ਪੰਚਾਇਤੀ ਰਾਜ ਮੰਤਰਾਲਾ

ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਪਹਿਲਾਂ ਕੀਤੀਆਂ ਹਨ

ਵਿਭਿੰਨ ਪਹਿਲਾਂ ਵਿੱਚ, ਫਸੇ ਲੋਕਾਂ ਲਈ ਕੰਟਰੋਲ ਰੂਮ ਸਥਾਪਿਤ ਕਰਨਾ, ਯਾਤਰਾ ਲਈ ਰਸਤਿਆਂ ਦੀ ਭਾਲ ਅਤੇ ਕੁਆਰੰਟੀਨ ਦਰਮਿਆਨ ਲੋਕਾਂ ਨਾਲ ਸੰਪਰਕ ਅਤੇ ਲਾਰੀ ਡਰਾਈਵਰਾਂ ਸਮੇਤ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੇ ਸ਼ੱਕ ਦੂਰ ਕਰਨੇ ਸ਼ਾਮਿਲ ਹਨ; ਬਾਇਓ ਮੈਡੀਕਲ ਵੇਸਟ ਨੂੰ ਸੰਭਾਲਣ,ਉਪਚਾਰ ਅਤੇ ਨਸ਼ਟ ਕਰਨ ਦੀ ਨਿਰਧਾਰਿਤ ਵਿਧੀ,ਅਤੇ ਖੇਤੀ ਉਪਜਾਂ ਦੀ ਖ਼ਰੀਦ ਅਤੇ ਵੇਚਣ ਦਾ ਪ੍ਰਬੰਧ ਕਰਨਾ

Posted On: 03 MAY 2020 8:14PM by PIB Chandigarh

ਦੇਸ਼ ਭਰ ਵਿੱਚ ਰਾਜ, ਜ਼ਿਲ੍ਹਾ ਅਤੇ ਪੰਚਾਇਤ ਪੱਧਰਾਂ ਤੇ ਸਥਾਨਕ ਪ੍ਰਸ਼ਾਸਨ ਕੋਵਿਡ 19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਵੱਖ-ਵੱਖ ਪਹਿਲਾਂ ਕਰ ਰਹੇ ਹਨ। ਭਾਰਤ ਸਰਕਾਰ ਦਾ ਪੰਚਾਇਤੀ ਰਾਜ ਮੰਤਰਾਲਾ ਰਾਜ ਸਰਕਾਰਾਂ, ਜ਼ਿਲ੍ਹਾ ਅਧਿਕਾਰੀਆਂ ਅਤੇ ਗ੍ਰਾਮ ਪੰਚਾਇਤਾਂ ਨਾਲ ਨੇੜਿਓਂ ਤਾਲਮੇਲ ਰੱਖਦਾ ਹੈ ਤਾਂ ਜੋ ਲੌਕਡਾਊਨ ਦੇ ਨਿਰਦੇਸ਼ਾਂ ਦੀ ਉਲੰਘਣਾ ਨਾ ਹੋਵੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

 

ਵੱਖ ਵੱਖ ਪਹਿਲਾਂ ਜਿਨ੍ਹਾਂ ਨੂੰ ਹੋਰਨਾਂ ਦੁਆਰਾ ਵਧੀਆ ਪ੍ਰਥਾਵਾਂ ਦੇ ਤੌਰ ਤੇ ਅਪਣਾਇਆ ਜਾ ਸਕਦਾ ਹੈ

 

ਆਂਧਰ ਪ੍ਰਦੇਸ਼:

 

