰਾਜਾਂ ਅਤੇ ਮੰਤਰਾਲਿਆਂ ਨਾਲ ਤਾਲਮੇਲ ਵਿੱਚ ਸਮਾਂਬੱਧ ਪ੍ਰਕਿਰਿਆ ਕਾਰਜ ਯੋਜਨਾ ਬਣਾਉਣ ਵਿੱਚ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਹੈ। ਭਾਰਤ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਸੰਯੁਕਤ ਪ੍ਰਤੀਕਿਰਿਆ ਯੋਜਨਾ (ਜੇਆਰਪੀ) ਤਿਆਰ ਕੀਤੀ ਹੈ ਜਿਸ ਨੂੰ ਪ੍ਰਮੁੱਖ ਹਿੱਸਿਆਂ ਦੇ ਰੂਪ ਵਿੱਚ ਰੋਕਥਾਮ, ਇਲਾਜ ਅਤੇ ਲਾਜ਼ਮੀ ਸਪਲਾਈ ਨਾਲ ਈਜੀ 6 ਨੂੰ ਪੇਸ਼ ਕੀਤਾ ਗਿਆ ਹੈ।

 

ੳ. 15,300 ਸਿਖਿਆਰਥੀਆਂ ਦਾ ਹੁਨਰ ਨਿਰਮਾਣ, 3951 ਨਿਗਰਾਨੀ/ਸਿਹਤ ਅਧਿਕਾਰੀਆਂ ਲਈ ਏਕੀਕ੍ਰਿਤ ਸਿਹਤ ਸੂਚਨਾ ਪਲੈਟਫਾਰਮ ਤੇ ਸਿਖਲਾਈ, 890 ਹਸਪਤਾਲਾਂ ਵਿੱਚ ਸੰਕ੍ਰਮਣ ਦੀ ਰੋਕਥਾਮ ਅਤੇ ਨਿਯੰਤਰਣ ਸਿਖਲਾਈ, ਜਾਂਚ ਲਈ ਆਈਸੀਐੱਮਆਰ ਦਾ ਸਮਰਥਨ, ਜੋਖਿਮ ਸੰਚਾਰ ਅਤੇ ਸਿਹਤ ਵਰਕਰਾਂ ਦੀਆਂ ਸਮੁਦਾਇਕ ਸਾਂਝ ਸਮਰੱਥਾਵਾਂ ਨੂੰ ਮਜ਼ਬੂਤ ਕਰਨ, 2 ਲੱਖ ਪੀਪੀਈ ਦੀ ਖਰੀਦ ਅਤੇ 4 ਲੱਖ ਐੱਨ 95 ਮਾਸਕ, ਡਬਲਿਊਐੱਚਓ ਅਤੇ ਯੂਨੀਸੈਫ ਵੱਲੋਂ ਸ਼ੁਰੂ ਕੀਤੇ ਗਏ ਹਨ।

 

ਅ. ਯੂਐੱਨਡੀਪੀ 25 ਰਾਜਾਂ ਲਈ ਵੈਂਟੀਲੇਟਰ (ਸ਼ੁਰੂ ਵਿੱਚ 1000 ਯੂਨਿਟਾਂ ਅਨੁਸਾਰ ਮੌਜੂਦਾ ਬੇਨਤੀਆਂ ਅਨੁਸਾਰ, ਪਰ ਸੰਭਾਵਿਤ ਰੂਪ ਨਾਲ ਉੱਚ ਮੰਗ ਦੇ ਅਧਾਰ ਤੇ) ਸਮੇਤ ਮੈਡੀਕਲ ਸਪਲਾਈ ਦੀ ਖਰੀਦ ਵਿੱਚ ਲੱਗਿਆ ਹੋਇਆ ਹੈ। ਇਸਦੇ ਇਲਾਵਾ ਈਜੀ 6 ਵੱਲੋਂ ਯੂਨੀਸੈਫ ਨੂੰ 10,000 ਵੈਂਟੀਲੇਟਰ ਅਤੇ 10 ਮਿਲੀਅਨ ਪੀਪੀਈ ਕਿੱਟ ਦਾ ਆਰਡਰ ਦਿੱਤਾ ਗਿਆ ਹੈ।

 

ੲ. ਇਹ ਸਮੂਹ ਇੰਡੀਅਨ ਰੈੱਡ ਕਰਾਸ ਸੁਸਾਇਟੀ ਨਾਲ ਜੁੜਿਆ ਹੋਇਆ ਹੈ ਜਿਸ ਦੇ 500 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ 40,000 ਵਾਲੰਟੀਅਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੰਮ ਕਰ ਰਹੇ ਹਨ। ਇਸ ਨੇ 33 ਸਥਾਨਾਂ ਤੇ ਕੁਆਰੰਟੀਨ/ਆਈਸੋਲੇਸ਼ਨ ਸੁਵਿਧਾਵਾਂ ਬਣਾਈਆਂ ਹਨ, ਜਿਸ ਨਾਲ 500 ਜ਼ਿਲ੍ਹਿਆਂ ਵਿੱਚ ਵਿਆਪਕ ਰਾਹਤ ਦੇ ਇਲਾਵਾ 5.50 ਕਰੋੜ ਰੁਪਏ ਦੇ ਵੈਂਟੀਲੇਟਰ, ਮਾਸਕ, ਪੀਪੀਈ ਅਤੇ ਜਾਂਚ ਕਿੱਟ ਦੇ ਦਾਨ ਦੀ ਸੁਵਿਧਾ ਹੈ।

 

5. ਉਦਯੋਗ ਅਤੇ ਸਟਾਰਟ-ਅਪ ਨਾਲ ਸਾਂਝ- ਜਨਤਕ ਚੰਗਿਆਈ ਲਈ ਪ੍ਰਾਈਵੇਟ ਖੇਤਰ ਦਾ ਦਖਲ

 

ਅਧਿਕਾਰ ਪ੍ਰਾਪਤ  ਗਰੁੱਪ  6  ਅਤੇ ਨੀਤੀ ਆਯੋਗ ਸਿਹਤ ਖੇਤਰ ਦੀ ਨਿਗਰਾਨੀ ਅਤੇ ਟਰੇਸਿੰਗ, ਗ਼ੈਰ  ਸਿਹਤ ਇੰਡਸਟਰੀ ਵਿੱਚ ਪ੍ਰਤੀਕਿਰਿਆ ਪ੍ਰਣਾਲੀਆਂ ਦੇ ਨਿਰਯਾਤ ਸਮੇਤ ਕੋਵਿਡ-19 ਪ੍ਰਬੰਧਨ ਉਪਾਵਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਪ੍ਰਾਈਵੇਟ ਖੇਤਰ ਦੇ ਖਿਡਾਰੀਆਂ ਦੀਆਂ ਸ਼ਕਤੀਆਂ ਨੂੰ ਪਰਿਵਰਤਿਤ ਕਰਨ, ਸਹਿਯੋਗ ਕਰਨ ਅਤੇ ਲਾਭ ਉਠਾਉਣ ਲਈ ਇੰਟਰਫੇਸ ਬਣ ਗਏ ਹਨ ਅਤੇ ਸਿਹਤ ਖੇਤਰ ਨੇ ਉਦਯੋਗ ਅਤੇ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਦੇ ਸਾਹਮਣੇ ਕਈ ਚੁਣੌਤੀਆਂ ਨੂੰ ਘੱਟ ਕਰਨ ਦੇ ਇਲਾਵਾ ਸਮਾਧਾਨ, ਰਾਹਤ ਅਤੇ ਪੁੁਨਰਵਾਸ ਉਪਾਵਾਂ ਅਤੇ ਰਾਸ਼ਟਰਵਿਆਪੀ ਜਾਗਰੂਕਤਾ ਨੂੰ ਸੰਚਾਲਿਤ ਕੀਤਾ ਹੈ।

