ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਦੀ ਵਰਤੋਂ ਮਾਲ ਵਾਹਕਾਂ ਅਤੇ ਖਾਲੀ ਟਰੱਕਾਂ ਦੇ ਡਰਾਈਵਰਾਂ ਅਤੇ ਟ੍ਰਾਂਸਪੋਰਟਰਾਂ ਦੀਆਂ ਸ਼ਿਕਾਇਤਾਂ/ਮੁੱਦਿਆਂ ਦਾ ਸਮਾਧਾਨ ਕਰਨ ਲਈ ਕੀਤੀ ਜਾਵੇਗੀ
ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਵਿੱਚ ਤੈਨਾਤ ਕੀਤੇ ਜਾ ਰਹੇ ਹਨ
ਸਹਾਇਤਾ ਪ੍ਰਾਪਤ ਕਰਨ ਲਈ ਗ੍ਰਹਿ ਮੰਤਰਾਲੇ ਦੇ ਹੈਲਪਲਾਈਨ ਨੰਬਰ 1930 ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਹੈਲਪਲਾਈਨ ਨੰਬਰ 1033 ਦੀ ਵਰਤੋਂ ਕੀਤੀ ਜਾ ਸਕਦੀ ਹੈ
Posted On:
03 MAY 2020 4:37PM by PIB Chandigarh
ਲੌਕਡਾਊਨ ਦੌਰਾਨ ਦੇਸ਼ ਭਰ ਵਿੱਚ ਅੰਤਰ ਰਾਜੀ ਆਵਾਗਮਨ ਲਈ ਖਾਲੀ ਟਰੱਕਾਂ ਸਮੇਤ ਮਾਲ ਵਾਹਕਾਂ ਦੇ ਡਰਾਈਵਰਾਂ/ਟ੍ਰਾਂਸਪੋਰਟਰਾਂ ਦੀਆਂ ਸ਼ਿਕਾਇਤਾਂ/ਮੁੱਦਿਆਂ ਦਾ ਸਮਾਧਾਨ ਤੇਜ਼ੀ ਨਾਲ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ, ਜਿੱਥੇ ਇਸ ਉਦੇਸ਼ ਦੀ ਪੂਰਤੀ ਲਈ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀਆਂ ਨੂੰ ਵੀ ਤੈਨਾਤ ਕੀਤਾ ਜਾ ਰਿਹਾ ਹੈ।
ਲੌਕਡਾਊਨ ਦੌਰਾਨ ਗ੍ਰਹਿ ਮੰਤਰਾਲੇ ਦਾ ਕੰਟਰੋਲ ਰੂਮ ਨੰਬਰ 1930ਹੈ, ਜਿੱਥੇ ਲੌਕਡਾਊਨ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਡਰਾਈਵਰ/ਟ੍ਰਾਂਸਪੋਟਰਾਂ ਦੁਆਰਾ ਲਾਭ ਉਠਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਹੈਲਪਲਾਈਨ ਨੰਬਰ 1033 ਹੈ ਜੋਕਿ ਰਾਸ਼ਟਰੀ ਰਾਜਮਾਰਗਾਂ ਨਾਲ ਸਬੰਧਿਤ ਸ਼ਿਕਾਇਤਾਂ ਲਈ ਵੀ ਉਪਲਬਧ ਹੈ। ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ), ਰਾਜਾਂ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਟਰਾਂਸਪੋਰਟ ਵਿਭਾਗ ਅਤੇ ਟਰਾਂਸਪੋਰਟ ਯੂਨੀਅਨ ਡਰਾਈਵਰਾਂ/ਟ੍ਰਾਂਸਪੋਟਰਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਜਰੂਰੀ ਕਦਮ ਚੁੱਕਣਗੇ। ਗ੍ਰਹਿ ਮੰਤਰਾਲੇ ਨੇ ਕੰਟਰੋਲ ਰੂਮ ਵਿੱਚ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਤੋਂ ਨਿਯੁਕਤ ਹੋ ਕੇ ਆਏ ਅਧਿਕਾਰੀ ਟਰਾਂਸਪੋਰਟ ਖੇਤਰ/ਡਰਾਈਵਰਾਂ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਲਿਖਣ/ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਹਾਇਤਾ ਕਰਨਗੇ। ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀ ਇਸ ਪ੍ਰਕਾਰ ਦੀਆਂ ਸ਼ਿਕਾਇਤਾਂ ‘ਤੇ ਰੋਜ਼ਾਨਾ ਰਿਪੋਰਟ ਨੂੰ ਵੀ ਇਕੱਤਰ ਕਰਨਗੇ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਲੌਕਡਾਊਨ ਦੌਰਾਨ ਆਵਾਗਮਨ ਨੂੰ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਇਆ ਜਾਂਦਾ ਹੈ।
ਇਸ ਵਿੱਚ ਡਰਾਈਵਰਾਂ ਅਤੇ ਟ੍ਰਾਂਸਪੋਟਰਾਂ ਦੁਆਰਾ ਖਾਲੀ ਟਰੱਕਾਂ ਸਮੇਤ ਮਾਲ ਵਾਹਕਾਂ ਨਾਲ ਸਬੰਧਿਤ ਅਤੇ ਡਰਾਈਵਰ/ਕਲੀਨਰ ਦੁਆਰਾ ਓਹਨਾਂ ਦੀ ਰਿਹਾਇਸ਼ ਤੋਂ ਲੈ ਕੇ ਟਰੱਕ ਪਾਰਕਿੰਗ ਖੇਤਰ ਤੱਕ ਜਾਣ ਲਈ ਅੰਤਰ-ਰਾਜੀ ਆਵਾਗਮਨ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਪ੍ਰਬੰਧ ਹੈ।
ਇਸ ਤੰਤਰ ਰਾਹੀਂ ਭਾਰਤ ਵਿੱਚ ਕੋਵਿਡ 19 ਮਹਾਮਾਰੀ ‘ਤੇ ਕੰਟਰੋਲ ਕਰਨ ਲਈ ਲੌਕਡਾਊਨ ਦੇ ਐਲਾਨ ਦੇ ਦੌਰਾਨ ਰਾਜਾਂ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵਸਤਾਂ ਦੇ ਆਵਾਗਮਨ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਹੋਣ ਦੀ ਉਮੀਦ ਹੈ।
*******
ਆਰਸੀਜੇ/ਐੱਮਐੱਸ
(Release ID: 1620728)
Visitor Counter : 230
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam