ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਭਰ ਵਿੱਚ ਸੀਐੱਸਆਈਆਰ ਲੈਬਾਰਟਰੀਆਂ ਆਪਣੇ ਸਬੰਧਿਤ ਖੇਤਰਾਂ ਅਤੇ ਇਸ ਤੋਂ ਵੀ ਅੱਗੇ ਖੁਰਾਕ, ਸੈਨੀਟਾਈਜ਼ਰਸ, ਮਾਸਕ ਆਦਿ ਪ੍ਰਦਾਨ ਕਰਕੇ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ

ਸੀਐੱਸਆਈਆਰ-ਸੀਐੱਫਟੀਆਰਆਈ, ਮੈਸੂਰ, ਸੀਐੱਸਆਈਆਰ-ਆਈਐੱਚਬੀਟੀ ਪਾਲਮਪੁਰ, ਸੀਐੱਸਆਈਆਰ-ਆਈਐੱਮਐੱਮਟੀ, ਭੁਵਨੇਸ਼ਵਰ, ਸੀਐੱਸਆਈਆਰ-ਸੀਆਈਐੱਮਐੱਫਆਰ, ਧਨਬਾਦ ਅਤੇ ਸੀਐੱਸਆਈਆਰ-ਆਈਆਈਪੀ ਦੇਹਰਾਦੂਨ ਜਿਹੀਆਂ ਸੀਐੱਸਆਈਆਰ ਲੈਬਾਰਟਰੀਆਂ ਨੇ ਕੋਵਿਡ-19 ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ, ਮਰੀਜ਼ਾਂ, ਸਿਹਤ ਵਰਕਰਾਂ, ਪੁਲਿਸ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਤਿਆਰ ਭੋਜਨ ਮੁਹੱਈਆ ਕਰਵਾਇਆ

ਆਪਣੇ ਖੋਜ ਤੇ ਵਿਕਾਸ ਅਤੇ ਵਿਗਿਆਨ ਤੇ ਟੈਕਨੋਲੋਜੀ ਗਿਆਨ ਕਾਰਨ ਜਾਣੀ ਜਾਂਦੀ ਸੀਐੱਸਆਈਆਰ ਦਾ ਐਮਰਜੈਂਸੀ ਦਖਲਅੰਦਾਜ਼ੀ ਦਾ ਇੱਕ ਸ਼ਾਨਦਾਰ ਰਿਕਾਰਡ

Posted On: 30 APR 2020 3:18PM by PIB Chandigarh

ਸਰੀਰਕ ਦੂਰੀ ਲੋਕਾਂ ਵਿੱਚ ਸਾਰਸ-ਕੋਵ-2 ਵਾਇਰਸ ਤੋਂ ਬਚਾਅ ਦਾ ਇੱਕ ਪ੍ਰਮੁੱਖ ਮੰਤਰ ਹੈ, ਉੱਥੇ ਲੌਕਡਾਊਨ ਦੇਸ਼ ਵਿੱਚ ਮਹਾਮਾਰੀ ਦੀ ਗਤੀ ਨੂੰ ਧੀਮੀ ਕਰਨ ਦੇ ਇੱਕ ਪ੍ਰੈਕਟੀਕਲ ਹੱਲ ਵਜੋਂ ਸਾਹਮਣੇ ਆਇਆ ਹੈ ਜਿਵੇਂ ਕਿ ਜ਼ਰੂਰੀ ਹੁੰਦਾ ਹੈ, ਇਸ ਨੇ ਇਹ ਵੀ ਸਿੱਧ ਕੀਤਾ ਹੈ ਕਿ ਸਮਾਜ ਦੇ ਨਾਜ਼ੁਕ ਵਰਗਾਂ, ਜਿਵੇਂ ਕਿ ਪ੍ਰਵਾਸੀਆਂ ਅਤੇ ਸਮਾਜਿਕ-ਆਰਥਿਕ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ

 