 

ਇਸਨੇ ਐੱਮਐੱਸਐੱਮਈ, ਸੈਰ ਸਪਾਟਾ, ਜਹਾਜ਼ਰਾਨੀ, ਨਿਰਯਾਤ ਅਤੇ ਨਿਰਮਾਣ ਅਤੇ ਸੇਵਾ ਖੇਤਰਾਂ ਸਮੇਤ ਖੇਤਰਾਂ ਵਿੱਚ ਸਥਿਤੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮੰਥਨ ਸੁਝਾਵਾਂ ਦੇ ਇਲਾਵਾ ਪ੍ਰਾਈਵੇਟ ਖੇਤਰ ਅੰਦਰ ਅੰਤਰ ਖੇਤਰੀ ਗੱਲਬਾਤ ਅਤੇ ਸਟਾਰਟ-ਅਪ ਨੂੰ ਸਹਿਯੋਗ ਅਤੇ ਤਾਲਮੇਲ ਪ੍ਰਤੀਕਿਰਿਆ ਕਾਰਵਾਈ ਲਈ ਖੋਲ੍ਹ ਦਿੱਤਾ ਹੈ।

 

ੳ) ਪ੍ਰਾਈਵੇਟ ਸਿਹਤ ਖੇਤਰ ਦੀ ਭੂਮਿਕਾ : ਪ੍ਰਾਈਵੇਟ ਸਿਹਤ ਸੇਵਾ ਸੰਕਟ ਨਾਲ ਲੜਨ ਲਈ ਸਰਕਾਰ ਦੀ ਭਾਈਵਾਲੀ ਲਈ ਗਹਿਰਾਈ ਨਾਲ ਵਚਨਬੱਧ ਹੈ ਜੋ ਆਪਣੀ ਸੀਮਤ ਸਥਿਤੀ ਦੇ ਬਾਵਜੂਦ ਸਮਰੱਥਾਵਾਂ ਦੀ ਪੇਸ਼ਕਸ਼ ਕਰਦਾ ਹੈ। ਨਿਰਮਾਣ ਕੰਪਨੀਆਂ ਅੱਗੇ ਆ ਰਹੀਆਂ ਹਨ ਅਤੇ ਆਪਣੇ ਪਲਾਂਟ, ਮਸ਼ੀਨਰੀ ਅਤੇ ਕੁਸ਼ਲ ਜਨਸ਼ਕਤੀ ਦਾ ਉਪਯੋਗ ਵੱਡੇ ਪੱਧਰ ਤੇ ਉਪਕਰਨ ਨਿਰਮਾਣ ਲਈ ਕਰ ਰਹੀਆਂ ਹਨ। ਉਦਾਹਰਨ ਵਜੋਂ ਸੀਆਈਆਈ ਨੇ ਵੱਡੇ ਪੈਮਾਨੇ ਤੇ ਵੈਂਟੀਲੇਟਰ ਲਈ ਆਟੋਮੋਬਾਈਲ, ਮਸ਼ੀਨ ਟੂਲਜ਼ ਅਤੇ ਰੱਖਿਆ ਖੇਤਰਾਂ ਵਿੱਚ ਉੱਚ ਨਿਰਮਾਣ ਕੰਪਨੀਆਂ ਦਾ ਇੱਕ ਗੱਠਜੋੜ ਬਣਾਇਆ ਹੈ। ਇਹ ਵਿਭਿੰਨ ਕਿਸਮਾਂ ਦੇ ਵੈਂਟੀਲੇਟਰਾਂ ਦੀ ਸੂਚੀ ਨੂੰ ਵਧਾਉਣ ਲਈ ਹੈ ਕਿਉਂਕਿ ਮੌਜੂਦਾ ਨਿਰਮਾਤਾਵਾਂ ਵੱਲੋਂ ਵੈਂਟੀਲੇਟਰ ਨਿਰਮਾਣ ਦੀ ਸਮਰੱਥਾ ਘੱਟ ਹੈ ਅਤੇ ਵੈਂਟੀਲੇਟਰਾਂ ਦਾ ਆਯਾਤ ਸੀਮਤ ਹੈ। ਭਾਰਤ ਦੀਆਂ ਨਿਰਮਾਣ ਕੰਪਨੀਆਂ ਜਿਵੇਂ ਟਾਟਾ, ਮਹਿੰਦਰਾ ਐਂਡ ਮਹਿੰਦਰਾ, ਭਾਰਤ ਫੋਰਡ, ਮਾਰੂਤੀ ਸਜ਼ੂਕੀ, ਅਸ਼ੋਕ ਲੇਲੈਂਡ, ਹੀਰੋ ਮੋਟੋਕਾਰਪ, ਗੋਦਰੇਜ ਐਂਡ ਬੋਇਸ, ਸੁੰਦਰਮ ਫਾਸਟਰਨਜ਼, ਵਾਲਚੰਦਨਗਰ, ਗਰਾਸਿਮ, ਹੁੰਡਈ, ਵੌਕਸਵੈਗਨ, ਕਮਿੰਸ ਆਦਿ ਵੱਡੀ ਮਾਤਰਾ ਵਿੱਚ ਵੈਂਟੀਲੇਟਰ ਬਣਾਉਣ ਲਈ ਅੱਗੇ ਵਧ ਰਹੀਆਂ ਹਨ। ਕੁਝ ਨੇ ਪਹਿਲਾਂ ਹੀ ਉਤਪਾਦਨ ਸ਼ੁਰੂ ਕਰ ਦਿੱਤਾ ਸੀ।

 

ਅ) ਰਾਹਤ ਅਤੇ ਪੁਨਰਵਾਸ ਵਿੱਚ ਗ਼ੈਰ  ਸਿਹਤ ਖੇਤਰ ਦਾ ਦਖਲ: ਈਜੀ 6 ਨੇ ਉਦਯੋਗਿਕ ਐਸੋਸੀਏਸਨਾਂ-ਸੀਆਈਆਈ, ਫਿਕੀ, ਨੈਸੋਚੈਮ ਨੂੰ ਰਾਜ ਅਤੇ ਸਥਾਨਕ ਪੱਧਰ ਤੇ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਵਿੱਚ ਰਾਹਤ ਦਖਲ ਜੁਟਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

