ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਸੀਰੀਜ਼ ਦੇ 'ਡੈਸਟੀਨੇਸ਼ਨ- ਸਰਿਸਕਾ ਟਾਈਗਰ ਰਿਜ਼ਰਵ' ਸਿਰਲੇਖ ਵਾਲੇ 13ਵੇਂ ਵੈਬੀਨਾਰ ਦੀ ਮੇਜ਼ਬਾਨੀ ਕੀਤੀ

Posted On: 02 MAY 2020 3:12PM by PIB Chandigarh

ਜੰਗਲੀ- ਜੀਵ ਪਾਰਕ ਅਤੇ ਜੰਗਲ, ਹਰੇਕ ਨੂੰ ਸੁਤੰਤਰ ਅਨੁਭਵਾਂ ਦੇ ਵਿਲੱਖਣ ਮੌਕੇ ਪ੍ਰਦਾਨ ਕਰਦੇ ਹਨ।1 ਮਈ,2020 ਨੂੰ ਸੈਰ- ਸਪਾਟਾ ਮੰਤਰਾਲੇ ਦੇ ਦੇਖੋ ਅਪਨਾ ਦੇਸ਼, ਵੈਬੀਨਾਰ ਦਾ 13 ਵਾਂ ਸੈਸ਼ਨ, ਜਿਸ ਦਾ ਸਿਰਲੇਖ- ਮੰਜ਼ਿਲ- ਸਰਿਸਕਾ ਟਾਈਗਰ ਰਿਜ਼ਰਵਰੱਖਿਆ ਗਿਆ ਸੀ, ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਸਰਿਸਕਾ ਟਾਈਗਰ ਰਿਜ਼ਰਵ ਦੇ ਅੰਦਰ, ਯਾਤਰੀਆਂ ਲਈ ਜੰਗਲੀ ਜੀਵਨ ਦੇ ਸਾਹਸ, ਸਫ਼ਾਰੀ ਅਨੁਭਵ ਦੀ ਇੱਕ ਪ੍ਰਸਤੁਤੀ ਅਤੇ ਯਥਾਰਥਿਕਭ੍ਰਮਣ ਸੀ।

ਵੈਬੀਨਾਰ, ਸ਼੍ਰੀ ਗਜੇਂਦਰ ਸਿੰਘ ਪੰਵਾਰ, ਸੰਸਥਾਪਿਕ, ਸਰਿਸਕਾ ਮਿਲਖ਼, ਟਹਿਲਾ ਅਤੇ ਸ਼੍ਰੀ ਧੀਰਜ ਤ੍ਰਿਵੇਦੀ, ਸੀਈਓ, ਇਮੈੱਨਸ ਮਾਰਕੀਟਿੰਗ ਦੁਆਰਾ ਪ੍ਰਸਤੁਤ ਕੀਤਾ ਗਿਆ।

ਸਰਿਸਕਾ ਟਾਈਗਰ ਰਿਜ਼ਰਵ ਅਲਵਰ ਤੋਂ 35 ਕਿਲੋਮੀਟਰ, ਸਾਊਥ-ਵੈੱਸਟ ਦਿੱਲੀ ਤੋਂ 250 ਕਿਲੋਮੀਟਰ, ਅਤੇ ਨੌਰਥ-ਈਸਟ ਜੈਪੁਰ ਤੋਂ 110 ਕਿਲੋਮੀਟਰ ਦੂਰ,ਅਰਾਵੱਲੀ ਪਹਾੜੀਆਂ ਵਿੱਚ ਸਥਿਤ ਹੈ। ਅਲਵਰ ਦੇ ਮਹਾਰਾਜਾ ਦਾ ਪੁਰਾਣਾ ਹੰਟਿੰਗ ਰਿਜ਼ਰਵ ਸਰਿਸਕਾ ਘਾਟੀ, ਕਈ ਤਰ੍ਹਾਂ ਦੇ ਬਨਸਪਤੀ ਅਤੇ ਜੀਵ-ਜੰਤੂਆਂ ਦਾ ਘਰ ਹੈ। ਪਾਰਕ ਵਿਚ ਬਾਘ, ਚੀਤੇ, ਨੀਲਗਾਯ, ਸਾਂਬਰ, ਚਿਟਲ ਆਦਿ ਦੀ ਅਬਾਦੀ ਹੈ। ਇਹ ਜਗ੍ਹਾ ਪੰਛੀ- ਪ੍ਰੇਮੀਆਂ ਲਈ ਇੱਕ ਬਹਿਸ਼ਤ ਹੈ ਕਿਉਂਕਿ ਇਹ ਭਾਰਤੀ ਮੋਰਾਂ ਦੀ ਇਕ ਵੱਡੀ ਅਬਾਦੀ, ਕਲਗੀ ਧਾਰੀ ਇੱਲਾਂ, ਸੈਂਡ ਗਰਾਊਸ, ਸੁਨਹਿਰੀ ਪਿੱਠ ਵਾਲਾ ਚੱਕੀਰਾਹ  ਸਿੰਗਾਂ ਵਾਲੇ ਉੱਤਮਭਾਰਤੀ ਉੱਲੂ, ਨੀਲ ਕੰਠ ਜਿਹੇ ਪੰਛੀ, ਗਿਰਝਾਂ ਅਤੇ ਹੋਰ ਬਹੁਤ ਸਾਰੇ ਪੰਛੀਆਂ ਦਾ ਆਸਰਾ ਹੈ।