ਆਪਣੀ ਖੋਜ ਅਤੇ ਵਿਕਾਸ ਅਤੇ ਐੱਸਐਂਡਟੀ ਗਿਆਨ ਆਧਾਰ ਤੋਂ ਇਲਾਵਾ ਸੀਐੱਸਆਈਆਰ ਦਾ ਬੀਤੇ ਸਮੇਂ ਵਿੱਚ ਦੇਸ਼ ਵਿੱਚ ਆਈਆਂ ਪ੍ਰਮੁੱਖ ਕੁਦਰਤੀ ਆਪਦਾ ਵੇਲੇ ਐਮਰਜੈਂਸੀ ਦਖਲਅੰਦਾਜ਼ੀ ਪ੍ਰਦਾਨ ਕਰਨ ਦਾ ਇਕ ਵਧੀਆ ਰਿਕਾਰਡ ਰਿਹਾ ਹੈ ਭਾਵੇਂ ਉੱਤਰਕਾਸ਼ੀ ਅਤੇ ਚੇਨਈ ਵਿੱਚ ਭਾਰੀ ਹਡ਼ ਆਏ ਹੋਣ ਜਾਂ ਤੂਫਾਨ ਫਾਨੀ ਆਇਆ ਹੋਵੇ, ਸੀਐੱਸਆਈਆਰ ਲੈਬਾਰਟਰੀਆਂ ਨੇ ਆਪਣੀ ਪੂਰੀ ਮੁਹਾਰਤ ਅਤੇ ਸੋਮਿਆਂ ਨਾਲ ਲੋਕਾਂ ਨੂੰ ਪਾਣੀ ਸਾਫ ਕਰਨ ਦੀ ਤਕਨੀਕ, ਹੈਂਡ ਪੰਪਾਂ, ਤੂਫਾਨ ਤੋਂ ਬਚਣ ਦੇ ਟਿਕਾਣਿਆਂ, ਢਾਂਚੇ ਸਬੰਧੀ ਪੁਨਰਵਾਸ ਅਤੇ ਤਿਆਰ ਪੌਸ਼ਟਿਕ ਖਾਣੇ ਦੇ ਰੂਪ ਵਿੱਚ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ

 

ਡੀਜੀ-ਸੀਐੱਸਆਈਆਰ ਡਾ.ਸ਼ੇਖਰ ਮਾਂਡੇ ਦਾ ਕਹਿਣਾ ਹੈ, "ਭਾਵੇਂ ਕਿ ਸੀਐੱਸਆਈਆਰ ਨੇ ਵਾਇਰਲ ਜੀਨੋਮ ਨੂੰ ਅਨੁਕ੍ਰਮ ਵਿੱਚ ਲਿਆ ਕੇ ਇਕੱਠੇ ਕਰਨ ਦੀ ਯੋਜਨਾ ਬਣਾਈ, ਦਵਾਈਆਂ ਅਤੇ ਡਾਇਗਨੌਸਟਿਕ ਕਿੱਟਾਂ ਤਿਆਰ ਕੀਤੀਆਂ ਅਤੇ ਕੋਵਿਡ-19 ਦੇ ਮੁਕਾਬਲੇ ਲਈ ਟੀਕੇ ਦੀ ਸੰਭਾਵਨਾ ਦਾ ਜਾਇਜ਼ਾ ਲਿਆ, ਕਿਉਂਕਿ ਸੀਐੱਸਆਈਆਰ ਨੇ ਖੁਰਾਕ ਨਾਲ ਸਬੰਧਿਤ ਖੋਜ ਅਤੇ ਟੈਕਨੋਲੋਜੀਆਂ ਲਈ ਪ੍ਰਮੁੱਖ ਦਖਲਅੰਦਾਜ਼ੀ ਵਿਕਸਿਤ ਕੀਤੀ, ਅਸੀਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖੁਰਾਕ ਦੀ ਮਦਦ ਪ੍ਰਦਾਨ ਕੀਤੀ ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਦੇਸ਼ ਭਰ ਵਿੱਚ ਮੌਜੂਦ ਸੀਐੱਸਆਈਆਰ ਲੈਬਾਰਟਰੀਆਂ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਖੇਤਰਾਂ ਅਤੇ ਦੂਰ ਦੇ ਖੇਤਰਾਂ ਵਿੱਚ ਖੁਰਾਕ, ਸੈਨੇਟਾਈਜ਼ਰ, ਮਾਸਕ ਆਦਿ ਪ੍ਰਦਾਨ ਕਰ ਰਹੀਆਂ ਹਨ"

 