1) ਸੀਆਈਆਈ-

 

1. 28 ਵਿੱਚੋਂ 50 ਲੱਖ ਲੋਕ ਸੀਆਈਆਈ ਦੀਆਂ ਪ੍ਰਤੀਕਿਰਿਆ ਪਹਿਲਾਂ ਤੋਂ ਲਾਭ ਪ੍ਰਾਪਤ ਕਰ ਚੁੱਕੇ ਹਨ।

 

2. 13 ਲੱਖ ਸਾਬਣ, 7.5 ਲੱਖ ਦਸਤਾਨੇ, 20,880 ਪੀਪੀਈ ਅਤੇ 26.8 ਲੱਖ ਸੈਨੀਟਾਈਜ਼ਰ/ਸਾਬਣ ਸਮੇਤ 47 ਲੱਖ ਸਵੱਛਤਾ ਸਮੱਗਰੀ ਕਮਜ਼ੋਰ ਅਬਾਦੀ, ਪੁਲਿਸ ਕਰਮੀਆਂ ਅਤੇ ਮੈਡੀਕਲ ਵਰਕਰਾਂ ਵਿਚਕਾਰ ਵੰਡੀ ਗਈ ਹੈ।

 

3. 20 ਲੱਖ ਤੋਂ ਜ਼ਿਆਦਾ ਲੋਕ ਜਿਨ੍ਹਾਂ ਵਿੱਚ ਦਿਹਾੜੀਦਾਰ ਮਜ਼ਦੂਰ, ਪ੍ਰਵਾਸੀ ਮਜ਼ਦੂਰ, ਦਿੱਵਯਾਂਗ ਵਿਅਕਤੀ, ਹਾਸ਼ੀਆਗਤ ਕਿਸਾਨ, ਬਜ਼ੁਰਗ, ਬੱਚੇ, ਔਰਤ ਮਜ਼ਦੂਰਾਂ ਅਤੇ ਖਾਨਾਬਦੋਸ਼ ਜਨਜਾਤੀਆਂ ਨੂੰ ਭੋਜਨ ਦੀ ਵਿਵਸਥਾ ਦੀ ਮਦਦ ਕੀਤੀ ਗਈ ਹੈ। 11.75 ਲੱਖ ਪੱਕਿਆ ਹੋਇਆ ਭੋਜਨ ਅਤੇ 12.5 ਲੱਖ ਰਾਸ਼ਨ ਕਿੱਟਾਂ ਅਤੇ 1,650 ਮੀਟਰਿਕ ਟਨ ਖੁਰਾਕੀ ਅਨਾਜ ਜ਼ਰੂਰਤਮੰਦਾਂ ਨੂੰ ਪ੍ਰਦਾਨ ਕੀਤਾ ਗਿਆ ਹੈ।  ਕਈ ਸ਼ਹਿਰਾਂ ਵਿੱਚ ਸਮੁਦਾਇਕ ਰਸੋਈ ਲਈ ਮਦਦ ਕੀਤੀ ਗਈ ਹੈ।

 

4. ਸੀਆਈਆਈ ਫਾਊਂਡੇਸ਼ਨ ਨੇ ਪੰਜਾਬ, ਹਰਿਆਣਾ ਦੇ ਛੇ ਜ਼ਿਲ੍ਹਿਆਂ ਵਿੱਚ 150 ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਅਤੇ ਰਾਹਤ ਕਾਰਜ ਕੀਤਾ ਹੈ ਜਿਸ ਵਿੱਚ 8,000 ਤੋਂ ਜ਼ਿਆਦਾ ਖੇਤ ਮਜ਼ਦੂਰਾਂ ਅਤੇ ਹਾਸ਼ੀਆਗਤ ਕਿਸਾਨ ਪਰਿਵਾਰਾਂ ਨੂੰ ਰਾਸ਼ਨ ਅਤੇ ਸਵੱਛਤਾ ਕਿੱਟ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

 

5. ਸੀਆਈਆਈਅੱਫ ਵੀਮਨ ਐਕਜ਼ਮਲਰ ਨੈੱਟਵਰਕ ਨੇ ਯੂਪੀ, ਰਾਜਸਥਾਨ, ਪੱਛਮੀ ਬੰਗਾਲ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਹਾਸ਼ੀਆਗਤ ਸਮੁਦਾਇਆਂ ਦੇ 7,400 ਪਰਿਵਾਰਾਂ ਵਿਚਕਾਰ ਰਾਸ਼ਨ ਕਿੱਟ ਵੰਡਣ ਦੇ ਨਾਲ ਹੀ ਜਾਗਰੂਕਤਾ ਪੈਦਾ ਕੀਤੀ ਹੈ।

 

2) ਫਿੱਕੀ :

 

6. 3.23 ਕਰੋੜ ਤੋਂ ਜ਼ਿਆਦਾ ਪੱਕਿਆ ਹੋਇਆ ਭੋਜਨ ਅਤੇ 1,50,000 ਕਿਲੋ ਸੁੱਕਾ ਰਾਸ਼ਨ ਦਿੱਤਾ ਗਿਆ ਹੈ।

 

7. ਕੋਵਿਡ-19 ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਕਿ ਮਾਸਕ, ਪੱਕਿਆ ਹੋਇਆ ਭੋਜਨ, ਸੁੱਕਾ ਰਾਸ਼ਨ, ਪੀਪੀਈ, ਸੈਨੀਟਾਈਜ਼ਰ, ਮੈਡੀਕਲ ਉਪਕਰਨ ਅਤੇ ਸਪਲਾਈ, ਮੈਡੀਕਲ ਸੁਵਿਧਾਵਾਂ ਤੇ 3009.56 ਕਰੋੜ ਰੁਪਏ ਖਰਚ ਕੀਤੇ ਗਏ ਹਨ।

 

8.  5123.5 ਕਰੋੜ ਰੁਪਏ ਦਾ ਯੋਗਦਾਨ ਪੀਐੱਮ ਕੇਅਰਜ਼ ਫੰਡ ਵਿੱਚ ਕੀਤਾ ਗਿਆ ਹੈ।

 

9. 58,57,500 ਤੋਂ ਜ਼ਿਆਦਾ ਮਾਸਕ, 7,86,725 ਲੀਟਰ ਸੈਨੀਟਾਈਜ਼ਰ, 25 ਲੱਖ ਪੀਪੀਈ, 10,025 ਵੈਂਟੀਲੇਟਰ ਅਤੇ 25,000 ਜਾਂਚ ਕਿੱਟ ਵੰਡੀ ਗਈ ਹੈ।

 

10. 7 ਲੱਖ ਲੋਕਾਂ ਲਈ ਵਾਟਰ ਏਟੀਐੱਮ ਸੁਵਿਧਾ ਸਥਾਪਿਤ ਕੀਤੀ ਗਈ ਹੈ।

 

3) ਨੈਸੋਚੈਮ :

 

11. 15 ਲੱਖ ਲੋਕਾਂ ਲਈ ਪੱਕਿਆ-ਪਕਾਇਆ ਹੋਇਆ ਭੋਜਨ, 5 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਸਿਹਤ ਕਿੱਟ, 2.4 ਲੱਖ ਮਾਸਕ ਅਤੇ ਦਸਤਾਨੇ, 3.5 ਲੱਖ ਸਾਬਣ ਅਤੇ ਸੈਨੀਟਾਈਜ਼ਰ ਅਤੇ 2,50,000 ਪੀਪੀਈ ਕਿੱਟ ਵੰਡੀ ਗਈ ਹੈ।

 

12. ਪੀਸੀਆਰ ਟੈਸਟਿੰਗ ਤਹਿਤ 6500 ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ।

 

13. 10,000 ਤੋਂ ਜ਼ਿਆਦਾ ਬੱਚਿਆਂ ਲਈ ਔਨਲਾਈਨ ਨਿਰੰਤਰ ਸਿਖਲਾਈ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

 

14. ਕੋਵਿਡ-19 ਦੀ ਖੋਜ ਲਈ 4.2 ਕਰੋੜ ਰੁਪਏ ਦਾ ਫੰਡ ਪਾਈਪਲਾਈਨ ਵਿੱਚ

 

ਹੈ।

 

ੲ) ਸਟਾਰਟ-ਅੱਪਸ ਅਤੇ ਟੈਕਨੋਲੋਜੀ ਸੰਚਾਲਿਤ ਕਾਢਾਂ : ਬਿਹਤਰੀਨ ਭਾਰਤੀ ਕਫਾਇਤੀ ਵਸਤਾਂ

 

ਇਹ ਮਹਿਸੂਸ ਕਰਦੇ ਹੋਏ ਕਿ ਦੇਸ਼ ਭਰ ਦੇ ਉੱਦਮੀ ਅਤੇ ਨਵੀਆਂ ਕਾਢਾਂ ਵਾਲੇ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਤੇਜੀ ਲਿਆਉਂਦੇ ਹੋਏ ਈਜੀ 6 ਅਤੇ ਨੀਤੀ ਆਯੋਗ ਵੱਡੇ ਪੈਮਾਨੇ ਤੇ ਭਾਰਤੀ ਸਟਾਰਟ ਅੱਪਸ, ਯੂਐੱਸ ਅਤੇ ਹੋਰ ਦੇਸ਼ਾਂ ਵਿੱਚ ਭਾਰਤੀਆਂ ਦੇ ਸਟਾਰਟ ਅੱਪਸ ਨਾਲ ਲੱਗੇ ਹੋਏ ਹਨ ਤਾਕਿ ਉਹ ਆਪਣੀਆਂ ਨਵੀਆਂ ਕਾਢਾਂ, ਘੱਟ ਲਾਗਤ ਵਾਲੇ ਡਿਜ਼ਾਇਨ ਕੀਤੇ ਐਪਲੀਕੇਸ਼ਨ ਅਤੇ ਉਪਕਰਨਾਂ ਦਾ ਬਿਹਤਰ ਲਾਭ ਉਠਾ ਕੇ ਉਨ੍ਹਾਂ ਨੂੰ ਵੱਡੇ ਉਦਯੋਗਿਕ ਮੰਚਾਂ ਨਾਲ ਜੋੜ ਸਕਣ।

 

1)        ਨਵੀਆਂ ਕਾਢਾਂ ਦਾ ਇੱਕ ਮੇਜ਼ਬਾਨ, ਕੁਝ ਉੱਭਰ ਰਹੇ ਸਟਾਰਟ ਅੱਪਸ ਜੋ ਯੂਨੀਵਰਸਿਟੀਆਂ ਵੱਲੋਂ ਪ੍ਰਸਾਰਿਤ ਕੀਤੇ ਗਏ ਹਨ, ਹਾਲ ਹੀ ਦੇ ਹਫ਼ਤਿਆਂ ਵਿੱਚ ਉੱਭਰ ਕੇ ਸਾਹਮਣੇ ਆਏ ਹਨ। ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂ ਵਿੱਚ ਭੋਜਨ ਅਤੇ ਦਵਾਈਆਂ ਲੈ ਕੇ ਜਾਣ, ਦਫ਼ਤਰਾਂ ਦੀਆਂ ਇਮਾਰਤਾਂ ਅਤੇ ਜਨਤਕ ਸਥਾਨਾਂ ਤੇ ਪ੍ਰਵੇਸ਼ ਤੇ ਹੈਂਡ ਸੈਨੀਟਾਈਜ਼ਰ ਵੰਡਣ, ਵਾਇਰਸ ਬਾਰੇ ਜਨਤਕ ਸੰਦੇਸ਼ ਦੇਣ ਲਈ ਸਟਾਰਟ ਅੱਪਸ ਵੱਲੋਂ ਵਿਕਸਿਤ ਕੀਤੇ ਗਏ ਰੋਬੋਟ ਇਸਦੀ ਉਦਾਹਰਨ ਹਨ। ਐਪਸ ਨਾਲ ਘਰ ਤੇ ਡਾਕਟਰਾਂ ਅਤੇ ਜਾਂਚ ਲਈ ਔਨਲਾਈਨ ਸਲਾਹ ਦੀ ਪੇਸ਼ਕਸ਼ ਕੀਤੀ ਗਈ ਹੈ। ਆਈਆਈਟੀ ਕਾਨਪੁਰ ਅਤੇ ਆਈਆਈਟੀ ਹੈਦਾਰਾਬਾਦ ਵਿੱਚ ਸ਼ੁਰੂ ਕੀਤੇ ਗਏ ਸਟਾਰਟ-ਅਪ ਘੱਟ ਲਾਗਤ, ਅਸਾਨ ਉਪਯੋਗ ਅਤੇ ਪੋਰਟੇਬਲ ਵੈਂਟੀਲੇਟਰ ਵਿਕਸਿਤ ਕਰ ਰਹੇ ਹਨ ਜਿਨ੍ਹਾਂ ਨੂੰ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਟੈਕਨੋਲੋਜੀ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ। ਕੁਝ ਰਾਜਾਂ ਵਿੱਚ ਡਰੋਨ ਦਾ ਉਪਯੋਗ ਸਮਾਜਿਕ ਦੂਰੀ ਦੀ ਨਿਗਰਾਨੀ ਕਰਨ ਲਈ ਕੀਤਾ ਜਾ ਰਿਹਾ ਹੈ।

 