ਇਸ ਸੈਂਕਚੁਅਰੀ ਨੂੰ 10 ਵੀਂ ਅਤੇ 11 ਵੀਂ ਸਦੀ ਦੇ ਪੁਰਾਣੇ ਮੰਦਿਰਾਂ ਦੇ ਖੰਡਰਾਂ ਨਾਲ ਢੱਕਿਆ ਹੋਇਆ ਹੈ।ਹਾਈਲਾਈਟਸ ਵਿੱਚ, ਕੁਝ ਕੰਕਵਾਰੀ ਕਿਲ੍ਹੇ ਅਤੇ 10 ਵੀਂ ਸਦੀ ਦੇ ਨੀਲਕੰਠ ਮੰਦਿਰਾਂ ਦੇ ਖੰਡਰ ਹਨ। ਮੰਦਰਾਂ ਵੱਲ ਜਾਣ ਦਾ ਰਸਤਾ ਖਰ੍ਹਵਾ ਹੈ ਪਰੰਤੂ ਆਰਕੀਟੈਕਚਰ ਅਤੇ ਖਜੁਰਾਹੋ ਵਰਗੀਆਂ ਨੱਕਾਸ਼ੀਆਂ ਦਰਸ਼ਕ ਉੱਤੇ  ਇਸ ਜਗ੍ਹਾ  ਦਾ ਪ੍ਰਭਾਵ ਛੱਡ ਜਾਂਦੀਆਂ ਹਨ। ਨੀਲਕੰਠ ਮਹਾਦੇਵਾਵਿੱਚ8 ਵੀਂ ਅਤੇ 12 ਵੀਂ ਸਦੀ ਵਿੱਚ ਬਣੇ 300 ਤੋਂ ਵੱਧ ਹਿੰਦੂ ਅਤੇ ਜੈਨ ਮੰਦਿਰਾਂ ਦੇ ਖੰਡਰ ਪਏ ਹੋਏ ਹਨ। ਅਭਨੇਰੀ ਵਿਖੇ ਚਾਂਦ ਬਾਉਲੀ (ਪੌੜੀਆਂ ਵਾਲਾ ਖੂਹ) ਬਹੁਤ ਹੀ ਵਿਸ਼ਾਲ ਹੈ ਜਿਸਦੀਆਂ ਢਲਾਣ ਵਾਲੀਆਂ 3500 ਪੌੜੀਆਂ  ਨਿਖੁੰਭ ਖਾਨਦਾਨ ਦੁਆਰਾ ਬਣਾਈਆਂ ਗਈਆਂ ਸਨ ਅਤੇ ਇਹ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਬਾਓਲੀਆਂ ਵਿੱਚੋਂ ਇੱਕ ਹੈ। ਅਲਵਰ ਵਿਰਾਸਤੀ ਇਮਾਰਤਾਂ, ਕਿਲ੍ਹਿਆਂ, ਮਕਬਰਿਆਂ ਅਤੇ ਮਹਿਲਾਂ ਦਾ ਇੱਕ ਸ਼ਹਿਰ ਹੈ। ਕੁਝ ਮਹੱਤਵਪੂਰਨ ਅਸਥਾਨ ਜਿਨ੍ਹਾਂ ਨੂੰ ਛੱਡਿਆ ਨਹੀਂ ਜਾ ਸਕਦਾ, ਉਹ ਹਨ ਬਾਲਾ ਕਿਲ੍ਹਾ, ਵਿਜੈ ਮੰਦਿਰ ਝੀਲ  ਮਹਿਲ, ਫਤਹਿ ਜੰਗ ਕੀ ਗੁੰਬਦ, ਮੋਤੀ ਡੂੰਗਰੀ ਆਦਿ।