ਦੇਸ਼ ਦੇ ਸਭ ਤੋਂ ਪ੍ਰਮੁੱਖ ਖੁਰਾਕ ਟੈਕਨੋਲੋਜੀ ਖੋਜ ਸੰਸਥਾਨ, ਮੈਸੁਰੂ-ਸਥਿਤ ਸੀਐੱਸਆਈਆਰ ਸੈਂਟਰਲ ਫੂਡ ਟੈਕਨੋਲੋਜੀਕਲ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-ਸੀਐੱਫਟੀਆਰਆਈ) ਨੇ ਬੀਤੇ ਸਾਲਾਂ ਵਿੱਚ ਬਹੁਤ ਸਾਰੀਆਂ ਖੁਰਾਕ ਅਤੇ ਖੁਰਾਕ ਪ੍ਰੋਸੈੱਸਿੰਗ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਹੀ ਲਾਭ ਨਹੀਂ ਹੋਇਆ ਸਗੋਂ ਇਸ ਨਾਲ ਪੌਸ਼ਟਿਕ ਖੁਰਾਕ ਵੀ ਤਿਆਰ ਹੋਈ ਹੈ ਇਸ ਵਾਰੀ ਸੀਐੱਸਆਈਆਰ-ਸੀਐੱਫਟੀਆਰਆਈ ਨੇ 10 ਟਨ ਹਾਈ-ਪ੍ਰੋਟੀਨ ਬਿਸਕੁਟ, 1 ਟਨ ਸਪਿਰੁਲੀਨਾ ਚਿੱਕੀ, 10 ਟਨ ਇਲਾਇਚੀ ਦੀ ਖੁਸ਼ਬੂ ਵਾਲਾ ਪਾਣੀ ਅਤੇ 5 ਟਨ ਨਿਊਟਰੀ ਫਰੂਟ ਬਾਰਜ਼, 56,000 ਪ੍ਰਵਾਸੀ ਮਜ਼ਦੂਰਾਂ, ਮਰੀਜ਼ਾਂ, ਡਾਕਟਰਾਂ ਅਤੇ ਪੁਲਿਸ ਨੂੰ ਦੋ ਮੈਟਰੋਪੋਲਿਸ ਸ਼ਹਿਰਾਂ ਵਿੱਚ ਪ੍ਰਦਾਨ ਕੀਤੀਆਂ ਹਨ ਸੀਐੱਸਆਈਆਰ-ਸੀਐੱਫਟੀਆਰਆਈ ਦੁਆਰਾ ਸਪਲਾਈ ਕੀਤੀਆਂ ਗਈਆਂ ਖੁਰਾਕੀ ਵਸਤਾਂ ਦੀ ਸ਼ੈਲਫ ਵਿੱਚ ਰੱਖਣ ਉੱਤੇ ਲੰਬੀ ਮਿਆਦ ਹੁੰਦੀ ਹੈ ਅਤੇ ਇਸ ਤਰ੍ਹਾਂ ਇਹ ਲੰਬੇ ਸਮੇਂ ਤੱਕ ਟਿਕੀਆਂ ਰਹਿੰਦੀਆਂ ਹਨ ਇਨ੍ਹਾਂ ਨਾਲ ਮਾਈਕ੍ਰੋ-ਪੌਸ਼ਕ ਤੱਤ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ ਅਤੇ ਸਾਰਸ ਕੋਵ-2 ਵਾਇਰਸ ਨਾਲ ਲੜਨ ਦੀ ਤਾਕਤ ਆਉਂਦੀ ਹੈ

 