ਆਂਧਰ ਪ੍ਰਦੇਸ਼ ਸਰਕਾਰ ਨੇ ਫਸੇ ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਿਤ ਕੀਤਾ। ਆਂਧਰ ਪ੍ਰਦੇਸ਼ ਦੇ ਜਿਹੜੇ ਲੋਕ ਹੋਰ ਰਾਜਾਂ ਵਿੱਚ ਫਸੇ ਹੋਏ ਹਨ ਉਹ 0866-2424680 ਅਤੇ ਹੋਰ ਰਾਜਾਂ ਦੇ ਲੋਕ ਜੋ ਆਂਧਰ ਪ੍ਰਦੇਸ਼ ਵਿੱਚ ਫਸੇ ਨੇ ਉਹ 1902 ਤੇ ਟੈਲੀਫ਼ੋਨ ਕਰਕੇ ਆਪਣੇ ਟਿਕਾਣਿਆਂ ਤੇ ਵਾਪਸ ਜਾਣ ਲਈ ਸੰਪਰਕ ਕਰ ਸਕਦੇ ਹਨ। ਇਸੇ ਤਰਾਂ ਹੀ ਗ੍ਰੀਨ ਜ਼ੋਨ ਵਿੱਚ ਉਦਯੋਗ ਨੂੰ ਪ੍ਰਵਾਨਗੀ ਲਈ ਅਤੇ ਕੰਮ ਸ਼ੁਰੂ ਕਰ ਚੁੱਕੇ 1655 ਤੇ ਸੰਪਰਕ ਕਰ ਸਕਦੇ ਹਨ। ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਗ੍ਰੀਨ ਜ਼ੋਨ ਤੋਂ ਦੂਜੇ ਗ੍ਰੀਨ ਜ਼ੋਨ ਵਿੱਚ ਜਾਣ ਅਤੇ ਸਾਵਧਾਨੀਆਂ ਨਾਲ ਕੰਮ ਕਰਨ ਦੀ ਪ੍ਰਵਾਨਗੀ ਹੋਵੇਗੀ।

https://images.newindianexpress.com/uploads/user/imagelibrary/2020/4/30/w900X450/igrant-eps_.jpg

 

ਅਸਾਮ:

ਕਚਾਰ ਜ਼ਿਲ੍ਹੇ ਦੇ ਸਿਲਚਰ ਬਲਾਕ ਦੀ ਤਾਰਾਪੁਰ ਗ੍ਰਾਮ ਪੰਚਾਇਤ ਵਿੱਚ ਕੋਈ 5 ਸੈਲਫ ਹੈਲਪ ਗਰੁੱਪਾਂ ਦੇ 17 ਮੈਬਰਾਂ ਨੇ ਮਾਸਕ ਬਣਾਉਣ ਦਾ ਕੰਮ ਕੀਤਾ।

 

https://static.pib.gov.in/WriteReadData/userfiles/image/image0021E6A.png           https://static.pib.gov.in/WriteReadData/userfiles/image/image003RRXI.jpg

 

 

ਕੇਰਲ:

 

