ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਵਿਦੇਸ਼ ਸਥਿਤ ਭਾਰਤੀ ਮਿਸ਼ਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਪਸੰਦੀਦਾ ਮੰਜ਼ਿਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ
ਭਾਰਤੀ ਮਿਸ਼ਨਾਂ ਨੂੰ ਕਰਨੀ ਚਾਹੀਦੀ ਹੈ ਵਿਦੇਸ਼ 'ਚ ਵਪਾਰ ਅਤੇ ਨਿਰਯਾਤ ਦੇ ਮੌਕਿਆਂ ਦੀ ਪਹਿਚਾਣ
ਵਿਦੇਸ਼ ਮੰਤਰੀ ਨੇ ਕਿਹਾ - ਕੋਵਿਡ ਦੇ ਬਾਅਦ ਦੇ ਦੌਰ 'ਚ ਵਪਾਰ ਅਤੇ ਨਿਵੇਸ਼ ਦੇ ਸਹਾਰੇ ਹੀ ਸੁਧਾਰ ਦੇ ਮਾਰਗ 'ਤੇ ਭਾਰਤ ਅੱਗੇ ਵਧੇਗਾ
Posted On:
01 MAY 2020 5:42PM by PIB Chandigarh
ਵਣਜ ਅਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੂਜੇ ਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਵਲੋਂ ਆਪਣੀ ਹਾਜਰੀ ਵਾਲੇ ਦੇਸ਼ਾਂ 'ਚ ਭਾਰਤੀ ਉੱਦਮੀਆਂ ਅਤੇ ਨਿਰਯਾਤ ਲਈ ਮੌਕਿਆਂ ਦੀ ਪਹਿਚਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਅਤੇ ਭਾਰਤ ਨੂੰ ਤਰਜੀਹੀ ਮੰਜ਼ਿਲ, ਨਿਵੇਸ਼ ਲਈ ਇੱਕ ਭਰੋਸੇਯੋਗ ਮੰਜ਼ਿਲ ਬਣਾਉਣ ਦਾ ਐਲਾਨ ਕੀਤਾ ਹੈ। ਉਹ ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ ਦੇ ਨਾਲ ਬੀਤੀ ਸ਼ਾਮ ਵੀਡੀਓ ਕਾਨਫਰੰਸਿੰਗ ਜ਼ਰੀਏ ਵੱਖ-ਵੱਖ ਦੇਸ਼ਾਂ 'ਚ ਸਥਿਤ 131 ਦੂਤਾਵਾਸਾਂ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਗੋਇਲ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਉਦਯੋਗਾਂ ਦੇ ਵਿਕਾਸ ਲਈ ਨਵੇਂ ਸੁਧਾਰ ਲਿਆ ਕੇ ਇਸ ਕੋਵਿਡ-19 ਦੀ ਸਥਿਤੀ ਨੂੰ ਇੱਕ ਮੌਕੇ 'ਚ ਤਬਦੀਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤਿੰਨ ਗੁਣਾ ਰਫ਼ਤਾਰ ਦੇ ਨਾਲ ਆਰਥਿਕ ਵਿਕਾਸ ਦੇ ਟੀਚੇ 'ਤੇ ਕੰਮ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਉੱਚ ਪੱਧਰ ਤੇ ਸਲਾਹ ਮਸ਼ਵਰਾ ਹੋਇਆ ਹੈ, ਜਿਸ ਵਿੱਚ ਕੋਵਿਡ ਦੇ ਬਾਅਦ ਦੀ ਸਥਿਤੀ ਵਿੱਚ ਮਿਲਣ ਵਾਲੇ ਮੌਕਿਆਂ ਨੂੰ ਹਾਸਲ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਮਾਣਯੋਗ ਪ੍ਰਧਾਨ ਮੰਤਰੀ ਨੂੰ ਇੱਕ ਮਜ਼ਬੂਤ ਸ਼ਖਸ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਯਾਨਿ ਇੱਕ ਅਜਿਹਾ ਸ਼ਖਸ ਜੋ ਸਾਰੇ ਟੀਚੇ ਹਾਸਲ ਕਰ ਸਕਦਾ ਹੈ ਅਤੇ ਜੋ ਵਿਕਾਸਸ਼ੀਲ ਅਤੇ ਵਿਕਸਿਤ ਦੋਨੋਂ ਤਰ੍ਹਾਂ ਦੇ ਦੇਸ਼ਾਂ ਨੂੰ ਪ੍ਰੇਰਿਤ ਕਰਦਾ ਹੈ। ਭਾਰਤੀ ਉਦਯੋਗ ਤੋਂ ਲਗਭਗ 100 ਦੇਸ਼ਾਂ ਨੂੰ ਲਾਭ ਹੋਇਆ ਹੈ। ਭਾਰਤ ਨੇ ਭਾਈਚਾਰੇ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਸਾਡਾ ਦੇਸ਼ ਵਸੁਧੈਵ ਕੁਟੁੰਬਕਮ ਵਿੱਚ ਵਿਸ਼ਵਾਸ ਕਰਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਸਾਰੇ ਰਾਸ਼ਟਰ ਅਜਿਹੇ ਦੇਸ਼ਾਂ ਵੱਲ ਵੇਖ ਰਹੇ ਹਨ, ਜਿੱਥੇ ਲੋਕਤੰਤਰ ਹੈ, ਪਾਰਦਰਸ਼ੀ ਪ੍ਰਸ਼ਾਸਨ, ਕਾਨੂੰਨ ਦਾ ਪਾਲਣ, ਵਧੀਆ ਮੀਡੀਆ ਹੈ ਅਤੇ ਦੇਸ਼ ਭਰੋਸੇਯੋਗ 'ਤੇ ਮਜਬੂਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਭਾਰਤੀ ਮਿਸ਼ਨਾਂ ਨੂੰ ਆਪਣੀ ਹਾਜ਼ਰੀ ਵਾਲੇ ਦੇਸ਼ਾਂ ਵਿੱਚ ਕੰਮਕਾਜ ਦੇ ਮੌਕਿਆਂ ਦੀ ਪਹਿਚਾਣ ਕਰਕੇ ਸਹਾਇਤਾ ਕਰਨੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਨਵੈਸਟ ਇੰਡਿਆ ਅਤੇ ਨਿਵੇਸ਼ ਸੰਵਰਧਨ ਅਤੇ ਆਂਤਰਿਕ ਵਪਾਰ ਵਿਭਾਗ ਕਾਰਖਾਨਿਆਂ ਅਤੇ ਪੁਨਰ-ਨਿਰਮਾਣ ਇਕਾਈਆਂ ਦੀ ਸਥਾਪਨਾ ਲਈ ਇੱਕ ਵਿਸ਼ੇਸ਼ (ਸਿੰਗਲ ਵਿੰਡੋ) ਸਥਾਪਤ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਸ਼੍ਰੀ ਗੋਇਲ ਨੇ ਦੂਤਾਵਾਸਾਂ ਵਲੋਂ ਆਪਣੇ ਦੇਸ਼ਾਂ ਵਿੱਚ ਮੌਜੂਦ ਮੌਕੇ ਦੱਸਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਪਾਰ ਅਤੇ ਨਿਵੇਸ਼ ਨੂੰ ਪ੍ਰੋਤਸ਼ਾਹਨ ਦੇਣਾ ਦੂਤਾਵਾਸਾਂ ਅਤੇ ਮੰਤਰਾਲਿਆ ਦਾ ਸਾਂਝਾ ਫਰਜ ਹੈ। ਸਾਰੇ ਦੂਤਾਵਾਸਾਂ ਨੂੰ ਕੋਵਿਡ-19 ਦੇ ਬਾਅਦ ਬਣਨ ਵਾਲੇ ਮੌਕਿਆਂ 'ਤੇ ਵਿਚਾਰ ਕਰਦੇ ਹੋਏ ਇੱਕ ਮਤਾ ਭੇਜਣ ਲਈ ਕਿਹਾ ਗਿਆ ਹੈ। ਮਤੇ ਵਿੱਚ ਨਵੇ ਵਿਚਾਰ ਸ਼ਾਮਲ ਹੋਣੇ ਚਾਹੀਦੇ ਹਨ ਅਤੇ ਇਸ ਨੂੰ ਨਿਰਯਾਤ ਵਿੱਚ ਸੁਧਾਰ ਦੇ ਸੁਝਾਵਾਂ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੂਤਾਵਾਸਾਂ ਨੂੰ ਸਰਗਰਮ ਹੋਣ ਅਤੇ ਆਧੁਨਿਕ ਤਕਨੀਕ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰੇ ਦੂਤਾਵਾਸਾਂ ਵਲੋਂ ਜੰਗੀ ਪੱਧਰ 'ਤੇ ਕੰਮ ਕਰਨ ਦਾ ਐਲਾਨ ਕੀਤਾ। ਸਾਰੇ ਦੂਤਾਵਾਸਾਂ ਦੀ ਇੱਕੋ ਜਿਹੀ ਰੂਟੀਨ ਅਤੇ ਵਪਾਰਕ ਕੰਮਾਂ ਵਿੱਚ ਵਧੀਆ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨੈਟਵਰਕਿੰਗ ਸ਼ੁਰੂ ਕਰਨ, ਕੰਪਨੀਆਂ ਦੇ ਨਾਲ ਸੰਵਾਦ ਕਰਨ, ਵਪਾਰ ਦੇ ਸੁਰਾਗ ਅਤੇ ਨਵੀ ਸੰਧੀ ਦਿਵਾਉਣ ਅਤੇ ਨਵੀਂ ਤਕਨੀਕ ਦੀ ਪਹਿਚਾਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੰਨ੍ਹਾਂ ਨੂੰ ਭਾਰਤ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਦੇਸ਼ ਵਿੱਚ ਭਾਰਤ ਉਨ੍ਹਾਂ ਖੇਤਰਾਂ ਵਿੱਚ ਅੱਗੇ ਵੱਧ ਸਕਦਾ ਹੈ।
ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਸ ਮਹਾਮਾਰੀ ਦਾ ਸਿੱਟਾ ਹੈ ਕਿ ਪੂਰੀ ਦੁਨੀਆ ਕਿਸੇ ਇੱਕ ਦੇਸ਼ 'ਤੇ ਜ਼ਿਆਦਾ ਨਿਰਭਰਤਾ ਦੇ ਨਤੀਜੇ ਤੋਂ ਜਾਣੂ ਹੋ ਗਈ ਹੈ। ਭਾਰਤ ਨੂੰ ਇਸ ਨੂੰ ਅੱਗੇ ਵੱਧਣ ਦੇ ਮੌਕੇ ਦੇ ਰੂਪ 'ਚ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਸ ਤੋਂ ਝਟਕਾ ਲਗਿਆ ਹੈ ਅਤੇ ਵਪਾਰ 'ਤੇ ਨਿਵੇਸ਼ ਦੇ ਜ਼ਰੀਏ ਹੀ ਭਾਰਤ ਵਿਕਾਸ ਦੀ ਰਾਹ 'ਤੇ ਅੱਗੇ ਵਧੇਗਾ। ਹੁਣ ਦੂਤਾਵਾਸਾਂ 'ਤੇ ਦਫ਼ਤਰਾਂ ਤੋਂ ਬਾਹਰ ਨਿਕਲਣ, ਨੈੱਟਵਰਕਿੰਗ ਕਰਨ, ਕੰਪਨੀਆਂ ਦੇ ਨਾਲ ਸੰਵਾਦ ਕਰਨ ਅਤੇ ਭਾਰਤ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਦਾ ਫਰਜ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਦਵਾਈ ਅਤੇ ਖੇਤੀਬਾੜੀ ਖੇਤਰ ਵਿੱਚ ਅਤੇ ਅਫਰੀਕੀ ਖੇਤਰ ਵਿੱਚ ਮੌਕਿਆਂ ਦੀ ਪਹਿਚਾਣ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੂਤਾਵਾਸਾਂ ਨੂੰ ਨਹੀਂ ਸਿਰਫ ਵਿਦੇਸ਼ਾਂ ਵਿੱਚ ਸਗੋਂ ਭਾਰਤ ਵਿੱਚ ਵੀ ਸਰਗਰਮ ਹੋਣਾ ਚਾਹੀਦਾ ਹੈ, ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਵੱਖ ਵੱਖ ਮੰਤਰੀ ਮੰਡਲਾਂ ਦੇ ਨਾਲ ਤਾਲਮੇਲ ਬਿਠਾ ਕੇ ਕੰਮ ਕਰਨਾ ਚਾਹੀਦਾ ਹੈ।
ਵਣਜ ਸਕੱਤਰ ਡਾ. ਅਨੂਪ ਵਧਾਵਨ ਨੇ ਨਿਰਯਾਤ ਵਿੱਚ ਸੁਧਾਰ ਦੀਆਂ ਵਿਆਪਕ ਸੰਭਾਵਨਾਵਾਂ ਬਾਰੇ ਵਿੱਚ ਦੱਸਿਆ, ਜਿੰਨ੍ਹਾਂ ਨੂੰ ਦੂਤਾਵਾਸਾਂ ਦੀ ਸਹਾਇਤਾ ਨਾਲ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੂਤਾਵਾਸਾਂ ਨੇ ਵੱਖ ਵੱਖ ਦੇਸ਼ਾਂ ਤੋਂ ਕੱਚਾ ਮਾਲ ਖਰੀਦਣ ਵਿੱਚ ਸਾਡੀ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਯੋਗਦਾਨ ਪਾਉਣ ਵਾਲੇ 3 ਖੇਤਰਾਂ- ਆਲਮੀ ਪੱਧਰ 'ਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ, ਭਾਰਤ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਤਕਨੀਕ ਦੇ ਮੁੱਲਾਂਕਣ ਦੀ ਜ਼ਰੂਰਤ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਤੋਂ ਭਾਰਤ ਲਾਭ ਉਠਾ ਸਕਦਾ ਹੈ।
****
ਵਾਈਬੀ
(Release ID: 1620264)
Visitor Counter : 196