ਖੇਤੀਬਾੜੀ ਮੰਤਰਾਲਾ
7 ਰਾਜਾਂ ਦੀਆਂ 200 ਨਵੀਆਂ ਮੰਡੀਆਂ ਨੂੰ ਖੇਤੀਬਾੜੀ ਉਤਪਾਦਾਂ ਦੀ ਮਾਰਕਿਟਿੰਗ ਲਈ ਈ-ਨਾਮ (e-NAM) ਪਲੈਟਫਾਰਮ ਨਾਲ ਜੋੜਿਆ ਗਿਆ ਹੈ ਈ-ਨਾਮ (e-NAM) ਪਲੈਟਫਾਰਮ ਵਨ-ਨੇਸ਼ਨ ਵਨ-ਮਾਰਕਿਟ ਵੱਲ ਵਧ ਰਿਹਾ ਹੈ: ਸ਼੍ਰੀ ਨਰੇਂਦਰ ਸਿੰਘ ਤੋਮਰ
Posted On:
01 MAY 2020 5:28PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਤੋਮਰ ਨੇ ਦੱਸਿਆ ਕਿ ਮਈ 2020 ਤੱਕ ਤਕਰੀਬਨ ਇੱਕ ਹਜ਼ਾਰ ਮੰਡੀਆਂ ਖੇਤੀਬਾੜੀ ਉਤਪਾਦਾਂ ਦੀ ਮਾਰਕਿਟਿੰਗ ਲਈ ਈ-ਨਾਮ (e-NAM) ਪਲੈਟਫਾਰਮ ਨਾਲ ਜੋੜੀਆਂ ਜਾਣਗੀਆਂ। ਉਹ ਅੱਜ ਕ੍ਰਿਸ਼ੀ ਭਵਨ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ 7 ਰਾਜਾਂ ਈ-ਨਾਮ (e-NAM) ਪਲੈਟਫਾਰਮ ਵਿੱਚ 200 ਨਵੀਆਂ ਮੰਡੀਆਂ ਸ਼ਾਮਲ ਕੀਤੀਆਂ ਗਈਆਂ।ਮੰਤਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਕੁਰਨੂਲ ਅਤੇ ਹੁਬਲੀ ਦੀਆਂ ਮੰਡੀਆਂ ਵਿੱਚ ਮੂੰਗਫਲੀ ਅਤੇ ਮੱਕੀ ਲਾਈਵ ਖ਼ਰੀਦ ਦੇਖੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਕਿਸਾਨਾਂ ਦੇ ਲਾਭ ਲਈ ਟੈਕਨਾਲੋਜੀ ਵਰਤਣ ਦੇ ਦ੍ਰਿਸ਼ਟੀਕੋਣ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ।
ਈ-ਨਾਮ (e-NAM) ਪਲੈਟਫਾਰਮ ਨਾਲ ਅੱਜ ਜੋੜੀਆਂ ਗਈਆਂ ਮੰਡੀਆਂ ਇਸ ਪ੍ਰਕਾਰ ਹਨ: ਆਂਧਰ ਪ੍ਰਦੇਸ਼ (11 ਮੰਡੀਆਂ), ਗੁਜਰਾਤ (25 ਮੰਡੀਆਂ), ਓਡੀਸ਼ਾ (16 ਮੰਡੀਆਂ), ਰਾਜਸਥਾਨ(94 ਮੰਡੀਆਂ), ਤਮਿਲ ਨਾਡੂ (27 ਮੰਡੀਆਂ), ਉੱਤਰ ਪ੍ਰਦੇਸ਼ (25 ਮੰਡੀਆਂ) ਅਤੇ ਕਰਨਾਟਕ (02 