40 ਐੱਨਐੱਐੱਸ ਵਲੰਟੀਅਰ ਕੋਵਿਡ 19 ਦੇ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੋਂ ਹੋਰ ਦੇਸ਼ਾਂ ਅਤੇ ਰਾਜਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੇ ਮੁੱਢਲੇ ਅਤੇ ਮਾਧਮਿਕ ਸੰਪਰਕਾਂ ਦਾ ਪਤਾ ਲਾਉਂਦੇ ਹੋਏ ਕਲੈਕਟਰ ਦਫ਼ਤਰ ਵਿੱਚ ਕੰਮ ਕਰ ਰਹੇ ਹਨ। ਕੰਟਰੋਲ ਰੂਮ ਕੁਆਰੰਟੀਨ ਵਿੱਚ ਉਨ੍ਹਾਂ ਲੋਕਾਂ ਤੇ ਨਜ਼ਰ ਰੱਖਦਾ ਹੈ ਜੋ ਲਾਰੀ ਚਾਲਕ ਹਨ ਅਤੇ ਦੂਜੇ ਰਾਜਾਂ ਤੋਂ ਮਾਲ ਦੀ ਆਵਾਜਾਈ ਕਰ ਰਹੇ ਹਨ ਅਤੇ ਜਿਹੜੇ ਵਿਸ਼ੇਸ਼ ਪਾਸ ਨਾਲ ਸੀਮਾਵਾਂ ਨੂੰ ਪਾਰ ਕਰਦੇ ਹਨ। ਯਾਤਰਾ ਮਾਰਗਾਂ ਅਤੇ ਸੰਪਰਕ ਵਿਅਕਤੀਆਂ ਨੂੰ ਟਰੇਸ ਕਰਨ ਤੋਂ ਇਲਾਵਾ ਇਹ ਵਲੰਟੀਅਰ ਸ਼ੰਕਿਆਂ ਨੂੰ ਦੂਰ ਕਰਨ ਅਤੇ ਕਾਲ ਕਰਨ ਵਾਲਿਆਂ ਦੀ ਦੁਵਿਧਾ ਅਤੇ ਘਬਰਾਹਟ ਨੂੰ ਦੂਰ ਕਰਨ ਲਈ ਹੈਲਪਲਾਈਨ ਸਟਾਫ ਨੂੰ ਦੁੱਗਣਾ ਕਰ ਦਿੰਦੇ ਹਨ। ਇਹ ਵਲੰਟੀਅਰ ਸੈੱਲ ਵਿੱਚ ਮਾਸਕ ਪਹਿਨਦੇ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਹਨ। ਇਹ ਸਾਰੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਆਪ ਅਤੇ ਫੋਨਾਂ ਨੂੰ ਸੈਨੀਟਾਈਜ਼ ਕਰਦੇ ਹਨ। ਦਿਨ ਦੇ ਕੰਮ ਤੋਂ ਬਾਅਦ ਇਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਔਨਲਾਈਨ ਕਲਾਸਾਂ ਵਿੱਚ ਭਾਗ ਲੈਂਦੇ ਹਨ।

 

https://img.manoramaonline.com/content/dam/mm/en/districts/malappuram/images/2020/4/24/little-star-malappuram-1.jpg

 

 

ਤੇਲੰਗਾਨਾ:

ਤੇਲੰਗਾਨਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਟੀਐੱਸਪੀਸੀਬੀ) ਨੇ ਆਮ ਲੋਕਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਸਿਹਤ ਸੰਭਾਲ ਸੰਸਥਾਵਾਂ (ਐੱਚਸੀਐੱਫ) ਅਤੇ ਆਮ ਬਾਇਓ ਮੈਡੀਕਲ ਵੇਸਟ ਪ੍ਰਬੰਧਨ ਸੁਵਿਧਾਵਾਂ ਨੂੰ ਕੋਵਿਡ 19 ਦੇ ਮਰੀਜ਼ਾਂ ਜਾਂ ਸ਼ਕੀਆਂ ਦੀ ਬਾਇਓ ਮੈਡੀਕਲ ਵੇਸਟ ਦੇ ਸੰਭਾਲਣ,ਇਕੱਠਾ ਕਰਨ,ਢੋਆ ਢੁਆਈ, ਉਪਚਾਰ ਅਤੇ ਨਸ਼ਟ ਕਰਨ ਵੇਲੇ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਬੇਨਤੀ ਕੀਤੀ ਹੈ।ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਵੱਖਰੇ ਰੰਗ ਦੇ ਕੋਡ ਵਾਲੇ ਡੱਬਿਆਂ/ਬੈਗਾਂ ਨੂੰ ਵਾਰਡਾਂ ਵਿੱਚ ਰੱਖਣ  ਅਤੇ ਬੀਐੱਮਡਬਲਿਊਐੱਮ ਨਿਯਮਾਂ, 2016ਅਤੇ ਸੀਪੀਸੀਬੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਕੂੜੇ ਨੂੰ ਵੱਖਰਾ ਕਰਨ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਸਾਵਧਾਨੀ ਦੇ ਤੌਰ ਤੇ ਕੋਵਿਡ 19 ਆਈਸੋਲੇਸ਼ਨ ਵਾਰਡਾਂ ਵਿੱਚੋਂ ਕੂੜਾ ਕਰਕਟ ਇਕੱਠਾ ਕਰਨ ਲਈ ਡਬਲ ਪਰਤ ਵਾਲੇ ਬੈਗਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਰਿਸਾਅ ਨਾ ਹੋਵੇ।