2)        ਉਦਯੋਗਿਕ ਸੰਸਥਾਵਾਂ, ਕੋਵਿਡ-19 ਦੀ ਪ੍ਰਤੀਕਿਰਿਆ ਵਿੱਚ ਯੂਨੀਵਰਸਿਟੀਆਂ, ਉਦਯੋਗਾਂ, ਸਟਾਰਟ ਅੱਪਸ ਅਤੇ ਸਰਕਾਰ ਵਿਚਕਾਰ ਯਤਨਾਂ ਨੂੰ ਸੰਗਠਿਤ ਕਰਨ ਲਈ ਮੰਚ ਪ੍ਰਦਾਨ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਦਾਹਰਨ ਲਈ ਸੀਆਈਆਈ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਵਿੱਚ ਕੰਮ ਕਰ ਰਿਹਾ ਹੈ ਅਤੇ ਪਹਿਲਾਂ ਤੋਂ ਹੀ ਆਈਆਈਟੀ ਕਾਨਪੁਰ, ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਆਈਆਈਐੱਸੀ ਬੰਗਲੌਰ, ਈਡੀਸੀ ਪੁਣੇ ਦੇ ਸਟਾਰਟ ਅਪ ਤੋਂ ਵੈਂਟੀਲੇਟਰ ਦੇ 28 ਨਵੇਂ ਡਿਜ਼ਾਇਨ ਅਤੇ ਸਮਾਧਾਨ ਪ੍ਰਾਪਤ ਕਰ ਚੁੱਕਾ ਹੈ। ਟੈਕਨੋਲੋਜੀ ਦਾ ਲਾਭ ਉਠਾਉਣ ਰਾਹੀਂ ਸੀਆਈਆਈ ਨੇ ਖੁਦ ਇੱਕ ਔਨਲਾਈਨ ਕੋਵਿਡ-19 ਕ੍ਰਿਟਿਕਲ ਕੇਅਰ ਲਾਜ਼ਮੀ ਵਸਤੂਆਂ-ਡਿਮਾਂਡ ਅਤੇ ਸਪਲਾਈ ਕਨੈਕਟ ਪਲੈਟਫਾਰਮ ਵਿਕਸਿਤ ਕੀਤਾ ਹੈ ਜੋ ਸਪਲਾਇਰਾਂ ਅਤੇ ਨਿਰਮਾਤਾਵਾਂ ਨਾਲ ਖਰੀਦਦਾਰੀ ਨਾਲ ਮੇਲ ਖਾਂਦਾ ਹੈ।

 

3)        ਵੈਂਟੀਲੇਟਰ ਸਮਾਧਾਨ :

 

ੳ. ਅਗਵਾ : ਇਸ ਸਟਾਰਟ ਅਪ ਵੱਲੋਂ ਵਿਕਸਿਤ ਲਾਗਤ ਪ੍ਰਭਾਵੀ ਵੈਂਟੀਲੇਟਰ ਆਧੁਨਿਕ ਮੋਬਾਈਲ ਹੈ ਅਤੇ ਇਸ ਨੂੰ ਹੋਟਲ ਦੇ ਕਮਰਿਆਂ ਦੀ ਤਰ੍ਹਾਂ ਐਂਬੂਲੈਂਸ ਅਤੇ ਅਸਥਾਈ ਕੋਵਿਡ ਵਾਰਡ ਵਿੱਚ ਸੰਚਾਲਿਤ ਕੀਤਾ ਜਾ ਸਕਦਾ ਹੈ। ਘੱਟ ਬਿਜਲੀ ਦੀ ਖਪਤ ਅਤੇ ਅਪਰੇਟਰਾਂ ਲਈ ਘੱਟ ਤੋਂ ਘੱਟ ਸਿਖਲਾਈ ਦੀ ਲੋੜ, ਕੁਝ ਹੋਰ ਵਿਸ਼ੇਸ਼ਤਾਵਾਂ ਹਨ। ਮੌਜੂਦਾ ਸਮੇਂ ਸਟਾਰਟ ਅਪ ਵਿੱਚ ਪ੍ਰਤੀ ਮਹੀਨੇ 20,000 ਯੂਨਿਟ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ ਅਤੇ ਇਹ ਵੈਂਟੀਲੇਟਟਰ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਹੈ।

 

ਅ. ਬਾਇਓਡਿਜ਼ਾਇਨ : ਰੈਸਪਿਰਏਡ ਨਾਮ ਦਾ ਇੱਕ ਰੋਬੋਟ ਉਤਪਾਦ ਵਿਕਸਿਤ ਕੀਤਾ ਹੈ ਜੋ ਮੈਨੂਅਲ ਵੈਂਟੀਲੇਟਰ ਦੇ ਮਸ਼ੀਨੀ ਉਪਯੋਗ ਨੂੰ ਸਮਰੱਥ ਬਣਾਉਂਦਾ ਹੈ। ਉਤਪਾਦ ਵਿੱਚ ਜਵਾਰੀ ਮਾਤਰਾ ਤੇ ਕੰਟਰੋਲ ਦੇ ਨਾਲ ਦੋ ਰੋਬੋਟਿਕ ਬਾਹਵਾਂ ਹੁੰਦੀਆਂ ਹਨ ਅਤੇ ਇਸ ਦਾ ਉਪਯੋਗ ਕਿਸੇ ਵੀ ਵਿਅਕਤੀ ਵੱਲੋਂ ਕੀਤਾ ਜਾ ਸਕਦਾ ਹੈ ਜੋ ਕਿਸੇ ਮਰੀਜ਼ ਦੀ ਦੇਖਭਾਲ ਕਰ ਸਕਦਾ ਹੈ। ਮੌਜੂਦਾ ਸਮੇਂ ਇਸ ਯੂਨਿਟ ਦੀ ਨਿਰਮਾਣ ਸਮਰੱਥਾ ਪ੍ਰਤੀ ਮਹੀਨੇ 2,000 ਰੈਸਪਿਰਏਡ ਹੈ।

 

ੲ. ਕੇਨਾਤ : ਇਹ ਉਤਪਾਦ ਆਸ਼ਾ ਵਰਕਰ ਵਰਗੇ ਘੱਟ ਤੋਂ ਘੱਟ ਵੈਂਟੀਲੇਟਰ ਨਾਲ ਸਬੰਧਿਤ ਸਿਖਲਾਈ ਵਾਲੇ ਲੋਕਾਂ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ ਅਤੇ ਬਹੁਤ ਪੋਰਟੇਬਲ ਹੈ। ਵੈਂਟੀਲੇਟਰ ਦੀ ਵਰਤੋਂ ਦੋ ਮਰੀਜ਼ਾਂ ਨੂੰ ਇਕੱਠੇ ਸੇਵਾ ਦੇਣ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਵਿੱਚ ਇਨਬਿਲਟ ਬੈਟਰੀ, ਆਕਸੀਜਨ ਕੰਸੈਂਟੇਟਰ ਅਤੇ ਸੈਟੀਰਲਾਈਜ਼ਰ ਕੈਬਨਿਟ ਹੈ। ਜਦੋਂਕਿ ਪ੍ਰੋਟੋਟਾਈਪ ਤਿਆਰ ਹੈ, ਕੰਪਨੀ ਇਸ ਸਾਲ ਜੂਨ ਦੇ ਅੰਤ ਵਿੱਚ ਪ੍ਰਤੀ ਮਹੀਨਾ 5000 ਯੂਨਿਟ ਦੀ ਸਮਰੱਥਾ ਬਾਰੇ ਵਿਚਾਰ ਕਰ ਰਹੀ ਹੈ।