ਪ੍ਰੋਜੈਕਟ ਟਾਈਗਰ,ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਇੱਕ ਵਰਤਮਾਨ, ਕੇਂਦਰੀ ਪ੍ਰਾਯੋਜਿਤ ਸਕੀਮ ਹੈ ਜੋ ਟਾਈਗਰ ਰਾਜਾਂ ਨੂੰ ਨਿਯਮਿਤ ਟਾਈਗਰ ਰਿਜ਼ਰਵਜ਼ ਵਿੱਚ ਸ਼ੇਰਾਂ ਦੀ ਸੰਭਾਲ਼ ਲਈ ਕੇਂਦਰੀ ਸਹਾਇਤਾ ਪ੍ਰਦਾਨ ਕਰਦੀ ਹੈ। ਸਾਲ 2018 ਦੀ ਤਾਜ਼ਾ ਐਸਟੀਮੇਸ਼ਨਰਿਪੋਰਟ ਦੇ ਅਨੁਸਾਰ ਭਾਰਤ ਕੋਲ ਹੁਣ ਜੰਗਲਾਂ ਵਿੱਚ ਲਗਭਗ 2,967  ਸ਼ੇਰ ਹਨ, ਜਿਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਮੱਧ ਪ੍ਰਦੇਸ਼ ਅਤੇ ਕਰਨਾਟਕ ਵਿੱਚ ਹਨ।ਇਨ੍ਹਾਂ ਦੀ ਅਬਾਦੀ 2014 ਵਿੱਚ ਗਣਨਾ ਤੋਂ ਬਾਅਦ 33% ਵਧੀ ਹੈ ਜਦੋਂ ਕਿ ਇਸ ਤੋਂ ਪਿਛਲੀ ਗਣਨਾਤੋਂ ਬਾਅਦ 2014 ਵਿੱਚ ਕੁੱਲ ਅਨੁਮਾਨ 2,226 ਸੀ। ਚੰਗੇ ਪ੍ਰਬੰਧਨ ਅਤੇਸੁਰੱਖਿਆ ਰਾਹੀਂ ਟਾਈਗਰ ਰਿਜ਼ਰਵ ਅਬਾਦੀਆਂ ਦੀਆਂ ਸੰਸਾਧਨ ਵੈਲਿਊਜ਼ ਨੂੰ ਕਾਇਮ ਰੱਖਣ ਅਤੇ ਮਨੁੱਖੀ ਆਵਾਸ ਨੂੰ ਸਵੈਇੱਛਤ ਤੌਰ 'ਤੇ ਕਿਸੇ ਹੋਰ ਥਾਂ ਵੱਸ ਜਾਣ ਲਈ ਪ੍ਰੇਰਿਤ ਕਰਨ ਦੇ ਜ਼ਰੀਏ ਮੂਲ  ਖੇਤਰਾਂ ਨੂੰ ਟਾਈਗਰ ਰਿਜ਼ਰਵ ਵਿੱਚ ਸ਼ਾਮਲ ਕਰਨਾ ਭਾਰਤ ਵਿਚ ਸ਼ੇਰਾਂ ਦੀ ਸਥਿਤੀ ਵਿਚ ਨਿਰੰਤਰ ਸੁਧਾਰ ਦਾ ਸਭ ਤੋਂ ਮਹੱਤਵਪੂਰਨ ਕਾਰਨ ਰਿਹਾ ਹੈ। ਸਰਿਸਕਾ ਪਹਿਲਾ ਟਾਈਗਰ ਰਿਜ਼ਰਵ ਹੈ ਜਿਸਨੇ ਭਾਰਤ ਵਿੱਚ ਰੌਇਲ ਬੰਗਾਲ ਦੇ ਬਾਘਾਂ ਨੂੰ ਸਫਲਤਾਪੂਰਵਕ ਦੂਸਰੀ ਜਗ੍ਹਾ ਵਸਾਇਆ ਹੈ ਅਤੇ ਇਸ ਸਮੇਂ ਰਿਜ਼ਰਵ ਵਿੱਚ 20 ਦੇ ਕਰੀਬ ਟਾਈਗਰ ਹਨ।

 

ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਲੜੀ ਦਾ ਉਦੇਸ਼ ਭਾਰਤ ਦੀਆਂ ਵੱਖ-ਵੱਖ ਟੂਰਿਜ਼ਮ ਥਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇਘੱਟ ਜਾਣੇ ਜਾਂਦੇ ਡੈਸਟੀਨੇਸ਼ਨਜ਼ ਅਤੇ ਪ੍ਰਸਿੱਧ ਡੈਸਟੀਨੇਸ਼ਨਜ਼ ਦੇ ਘੱਟ ਜਾਣੇ ਜਾਂਦੇ ਪਹਿਲੂਆਂ ਸਮੇਤ ਭਾਰਤ ਦੇ ਕਈ ਟੂਰਿਜ਼ਮ  ਡੈਸਟੀਨੇਸ਼ਨਜ਼ ਨੂੰ ਪ੍ਰਮੋਟ ਕਰਨਾ ਹੈ।

ਜਿਨ੍ਹਾਂ ਨੇ ਇਨ੍ਹਾਂ ਵੈਬੀਨਾਰਾਂ ਨੂੰ ਖੁੰਝਾ ਲਿਆ ਸੀ,  ਉਨ੍ਹਾਂ ਲਈ ਹੁਣ ਸੈਸ਼ਨ  https://www.youtube.com/channel/UCbzIbBmMvtvH7d6Zo_ZEHDA/featuredਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ 'ਤੇ ਵੀ

*****

 

ਐੱਨਬੀ/ਏਕੇਜੇ/ਓਏ


(Release ID: 1620472) Visitor Counter : 215