ਰੱਖਿਆ ਮੰਤਰਾਲਾ

ਫਰੰਟਲਾਈਨ ਜੋਧਿਆਂ ਨੇ ਕੋਰੋਨਾ ਜੋਧਿਆਂ ਨੂੰ ਨਮਨ ਕੀਤਾ ਅਤੇ ਜੰਗ ਨੂੰ ਜਾਰੀ ਰੱਖਣ ਵਿੱਚ ਸਹਿਯੋਗ ਦਾ ਸੰਕਲਪ ਲਿਆ

Posted On: 01 MAY 2020 9:52PM by PIB Chandigarh

ਅੱਜ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜਨਰਲ ਬਿਪਿਨ ਰਾਵਤ ਸੀਡੀਐੱਸ ਨੇ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ, ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਵਾਯੂ ਫੌਜ਼ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕੋਰੋਨਾ ਜੋਧਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਉਣ ਵਾਲੇ ਦਿਨਾਂ ਵਿੱਚ ਫਰੰਟਲਾਈਨ ਜੋਧਿਆਂ ਦਾ ਉਨਾਂ ਨੂੰ ਸਹਿਯੋਗ ਜਾਰੀ ਰੱਖਣ ਦਾ ਸੰਕਲਪ ਲਿਆ। ਪ੍ਰੈੱਸ ਕਾਨਫਰੰਸ ਦਾ ਤੱਤ ਅਗਲੇ ਪੈਰਿਆਂ ਵਿੱਚ ਦਿੱਤਾ ਗਿਆ ਹੈ। 

 

ਜਨਰਲ ਬਿਪਿਨ ਰਾਵਤ, ਸੀਡੀਐੱਸ ਨੇ ਕਿਹਾ ਕਿ 24 ਮਾਰਚ 2020 ਤੋਂ ਲੈ ਕੇ 03 ਮਈ 2020 ਤਕ ਦਾ ਸਮਾਂ ਉਸ ਮਿਆਦ ਦੇ ਮਹੱਤਵ ਨੂੰ ਪ੍ਰਗਟਾਉਂਦਾ ਹੈ ਜਿਸ ਦੌਰਾਨ ਹਰੇਕ ਭਾਰਤੀ ਤੋਂ ਕੁਰਬਾਨੀ ਦੀ ਮੰਗ ਕੀਤੀ ਗਈ ਸੀ।  ਜ਼ਿਆਦਾਤਰ ਭਾਰਤੀਆਂ ਨੇ ਲੌਕਡਾਊਨ ਦੇ ਸੱਦੇ ਦੀ ਪਾਲਣਾ ਕੀਤੀ ਤੇ ਘਰਾਂ ਤੋਂ ਹੀ ਕੰਮ ਕੀਤਾ। ਹਾਲਾਂਕਿ ਇੱਥੇ ਮੁੱਠੀ ਭਰ ਭਾਰਤੀ, 'ਕੋਰੋਨਾ ਜੋਧੇ' ਅਜਿਹੇ ਹਨ, ਜੋ ਰੋਜ਼ਾਨਾ ਆਪਣੀ ਜ਼ਿੰਦਗੀ ਜੋਖ਼ਮ ਵਿੱਚ ਪਾ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬਿਜਲੀ ਅਤੇ ਪਾਣੀ ਜਿਹੀਆਂ ਮੁੱਢਲੀਆਂ ਸੁਵਿਧਾਵਾਂ ਹਰੇਕ ਨੂੰ ਮਿਲ ਸਕਣ, ਕਿ ਗਲੀਆਂ ਸਾਫ਼ ਹਨ, ਬੁਨਿਆਦੀ ਖ਼ੁਰਾਕ ਵਸਤਾਂ ਉਪਲੱਬਧ ਹਨ, ਕਿ ਕਿਸੇ ਵੀ ਮਰੀਜ਼ ਨੂੰ ਬਿਨਾਂ ਇਲਾਜ ਕੀਤੇ ਵਾਪਸ ਨਹੀਂ ਭੇਜਿਆ ਜਾਂਦਾ, ਕਾਨੂੰਨ ਵਿਵਸਥਾ ਬਣਾਈ ਰੱਖੀ ਜਾਂਦੀ ਹੈ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ਼ ਕੀਤੀ ਜਾਂਦੀ ਹੈ। ਇਹ ਕੋਰੋਨਾ ਜੋਧੇ ਭਾਵੇਂ ਡਾਕਟਰ, ਨਰਸਾਂ, ਸਫਾਈ ਅਤੇ ਸੈਨੀਟੇਸ਼ਨ ਸਟਾਫ, ਪੁਲਿਸ ਕਰਮਚਾਰੀ ਜਾਂ ਮੀਡੀਆ ਕਰਮਚਾਰੀ ਹੋਣ, ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਇਸ ਮਹਾਮਾਰੀ ਨਾਲ ਲੜਦਾ ਰਹੇਗਾ। ਅਸੀਂ ਇਨ੍ਹਾਂ ਜੋਧਿਆਂ ਅਤੇ ਉਨ੍ਹਾਂ ਦੇ ਯਤਨਾਂ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਅਸੀਂ ਉਨ੍ਹਾਂ ਦੀ ਕੁਰਬਾਨੀ ਅਤੇ ਕੋਵਿਡ -19 ਨਾਲ ਲੜਨ ਵਿੱਚ ਉਨ੍ਹਾਂ ਦੇ ਯਤਨਾਂ ਲਈ ਧੰਨਵਾਦੀ ਹਾਂ, ਜੋ ਇਹ ਜਾਣਦਿਆਂ ਹੋਇਆਂ ਵੀ ਕਿ ਉਨ੍ਹਾਂ ਨੂੰ ਜੋਖ਼ਮ ਦਾ ਸਾਹਮਣਾ ਕਰਨਾ ਹੈ, ਆਪਣੀ ਜੰਗ ਨੂੰ ਜਾਰੀ ਰੱਖੇ ਹੋਏ ਹਨ।