 

4) ਹੋਰ ਸਮਾਧਾਨ :

 

ੳ. ਕੁਰੈ.ਏਈ (Qure.ai) : ਸਟਾਰਟ ਅੱਪ ਨੇ ਪ੍ਰਤੀ ਦਿਨ 10,000 ਸੀਐੱਕਸਆਰਜ਼ ਤਸਵੀਰਾਂ ਦੀ ਪ੍ਰਕਿਰਿਆ ਦੀ ਸਮਰੱਥਾ ਨਾਲ ਛਾਤੀ ਐਕਸ-ਰੇਅ (ਸੀਐੱਕਸਆਰਜ਼) ਦਾ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ਲੇਸ਼ਣ ਵਿਕਸਿਤ ਕੀਤਾ ਹੈ। ਉੱਭਰਦੇ ਖੋਜ ਦੇ ਸਿੱਟਿਆਂ ਤੋਂ ਪਤਾ ਲੱਗਿਆ ਹੈ ਕਿ ਕੋਵਿਡ-19 ਸੰਕ੍ਰਮਣ ਸੀਐੱਸਆਰਜ਼ ਦੇ ਸਬੰਧ ਵਿੱਚ ਦੁਵੱਲੇ ਅਪਾਰਦਰਸ਼ੀ ਪ੍ਰਦਰਸ਼ਿਤ ਕਰਦਾ ਹੈ ਜਿਸ ਦੇ ਵਿਸ਼ਲੇਸ਼ਣ ਤੋਂ ਇਹ ਸਮਾਧਾਨ ਲਾਗੂ ਕੀਤਾ ਜਾ ਸਕਦਾ ਹੈ। ਕੋਵਿਡ-19 ਲੱਛਣਾਂ ਦੀ ਨਿਗਰਾਨੀ ਲਈ ਉਨ੍ਹਾਂ ਦੀ ਕੁਦਰਤੀ ਭਾਸ਼ਾ ਪ੍ਰਕਿਰਿਆ (ਐੱਨਐੱਲਪੀ) ਅਧਾਰਿਤ ਮਸਨੂਈ ਬੌਧਿਕਤਾ ਚੈਟਬੋਟ ਦਾ ਵੀ ਉਪਯੋਗ ਕੀਤਾ ਜਾ ਸਕਦਾ ਹੈ।

 

ਅ. ਡਰੋਨਮੈਪਸ : ਇਸ ਸਟਾਰਟ-ਅੱਪ ਰਾਹੀਂ ਵਿਕਸਿਤ ਅਡਵਾਂਸ ਭੂਗੋਲਿਕ ਸੂਚਨਾ ਪ੍ਰਣਾਲੀ (ਜੀਆਈਐੱਸ) ਅਤੇ ਜਿਓ-ਫੇਸਿੰਗ ਸਮਰੱਥਾ ਨਕਸ਼ਿਆਂ ਦਾ ਉਪਯੋਗ ਹੌਟਸਪਾਟ ਲਈ ਕਲੱਸਟਰ ਰਣਨੀਤੀਆਂ ਨੂੰ ਸੂਚਿਤ ਕਰਨ ਲਈ ਕੀਤਾ ਜਾ ਸਕਦਾ ਹੈ।

 

ੲ. ਐੱਮਫਾਈਨ : ਇਹ ਇੱਕ ਮਸਨੂਈ ਬੌਧਿਕਤਾ ਨਾਲ ਸੰਚਾਲਿਤ ਔਨਲਾਈਨ ਡਾਕਟਰ ਸਲਾਹ ਅਤੇ ਟੈਲੀਮੈਡੀਸਿਨ ਪਲੈਟਫਾਰਮ ਹੈ ਅਤੇ ਇਸ ਨਾਲ ਜਾਂਚ ਲੈਬ, ਫਾਰਮੈਸੀ ਆਦਿ ਨਾਲ ਜੁੜ ਸਕਦੇ ਹਾਂ। ਪਲੈਟਫਾਰਮ ਡਾਕਟਰ ਤੋਂ ਸਲਾਹ ਲੈਣ ਲਈ ਵੀਡੀਓ ਟੂਲ ਦਾ ਵੀ ਸਮਰਥਨ ਕਰਦਾ ਹੈ।

 

ਸ. ਮਾਈਕਰੋਗੋ : ਸਟਾਰਟ-ਅਪ ਨੇ ਫਰੰਟ ਲਾਈਨ ਮੈਡੀਕਲ ਪੇਸ਼ੇਵਰਾਂ ਲਈ ਹੈੱਕ ਹੈਂਡਵਾਸ਼ ਸਿਸਟਮ ਵਿਕਸਿਤ ਕੀਤਾ ਹੈ ਜੋ ਘੱਟ ਤੋਂ ਘੱਟ ਸੰਸਾਧਨਾਂ ਦਾ ਉਪਯੋਗ ਕਰਦਾ ਹੈ ਅਤੇ ਉਪਯੋਗ ਡੇਟਾ ਨੂੰ ਕੈਪਚਰ ਕਰਦਾ ਹੈ। ਸਟਾਰਟ ਅਪ ਵਿੱਚ ਮੌਜੂਦਾ ਸਮੇਂ ਇੱਕ ਦਿਨ ਵਿੱਚ 100 ਯੂਨਿਟ ਦੀ ਉਤਪਾਦਨ ਸਮਰੱਥਾ ਹੈ।

 

ਹ. ਸਟੈਕ : ਕੰਪਨੀ ਨੇ ਸਕ੍ਰੀਨਿੰਗ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਮਰੱਥ ਥਰਮਲ ਇਮੇਜ਼ਿੰਗ ਕੈਮਰਾ ਵਿਕਸਿਤ ਕੀਤਾ ਹੈ ਅਤੇ ਮੌਜੂਦਾ ਸਮੇਂ ਇਹ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਤਾਕਿ ਲਾਜ਼ਮੀ ਸੇਵਾਵਾਂ ਅਤੇ ਨਾਗਰਿਕਾਂ ਲਈ ਈ-ਪਾਸ ਜਾਰੀ ਕੀਤੇ ਜਾ ਸਕਣ।

 

