ਕੋਲਾ ਮੰਤਰਾਲਾ

ਕੋਲਾ ਮੰਤਰਾਲੇ ਅਧੀਨ ਇੱਕ ਨਵਰਤਨ ਪਬਲਿਕ ਉੱਦਮ, ਐੱਨਐੱਲਸੀ ਇੰਡੀਆ ਲਿਮਿਟਿਡ ਨੇ ਪਹਿਲੀ ਵਾਰ ਕੋਲਾ ਉਤਪਾਦਨ ਦੀ ਸ਼ੁਰੂਆਤ ਕੀਤੀ

Posted On: 30 APR 2020 6:05PM by PIB Chandigarh

ਕੋਲਾ ਮੰਤਰਾਲੇ ਅਧੀਨ ਇੱਕ ਨਵਰਤਨ ਪਬਲਿਕ ਉੱਦਮ, ਐੱਨਐੱਲਸੀ ਇੰਡੀਆ ਲਿਮਿਟਿਡ ਨੇ ਪਹਿਲੀ ਵਾਰ ਕੋਲੇ ਦਾ ਉਤਪਾਦਨ ਸ਼ੁਰੂ ਕੀਤਾ ਹੈ। ਓਡੀਸ਼ਾ ਰਾਜ ਵਿੱਚ ਤਾਲਾਬੀਰਾ ਦੀ ਸਲਾਨਾ 20 ਮਿਲੀਅਨ ਟਨ ਦੀ ਸਮਰੱਥਾ ਵਾਲੀਆਂ 2 ਅਤੇ 3 ਖਾਣਾਂ ਨੂੰ ਐੱਨਐੱਲਸੀਆਈਐੱਲ (NLCIL) ਨੂੰ 2016 ਵਿੱਚ ਅਲਾਟ ਕੀਤਾ ਗਿਆ ਸੀ, ਇਸ ਦੀ ਵਰਤੋਂ ਆਪਣੇ ਮੌਜੂਦਾ ਅਤੇ ਭਵਿੱਖ ਦੇ ਕੋਲੇ ਨਾਲ ਚਲਣ ਵਾਲੇ ਪਾਵਰ ਪਲਾਂਟਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ।

ਵਿਕਾਸ ਬਾਰੇ ਟਿੱਪਣੀ ਕਰਦਿਆਂ, ਸ਼੍ਰੀ ਰਾਕੇਸ਼ ਕੁਮਾਰ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਐੱਨਐੱਲਸੀ ਇੰਡੀਆ ਲਿਮਿਟਿਡ ਨੇ ਕਿਹਾ, "ਕੋਵਿਡ-19 ਲੌਕਡਾਊਨ ਸਥਿਤੀ ਦੇ ਮੁਸ਼ਕਿਲ ਸਮੇਂ ਦੇ ਦੌਰਾਨ ਇਸ ਪ੍ਰੋਜੈਕਟ 'ਤੇ ਸਫਲਤਾ ਹਾਸਲ ਕਰਦਿਆਂ, ਸਾਡੀ ਟੀਮ ਨੇ ਨਾ ਸਿਰਫ ਕੰਪਨੀ ਨੂੰ ਆਪਣੇ ਵਿਕਾਸ ਦੇ ਰਸਤੇ 'ਤੇ ਪਾਉਣ ਵਿੱਚ ਸਹਾਇਤਾ ਕੀਤੀ ਹੈ, ਬਲਕਿ ਦੇਸ਼ ਦੀ ਊਰਜਾ ਸੁਰੱਖਿਆ ਲਈ ਵੀ ਵਿਸ਼ੇਸ ਯੋਗਦਾਨ ਪਾਇਆ ਹੈ, ਖਾਸ ਕਰਕੇ ਜਦੋਂ ਕੋਲੇ ਦੀ ਦਰਾਮਦ ਤੋਂ ਪਰਹੇਜ਼ ਕਰਨਾ ਵੱਡੀ ਤਰਜੀਹ ਹੈ।"