ਉਦਾਹਰਣ ਵਜੋਂ ਫਰੂਟ ਬਾਰਸ ਵਿੱਚ ਵਿਟਾਮਿਨ ਸੀ ਅਤੇ ਜ਼ਿੰਕ ਦੀ ਵਧੇਰੇ ਮਾਤਰਾ ਪਾਈ ਹੁੰਦੀ ਹੈ ਤਾਕਿ ਬਿਮਾਰੀ ਨਾਲ ਲੜਨ ਦੀ ਤਾਕਤ ਵਧੇ ਸਪਿਰੁਲੀਨਾ ਚਿੱਕੀ, ਜੋ ਕਿ ਇਕ ਸਨੈਕ ਹੈ, ਤੋਂ ਮਾਈਕ੍ਰੋ ਪੋਸ਼ਕ ਤੱਤ ਮਿਲਦੇ ਹਨਹੈ ਅਤੇ ਸਪਿਰੁਲੀਨਾ ਅਤੇ ਮਾਈਕ੍ਰੋ ਪੋਸ਼ਕ ਤੱਤ,  ਜਿਵੇਂ ਕਿ ਵਿਟਾਮਿਨ ਏ, ਬੀਟਾ ਕੈਰੋਟੀਨ ਅਤੇ ਆਸਾਨੀ ਨਾਲ ਮਿਲਣ ਵਾਲੇ ਅਤੇ ਹਜ਼ਮ ਹੋਣ ਵਾਲੇ ਅਲਗਲ ਪ੍ਰੋਟੀਨਜ਼ ਹੁੰਦੇ ਹਨ, ਇਲਾਇਚੀ ਦਾ ਚੂਰਾ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਕਿ ਇਸ ਨੂੰ ਸਿਹਤਮੰਦ ਬਦਲ ਬਣਾਇਆ ਜਾ ਸਕੇ ਅਤੇ ਵਪਾਰਕ ਤੌਰ ਤੇ ਇਸ ਦੀ ਵਰਤੋਂ ਹੋ ਸਕੇ

 

ਅਸਲ ਵਿੱਚ ਸੀਐੱਸਆਈਆਰ-ਸੀਐੱਫਟੀਆਰਆਈ ਨੇ 500 ਕਿਲੋ ਹਾਈ-ਪ੍ਰੋਟੀਨ ਬਿਸਕੁਟ ਅਤੇ 500 ਕਿਲੋ ਹਾਈ-ਪ੍ਰੋਟੀਨ ਰਸ ਏਮਜ਼ ਨਵੀਂ ਦਿੱਲੀ ਨੂੰ ਪ੍ਰਦਾਨ ਕੀਤੇ ਹਨ ਤਾਕਿ ਕੋਵਿਡ-19 ਮਰੀਜ਼ਾਂ ਦੀ ਸਿਹਤ ਲਈ ਲਾਹੇਵੰਦ ਰਹਿ ਸਕਣ ਇਹ ਸਮਾਨ ਏਮਜ਼ ਦੀ ਵਿਸ਼ੇਸ਼ ਬੇਨਤੀ ਉੱਤੇ ਪ੍ਰਦਾਨ ਕੀਤਾ ਗਿਆ ਹੈ ਇਨ੍ਹਾਂ ਬਿਸਕੁਟਾਂ ਵਿੱਚ ਪ੍ਰੋਟੀਨ ਆਮ ਬਿਸਕੁਟਾਂ ਨਾਲੋਂ 60-80 % ਜ਼ਿਆਦਾ ਹੁੰਦੀ ਹੈ

 

"ਪੌਸ਼ਟਿਕ ਉਤਪਾਦਾਂ ਦੀ ਚੋਣ ਇਸ ਹਿਸਾਬ ਨਾਲ ਕੀਤੀ ਜਾਂਦੀ ਹੈ ਕਿ ਉਹ ਜਾਂ ਤਾਂ ਪ੍ਰੋਟੀਨ ਜਾਂ ਖਣਿਜ ਅਤੇ ਵਿਟਾਮਿਨਾਂ ਨਾਲ ਜੋੜੇ ਜਾ ਸਕਣ ਅਤੇ ਜਿਸ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧ ਸਕੇ ਕਿਉਂਕਿ ਲੌਕਡਾਊਨ ਅਤੇ ਆਈਸੋਲੇਸ਼ਨ ਕਾਰਨ ਜੋ ਗੰਭੀਰ ਚਿੰਤਾ ਅਤੇ ਅਨਿਸ਼ਚਿਤਤਾ ਪੈਦਾ ਹੁੰਦੀ ਹੈ, ਉਨ੍ਹ੍ਵਾਂ ਦੋਹਾਂ ਨੂੰ ਕਾਬੂ ਕੀਤਾ ਜਾ ਸਕੇ" ਇਹ ਸ਼ਬਦ ਸੀਐੱਸਆਈਆਰ-ਸੀਐੱਫਟੀਆਰਆਈ ਦੇ ਡਾਇਰੈਕਟਰ ਕੇ ਐੱਸਐੱਮਐੱਸ ਰਾਘਵਰਾਓ ਨੇ ਕਹੇ

