ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਅਪ੍ਰੈਲ 2020 'ਚ 30 ਲੱਖ ਮੀਟ੍ਰਿਕ ਟਨ ਦੀ ਮਾਸਿਕ ਔਸਤ ਦੇ ਦੁੱਗਣੇ ਤੋਂ ਵੱਧ 60 ਲੱਖ ਟਨ ਅਨਾਜ ਢੋਇਆ
ਖਪਤਕਾਰ ਰਾਜਾਂ 'ਚ ਇਸ ਮਹੀਨੇ 58 ਲੱਖ ਮੀਟ੍ਰਿਕ ਟਨ ਅਨਾਜ ਆਇਆ, ਬਿਹਾਰ 'ਚੋਂ ਸਭ ਤੋਂ ਵੱਧ 7.7 ਲੱਖ ਮੀਟ੍ਰਿਕ ਟਨ ਤੇ ਕਰਨਾਟਕ 'ਚ 7 ਲੱਖ ਮੀਟ੍ਰਿਕ ਟਨ ਆਇਆ
ਕਣਕ ਖਰੀਦ 130 ਲੱਖ ਮੀਟ੍ਰਿਕ ਟਨ ਤੋਂ ਪਾਰ, ਪੰਜਾਬ 68 ਲੱਖ ਮੀਟ੍ਰਿਕ ਟਨ ਨਾਲ ਅੱਗੇ
Posted On:
30 APR 2020 6:45PM by PIB Chandigarh
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਅਪ੍ਰੈਲ 2020 'ਚ 60 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਅਨਾਜ ਦੀ ਢੁਆਈ ਕੀਤੀ ਹੈ। ਇਹ ਮਾਤਰਾ ਮਾਰਚ 2014 'ਚ ਇੱਕਲੇ ਮਹੀਨੇ ਵਿੱਚ ਸਭ ਤੋਂ ਵੱਧ 38 ਲੱਖ ਮੀਟ੍ਰਿਕ ਟਨ ਆਮਦ ਤੋਂ 57% ਵੱਧ ਹੈ। ਇਹ ਆਮ 30 ਲੱਖ ਮੀਟ੍ਰਿਕ ਟਨ ਦੀ ਮਾਸਿਕ ਔਸਤ ਤੋਂ ਦੋ ਗੁਣਾ ਤੋਂ ਵੀ ਵੱਧ ਹੈ। ਇਸ ਮਾਤਰਾ ਵਿੱਚ ਕਸ਼ਮੀਰ ਘਾਟੀ ਅਤੇ ਲੇਹ/ਲੱਦਾਖ ਤੋਂ ਇੱਕ ਲੱਖ ਮੀਟ੍ਰਿਕ ਟਨ ਅਤੇ ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ਜਹੇ ਉੱਤਰ ਪੂਰਬੀ ਰਾਜਾਂ ਤੋਂ 0.81 ਲੱਖ ਮੀਟ੍ਰਿਕ ਟਨ ਦੀ ਸੜਕੀ ਢੁਆਈ ਵੀ ਸ਼ਾਮਲ ਹੈ। ਲਗਭਗ 0.1 ਲੱਖ ਮੀਟ੍ਰਿਕ ਟਨ ਦਾ ਸਟਾਕ ਅੰਡੇਮਾਨ ਤੇ ਲਕਸ਼ਦੀਪ ਟਾਪੂਆਂ ਤੋਂ ਸਮੁੱਦਰੀ ਰਸਤੇ ਰਾਹੀਂ ਵੀ ਲਿਆਂਦਾ ਗਿਆ।
ਕੋਵਿਡ-19 ਕਾਰਨ ਪੈਦਾ ਹੋਈ ਪਾਬੰਦੀਆਂ ਦੇ ਦੌਰ ਵਿੱਚ ਐੱਫਸੀਆਈ ਨੇ ਅਪ੍ਰੈਲ 2020 ਦੌਰਾਨ ਵੱਖ-ਵੱਖ ਖਪਤਕਾਰ ਰਾਜਾਂ ਵਿੱਚ 58 ਲੱਖ ਮੀਟ੍ਰਿਕ ਟਨ ਅਨਾਜ ਪਹੁੰਚਾਇਆ। ਬਿਹਾਰ ਵਿੱਚ ਸਭ ਤੋਂ ਵੱਥ 7.7 ਲੱਖ ਮੀਟ੍ਰਿਕ ਟਨ ਅਤੇ ਕਰਨਾਟਕ ਵਿੱਚ 7 ਲੱਖ ਮੀਟ੍ਰਿਕ ਟਨ ਅਨਾਜ ਆਇਆ। ਕੋਵਿਡ-19 ਕਾਰਨ ਰੋਗ ਗ੍ਰਸਤ ਖੇਤਰਾਂ ਅਤੇ ਹੌਟਸਪੌਟ ਵਿੱਚ ਪੈਂਦੇ ਕੇਂਦਰਾਂ 'ਚ ਅਨਾਜ ਪਹੁੰਚਾਉਣਾ ਇੱਕ ਚੁਣੌਤੀ ਪੂਰਨ ਕਾਰਜ ਸੀ। ਹਾਲਾਂਕਿ ਐੱਫਸੀਆਈ ਰਾਜ ਸਰਕਾਰਾਂ ਦੀ ਮਦਦ ਨਾਲ ਅਜਿਹੇ ਪ੍ਰਭਾਵਿਤ ਖੇਤਰਾਂ ਵਿੱਚ ਅਨਾਜ ਦਾ ਸਟਾਕ ਪਹੁੰਚਾਉਣ ਦੇ ਪ੍ਰਬੰਧ ਕਰਨ ਤੇ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਤਹਿਤ ਵੰਡ ਲਈ ਸਪਲਾਈ ਕਰਵਾਉਣ ਵਿੱਚ ਕਾਮਯਾਬ ਰਿਹਾ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ 80 ਕਰੋੜ ਲੋਕਾਂ ਨੂੰ ਪੰਜ ਕਿਲੋ ਪ੍ਰਤੀ ਵਿਅਕਤੀ ਮੁਫਤ ਅਨਾਜ ਦੇਣ ਦੀ 120 ਲੱਖ ਮੀਟ੍ਰਿਕ ਟਨ ਅਨਾਜ 'ਚੋਂ ਐੱਫਸੀਆਈ ਗੋਦਾਮਾਂ 'ਚੋਂ 60 ਲੱਖ ਮੀਟ੍ਰਿਕ ਟਨ ਨਾਲ 50 % ਸਪਲਾਈ ਕੀਤੀ ਜਾ ਚੁੱਕੀ ਹੈ। ਕੋਵਿਡ-19 ਕਾਰਨ ਪ੍ਰਭਾਵਿਤ ਲੋਕਾਂ ਦੀ ਅੰਨ ਪੂਰਤੀ ਲਈ ਰਾਜ ਸਰਕਾਰਾਂ ਵੱਲੋਂ ਮੰਗ ਕੀਤੇ ਜਾਣ ਦੀ ਸੂਰਤ ਵਿੱਚ ਐੱਫਸੀਆਈ ਕੋਲ ਦੇਸ਼ ਭਰ ਵਿੱਚ ਲੋੜੀਂਦਾ ਅਨਾਜ ਸਟਾਕ ਵਿੱਚ ਪਿਆ ਹੈ।
ਇਸੇ ਦੌਰਾਨ ਕੇਂਦਰੀ ਪੂਲ ਦੀ ਕਣਕ ਖਰੀਦ 130 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਚੁੱਕੀ ਹੈ। ਜਿਸ ਵਿੱਚ ਪੰਜਾਬ 68 ਲੱਖ ਮੀਟ੍ਰਿਕ ਟਨ ਨਾਲ ਅੱਗੇ ਹੈ, ਜਦੋਂਕਿ ਹਰਿਆਣਾ (30 ਲੱਖ ਮੀਟ੍ਰਿਕ ਟਨ) ਨਾਲ ਦੂਜੇ ਤੇ ਮੱਧ ਪ੍ਰਦੇਸ਼ 25 ਲੱਖ ਮੀਟ੍ਰਿਕ ਟਨ ਨਾਲ ਤੀਜੇ ਨੰਬਰ 'ਤੇ ਹੈ। ਐੱਨਐੱਫਐੱਸਏ ਅਤੇ ਪੀਐੱਮਜੀਕੇਵਾਈ ਜਿਹੀਆਂ ਸਕੀਮਾਂ ਤਹਿਤ ਜੇਕਰ 122 ਲੱਖ ਮੀਟ੍ਰਿਕ ਟਨ ਜਾਰੀ ਵੀ ਕਰ ਦਿੱਤਾ ਜਾਂਦਾ ਹੈ ਤਾਂ ਵੀ ਅਨਾਜ ਦੀ ਲਗਾਤਾਰ ਖਰੀਦ ਦੇ ਨਾਲ ਕੇਂਦਰੀ ਪੂਲ ਦਾ ਸਟਾਕ ਤਾਂ ਵੀ ਸਥਿਰ ਰਹੇਗਾ।
****
ਏਪੀਐੱਸ/ਪੀਕੇ/ਐੱਮਐੱਸ
(Release ID: 1619846)
Visitor Counter : 158