 

https://cdn.telanganatoday.com/wp-content/uploads/2020/05/Capture.jpg

 

•           ਦੀਪਤੀ ਮਹਿਲਾ ਸਮਿਤੀ, ਲੇਡੀਜ਼ ਕਲੱਬ ਆਵ੍ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ, ਰਾਮਾਗੁੰਡਮ ਨੇ ਕਰਮਚਾਰੀਆਂ ਅਤੇ ਕੰਟਰੈਕਟ ਕਾਮਿਆਂ ਨੂੰ 5,000 ਸੂਤੀ ਮਾਸਕ ਵੰਡੇ।

 

https://cdn.telanganatoday.com/wp-content/uploads/2020/05/NTPC.jpg

 

ਮਿਜ਼ੋਰਮ:

ਮਿਜ਼ੋਰਮ ਦੇ ਪਿੰਡਾਂ ਦੇ ਬਹੁਤੇ ਲੋਕ ਖੇਤੀ ਗਤੀਵਿਧੀਆਂ ਅਤੇ ਹੋਰ ਮਜ਼ਦੂਰੀ ਕੰਮਾਂ ਤੇ ਨਿਰਭਰ ਕਰਦੇ ਹਨ। ਮੌਜੂਦਾ ਸਮੇਂ ਉਨ੍ਹਾਂ ਦੀ ਰੋਜ਼ਾਨਾ ਰੋਜ਼ੀ-ਰੋਟੀ ਅਤੇ ਆਮਦਨ ਵਿੱਚ ਕਮੀ ਆਈ ਹੈ। ਸਥਾਨਕ ਸੰਸਥਾਵਾਂ ਨੇ ਉਨ੍ਹਾਂ ਤੱਕ ਬੁਨਿਆਦੀ ਪੋਸ਼ਟਿਕ ਲੋੜਾਂ ਜਿਵੇਂ ਚਾਵਲ,ਦਾਲ,ਆਲੂ ਆਦਿ ਦੀ ਉਚਿਤ ਮੁਫ਼ਤ ਵੰਡ ਨਾਲ ਰੋਜ਼ੀ ਰੋਟੀ ਮੁਹਈਆ ਕਰਵਾਉਣ ਵਿੱਚ ਅਗਵਾਈ ਕੀਤੀ ਹੈ, ਇਸ ਤੋਂ ਇਲਾਵਾ ਸਰਕਾਰ ਦੁਆਰਾ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਸਥਾਨਕ ਸੰਸਥਾਵਾਂ ਨੇ ਪਿੰਡ ਵਾਸੀਆਂ ਨੂੰ ਕੁਝ ਸ਼ਰਤਾਂ ਤਹਿਤ ਸਮਾਜਿਕ ਦੂਰੀ ਬਣਾਈ ਰੱਖਣ ਦੀ ਹਿਦਾਇਤ ਨਾਲ ਖੇਤਾਂ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਸਥਾਨਕ ਸੰਸਥਾਵਾਂ ਨੇ ਰਾਜ ਦੀ ਰਾਜਧਾਨੀ ਨੂੰ ਖੇਤ ਉਤਪਾਦਾਂ ਦੀ ਇਕੱਤਰਤਾ,ਖਰੀਦ ਅਤੇ ਵੇਚਣ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ।

 

https://static.pib.gov.in/WriteReadData/userfiles/image/image007CPYG.jpg

                                                                     

   *****

 

ਏਪੀਐੱਸ/ਐੱਸਜੀ/ਪੀਕੇ



(Release ID: 1620807) Visitor Counter : 140