ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਿਰੀਧਰ ਅਰਮਾਨੇ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਸੱਕਤਰ ਦਾ ਕਾਰਜਭਾਰ ਸੰਭਾਲਿਆ

Posted On: 01 MAY 2020 8:04PM by PIB Chandigarh

ਸ਼੍ਰੀ ਗਿਰੀਧਰ ਅਰਮਾਨੇ ਨੇ ਅੱਜ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਮੰਤਰਾਲੇ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨਾਲ ਸੰਖੇਪ ਬੈਠਕਾਂ ਕੀਤੀਆਂ ਅਤੇ ਖਾਸ ਤੌਰ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਜ਼ਰੂਰੀ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਸ੍ਰੀ ਅਰਮਾਨ ਨੇ ਜ਼ੋਰ ਦਿੱਤਾ ਕਿ ਆਵਾਜਾਈ ਅਤੇ ਰਾਜਮਾਰਗ ਖੇਤਰ ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ।

ਸ਼੍ਰੀ ਅਰਮਾਨ ਇਸ ਤੋਂ ਪਹਿਲਾਂ ਕੈਬਨਿਟ ਸਕੱਤਰੇਤ ਵਿੱਚ ਵਧੀਕ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਸਨ। ਉਹ ਸਾਲ 2012-14 ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵੀ ਰਹਿ ਚੁੱਕਾ ਹੈ।

ਉਹ ਆਂਧਰ ਪ੍ਰਦੇਸ਼ ਕਾਡਰ ਦੇ 1988 ਬੈਚ ਦੇ ਆਈਏਐੱਸ ਅਧਿਕਾਰੀ ਹਨ। ਉਹ ਆਈਆਈਟੀ ਮਦਰਾਸ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਐੱਮਟੈੱਕ ਅਤੇ ਅਰਥਸ਼ਾਸਤਰ ਵਿੱਚ ਮਾਸਟਰ ਡਿਗਰੀ ਵੀ ਪ੍ਰਾਪਤ ਕੀਤੀ ਹੋਈ ਹੈ। ਉਸ ਨੇ ਆਈਆਈਐਮ ਬੰਗਲੌਰ, ਆਈਆਈਐੱਫਟੀ ਨਵੀਂ ਦਿੱਲੀ ਅਤੇ ਟਾਟਾ ਪ੍ਰਬੰਧਨ ਤੇ ਸਿਖਲਾਈ ਕੇਂਦਰ ਪੁਣੇ ਤੋਂ ਇਲਾਵਾ ਸਿੰਗਾਪੁਰ ਅਤੇ ਫਰਾਂਸ ਵਿਖੇ ਵਿੱਤ ਅਤੇ ਬੈਂਕਿੰਗ ਦੇ ਮਾਮਲਿਆਂ ਬਾਰੇ ਸਿਖਲਾਈ ਲਈ ਹੈ।

ਸ਼੍ਰੀ ਅਰਮਾਨੇ ਨੇ ਆਂਧਰ ਪ੍ਰਦੇਸ਼ ਸਰਕਾਰ ਵਿੱਚ ਖੇਤਰ ਅਤੇ ਨੀਤੀ ਪੱਧਰ ਸਮੇਤ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ ਅਤੇ ਸੰਗਠਨਾਤਮਕ ਅਤੇ ਵਿੱਤ ਮਾਮਲਿਆਂ ਵਿੱਚ ਉਨ੍ਹਾਂ ਨੂੰ ਵਿਸ਼ਾਲ ਅਨੁਭਵ ਹਾਸਲ ਹੈ।

 

****

 

ਆਰਸੀਜੇ/ਐੱਮਐੱਸ



(Release ID: 1620272) Visitor Counter : 94