ਪ੍ਰਿਥਵੀ ਵਿਗਿਆਨ ਮੰਤਰਾਲਾ
ਸਰਬ ਭਾਰਤੀ ਮੌਸਮ ਦਾ ਸਾਰਾਂਸ਼ ਅਤੇ ਭਵਿੱਖਬਾਣੀ
Posted On:
29 APR 2020 5:45PM by PIB Chandigarh
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਨੇ ਅਗਲੇ ਪੰਜ ਦਿਨਾਂ ਵਿੱਚ ਸਮੁੱਚੇ ਭਾਰਤ ਲਈ ਸਾਰਾਂਸ਼ ਅਤੇ ਭਵਿੱਖਬਾਣੀ ਇਸ ਤਰ੍ਹਾਂ ਕੀਤੀ ਹੈ:
- ਅਗਲੇ 48 ਘੰਟਿਆਂ ਵਿੱਚ ਦੱਖਣ ਅੰਡੇਮਾਨ ਸਾਗਰ ਅਤੇ ਨਾਲ ਲਗਦੇ ਖੇਤਰਾਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਇਹ ਬਾਅਦ ਦੇ 48 ਘੰਟਿਆਂ ਦੌਰਾਨ ਵਧੇਰੇ ਨਿਸਚਿਤ ਅਤੇ ਸੰਘਣਾ ਹੋਣ ਦੀ ਸੰਭਾਵਨਾ ਹੈ ਅਤੇ ਬਾਅਦ ਵਿੱਚ ਇਸ ਦੇ ਅੱਗੇ ਵਧਣ ਦੀ ਵੀ ਸੰਭਾਵਨਾ ਹੈ। ਇਸ ਦੇ 1 ਤੋਂ 3 ਮਈ ਤੱਕ ਉੱਤਰ-ਉੱਤਰ ਪੱਛਮ ਵੱਲ ਵਧਣ ਦੀ ਵਧੇਰੇ ਸੰਭਾਵਨਾ ਹੈ ਅਤੇ ਬਾਅਦ ਵਿੱਚ ਉੱਤਰ-ਉੱਤਰ ਪੂਰਬ ਵੱਲ ਮਿਆਂਮਾਰ ਅਤੇ ਬੰਗਲਾਦੇਸ਼ ਦੇ ਤੱਟੀ ਖੇਤਰਾਂ ਵੱਲ ਜਾਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਅਧੀਨ ਦੱਖਣੀ ਅੰਡੇਮਾਨ ਸਾਗਰ,ਨਿਕੋਬਾਰ ਟਾਪੂ ਅਤੇ ਬੰਗਾਲ ਦੀ ਖਾੜੀ ਨਾਲ ਲਗਦੇ ਇਲਾਕਿਆਂ ਵਿੱਚ 1 ਮਈ ਨੂੰ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗ ਸਕਦੀਆਂ ਹਨ ਜਿਹੜੀਆਂ ਕਿ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ, 2 ਮਈ ਨੂੰ ਇਨ੍ਹਾਂ ਖੇਤਰਾਂ ਵਿੱਚ ਹਵਾ ਦੀ ਰਫ਼ਤਾਰ 45-55ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ ਜਿਹੜੀ ਬਾਅਦ ਵਿੱਚ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵੀ ਫੜ ਸਕਦੀਆਂ ਹਨ ਅਤੇ 3 ਮਈ ਨੂੰ ਬੰਗਾਲ ਦੀ ਖਾੜੀ ਦੇ ਦੱਖਣ ਪੂਰਬ ਵਿੱਚ ਦੱਖਣੀ ਅੰਡੇਮਾਨ ਸਾਗਰ ਨਾਲ ਲੱਗਦੇ ਇਲਾਕਿਆਂ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਨਾਲ ਹਵਾਵਾਂ ਚੱਲ ਸਕਦੀਆਂ ਹਨ ਜਿਨ੍ਹਾਂ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟੇ ਤੱਕ ਵੀ ਪਹੁੰਚ ਸਕਦੀ ਹੈ। 2ਮਈ ਨੂੰ ਨਿਕੋਬਾਰ ਟਾਪੂਆਂ ਵਿੱਚ ਕੁੱਝ ਸਥਾਨਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ ਅਤੇ 1 ਅਤੇ 3 ਮਈ ਨੂੰ ਇਨ੍ਹਾਂ ਹੀ ਖੇਤਰਾਂ ਵਿੱਚ ਕਈ ਵੱਖ ਵੱਖ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ।
- ਪ੍ਰਾਇਦੀਪੀ ਭਾਰਤ ਵਿੱਚ ਵਧੇਰੇ ਦਬਾਅ/ਹਵਾ ਦੀ ਗ਼ੈਰ ਨਿਰੰਤਰਤਾ ਦੇ ਪ੍ਰਭਾਵ ਹੇਠ ਅਗਲੇ 2 ਦਿਨ ਦੌਰਾਨ ਮਹਾਰਾਸ਼ਟਰ, ਗੋਆ ਅਤੇ ਉੱਤਰ ਅੰਦਰੂਨੀ ਕਰਨਾਟਕ ਵਿਚ ਮੁੱਖ ਰੂਪ ਵਿੱਚ 29 ਅਪ੍ਰੈਲ ਤੋਂ 1 ਮਈ ਤੱਕ ਮੀਂਹ ਅਤੇ ਗਰਜ਼ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਹਨੇਰੀ,ਗਰਜ ਚਮਕ ਅਤੇ ਧੂੜ ਭਰੀਆਂ ਹਵਾਵਾਂ(30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ) ਵਗਣ ਦੀ ਸੰਭਾਵਨਾ ਹੈ।
- ਪੱਛਮੀ ਤਬਦੀਲੀਆਂ ਦੇ ਨੇੜੇ ਆਉਣ ਕਾਰਨ ਪੱਛਮੀ ਹਿਮਾਲਿਆਈ ਖੇਤਰ, ਪੰਜਾਬ ਤੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਕੱਲ ਨੂੰ ਵੱਖ ਥਾਵਾਂ ‘ਤੇ ਮੀਂਹ/ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ ਜਿਹੜੀ ਕਿ 30 ਅਪ੍ਰੈਲ -1 ਮਈ ਦੌਰਾਨ ਸਿਖ਼ਰ ਤੇ ਰਹਿ ਸਕਦੀ ਹੈ।
(ਵਿਸਤ੍ਰਿਤ ਜਾਣਕਾਰੀ ਲਈ, ਕਿਰਪਾ ਕਰਕੇ ਲਿੰਕ ਦੇਖੋ).
******
ਕੇਜੀਐੱਸ/(ਆਈਐੱਮਡੀ)
(Release ID: 1619460)
Visitor Counter : 134