 

ਸੀਡੀਐੱਸ ਨੇ ਅੱਗੇ ਕਿਹਾ ਕਿ ਮਹਾਮਾਰੀ ਦਾ ਸਾਹਮਣਾ ਕਰਨ ਅਤੇ ਉਸ ਨੂੰ ਹਰਾਉਣ ਵਿੱਚ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਵੱਡੀ ਪੱਧਰ ਤੇ ਯਤਨਾਂ ਨੂੰ ਹਿਮਾਇਤ ਦਿੰਦਿਆਂ ਸਾਡੇ ਨਾਗਰਿਕਾਂ ਨੇ ਹਰ ਤਰ੍ਹਾਂ ਦੇ ਸਰਕਾਰੀ ਨਿਰਦੇਸ਼ਾਂ ਦੀ ਸਹੀ ਅਰਥਾਂ ਵਿੱਚ ਪਾਲਣਾ ਲਈ ਦਿਖਾਏ ਗਏ ਸ਼ਲਾਘਾਯੋਗ ਸੰਜਮ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਇਸ ਖੱਚ -ਪੰਚ ਨੂੰ ਲੰਮੇ ਪਾਉਣ ਦੇ ਸਹੀ ਰਸਤੇ ਵੱਲ ਜਾ ਰਿਹਾ ਹੈ ਅਤੇ ਵਿਸ਼ਵ ਪੱਧਰ ਤੇ ਬਹੁਤ ਸਾਰੇ ਦੂਜੇ ਦੇਸ਼ਾਂ ਨਾਲੋਂ ਇਸ ਨੇ ਬਿਹਤਰ ਕੰਮ ਕੀਤਾ ਹੈ।

 

ਸੀਡੀਐੱਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਹਥਿਆਰਬੰਦ ਸੈਨਾਵਾਂ ਦੋ ਸਿਧਾਂਤਾਂ ਤੇ ਕੋਵਿਡ - 19 ਨਾਲ ਲੜ ਰਹੀਆਂ ਹਨ: ਫੌਜ਼ ਦੀ ਸੁਰੱਖਿਆ ਅਤੇ ਸਿਵਲ ਅਧਿਕਾਰੀਆਂ ਨੂੰ ਸਹਾਇਤਾ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਫਰੰਟਲਾਈਨ ਦਾ ਇੱਕ ਵੀ ਜਵਾਨ, ਮਲਾਹ ਜਾਂ ਵਾਯੂ ਸੈਨਿਕ ਪ੍ਰਭਾਵਿਤ ਨਹੀਂ ਹੈ ਅਤੇ ਹਥਿਆਰਬੰਦ ਬਲ ਸਾਰੀਆਂ ਹੀ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹਨ। 

 

