ਸੱਭਿਆਚਾਰ ਮੰਤਰਾਲਾ

ਡਿਵੈਲਪਮੈਂਟ ਆਵ੍ ਮਿਊਜ਼ੀਅਮ ਐਂਡ ਕਲਚਰਲ ਸਪੇਸਿਸ (ਡੀਐੱਮਸੀਐੱਸ) ਨੇ ਅੱਜ ਸੱਤਿਆਜੀਤ ਰੇਅ ਦੇ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਲਘੂ ਫ਼ਿਲਮ ‘ਏ ਰੇਅ ਆਵ੍ ਜੀਨੀਅਸ’ ਨਾਲ ਕੀਤੀ

Posted On: 02 MAY 2020 8:19PM by PIB Chandigarh

ਸੱਭਿਆਚਾਰਕ ਮੰਤਰਾਲੇ ਦੇ ਡਿਵੈਲਪਮੈਂਟ ਆਵ੍ ਮਿਊਜ਼ੀਅਮ ਐਂਡ ਕਲਚਰਲ ਸਪੇਸਿਸ (ਡੀਐੱਮਸੀਐੱਸ) ਨੇ ਸੱਤਿਆਜੀਤ ਰੇਅ ਦੇ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਲਘੂ ਫ਼ਿਲਮ ਏ ਰੇਅ ਆਵ੍ ਜੀਨੀਅਸਡਿਜੀਟਲੀ ਲਾਂਚ ਕਰਕੇ ਕੀਤੀ

 

ਫ਼ਿਲਮ ਨੂੰ ਔਨਲਾਈਨ ਜਾਰੀ ਕਰਦਿਆਂ, ਡੀਐੱਮਸੀਐੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਰਘਵੇਂਦਰ ਸਿੰਘ ਨੇ ਕਿਹਾ ਕਿ ਲਘੂ ਫ਼ਿਲਮ ਵਿੱਚ ਰੇਅ ਦੀ ਫ਼ਿਲਮ ਨਿਰਮਾਣ ਪ੍ਰਤਿਭਾ ਦੇ ਨਾਲ-ਨਾਲ ਸਾਹਿਤ, ਕਲਾ, ਸੰਗੀਤ ਅਤੇ ਡਿਜ਼ਾਈਨ ਵਿੱਚ ਉਨ੍ਹਾਂ ਦੀਆਂ ਅਪਾਰ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਗਿਆ ਜਿਨ੍ਹਾਂ ਨੂੰ ਕੋਲਕਾਤਾ ਅਤੇ ਮੁੰਬਈ ਦੇ ਪੇਸ਼ੇਵਰਾਂ ਦੁਆਰਾ ਇਕੱਠਿਆਂ ਪੇਸ਼ ਕੀਤਾ ਗਿਆਪੁਰਸਕਾਰ ਜੇਤੂ ਨਿਰਦੇਸ਼ਕ ਅਨਿਰੁਧ ਰਾਏ ਚੌਧਰੀ ਅਤੇ ਸੰਪਾਦਕ ਅਰਗਿਆ ਕਮਲ ਮਿਤਰਾ ਨੇ ਸੰਦੀਪ ਰੇਅ ਅਤੇ ਸੁਸਾਇਟੀ ਫਾਰ ਦਿ ਪ੍ਰੀਜ਼ਰਵੇਸ਼ਨ ਆਵ੍ ਸੱਤਿਆਜੀਤ ਰੇਅ ਆਰਕਾਈਵਜ਼ ਦੀ ਮਦਦ ਨਾਲ ਇਹ ਫ਼ਿਲਮ ਬਣਾਈ ਹੈ। ਫ਼ਿਲਮ ਵਿੱਚ ਰੇਅ ਦੀ ਉੱਤਮ ਫ਼ਿਲਮਸਾਜ਼ੀ ਦੇ ਤਿੰਨ ਦਹਾਕਿਆਂ ਨੂੰ ਦਰਸਾਉਂਦੀਆਂ ਨੇਮਈ ਘੋਸ਼ ਵੱਲੋਂ ਖਿੱਚੀਆਂ ਤੇ ਦਿੱਲੀ ਆਰਟ ਗੈਲਰੀ ਤੋਂ ਪ੍ਰਾਪਤ ਕੀਤੀਆਂ ਬਾਕਮਾਲ ਤਸਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।