 

   

 

ਸੀਐੱਸਆਈਆਰ-ਸੀਐੱਫਟੀਆਰਆਈ ਦੁਆਰਾ ਸਪਲਾਈ ਕੀਤੇ ਜਾਂਦੇ ਬਿਸਕੁਟ ਅਤੇ ਚਿੱਕੀਆਂ (chikkies ) ਬੱਚੇ ਸਵਾਦ ਨਾਲ ਖਾਂਦੇ ਹਨ

 

ਪ੍ਰਿੰਸੀਪਲ ਇਨਕਮਟੈਕਸ ਕਮਿਸ਼ਨਰ ਸ਼੍ਰੀ ਜ਼ਾਕਿਰ ਥੋਮਸ, ਜਿਨ੍ਹਾਂ ਨੇ ਬੰਗਲੁਰੂ ਸ਼ਹਿਰ ਵਿੱਚ ਇਨਕਮ ਟੈਕਸ ਵਿਭਾਗ ਦੁਆਰਾ ਰਾਹਤ ਕੰਮ ਦੀ ਜ਼ਿੰਮੇਵਾਰੀ ਸੰਭਾਲੀ,  ਦਾ ਕਹਿਣਾ ਹੈ, "ਇਸ ਕੰਮ ਵਿੱਚ ਸੀਐੱਸਆਈਆਰ-ਸੀਐੱਫਟੀਆਰਆਈ ਸ਼ਾਨਦਾਰ ਭਾਈਵਾਲ ਹਨ ਨੌਕਰਸ਼ਾਹੀ ਦੀ ਕਿਸੇ ਦਖਲਅੰਦਾਜ਼ੀ ਤੋਂ ਬਿਨਾਂ ਅਸੀਂ ਪ੍ਰੋਟੀਨ ਨਾਲ ਭਰਪੂਰ ਬਿਸਕੁਟ ਅਤੇ ਸਪਿਰੁਲੀਨਾ ਚਿੱਕੀਆਂ ਪ੍ਰਵਾਸੀ ਮਜ਼ਦੂਰਾਂ ਵਿੱਚ ਵੰਡਣ  ਦਾ ਕੰਮ ਤੁਰੰਤ ਸ਼ੁਰੂ ਕਰ ਦੇਂਦੇ ਹਨ ਇਨ੍ਹਾਂ  ਵਸਤਾਂ ਦਾ ਆਨੰਦ ਮਾਣਦੇ ਹੋਏ ਬੱਚਿਆਂ ਨੂੰ ਵੇਖ ਕੇ ਮਨ ਖੁਸ਼ ਹੁੰਦਾ ਹੈ ਮੇਰਾ ਵਿਚਾਰ ਹੈ ਕਿ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇਹ ਇਕ ਸ਼ਾਨਦਾਰ ਉਦਾਹਰਣ ਹੈ"

 