ਮੰਡੀਆਂ)। ਇਸ ਨਾਲ ਈ-ਨਾਮ (e-NAM) ਪਲੈਟਫਾਰਮ ਤੇ ਕੁੱਲ ਮੰਡੀਆਂ ਦੀ ਗਿਣਤੀ 785 ਹੋ ਜਾਵੇਗੀ। ਦੇਸ਼ ਭਰ ਵਿੱਚ 415 ਨਵੇਂ ਬਜ਼ਾਰਾਂ ਨੂੰ ਏਕੀਕ੍ਰਿਤ ਕਰਨ ਦੇ ਮਾਰਗ ਤੇ ਇਹ ਮੀਲ ਦਾ ਪੱਥਰ ਹੈ। ਇਹ ਪਹਿਲੀ ਵਾਰ ਹੈ ਜਦੋਂ ਕਰਨਾਟਕ ਨੂੰ ਈ-ਨਾਮ (e-NAM) ਰਾਜਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਆਖਰੀ ਮੀਲ ਕਿਸਾਨ ਤੱਕ ਪਹੁੰਚ ਲਈ ਅਤੇ ਆਪਣੀ ਉਪਜ ਨੂੰ ਵੇਚਣ ਦੇ ਤਰੀਕਿਆਂ ਨੂੰ ਬਦਲਣ ਦੇ ਉਦੇਸ਼ ਨਾਲ,ਈ-ਨਾਮ (e-NAM) ਨੇ ਇਹਨਾਂ ਨਵੀਆਂ ਮੰਡੀਆਂ ਦੇ ਵੱਧ ਤੋਂ ਵੱਧ ਕਿਸਾਨਾਂ ਅਤੇ ਵਪਾਰੀਆਂ ਤੱਕ ਪਹੁੰਚ ਬਣਾ ਕੇ ਵਧੇਰੇ ਮਜਬੂਤੀ ਹਾਸਲ ਕੀਤੀ ਹੈ।16 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹਿਲਾਂ ਤੋਂ ਹੀ 585 ਮੰਡੀਆਂ ਜੋੜੀਆਂ ਗਈਆਂ ਹਨ ਅਤੇ ਕੰਮ ਕਰ ਰਹੀਆਂ ਹਨ।
ਈ-ਨਾਮ (e-NAM) ਨੂੰ ਅੱਜ ਤੋਂ ਕਰਨਾਟਕ ਰਾਜ ਖੇਤੀਬਾੜੀ ਮਾਰਕਿਟਿੰਗ ਬੋਰਡ ਦੁਆਰਾ ਪ੍ਰਮੋਟ ਈ-ਟ੍ਰੇਡਿੰਗ ਪਲੈਟਫਾਰਮ ਕਰਨਾਟਕ ਦੀ ਕੌਮੀ ਈ-ਮਾਰਕਿਟ ਸੇਵਾਵਾਂ (ReMS) ਦੇ ਏਕੀਕ੍ਰਿਤ ਮਾਰਕਿਟ ਪਲੈਟਫਾਰਮ (ਯੂਐੱਮਪੀ) ਦੇ ਨਾਲ ਜੋੜਿਆ ਗਿਆ ਹੈ। ਇਹ ਦੋਵੇਂ ਪਲੈਟਫਾਰਮ ਵਪਾਰੀਆਂ ਨੂੰ ਸਿੰਗਲ ਸਾਈਨ ਆਨ ਫਰੇਮਵਰਕ ਦਾ ਉਪਯੋਗ ਕਰਕੇ ਦੋਨਾਂ ਪਲੈਟਫਾਰਮਾਂ ਵਿੱਚ ਸੁਖਾਲ਼ਾ ਵਪਾਰ ਕਰਨ ਵਿੱਚ ਸਹੂਲਤ ਪ੍ਰਦਾਨ ਕਰੇਗਾ।
