ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸ੍ਰੀ ਚਿਤ੍ਰਾ ਨੇ ਕੋਵਿਡ–19 ਟੈਸਟਿੰਗ ਲਈ ਦੋ ਪ੍ਰਕਾਰ ਦੇ ਸਵੈਬਸ ਅਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ ਵਿਕਸਿਤ ਕੀਤੇ
Posted On:
02 MAY 2020 6:39PM by PIB Chandigarh
ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਤਹਿਤ ਆਉਂਦੇ ਇੱਕ ਖੁਦਮੁਖਤਿਆਰ ਸੰਸਥਾਨ ‘ਸ੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਫ਼ਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ’ (ਐੱਸੀਟੀਆਈਐੱਮਐੱਸਟੀ – SCTIMST) ਦੇ ਟੈਕਨੋਲੋਜੀ–ਵਿਗਿਆਨੀਆਂ ਨੇ ਕੋਵਿਡ–19 ਟੈਸਟਿੰਗ ਲਈ ਦੋ ਕਿਸਮ ਦੇ ਨੇਜ਼ਲ (ਨੱਕ ਦੇ) ਅਤੇ ਓਰਲ (ਮੂੰਹ ਦੇ) ਸਵੈਬਸ ਅਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ ਵਿਕਸਿਤ ਕੀਤੇ ਹਨ।
ਚਿਤ੍ਰਾ ਐੱਮਬੈੱਡ ਫ਼ਲੌਕਡ ਨਾਇਲੌਨ ਸਵੈਬਸ (ਮੱਲੇਲਿਲ ਇੰਡਸਟ੍ਰੀਜ਼ ਪ੍ਰਾਈਵੇਟ ਲਿਮਿਟੇਡ ਵੱਲੋਂ ਸਹਿ–ਵਿਕਸਿਤ) ਅਤੇ ਚਿਤ੍ਰਾ ਐਨਮੈਸ਼, ਪੌਲੀਮੈਰਿਕ ਫ਼ੋਮ–ਟਿੱਪਡ, ਲਿੰਟ–ਫ਼੍ਰੀ ਸਵੈਬਸ ਲਚਕਦਾਰ ਪਲਾਸਟਿਕ ਹੈਂਡਲਾਂ ਨਾਲ; ਐੱਸਸੀਟੀਆਈਐੱਮਐੱਸਟੀ (SCTIMST) ਦੇ ਟੈਕਨੋਲੋਜੀ–ਵਿਗਿਆਨੀਆਂ ਡਾ. ਲਿੰਡਾ ਵੀ. ਥਾਮਸ, ਡਾ. ਸ਼ਾਇਨੀ ਵੇਲਾਯੂਧਨ ਅਤੇ ਡਾ. ਮਾਇਆ ਨੰਦਕੁਮਾਰ ਵੱਲ਼ ਵਿਕਸਿਤ ਕੀਤੇ ਗਏ ਹਨ ਤੇ ਇਨ੍ਹਾਂ ਦੀ ਸੈਂਪਲ ਕੁਲੈਕਸ਼ਨ ਦੀ ਉਚਿਤਤਾ ਅਤੇ ਸੈਂਪਲ ਦੀ ਰੈਪਿਡ ਇਲਿਯੂਸ਼ਨ (ਸਾਲਵੈਂਟ ਨਾਲ ਧੋ ਕੇ ਇੱਕ ਹੋਰ ਤੋਂ ਇੱਕ ਸਮੱਗਰੀ ਕੱਢਦਿਆਂ) ਨੂੰ ਤਰਲ ਵਾਇਰਲ ਮੀਡੀਅਮ ਦੋਵਾਂ ਵਿੱਚ ਕਾਰਜਕੁਸ਼ਲਤਾ ਸਿੱਧ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਸਵੈਬਸ ਤੇ ਮੀਡੀਅਮ ਦੀ ਵਰਤੋਂ ਕਰਦਿਆਂ ਇਕੱਠੇ ਕੀਤੇ ਵਾਇਰਲ ਆਰਐੱਨਏ (RNA) ਦੀ ਚੰਗੀ ਰੀਕਵਰੀ ਵੀ ਕੀਤੀ ਹੈ। ਇਹ ਸਵੈਬਸ ਰੋਗਾਣੂ–ਮੁਕਤ, ਵਰਤਣ–ਲਈ–ਤਿਆਰ ਉਪਕਰਣਾਂ ਵਜੋਂ ਉਪਲਬਧ ਹੋਣਗੇ।
ਇਹ ਸਵੈਬਸ; ਕੰਮਕਾਜ ਦੇ ਮਾਹੌਲ ਵਿੱਚ ਕਾਰਜਕੁਸ਼ਲਤਾ ਤੇ ਸੁਵਿਧਾ ਲਈ ਡਿਜ਼ਾਇਨ ਕੀਤੇ ਗਏ ਹਨ ਅਤੇ ਇਨ੍ਹਾਂ ਨਾਲ ਸੈਂਪਲ ਇਕੱਠੇ ਕਰਨ ਵਿੱਚ ਸੁਧਾਰ ਲਿਆਉਣ ’ਚ ਮਦਦ ਮਿਲਦੀ ਹੈ ਤੇ ਮਰੀਜ਼ਾਂ ਨੂੰ ਅਸੁਵਿਧਾ ਵੀ ਘੱਟ ਹੁੰਦੀ ਹੈ। ਉਨ੍ਹਾਂ ਦਾ ਸੁਰੱਖਿਅਤ ਤੇ ਸੁਵਿਧਾਜਨਕ ਬ੍ਰੇਕਪੁਆਇੰਟ ਇਹ ਯਕੀਨੀ ਬਣਾਉਂਦਾ ਹੈ ਕਿ ਪੈਕਿੰਗ ਦੌਰਾਨ ਹੈਲਥ ਵਰਕਰ ਦਾ ਸੈਂਪਲ ਨਾਲ ਘੱਟ ਤੋਂ ਘੱਟ ਸੰਪਰਕ ਹੋਵੇ।
ਦੂਜੀ ਖੋਜ, ਚਿਤ੍ਰਾ ਵਾਇਰਲ ਟ੍ਰਾਂਸਪੋਰਟ ਮੀਡੀਅਮ ਖਾਸ ਤੌਰ ਉੱਤੇ ਕੁਲੈਕਸ਼ਨ ਵਾਲੀ ਥਾਂ ਤੋਂ ਲੈਬਾਰੇਟਰੀ ਤੱਕ ਲਿਜਾਣ ਲਈ ਇਸ ਨੂੰ ਖਾਸ ਤੌਰ ’ਤੇ ਆਵਾਜਾਈ ਦੌਰਾਨ ਵਾਇਰਸ ਨੂੰ ਉਸ ਦੇ ਸਰਗਰਮ ਰੂਪ ਵਿੱਚ ਕਾਇਮ ਰੱਖਣ ਵਾਸਤੇ ਡਿਜ਼ਾਇਨ ਕੀਤਾ ਗਿਆ ਸੀ। ਇਸ ਵੇਲੇ, 50 ਸਵੈਬਸ ਵਾਲੀ 50 (3 ਮਿਲੀਲਿਟਰ/ਵਾਇਲ) ਵਾਇਰਲ ਟ੍ਰਾਂਸਪੋਰਟ ਮੀਡੀਅਮ ਦੀ ਕਿਟਸ 12,000/– ਰੁਪਏ ਦੀ ਹੈ।
ਸਵੈਬਸ ਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ ਦੋਵਾਂ ਲਈ ਟੈਕਨੋਲੋਜੀਆਂ ਤੁਰੰਤ ਨਿਰਮਾਣ ਤੇ ਵਿਕਰੀ ਲਈ ਮੱਲੇਲਿਲ ਇੰਡਸਟ੍ਰੀਜ਼, ਓਰਿਜਿਨ ਡਾਇਗਨੌਸਟਿਕਸ ਅਤੇ ਲੇਵਰਾਮ ਲਾਈਫ਼ ਸਾਇੰਸਜ਼ ਨੂੰ ਟ੍ਰਾਂਸਫ਼ਰ ਕਰ ਦਿੱਤੀਆਂ ਗਈਆਂ ਹਨ।