ਇਸ ਦੌਰਾਨ ਉੱਤਰੀ ਇਲਾਕੇ ਵਿੱਚ ਇੱਕ ਪੰਚਾਇਤੀ ਨੁਮਾਇੰਦੇ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਦੇ ਕਈ ਪਰਿਵਾਰ,  ਜੋ ਕਿ ਲੌਕਡਾਊਨ ਕਾਰਨ ਇਥੇ ਫਸੇ ਹੋਏ ਸਨ, ਨੂੰ ਅਨਾਜ ਪ੍ਰਾਪਤ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਸੀ ਪਾਲਮਪੁਰ ਸਥਿਤ ਸੀਐੱਸਆਈਆਰ-ਇੰਸਟੀਟਿਊਟ ਆਵ੍ ਹਿਮਾਲੀਅਨ ਬਾਇਓ ਸੋਰਸ ਟੈਕਨੋਲੋਜੀ (ਸੀਐੱਸਆਈਆਰ-ਆਈਐੱਚਬੀਟੀ), ਇੱਕ ਹੋਰ ਇੰਸਟੀਟਿਊਟ ਜੋ ਕਿ ਆਪਣੀਆਂ ਖੁਰਾਕ ਪ੍ਰੋਸੈੱਸਿੰਗ ਟੈਕਨੋਲੋਜੀਆਂ ਲਈ ਜਾਣਿਆ ਜਾਂਦਾ ਹੈ, ਨੇ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਅਤੇ 5000 ਬਕਸੇ,  ਜਿਨ੍ਹਾਂ ਵਿੱਚ 60 ਟਨ ਦਾਲ ਚਾਵਲ, ਆਲੂ ਮਿਕਸ, 2.16 ਟਨ ਤਿਆਰ ਸਥਾਨਕ ਭੋਜਨ, 1500 ਸਪਿਰੁਲੀਨਾ ਮੂੰਗਫਲੀ ਦੀਆਂ ਬਾਰਸ, 1000 ਮਲਟੀਗ੍ਰੇਨ ਐਨਰਜੀ ਬਾਰਜ਼ ਅਤੇ 1500 ਮਲਟੀਗ੍ਰੇਨ ਪ੍ਰੋਟੀਨ ਪਾਊਡਰ ਸਿਰਫ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਸਪਲਾਈ ਨਹੀਂ ਕੀਤਾ ਸਗੋਂ ਫਰੰਟ ਲਾਈਨ ਵਰਕਰਾਂ, ਜਿਨ੍ਹਾਂ ਵਿੱਚ ਡਾਕਟਰ, ਪੈਰਾਮੈਡੀਕਲ ਸਟਾਫ, ਸਿਹਤ ਵਰਕਰ ਅਤੇ ਪੁਲਿਸ ਵਾਲੇ ਵੀ ਸ਼ਾਮਲ ਸਨ, ਲਈ ਵੀ ਸਪਲਾਈ ਕੀਤਾ ਇਹ ਭੋਜਨ ਰਸਾਇਣਾਂ ਅਤੇ ਪ੍ਰਿਜ਼ਰਵੇਟਿਵਜ਼ ਤੋਂ ਮੁਕਤ ਸੀ ਅਤੇ ਇਸ ਦਾ ਚੰਗਾ ਪ੍ਰਭਾਵ ਪੈਂਦਾ ਸੀ ਅਤੇ ਇਸ ਨੂੰ 12 ਮਹੀਨਿਆਂ ਤੱਕ ਵਰਤਿਆ ਜਾ ਸਕਦਾ ਹੈ

 

ਸੀਐੱਸਆਈਆਰ-ਆਈਆਈਪੀ, ਦੇਹਰਾਦੂਨ ਪਿਛਲੇ ਇੱਕ ਮਹੀਨੇ ਤੋਂ ਰੋਜ਼ਾਨਾ 300 ਵਿਅਕਤੀਆਂ ਨੂੰ ਭੋਜਨ ਸਪਲਾਈ ਕਰ ਰਿਹਾ ਹੈ

 

ਸੀਐੱਸਆਈਆਰ ਇੰਸਟੀਟਿਊਟ ਆਵ੍ ਮਿਨਰਲਸ ਐਂਡ ਮੈਟੀਰੀਅਲਸ ਟੈਕਨੋਲੋਜੀ (ਸੀਐੱਸਆਈਆਰ-ਆਈਐੱਮਐੱਮਟੀ), ਭੁਵਨੇਸ਼ਵਰ ਨੇ 300 ਕਿਲੋ ਤਿਆਰ ਭੋਜਨ (ਖਿਚੜੀ) ,  ਹੈਂਡ ਸੈਨੇਟਾਈਜ਼ਰ ਅਤੇ ਸਾਬਣ ਭੁਵਨੇਸ਼ਵਰ ਦੇ ਪੁਲਿਸ ਕਮਿਸ਼ਨਰ ਨੂੰ ਪ੍ਰਦਾਨ ਕੀਤਾ ਸੀਐੱਸਆਈਆਰ ਇੰਸਟੀਟਿਊਟ ਆਵ੍ ਮਾਈਨਿੰਗ ਐਂਡ ਫਿਊਲ ਰਿਸਰਚ (ਸੀਐੱਸਆਈਆਰ-ਸੀਆਈਐੱਮਐੱਫਆਰ) ਦੇ ਸਟਾਫ, ਜੋ ਕਿ ਕਰਨਾਟਕ ਦੇ ਡੋਨੀਮਲਾਈ ਆਇਰਨ ਓਰ ਮਾਈਨ ਵਿਖੇ ਤੈਨਾਤ ਹੈ, ਨੇ ਆਪਣੇ ਦੁਆਰਾ ਖੁਰਾਕ ਦੇ ਪੈਕੇਟ, ਜਿਸ ਵਿੱਚ ਜ਼ਰੂਰੀ ਸਮਾਨ ਸ਼ਾਮਲ ਸੀ, ਲੋੜਵੰਦਾਂ ਨੂੰ ਵੰਡੇ