ਇਹ ਭਾਰਤ ਵਿੱਚ ਪਹਿਲੀ ਵਾਰ ਹੈ ਕਿ ਇਸ ਪੈਮਾਨੇ ਦਿਆਂ ਖੇਤੀਬਾੜੀ ਵਸਤਾਂ ਲਈ ਦੋ ਅਲੱਗ-ਅਲੱਗ ਈ-ਟਰੇਡਿੰਗ ਪਲੈਟਫਾਰਮਾਂ ਨੂੰ ਅੰਤਰ ਸੰਚਾਲਿਤ ਕੀਤਾ ਜਾਵੇਗਾ। ਇਸ ਨਾਲ ਕਰਨਾਟਕ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਏ-ਨੈਮ ਨਾਲ ਰਜਿਸਟਰਡ ਵਪਾਰੀਆਂ ਨੂੰ ਆਪਣੀ ਜਿਣਸ ਵੇਚਣ ਵਿੱਚ ਮਦਦ ਮਿਲੇਗੀ ਅਤੇ ਇਥੋਂ ਤੱਕ ਕਿ ਹੋਰਨਾਂ ਰਾਜਾਂ ਵਿੱਚ ਈ-ਨਾਮ (e-NAM) ਮੰਡੀਆਂ ਦੇ ਕਿਸਾਨ ਆਪਣੀ ਉਪਜ ਨੂੰ ਕਰਨਾਟਕ ਦੇ ਵਪਾਰੀਆਂ ਨੂੰ ਵੇਚ ਸਕਣਗੇ ਜਿਹੜੇ ReMS ਨਾਲ ਰਜਿਸਟਰਡ ਹਨ।ਇਹ ਈ-ਨਾਮ (e-NAM) ਪਲੈਟਫਾਰਮ ਅਤੇ ਕਰਨਾਟਕ ਅਤੇ ਦੂਜੇ ਰਾਜਾਂ ਦਰਮਿਆਨ ਅੰਤਰ ਸੂਬਾਈ ਵਪਾਰ ਨੂੰ ਉਤਸ਼ਾਹਿਤ ਕਰੇਗਾ।
ਈ-ਨਾਮ (e-NAM) ਨੇ 1.66 ਕਰੋੜ ਕਿਸਾਨਾਂ ਅਤੇ 1.28 ਲੱਖ ਵਪਾਰੀਆਂ ਨਾਲ ਈ ਨੈਮ ਪਲੈਟਫਾਰਮ ਤੇ ਰਜਿਸਟਰਡ ਹੋਣ ਦਾ ਲੰਮਾ ਸਫ਼ਰ ਤੈਅ ਕੀਤਾ ਹੈ।30 ਅਪ੍ਰੈਲ 2020 ਤੱਕ, ਕੁੱਲ ਵਪਾਰ ਮਾਤਰਾ 3.41ਕਰੋੜ ਮੀਟ੍ਰਿਕ ਟਨ ਅਤੇ 37 ਲੱਖ ਦੀ ਗਿਣਤੀ ਵਿੱਚ(ਬਾਂਸ ਅਤੇ ਨਾਰੀਅਲ) ਜਿਨ੍ਹਾਂ ਦੀ ਸੰਯੁਕਤ ਰੂਪ ਵਿੱਚ ਤਕਰੀਬਨ 1 ਲੱਖ ਕਰੋੜ ਹੈ,ਨੂੰ ਈ-ਨਾਮ (e-NAM) ਪਲੈਟਫਾਰਮ ਰਾਹੀਂ ਰਿਕਾਰਡ ਕੀਤਾ ਗਿਆ ਹੈ।ਖੇਤੀਬਾੜੀ ਸੈਕਟਰ ਵਿੱਚ ਇੱਕ ਅਗਾਂਹਵਧੂ ਅਤੇ ਕ੍ਰਾਂਤੀਕਾਰੀ ਧਾਰਨਾ ਹੈ, ਜਿਸ ਵਿੱਚ ਈ-ਨਾਮ (e-NAM) ਪਲੈਟਫਾਰਮ ਭਾਰਤ ਵਿੱਚ ਖੇਤੀ ਬਜ਼ਾਰ ਨੂੰ ਸੁਧਾਰਨ ਵਿੱਚ ਇਕ ਲੰਮੀ ਛਾਲ ਸਾਬਿਤ ਹੋਇਆ ਹੈ।
ਈ-ਨਾਮ (e-NAM) ਮੰਡੀ/ਰਾਜ ਦੀਆਂ ਹੱਦਾਂ ਤੋਂ ਪਰ੍ਹੇ ਸੁਵਿਧਾ ਪ੍ਰਦਾਨ ਕਰਦਾ ਹੈ। 12 ਰਾਜਾਂ ਵਿੱਚ ਅੰਤਰ-ਮੰਡੀ ਵਪਾਰ ਵਿੱਚ ਕੁੱਲ 233 ਮੰਡੀਆਂ ਨੇ ਭਾਗ ਲਿਆ, ਜਦਕਿ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਈ-ਨਾਮ (e-NAM) ਪਲੈਟਫਾਰਮ ਤੇ ਅੰਤਰ ਸੂਬਾਈ ਵਪਾਰ ਵਿੱਚ ਭਾਗ ਲਿਆ, ਜਿਸ ਨਾਲ ਕਿਸਾਨਾਂ ਨੂੰ ਦੂਰ ਸਥਿਤ ਵਪਾਰੀਆਂ ਨਾਲ ਸਿੱਧੀ ਗੱਲਬਾਤ ਕਰਨ ਦੀ ਆਗਿਆ ਮਿਲਦੀ ਹੈ।ਵਰਤਮਾਨ ਸਮੇਂ ਵਿੱਚ ਈ-ਨਾਮ (e-NAM) ਪਲੈਟਫਾਰਮ ਤੇ 1,000 ਤੋਂ ਵੱਧ ਐੱਫਪੀਓ ਔਨਬੋਰਡ ਹਨ।
ਇਸ ਤੋਂ ਇਲਾਵਾ ਮੰਤਰਾਲੇ ਨੇ ਕੋਵਿਡ 19 ਦੀ ਸਥਿਤੀ ਨਾਲ ਨਿਪਟਣ ਲਈ ਪਿਛਲੇ ਮਹੀਨੇ ਈ-ਨਾਮ (e-NAM) ਦੇ ਦੋ ਨਵੇਂ ਮੌਡੀਉਲਜ਼ ਲਾਂਚ ਕੀਤੇ ਤਾਕਿ ਕਿਸਾਨ ਮੰਡੀ ਆਏ ਬਿਨਾਂ ਆਪਣੀ ਜਿਣਸ ਵੇਚ ਸਕਣ। ਇਹ ਮੌਡਿਊਲ ਸਨ: ਐੱਫਪੀਓ ਮੌਡਿਊਲ ਐੱਫਪੀਓ ਦੇ ਕਿਸਾਨ ਮੈਬਰਾਂ ਨੂੰ ਆਪਣੇ ਸੰਗ੍ਰਹਿ ਕੇਂਦਰ ਅਤੇ ਹੋਰ ਵੇਅਰਹਾਊਸ ਮੌਡਿਊਲਾਂ ਨਾਲ ਵਪਾਰ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਕਿਸਾਨ ਆਪਣੀ ਉਪਜ ਨੂੰ ਡਬਲਿਊਡੀਆਰਏ ਦੇ ਰਜਿਸਟਰਡ ਗੋਦਾਮਾਂ ਵਿੱਚ ਵੇਚ ਸਕਦੇ ਹਨ,ਜਿਨ੍ਹਾਂ ਨੂੰ ਰਾਜਾਂ ਦੁਆਰਾ ਮੰਡੀ ਐਲਾਨਿਆ ਗਿਆ ਹੈ।ਇਸ ਤੋਂ ਇਲਾਵਾ ਮੰਤਰਾਲੇ ਨੇ ਹਾਲ ਹੀ ਵਿੱਚ "ਕਿਸਾਨ ਰੱਥ" ਮੋਬਾਈਲ ਐਪ ਲਾਂਚ ਕੀਤਾ ਜੋ ਕਿਸਾਨਾਂ ਨੂੰ ਆਪਣੀ ਜਿਣਸ ਨੂੰ ਨੇੜਲੀ ਮੰਡੀ ਅਤੇ ਗੋਦਾਮ ਤੱਕ ਲਿਜਾਣ ਲਈ ਇੱਕ ਸਹੀ ਵਾਹਨ/ਟ੍ਰੈਕਟਰ ਲੱਭਣ ਵਿੱਚ ਮਦਦ ਕਰ ਰਿਹਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਸਕੱਤਰ (ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ), ਸ਼੍ਰੀ ਸੰਜੈ ਅਗਰਵਾਲ ਅਤੇ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਜ਼ਰੀਏ ਅੱਜ ਦੇ ਸਮਾਗਮ ਵਿੱਚ ਹਿੱਸਾ ਲਿਆ।
****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1620266)
Visitor Counter : 247