ਕ. ਬੀਈਐੱਮਐੱਲ ਰੇਲ ਕੋਚ ਡਿਵੀਜ਼ਨ : ਇੱਕ ਪੁਰਾਣੇ ਸਕਾਈ ਟ੍ਰੇਨ ਕੋਚ ਨੂੰ ਵਾਕ ਥਰੂ ਸੈਨੀਟਾਈਜ਼ਰ ਸੁਰੰਗ ਵਿੱਚ ਤਬਦੀਲ ਕਰਨ ਵਰਗੀਆਂ ਕਾਢਾਂ ਵੀ ਹਨ। ਅੰਬੂਜਾ ਸੀਮਿੰਟ ਫਾਊਂਡੇਸ਼ਨ ਅਤੇ ਏਸੀਸੀ ਟਰੱਸਟ ਨੇ ਸੈਂਕੜੇ ਪਿੰਡਾਂ ਨੂੰ ਸਵੱਛ ਬਣਾਉਣ ਲਈ ਕੀਟਾਣੂਨਾਸ਼ਕ ਸਪਰੇਅ ਕਰਨ ਲਈ ਟੈਂਕਰਾਂ ਅਤੇ ਵਾਹਨਾਂ ਨੂੰ ਫਿਰ ਤੋਂ ਉਪਯੋਗ ਵਿੱਚ ਲਿਆਂਦਾ ਹੈ।

 

ਖ. ਸਮਾਜਿਕ ਦੂਰੀ ਦੇ ਮਿਆਰ ਹੋਣ ਦੇ ਨਾਲ ਕਈ ਕੰਪਨੀਆਂ ਸਮਾਧਾਨ ਲਈ ਡਿਜੀਟਲ ਪ੍ਰਯੋਗਾਂ ਵੱਲ ਰੁਖ਼ ਕਰ ਰਹੀਆਂ ਹਨ। ਐੱਸਏਪੀ ਆਪਣੀ ਟੈਕਨੋਲੋਜੀ ਲਈ ਖੁੱਲ੍ਹੀ ਪਹੁੰਚ ਪ੍ਰਦਾਨ ਕਰ ਰਿਹਾ ਹੈ ਜਿਸਦਾ ਉਪਯੋਗ ਪ੍ਰਕੋਪ ਨਾਲ ਨਜਿੱਠਣ ਲਈ ਕੀਤਾ ਜਾ ਸਕਦਾ ਹੈ। ਆਈਬੀਐੱਮ ਨੇ ਵਰਲਡ ਕਮਿਊਨਿਟੀ ਗਰਿੱਡ ਨਾਲ ਮਿਲ ਕੇ ਇੱਕ ਆਈਬੀਐੱਮ ਸਮਾਜਿਕ ਪ੍ਰਭਾਵ ਪਹਿਲ ਕੀਤੀ ਹੈ ਜੋ ਕਿਸੇ ਨੂੰ ਵੀ ਕੰਪਿਊਟਰ ਅਤੇ ਇੰਟਰਨੈੱਟ ਕਨੈਕਸ਼ਨ ਨਾਲ ਆਪਣੇ ਡਿਵਾਇਸ ਦੀ ਆਦਰਸ਼ ਪ੍ਰੋਸੈਸਿੰਗ ਸ਼ਕਤੀ ਨੂੰ ਦਾਨ ਕਰਨ ਦੀ ਪ੍ਰਵਾਨਗੀ ਦਿੰਦਾ ਹੈ ਤਾਕਿ ਵਿਗਿਆਨਕਾਂ ਨੂੰ ਸਿਹਤ ਅਤੇ ਸਥਿਰਤਾ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਮਦਦ ਮਿਲ ਸਕੇ। ਮਾਇਕਰੋਸਾਫਟ ਤਕਨੀਕ ਨੇ ਸਰਕਾਰ ਦੀ ਮਦਦ ਕੀਤੀ ਹੈ। ਪੰਜਾਬ ਨੇ ਕੋਵਾ ਬਣਾਇਆ ਹੈ, ਇਹ ਉਨ੍ਹਾਂ ਦਾ ਨਾਗਰਿਕ ਐਪ ਹੈ ਜੋ ਕੋਵਿਡ-19ਤੇ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਦਾ ਹੈ।

 

6. ਆਰੋਗਯ ਸੇਤੂ : ਟੈਲੀਮੈਡੀਸਿਨ ਸੁਵਿਧਾ ਦੇ ਨਾਲ ਸਭ ਤੋਂ ਵੱਡਾ ਸ਼ਮੂਲੀਅਤ ਵਾਲਾ ਖਤਰੇ ਦਾ ਪਤਾ ਲਗਾਉਣ ਵਾਲਾ ਮੋਬਾਈਲ ਪਲੈਟਫਾਰਮ

 

ਈਜੀ 6 ਨੇ ਸਾਰੇ ਸੀਐੱਸਓ, ਐੱਨਜੀਓ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗ ਭਾਈਵਾਲਾਂ ਨੂੰ ਆਪਣੇ ਸੰਚਾਲਨ ਵਿੱਚ ਆਰੋਗਯਸੇਤੂ ਪਲੈਟਫਾਰਮ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ ਦੀ ਤਾਕੀਦ ਕੀਤੀ ਹੈ। ਇਹ ਐਪਲੀਕੇਸ਼ਨ ਲੋਕਾਂ ਨੂੰ ਹੋਰ ਲੋਕਾਂ ਨਾਲ ਗੱਲਬਾਤ ਦੇ ਅਧਾਰ ਤੇ ਕੋਵਿਡ-19 ਸੰਕ੍ਰਮਣ ਦੇ ਖਤਰੇ ਦਾ ਅੰਦਾਜ਼ਾ ਲਗਾਉਣ ਵਿੱਚ ਸਮਰੱਥ ਬਣਾਉਂਦਾ ਹੈ। ਅਤਿਆਧੁਨਿਕ ਬਲੂਟੂਥ ਤਕਨੀਕ ਅਤੇ ਮਸਨੂਈ ਬੌਧਿਕਤਾ ਸਮਰੱਥ ਅਲਗੋਰਿਦਮ ਦਾ ਉਪਯੋਗ ਕਰਦਾ ਹੈ। ਇਹ ਦੁਨੀਆ ਦਾ ਸਭ ਤੋਂ ਤੇਜੀ ਨਾਲ ਵਿਕਸਿਤ ਹੋਣ ਵਾਲਾ ਮੋਬਾਈਲ ਐਪਲੀਕੇਸ਼ਨ ਹੈ ਜਿਸ ਨੂੰ ਸ਼ੁਰੂ ਹੋਣ ਦੇ ਕੁਝ ਹੀ ਦਿਨਾਂ ਦੇ ਬਾਅਦ ਗੂਗਲ ਪਲੇ ਸਟੋਰ ਤੇ 80 ਮਿਲੀਅਨ ਤੋਂ ਜ਼ਿਆਦਾ ਇੰਸਟਾਲ ਕੀਤਾ ਗਿਆ ਹੈ।

 