ਇਸ ਵੇਲੇ, ਨੱਕ ਤੇ ਗਲੇ ਦੇ ਸੈਂਪਲ ਖਾਸ ਤੌਰ ’ਤੇ ਡਿਜ਼ਾਇਨ ਕੀਤੇ ਸਵੈਬਸ ਨਾਲ ਲਏ ਜਾਂਦੇ ਹਨ ਤੇ ਫਿਰ ਵਾਇਰਲ ਜੀਨ ਐਂਪਲੀਫ਼ਿਕੇਸ਼ਨ ਵਿਧੀ ਦੁਆਰਾ ਸਾਰਸ–ਕੋਵ2 (SARS-COV2) ਦੀ ਸ਼ਨਾਖ਼ਤ ਕੀਤੀ ਜਾਂਦੀ ਹੈ, ਜੋ ਕੋਵਿਡ–19 ਦੀ ਪੁਸ਼ਟੀ ਕਰਨ ਲਈ ਜ਼ਰੂਰੀ ਹੈ। ਉਚਿਤ ਤਰੀਕੇ ਸੈਂਪਲ ਇਕੱਠੇ ਕਰਨਾ ਤੇ ਫਿਰ ਇੱਕ ਵਾਜਬ ਤਰਲ ਮੀਡੀਅਮ ਵਿੱਚ ਇਸ ਨੂੰ ਲੈ ਕੇ ਜਾਣਾ ਟੈਸਟਿੰਗ ਲਈ ਸੈਂਪਲ ਤੋਂ ਵਾਇਰਲ ਆਰਐੱਨਏ ਦੇ ਚੰਗੇ ਮਿਆਰ ਤੇ ਮਾਤਰਾ ਨੂੰ ਯਕੀਨੀ ਬਣਾ ਕੇ ਰੱਖਣ ਲਈ ਅਹਿਮ ਹਨ ਕਿਉਂਕਿ ਇਨ੍ਹਾਂ ਦਾ ਪ੍ਰਭਾਵ ਟੈਸਟ ਦੀ ਸ਼ੁੱਧਤਾ ਉੱਤੇ ਪੈਂਦਾ ਹੈ। ਅਮਰੀਕਾ ਦਾ ‘ਰੋਗ ਨਿਯੰਤ੍ਰਣ ਤੇ ਰੋਕਥਾਮ ਕੇਂਦਰ’ (ਸੀਡੀਸੀ – CDC – ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ) ਪਲਾਸਟਿਕ ਦੀਆਂ ਸ਼ਾਫ਼ਟਸ ਵਾਲੇ ਸਿੰਥੈਟਿਕ ਫ਼ਾਈਬਰ ਸਵੈਬਸ ਵਰਤਣ ਦੀ ਸਿਫ਼ਾਰਸ਼ ਕਰਦਾ ਹੈ, ਜਦੋਂ ਉਪਲਬਧ ਹੋਵੇ।
ਸਥਾਨਕ ਪੱਧਰ ’ਤੇ ਉਪਲਬਧ ਸਮੱਗਰੀ ਨਾਲ ਵਿਕਸਿਤ ਇਹ ਦੋ ਸਵੈਬਸ ਇਸ ਵੇਲੇ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਦੀ ਦਰਾਮਦ ਨਿਰਭਰਤਾ ਘਟਾ ਸਕਦੇ ਹਨ ਤੇ ਬਹੁਤ ਘੱਟ ਲਾਗਤਾਂ ਉੱਤੇ ਵੱਡੀ ਮੰਗ ਨੂੰ ਪੂਰਾ ਕਰ ਸਕਦੇ ਹਨ।
ਚਿੱਤਰ: ਐੱਸਟੀਆਈਐੱਮਐੱਸਟੀ ਵੱਲੋਂ ਵਿਕਸਿਤ ਓਰਲ ਅਤੇ ਨੇਜ਼ਲ ਸਵੈਬਸ
(ਹੋਰ ਵੇਰਵਿਆਂ ਲਈ ਕਿਰਪਾ ਕਰ ਕੇ ਸੰਪਰਕ ਕਰੋ: ਸੁਸ਼੍ਰੀ ਸਵਪਨਾ ਵਾਮਦੇਵਨ, ਪੀਆਰਓ, ਐੱਸਟੀਆਈਐੱਮਐੱਸਟੀ, ਮੋਬਾਈਲ: 9656815943, ਈਮੇਲ: pro@sctimst.ac.in)
****
ਕੇਜੀਐੱਸ/(ਡੀਐੱਸਟੀ)
(Release ID: 1620519)
Visitor Counter : 171