ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਤੰਬਾਕੂ ਉਤਪਾਦ ਪੈਕਾਂ 'ਤੇ ਨਵੀਂ ਨਿਰਧਾਰਿਤ ਸਿਹਤ ਚੇਤਾਵਨੀ

Posted On: 04 MAY 2020 3:23PM by PIB Chandigarh

 

ਭਾਕਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਗਰਟ ਤੇ ਹੋਰ ਤੰਬਾਕੂ ਉਤਪਾਦ (ਪੈਕੇਜਿੰਗ ਐਂਡ ਲੇਬਲਿੰਗ) ਨਿਯਮ, 2008 ਵਿੱਚ ਸੰਸ਼ੋਧਨ ਕਰਕੇ 13 ਅਪ੍ਰੈਲ 2020 ਨੂੰ ਜਾਰੀ ਜੀਐੱਸਆਰ 248 (ਈ) ਜ਼ਰੀਏ ਸਾਰੇ ਤੰਬਾਕੂ ਉਤਪਾਦ ਪੈਕਾਂ ਲਈ ਨਵੀਂ ਸਿਹਤ ਚੇਤਾਵਨੀ ਨੋਟੀਫਾਈ ਕੀਤੀ ਹੈ ਸੰਸ਼ੋਧਿਤ ਨਿਯਮ 1 ਸਤੰਬਰ 2020 ਤੋਂ ਲਾਗੂ ਹੋਣਗੇ

ਨਿਰਧਾਰਿਤ ਸਿਹਤ ਚੇਤਾਵਨੀਆਂ ਦਾ ਨਵਾਂ ਸੈੱਟ 1 ਸਤੰਬਰ 2020 ਤੋਂ ਲਾਗੂ ਹੋਣ ਦੇ ਬਾਅਦ ਅਗਲੇ 12 ਮਹੀਨੇ ਤੱਕ ਪ੍ਰਭਾਵੀ ਰਹੇਗਾ

ਤਸਵੀਰ.1  ਤੰਬਾਕੂ ਦਾ ਸੇਵਨ ਦਰਦਨਾਕ ਮੌਤ ਦਾ ਕਾਰਨ ਬਣਦਾ ਹੈ

 

ਤਸਵੀਰ- 1

 


Description: C:\Users\LENOVO\AppData\Local\Temp\Temp1_PW translation_ folder 2.zip\PW translation_ folder 1\JPEG\Tobacco Causes Painful Death- Pack Hindi .jpg

 

 

 

 

ਤਸਵੀਰ- 2

 

 

 

(ਅ) ਤਸਵੀਰ-2, ਇਹ ਤਸਵੀਰ-1 ਵਿਚਲੀ ਸਿਹਤ ਚੇਤਾਵਨੀ ਦੇ ਲਾਗੂ ਹੋਣ ਉਪਰੰਤ ਉਸ ਦੇ 12 ਮਹੀਨੇ ਖਤਮ ਹੋਣ ਦੇ ਬਾਅਦ ਪ੍ਰਭਾਵੀ ਹੋਵੇਗੀ

ਇਹ ਨੋਟੀਫੀਕੇਸ਼ਨ 19 ਭਾਸ਼ਾਵਾਂ ਵਿੱਚ ਸੌਫਟ ਜਾਂ ਛਪਾਈਯੋਗ ਕਾਪੀ (ਵਰਜ਼ਨ) ਦੇ ਨਾਲ www.mohfw.gov.in ਅਤੇ www.ntcp.nhp.gov.in  ਵੈੱਬਸਾਈਟਾਂ `ਤੇ ਉਪਲਬਧ ਹੈ

 

ਉਪਰੋਕਤ ਦੇ ਮੱਦੇਨਜ਼ਰ ਇਹ ਸੂਚਿਤ ਕੀਤਾ ਜਾਂਦਾ ਹੈ ਕਿ;

 

  • ਇੱਕ ਸਤੰਬਰ 2020 ਨੂੰ ਅਤੇ ਇਸ ਤੋਂ ਬਾਅਦ ਤਿਆਰ ਹੋਏ, ਆਯਾਤ ਕੀਤੇ ਜਾਂ ਪੈਕ ਕੀਤੇ ਤੰਬਾਕੂ ਉਤਪਾਦਾਂ `ਤੇ ਤਸਵੀਰ-1 ਛਪੀ ਹੋਣੀ ਚਾਹੀਦੀ ਹੈ ਤੇ 1 ਸਤੰਬਰ 2021 ਨੂੰ ਜਾਂ ਇਸ ਤੋਂ ਬਾਅਦ ਤਿਆਰ ਹੋਏ, ਆਯਾਤ ਹੋਏ ਜਾਂ ਪੈਕ ਹੋਏ ਉਤਪਾਦਾਂ `ਤੇ ਤਸਵੀਰ-2 ਛਪੀ ਹੋਣੀ ਚਾਹੀਦੀ ਹੈ
  • ਸਿਗਰਟ ਜਾਂ ਤੰਬਾਕੂ ਉਤਪਾਦਾਂ ਦੇ ਨਿਰਮਾਣ, ਉਤਪਾਦਨ, ਸਪਲਾਈ, ਆਯਾਤ ਜਾਂ ਵੰਡ ਨਾਲ ਸਿੱਧੇ ਜਾਂ ਅਸਿੱਧੇ ਤੌਰ `ਤੇ ਜੁੜਿਆ ਹਰੇਕ ਵਿਅਕਤੀ ਇਹ ਯਕੀਨੀ ਬਣਾਏਗਾ ਕਿ ਤੰਬਾਕੂ ਉਤਪਾਦਾਂ ਦੇ ਪੈਕਾਂ `ਤੇ ਨਿਰਧਾਰਿਤ ਸਿਹਤ ਚੇਤਾਵਨੀ ਠੀਕ ਉਸੇ ਤਰ੍ਹਾਂ ਛਪੀ ਹੋਵੇ, ਜਿਵੇਂ ਨਿਰਧਾਰਿਤ ਕੀਤੀ ਗਈ ਹੈ
  • ਉਪਰੋਕਤ ਪ੍ਰਾਵਧਾਨ ਦਾ ਉਲੰਘਣ, ਸਿਗਰਟ ਤੇ ਹੋਰ ਤੰਬਾਕੂ ਉਤਪਾਦ (ਵਿਗਿਆਪਨ, ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦੀ ਮਨਾਹੀ) ਐਕਟ, 2003 ਦੀ ਧਾਰਾ-20 ਵਿੱਚ ਨਿਰਧਾਰਿਤ ਪ੍ਰਾਵਧਾਨਾਂ ਤਹਿਤ ਕੈਦ ਜਾਂ ਜੁਰਮਾਨੇ ਦੇ ਨਾਲ ਦੰਡਯੋਗ ਅਪਰਾਧ ਹੋਵੇਗਾ
  • `ਪੈਕੇਜ` ਦੀ ਪਰਿਭਾਸ਼ਾ ਵਿੱਚ ਸੰਸ਼ੋਧਨ ਉਸ ਨੂੰ ਐਕਟ ਤੇ ਉਸ ਦੇ ਨਿਯਮਾਂ ਦੇ ਅਨੁਰੂਪ ਬਣਾਉਣ ਲਈ ਕੀਤਾ ਗਿਆ ਹੈ

 

*********

 

ਐੱਮਵੀ


(Release ID: 1620990) Visitor Counter : 187