ਹੁਣ ਇਹ ਔਨਲਾਈਨ ਟੈਲੀਮੈਡੀਸਿਨ ਅਤੇ ਮੈਡੀਕਲ ਸਲਾਹ (ਕਾਲ ਅਤੇ ਵੀਡੀਓ), ਹੋਮ ਲੈਬ ਟੈਸਟ ਅਤੇ ਈਫਾਰਮੇਸੀ ਲਿਆਉਂਦਾ ਹੈ। ਆਰੋਗਯ ਸੇਤੂ ਮਿੱਤ੍ਰ, ਸਟੈਕ ਪਾਵਰਿੰਗ ਇਸ ਨਵੀਂ ਸੁਵਿਧਾ ਨੂੰ ਨੀਤੀ ਆਯੋਗ ਅਤੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਭਾਰਤ ਸਰਕਾਰ ਦੀ ਅਗਵਾਈ ਵਿੱਚ ਵਿਕਸਿਤ ਕੀਤਾ ਗਿਆ ਹੈ। ਆਰੋਗਯਸੇਤੂਮਿੱਤਰ ਵਿੱਚ ਸੰਗਠਨਾਂ, ਉਦਯੋਗਿਕ ਗੱਠਜੋੜ ਅਤੇ ਸਟਾਰਟ-ਅੱਪਸ ਦੀ ਸਵੈਇਛੁੱਕ ਭਾਈਵਾਲੀ ਹੈ।

 

7. ਪੀਪੀਈ ਅਤੇ ਟੈਸਟ ਕਿੱਟਾਂ

 

ਈਜੀ 6 ਕਈ ਭਾਈਵਾਲਾਂ ਨੂੰ ਸ਼ਾਮਲ ਕਰਨ ਵਿੱਚ ਸਹਾਇਕ ਰਿਹਾ ਹੈ ਜਿਨ੍ਹਾਂ ਨੇ ਕੋਵਿਡ ਸਬੰਧਿਤ ਉਪਕਰਨ ਮੁਫ਼ਤ ਵਿੱਚ ਪ੍ਰਦਾਨ ਕੀਤੇ ਹਨ, ਇਨ੍ਹਾਂ ਵਿੱਚ ਸ਼ਾਮਲ ਹੈ :

 

(1)       ਆਰਟੀਪੀਸੀਆਰ ਟੈਸਟ ਕਿੱਟ 70,000 ਕਿੱਟ ਟੈਮਾਸੇਕ ਫਾਊਂਡੇਸ਼ਨ ਵੱਲੋਂ ਪ੍ਰਦਾਨ ਕੀਤੇ ਗਏ ਹਨ।

 

(2) ਆਰਟੀਪੀਸੀਆਰ ਟੈਸਟ ਕਿੱਟ-ਬੀਐੱਮਜੀਐੱਫ ਫਾਊਂਡੇਸ਼ਨ ਵੱਲੋਂ 30,000 ਕਿੱਟ (ਯੂਪੀ ਅਤੇ ਬਿਹਾਰ ਨੂੰ ਦਿੱਤੇ ਗਏ ਹਨ)।

 

(3)       ਵਿਕਾਸ ਭਾਈਵਾਲੀ ਅਤੇ ਦਾਤਿਆਂ ਰਾਹੀਂ 3 ਲੱਖ ਐੱਨ 95 ਅਤੇ 5 ਲੱਖ ਸਰਜੀਕਲ ਮਾਸਕ ਦਿੱਤੇ ਗਏ ਹਨ।

 

ਅਧਿਕਾਰ ਪ੍ਰਾਪਤ  ਗਰੁੱਪ  6  ਸਾਰੇ ਪ੍ਰਮੁੱਖ ਹਿਤਧਾਰਕਾਂ ਨੂੰ ਕੋਵਿਡ-19 ਵਿੱਚ ਆਪਣੇ ਖੇਤਰ ਦੇ ਵਿਸ਼ੇਸ਼ ਯਤਨਾਂ ਨੂੰ ਸ਼ਾਮਲ ਕਰਨ ਲਈ ਇੱਕ ਸੰਗਠਿਤ ਮੰਚ ਪ੍ਰਦਾਨ ਕਰ ਰਿਹਾ ਹੈ, ਇਹ ਨਾ ਕੇਵਲ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਿੱਥੇ ਕਾਰਜ ਮੌਜੂਦ ਹਨ, ਬਲਕਿ ਸੰਯੁਕਤ ਰਾਸ਼ਟਰ ਏਜੰਸੀਆਂ, ਸੀਐੱਸਓ, ਗ਼ੈਰ ਸਰਕਾਰੀ ਸੰਗਠਨਾਂ ਨੂੰ ਜੋੜ ਕੇ ਇੱਕ ਵੱਡੇ ਪੱਧਰ ਤੇ ਇੱਕ ਤਾਲਮੇਲ ਅਤੇ ਪ੍ਰਭਾਵੀ ਪ੍ਰਤੀਕਿਰਿਆ ਲਈ ਸਟਾਰਟ-ਅਪ ਅਤੇ ਉਦਯੋਗ ਭਾਈਵਾਲਾਂ ਲਈ ਕਾਰਜ ਕਰ ਰਿਹਾ ਹੈ। ਈਜੀ 6 ਨੇ ਸਾਰੇ ਹਿਤਧਾਰਕਾਂ ਨਾਲ ਸਰਕਾਰ ਦੀ ਹੁਣ ਤੱਕ ਦੀ ਪ੍ਰਤੀਕਿਰਿਆ-ਪੀਪੀਈ ਅਤੇ ਵੈਂਟੀਲੇਟਰਾਂ ਦੀ ਖਰੀਦ, ਸਾਰੇ ਰਾਜਾਂ ਦੇ ਸੀਐੱਸਏ ਲਈ ਸੰਚਾਰ, 92,000 ਸੀਐੱਸਓ ਨਾਲ ਮੇਲ ਜੋਲ, ਹਿਤਧਾਰਕਾਂ ਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਰੱਖਣ, ਰੁਕਾਵਟਾਂ ਦੇ ਤੁਰੰਤ ਸਮਾਧਾਨ ਲਈ ਸਾਂਝੇ ਕੀਤੇ ਹਨ ਜਿਨ੍ਹਾਂ ਦਾ ਨਿੱਜੀ ਖੇਤਰ ਵੱਲੋਂ ਆਮ ਤਾਲਮੇਲ ਪ੍ਰਤੀਕਿਰਿਆ ਵਿੱਚ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਉਦਯੋਗ ਨੂੰ ਹੋਰ ਅਧਿਕਾਰ ਪ੍ਰਾਪਤ ਸਮੂਹਾਂ ਤੋਂ ਖਰੀਦ (ਈਜੀ3), ਲੌਜਿਸਟਿਕਸ (ਈਜੀ 5) ਅਤੇ ਕਈ ਹੋਰ ਅਧਿਕਾਰ ਪ੍ਰਾਪਤ ਸਮੂਹਾਂ ਨਾਲ ਜੁੜ ਕੇ ਵਿਸ਼ੇਸ਼ ਮੁੱਦਿਆਂ ਨੂੰ ਜੋੜ ਕੇ ਸਹਿਯੋਗ ਬਣਾਇਆ ਗਿਆ ਹੈ।

 

***

 

ਵੀਆਰਆਰਕੇ


(Release ID: 1621099) Visitor Counter : 292