ਗ੍ਰਹਿ ਮੰਤਰਾਲਾ

4 ਮਈ, 2020 ਤੋਂ ਲੈ ਕੇ ਦੋ ਹਫ਼ਤਿਆਂ ਤੱਕ ਦੇ ਲੌਕਡਾਊਨ ਔਰੇਂਜ ਜ਼ੋਨ ਵਿੱਚ ਵਿਅਕਤੀਆਂ ਅਤੇ ਵਾਹਨਾਂ ਦੇ ਆਵਾਗਮਨ ਬਾਰੇ ਸਪਸ਼ਟੀਕਰਨ

Posted On: 02 MAY 2020 3:20PM by PIB Chandigarh

ਦੇਸ਼ ਵਿੱਚ ਕੋਵਿਡ-19 ਦੇ ਹਾਲਾਤ ’ਤੇ ਕਾਬੂ ਪਾਉਣ ਲਈ ਲੌਕਡਾਊਨ ਦੇ ਉਪਾਵਾਂ ਦੀ ਵਿਆਪਕ ਸਮੀਖਿਆ ਦੇ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੱਲ੍ਹ ਲੌਕਡਾਊਨ ਦੀ ਮਿਆਦ ਨੂੰ 4 ਮਈ, 2020 ਤੋਂ ਲੈ ਕੇ ਦੋ ਹਫ਼ਤੇ ਤੱਕ ਵਧਾਉਣ ਦਾ ਇੱਕ ਆਦੇਸ਼ ਜਾਰੀ ਕੀਤਾ।

 

ਔਰੇਂਜ ਜ਼ੋਨ ਵਿੱਚ ਵਿਅਕਤੀਆਂ ਅਤੇ ਵਾਹਨਾਂ ਦੇ ਆਵਾਗਮਨ ਬਾਰੇ ਉਲਝਣ ਨੂੰ ਦੂਰ ਕਰਨ ਲਈ (ਕਿਰਪਾ ਕਰਕੇ https://pib.gov.in/PressReleasePage.aspx?PRID=1620095 ਵਿੱਚ ਵਰਣਿਤ ਔਰੇਂਜ ਜ਼ੋਨ ਵਿੱਚ ਪ੍ਰਵਾਨਿਤ ਗਤੀਵਿਧੀਆਂ ਨਾਲ ਸਬੰਧਿਤ ਪੈਰਾ ਦੇਖੋ)

ਨਿਮਨਲਿਖਿਤ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ :

ਔਰੇਂਜ ਜ਼ੋਨ ਵਿੱਚ ਪੂਰੇ ਦੇਸ਼ ਚ ਪਾਬੰਦੀਸ਼ੁਦਾ ਗਤੀਵਿਧੀਆਂ ਦੇ ਇਲਾਵਾ, ਇੰਟਰ-ਡਿਸਟ੍ਰਿਕਟ (ਅੰਤਰ-ਜ਼ਿਲ੍ਹਾ) ਅਤੇ ਇੰਟਰਾ-ਡਿਸਟ੍ਰਿਕਟ (ਜ਼ਿਲ੍ਹੇ ਦੇ ਅੰਦਰ) ਬੱਸਾਂ ਚਲਾਉਣ ਉੱਤੇ ਪਾਬੰਦੀ ਰਹੇਗੀ।

 

ਪਾਬੰਦੀਆਂ ਨਾਲ ਦੋ ਹੋਰ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ:

  • ਟੈਕਸੀ ਅਤੇ ਕੈਬ ਐਗਰੀਗੇਟਰਸ ਨੂੰ ਇੱਕ ਡਰਾਈਵਰ ਅਤੇ ਕੇਵਲ ਦੋ ਯਾਤਰੀਆਂ ਨਾਲ ਆਗਿਆ ਹੋਵੇਗੀ।
  • ਕੇਵਲ ਪ੍ਰਵਾਨਿਤ ਗਤੀਵਿਧੀਆਂ ਲਈ ਵਿਅਕਤੀਆਂ ਅਤੇ ਵਾਹਨਾਂ ਦੇ ਅੰਤਰ-ਜ਼ਿਲ੍ਹਾ ਆਵਾਗਮਨ ਦੀ ਆਗਿਆ ਦਿੱਤੀ ਗਈ ਹੈ, ਚਾਰ ਪਹੀਆ ਵਾਹਨਾਂ ਵਿੱਚ ਡਰਾਈਵਰ ਦੇ ਇਲਾਵਾ ਅਧਿਕਤਮ ਦੋ ਵਿਅਕਤੀਆਂ ਦੀ ਆਗਿਆ ਹੋਵੇਗੀ।

ਔਰੇਂਜ ਜ਼ੋਨ ਵਿੱਚ ਹੋਰ ਸਾਰੀਆਂ ਗਤੀਵਿਧੀਆਂ ਨੂੰ ਬਿਨਾ ਕਿਸੇ ਪਾਬੰਦੀ ਦੇ ਆਗਿਆ ਦਿੱਤੀ ਗਈ ਹੈ।

 

ਹਾਲਾਂਕਿ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਮੁੱਲਾਂਕਣ ਅਤੇ ਪ੍ਰਾਥਮਿਕਤਾਵਾਂ ਦੇ ਅਧਾਰ ’ਤੇ ਪਰ ਘੱਟ ਸੰਖਿਆ ਵਿੱਚ ਗਤੀਵਿਧੀਆਂ ਦੀ ਆਗਿਆ ਦੇਣ ਦਾ ਵਿਕਲਪ ਚੁਣ ਸਕਦੇ ਹਨ।

 

*****

ਵੀਜੀ/ਐੱਸਐੱਨਸੀ/ਵੀਐੱਮ
 



(Release ID: 1620470) Visitor Counter : 205