ਰੇਲ ਮੰਤਰਾਲਾ
ਰੇਲਵੇ ਸਿਰਫ਼ ਰਾਜ ਸਰਕਾਰਾਂ ਦੁਆਰਾ ਲਿਆਂਦੇ ਅਤੇ ਸੁਵਿਧਾ ਪ੍ਰਾਪਤ ਯਾਤਰੀਆਂ ਨੂੰ ਹੀ ਸਵੀਕਾਰ ਕਰ ਰਿਹਾ ਹੈ
ਕਿਸੇ ਹੋਰ ਯਾਤਰੀ ਜਾਂ ਵਿਅਕਤੀਆਂ ਦੇ ਸਮੂਹ ਸਟੇਸ਼ਨ ’ਤੇ ਨਾ ਆਉਣ
ਕੁਝ ਸਪੈਸ਼ਲ ਟ੍ਰੇਨਾਂ ਸਿਰਫ਼ ਰਾਜ ਸਰਕਾਰਾਂ ਦੀਆਂ ਬੇਨਤੀਆਂ ’ਤੇ ਹੀ ਚਲਾਈਆਂ ਜਾ ਰਹੀਆਂ ਹਨ
ਬਾਕੀ ਸਾਰੀਆਂ ਯਾਤਰੀ ਅਤੇ ਉਪ ਨਗਰੀ ਟ੍ਰੇਨਾਂ ਮੁਲਤਵੀ ਹਨ
ਕਿਸੇ ਵੀ ਸਟੇਸ਼ਨ ’ਤੇ ਕੋਈ ਟਿਕਟ ਨਹੀਂ ਵੇਚੀ ਜਾ ਰਹੀ
ਰਾਜ ਸਰਕਾਰਾਂ ਦੁਆਰਾ ਕਹਿਣ ’ਤੇ ਲੋੜੀਂਦੀਆਂ ਟ੍ਰੇਨਾਂ ਤੋਂ ਬਿਨਾ ਰੇਲਵੇ ਕੋਈ ਹੋਰ ਟ੍ਰੇਨ ਨਹੀਂ ਚਲਾ ਰਿਹਾ
Posted On:
02 MAY 2020 10:29PM by PIB Chandigarh
ਇਹ ਸਪਸ਼ਟ ਕੀਤਾ ਗਿਆ ਹੈ ਕਿ ਕੁਝ ਸਪੈਸ਼ਲ ਟ੍ਰੇਨਾਂ ਜੋ ਪਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਵਿਭਿੰਨ ਸਥਾਨਾਂ ’ਤੇ ਫਸੇ ਹੋਏ ਲੋਕਾਂ ਲਈ ਚਲਾਈਆਂ ਜਾ ਰਹੀਆਂ ਹਨ, ਉਹ ਸਿਰਫ਼ ਰਾਜ ਸਰਕਾਰਾਂ ਦੀ ਬੇਨਤੀ ’ਤੇ ਹੀ ਚਲਾਈਆਂ ਜਾ ਰਹੀਆਂ ਹਨ। ਬਾਕੀ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਮੁਲਤਵੀ ਹਨ।
ਰੇਲਵੇ ਸਿਰਫ਼ ਰਾਜ ਸਰਕਾਰਾਂ ਦੁਆਰਾ ਲਿਆਂਦੇ ਅਤੇ ਸੁਵਿਧਾ ਪ੍ਰਾਪਤ ਯਾਤਰੀਆਂ ਨੂੰ ਹੀ ਸਵੀਕਾਰ ਕਰ ਰਿਹਾ ਹੈ।
ਕਿਸੇ ਹੋਰ ਯਾਤਰੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਸਟੇਸ਼ਨ ’ਤੇ ਆਉਣ ਦੀ ਆਗਿਆ ਨਹੀਂ ਹੈ। ਕਿਸੇ ਵੀ ਸਟੇਸ਼ਨ ’ਤੇ ਕੋਈ ਟਿਕਟ ਨਹੀਂ ਵੇਚੀ ਜਾ ਰਹੀ। ਰੇਲਵੇ ਰਾਜ ਸਰਕਾਰਾਂ ਦੁਆਰਾ ਬੇਨਤੀ ਤੋਂ ਬਿਨਾ ਹੋਰ ਕੋਈ ਟ੍ਰੇਨ ਨਹੀਂ ਚਲਾ ਰਿਹਾ।
ਬਾਕੀ ਸਾਰੀਆਂ ਯਾਤਰੀ ਅਤੇ ਉਪ ਨਗਰੀ ਟ੍ਰੇਨਾਂ ਮੁਲਤਵੀ ਹਨ, ਇਸ ਲਈ ਕਿਸੇ ਨੂੰ ਵੀ ਸਟੇਸ਼ਨ ’ਤੇ ਨਹੀਂ ਆਉਣਾ ਚਾਹੀਦਾ।
ਸਾਰਿਆਂ ਨੂੰ ਇਸ ਅਨੁਸਾਰ ਸਲਾਹ ਦਿੱਤੀ ਜਾਂਦੀ ਹੈ। ਕਿਸੇ ਨੂੰ ਵੀ ਇਸ ਬਾਰੇ ਕੋਈ ਝੂਠੀ ਖ਼ਬਰ ਨਹੀਂ ਫੈਲਾਉਣੀ ਚਾਹੀਦੀ।
***
ਡੀਜੇਐੱਨ/ਐੱਮਕੇਵੀ
(Release ID: 1620556)
Visitor Counter : 183