ਇਹ ਕੋਲਾ ਬਲਾਕ ਐੱਮਡੀਓ ਮਾਡਲ ਦੁਆਰਾ ਵਿਕਸਿਤ ਕੀਤਾ ਗਿਆ ਹੈ ਜੋ ਕਿ ਐੱਨਐੱਲਸੀ ਦੀ ਟੀਮ ਦੁਆਰਾ ਨਵੀਨਤਾਪੂਰਬਕ ਵਿਕਸਿਤ ਅਤੇ ਸਫਲਤਾਪੂਰਬਕ ਲਾਗੂ ਕੀਤਾ ਗਿਆ ਹੈ ਅਤੇ ਸਾਰੇ ਉਦਯੋਗ ਵਿੱਚ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।ਇਸ ਖਾਣ ਦਾ 1.09 ਦੀ ਘੱਟ ਸਟਰਿੱਪਿੰਗ ਰੇਸ਼ੋ ਹੈ ਅਤੇ ਕੋਲਾ ਜੀ 12 ਗ੍ਰੇਡ ਦਾ ਹੈ ਜੋ ਕਿ ਕੰਪਨੀ ਨੂੰ ਆਉਣ ਵਾਲੇ ਸਮੇਂ ਵਿੱਚ ਮੁਕਾਬਲੇ ਵਾਲੀ ਪਾਵਰ ਪੈਦਾ ਕਰਨ ਦੇ ਯੋਗ ਬਣਾਵੇਗੀ। ਕੋਲੇ ਦਾ ਉਤਪਾਦਨ 26 ਅਪ੍ਰੈਲ 2020 ਨੂੰ ਸ਼ੁਰੂ ਕੀਤਾ ਗਿਆ ਸੀ।

ਹਾਲ ਹੀ ਵਿੱਚ ਊਰਜਾ ਪ੍ਰਮੁੱਖ ਐੱਨਐੱਲਸੀ ਇਡੀਆ ਲਿਮਿਟਿਡ ਨੇ ਲਿਗਨਾਈਟ ਅਧਾਰਿਤ ਪਾਵਰ ਪਲਾਂਟ (1000 ਮੈਗਾਵਾਟ- ਹਰੇਕ ਵਿੱਚ 500 ਮੈਗਾਵਾਟ ਦੀਆਂ 2 ਇਕਾਈਆਂ) ਦੀਆ ਆਪਣੀਆਂ ਦੋ ਇਕਾਈਆਂ ਵਿੱਚੋਂ ਇੱਕ ਨੂੰ ਸਫਲਤਾਪੂਰਬਕ ਚਾਲੂ ਕਰ ਦਿੱਤਾ ਹੈ ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਹੈ। ਸਾਲ 2019-2020 ਦੇ ਦੌਰਾਨ ਐੱਨਐੱਲਸੀਆਈਐੱਲ ਨੇ 1404 ਮੈਗਾਵਾਟ ਦੀ ਅਖੁੱਟ ਊਰਜਾ ਉਤਪਾਦਨ ਸਮਰੱਥਾ ਨੂੰ ਸਫਲਤਾ ਦੇ ਪ੍ਰਾਪਤ ਕੀਤਾ ਹੈ ਜਿਸ ਵਿੱਚ 1353 ਮੈਗਾਵਾਟ ਸੋਲਰ ਅਤੇ 51 ਮੈਗਾਵਾਟ ਦੀ ਪਵਨ ਊਰਜਾ ਸ਼ਾਮਲ ਹੈ।

 

   

ਤਾਲਾਬੀਰਾ ਦੀਆਂ 2 ਅਤੇ 3 ਖਾਣਾਂ ਵਿੱਚੋਂ ਐੱਨਐੱਲਸੀਆਈਐੱਲ ਦੁਆਰਾ ਖੁਦਾਈ ਕੀਤਾ ਗਿਆ ਪਹਿਲਾ ਢੇਰ।

  

****

ਆਰਜੀ/ਐੱਨਜੀ


(Release ID: 1619847) Visitor Counter : 217