ਉਨ੍ਹਾਂ ਅੱਗੇ ਕਿਹਾ ਕਿ, “ਸੱਤਿਆਜੀਤ ਰੇਅ ਸਾਡੀ ਪੱਥਰ ਪੰਚਾਲੀ, ਚਾਰੂਲਤਾ, ਤੀਨ ਕੰਨਿਆ, ਸੋਨਰ ਕੇਲਾ ਅਤੇ 'ਆਪੂ ਤ੍ਰਿਲੋਗੀ' ਜਿਹੀਆਂ ਫ਼ਿਲਮਾਂ ਜ਼ਰੀਏ ਸਾਡੇ ਜ਼ਿਹਨ 'ਚ ਵੱਸਦੇ ਹਨ। ਪੱਥਰ ਪੰਚਾਲੀ (ਰਸਤਿਆਂ ਦਾ ਗਾਣਾ) ਦੇ ਨਾਲ, ਭਾਰਤੀ ਸਿਨੇਮਾ ਨੇ ਵੀ ਅੰਤਰਰਾਸ਼ਟਰੀ ਮੰਚ 'ਤੇ ਪੈਰ ਧਰਿਆ। ਮਿਊਜ਼ੀਅਮ ਐਂਡ ਕਲਚਰਲ ਸਪੇਸਿਸ, ਸੱਭਿਆਚਾਰ ਮੰਤਰਾਲਾ, ਮੋਸ਼ਨ-ਪਿਕਚਰ ਨਿਰਦੇਸ਼ਕ, ਲੇਖਕ ਅਤੇ ਚਿੱਤਰਕਾਰ ਵਜੋਂ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੱਤਿਆਜੀਤ ਰੇਅ ਨੂੰ 'ਏ ਰੇਅ ਆਵ੍ ਜੀਨੀਅਸ' ਰਾਹੀਂ ਸ਼ਰਧਾਂਜਲੀ ਪੇਸ਼ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹੈ। ਸ਼੍ਰੀ ਰਘਵੇਂਦਰ ਸਿੰਘ ਨੇ ਅੱਗੇ ਆਖਿਆ, "ਇਸ ਸਕ੍ਰੀਨਿੰਗ ਦੇ ਨਾਲ, ਅਸੀਂ 2 ਮਈ, 2020 ਨੂੰ ਸੱਤਿਆਜੀਤ ਰੇਅ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਦੇ ਹਾਂ।"


ਇਸ ਮੌਕੇ, ਡੀਐੱਮਸੀਐੱਸ ਦਾ ਇੱਕ ਅਧਿਕਾਰਤ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਵੀ ਲਾਂਚ ਕੀਤਾ ਗਿਆ ਸੀ, ਜੋ ਸੱਤਿਆਜੀਤ ਰੇਅ ਦੇ ਸ਼ਤਾਬਦੀ ਸਮਾਰੋਹ ਦੌਰਾਨ ਕਰਵਾਈਆਂ ਗਈਆਂ ਹੋਰ ਗਤੀਵਿਧੀਆਂ ਨੂੰ ਦਰਸਾਏਗਾ। ਦਰਸ਼ਕ, ਹੇਠ ਦਿੱਤੇ ਲਿੰਕਸ ਰਾਹੀਂ ਲੌਗ ਔਨ ਕਰ ਉਨ੍ਹਾਂ ਦਾ ਆਨੰਦ ਮਾਣ ਸਕਦੇ ਹਨ-

 

ਫੇਸਬੁੱਕ ਪੇਜ: https://www.facebook.com/A-Ray-of-Genius-Satyajit-Ray-Centenary-Celebrations-110004454032751/

ਯੂਟਿਊਬ ਚੈਨਲ: https://www.youtube.com/channel/UC3fwhFWVAjAXV5-T7q76Aaw/?guided_help_flow=5

ਟਵਿੱਟਰ ਹੈਂਡਲ: https://twitter.com/a_dmcs

 

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਤਹਿਤ ਡਿਵੈਲਪਮੈਂਟ ਆਵ੍ ਮਿਊਜ਼ੀਅਮ ਐਂਡ ਕਲਚਰਲ ਸਪੇਸਿਸ (ਡੀਐੱਮਸੀਐੱਸ), ਮਕਬੂਲ ਅਜਾਇਬ ਘਰ ਅਤੇ ਸੱਭਿਆਚਾਰਕ ਸਥਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਵਿਚਲੇ ਅਜਾਇਬ ਘਰਾਂ ਤੇ ਸੱਭਿਆਚਾਰਕ ਸਥਾਨਾਂ ਨੂੰ ਉਤਸ਼ਾਹਿਤ, ਪ੍ਰਫੁੱਲਿਤ ਤੇ ਆਧੁਨਿਕ ਬਣਾਉਣ ਲਈ ਪ੍ਰਤੀਬੱਧ ਹੈ।

 

*******

 

ਐੱਨਬੀ/ਏਕੇਜੇ/ਓਏ
 



(Release ID: 1620552) Visitor Counter : 95