ਸੀਡੀਐੱਸ ਨੇ ਅੱਗੇ ਕਿਹਾ ਕਿ ਕੋਰੋਨਾ ਜੋਧਿਆਂ ਨਾਲ ਫਰੰਟ ਲਾਈਨ ਸੈਨਿਕਾਂ ਦੀ ਏਕਤਾ ਨੂੰ ਦਰਸਾਉਣ ਲਈ ਹਥਿਆਰਬੰਦ ਸੈਨਾਵਾਂ ਵੱਲੋਂ 3 ਮਈ 20 ਨੂੰ ਕੁਝ ਗਤੀਵਿਧੀਆਂ ਚਲਾਈਆਂ ਜਾਣਗੀਆਂ। ਐਤਵਾਰ ਨੂੰ, ਹਥਿਆਰਬੰਦ ਬਲ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨਗੇ, ਜਿਨ੍ਹਾਂ ਵਿੱਚ ਸ੍ਰੀ ਨਗਰ ਤੋਂ ਤਿਰੂਵਨੰਤਪੁਰਮ ਅਤੇ ਡਿਬਰੂਗੜ੍ਹ ਤੋਂ ਕੱਛ ਤੱਕ ਵਾਯੂ ਸੈਨਾ ਦੇ ਲੜਾਕੂ ਅਤੇ ਟ੍ਰਾਂਸਪੋਰਟ ਜਹਾਜ਼ਾਂ ਦੇ ਫਲਾਈ ਪਾਸਟ ਜਿਹੇ ਪ੍ਰੋਗਰਾਮ ਵੀ ਸ਼ਾਮਲ ਹਨ

 

ਭਾਰਤੀ ਵਾਯੂ ਸੈਨਾ ਤੇ ਭਾਰਤੀ ਜਲ ਸੈਨਾ ਦੇ ਹੈਲੀਕੌਪਟਰ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ 'ਤੇ ਫੁੱਲ-ਪੱਤੀਆਂ ਦੀ ਵਰਖ਼ਾ ਕਰਨਗੇ। ਜਲ ਸੈਨਾ ਅਤੇ ਇੰਡੀਅਨ ਕੋਸਟ ਗਾਰਡ ਸਮੁੰਦਰ ਵਿੱਚ ਕੁਝ ਚੋਣਵੇਂ ਟਿਕਾਣਿਆਂ ਵੱਲ ਸਮੁੰਦਰੀ ਜਹਾਜ਼ ਚਲਾਉਣਗੇ ਜਦਕਿ ਭਾਰਤੀ ਸੈਨਾ ਦਾ ਬੈਂਡ ਕੋਵਿਡ ਹਸਪਤਾਲਾਂ ਦਾ ਦੌਰਾ ਕਰਨਗੇ ਤੇ ਕੋਰੋਨਾ ਜੋਧਿਆਂ ਦਾ ਧੰਨਵਾਦ ਕਰਨ ਲਈ ਹਸਪਤਾਲਾਂ ਦੇ ਬਾਹਰ ਧੁਨਾਂ ਵਜਾਉਣਗੇ।  

 

ਪੁਲਿਸ ਕਰਮੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸੀਡੀਐੱਸ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬੇਮਿਸਾਲ ਅਤੇ ਬਹਾਦਰੀ ਭਰੇ ਯਤਨ ਕੀਤੇ ਹਨ। ਉਨ੍ਹਾਂ ਦੇ ਯਤਨਾਂ ਦਾ ਸਨਮਾਨ ਕਰਨ ਲਈ, ਸੈਨਾ ਦੇ ਤਿੰਨਾਂ ਹੀ ਅੰਗਾਂ ਦੇ ਮੁਖੀ 3 ਮਈ 2020 ਨੂੰ ਸਵੇਰੇ ਪੁਲਿਸ ਯਾਦਗਾਰ ਵਿਖੇ ਫੁੱਲ ਮਾਲਾਵਾਂ ਚੜ੍ਹਾਉਣਗੇ।  ਕਾਨਫਰੰਸ ਦੀ ਸਮਾਪਤੀ ਤੋਂ ਪਹਿਲਾਂ ਸੀਡੀਐੱਸ ਨੇ ਇੱਕ ਵਾਰ ਫਿਰ ਸਾਰੇ ਕੋਰੋਨਾ ਜੋਧਿਆਂ ਦਾ ਭਾਵੇਂ ਉਹ ਡਾਕਟਰ, ਨਰਸਾਂ, ਦੂਸਰੇ ਸਿਹਤ ਕਰਮਚਾਰੀ, ਸਫਾਈ ਅਤੇ ਸੈਨੀਟੇਸ਼ਨ ਸਟਾਫ, ਪੁਲਿਸ ਕਰਮਚਾਰੀ, ਮੀਡੀਆ ਕਰਮਚਾਰੀ ਅਤੇ ਸਾਰੇ ਭਾਰਤੀ ਹਨ, ਦਾ ਇਸ ਬੇਮਿਸਾਲ ਲੜਾਈ ਵਿੱਚ ਇੱਕ ਸ਼ਾਨਦਾਰ ਕੋਸ਼ਿਸ਼ ਕਰਨ ਲਈ ਧੰਨਵਾਦ ਕੀਤਾ।

*****

 

ਕਰਨਲ ਅਮਨ ਅਨੰਦ

ਪੀਆਰਓ (ਆਰਮੀ)



(Release ID: 1620276) Visitor Counter : 229