Image 

 

ਖੁਰਾਕ ਦੇ ਬਕਸੇ ਜੋ ਕਿ ਸੀਐੱਸਆਈਆਰ-ਆਈਐੱਚਬੀਟੀ ਦੁਆਰਾ ਪ੍ਰਵਾਸੀ ਮਜ਼ਦੂਰਾਂ ਵਿੱਚ ਵੰਡਣ ਲਈ ਤਿਆਰ ਕੀਤੇ ਗਏ ਅਤੇ ਸੀਐੱਸਆਈਆਰ-ਆਈਐੱਚਬੀਟੀ ਦੁਆਰਾ ਭੁਵਨੇਸ਼ਵਰ ਵਿਖੇ ਸੀਐੱਸਆਈਆਰ-ਆਈਐੱਮਐੱਮਟੀ ਦੁਆਰਾ ਵੰਡੀ ਜਾ ਰਹੀ ਖੁਰਾਕ

 

 

ਇਸ ਤੋਂ ਇਲਾਵਾ ਖੁਰਾਕ ਸਹਾਇਤਾ ਪ੍ਰਦਾਨ ਕਰਨ ਲਈ ਸੀਐੱਸਆਈਆਰ ਦੁਆਰਾ ਗ੍ਰਾਮੀਣ ਸਮਾਜਿਕ ਅਦਾਰੇ ਕਾਇਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਇਹ ਅਦਾਰੇ ਉਦਯੋਗਾਂ ਤੋਂ ਹਿਮਾਇਤ ਲੈ ਕੇ ਗ੍ਰਾਮੀਣ ਉੱਦਮੀਆਂ ਦੁਆਰਾ ਤਿਆਰ ਕੀਤੇ ਜਾਣਗੇ ਇਹ ਉਨ੍ਹਾਂ ਲੋਕਾਂ ਨੂੰ ਮੌਕੇ ਪ੍ਰਦਾਨ ਕਰਨਗੇ ਜੋ ਕਿ ਮਹਾਮਾਰੀ ਫੈਲਣ ਤੋਂ ਬਾਅਦ ਤੇਜ਼ੀ ਨਾਲ ਗ੍ਰਾਮੀਣ ਅਤੇ ਨੀਮ ਸ਼ਹਿਰੀ ਖੇਤਰਾਂ ਵੱਲ ਜਾ ਰਹੇ ਹਨ ਇਸ ਕੰਮ ਵਿੱਚ ਕੀਟਾਣੂਨਾਸ਼ਕਾਂ ਦਾ ਸੰਸਲੇਸ਼ਣ ਅਤੇ ਨਿਰਮਾਣ, ਸੈਨੀਟਾਈਜ਼ਰਸ, ਸਾਬਣ, ਦਸਤਾਨੇ, ਖੁਰਾਕੀ ਵਸਤਾਂ, ਪਾਣੀ ਦੀ ਸਫਾਈ ਦੀਆਂ ਕਿੱਟਾਂ ਆਦਿ ਦੀ ਟ੍ਰੇਨਿੰਗ ਪ੍ਰਦਾਨ ਕਰਨਾ ਸ਼ਾਮਲ ਹੈ ਇਹ ਕੰਮ ਸਮਾਜਿਕ ਅਤੇ ਸਵੈ-ਇੱਛੁਕ ਸੰਗਠਨਾਂ ਦੁਆਰਾ ਕੀਤਾ ਜਾਵੇਗਾ

 

#CSIRFightsCovid19

 

****

 

ਕੇਜੀਐੱਸ/(ਸੀਐੱਸਆਈਆਰ)



(Release ID: 1619617) Visitor Counter : 143