ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਦੇ ਵਿਗਿਆਨੀਆਂ ਨੇ ਵਿਕਸਿਤ ਕੀਤਾ ਕੁਦਰਤੀ ਉਤਪਾਦ ਅਧਾਰਿਤ ਅਲਜ਼ਾਈਮਰ (Alzheimer) ਇਨਹਿਬੀਟਰ

Posted On: 29 APR 2020 12:40PM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਇੱਕ ਖ਼ੁਦਮੁਖ਼ਤਿਆਰ ਸੰਸਥਾਨ ਜਵਾਹਰ ਲਾਲ ਨਹਿਰੂ ਸੈਂਟਰ ਫ਼ਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ) ਦੇ ਵਿਗਿਆਨੀਆਂ ਨੇ ਬਰਬਰਿਨ ਦੀ ਢਾਂਚੇ ਬੇਰ-ਡੀ (Ber-D) ਵਿੱਚ ਬਦਲ ਦਿੱਤਾ ਹੈ, ਤਾਕਿ ਇਸਦਾ ਉਪਯੋਗ ਅਲਜ਼ਾਈਮਰ ਇਨਹਿਬੀਟਰ ਦੇ ਰੂਪ ਵਿੱਚ ਕੀਤਾ ਜਾ ਸਕੇ ਬਰਬਰਿਨ ਦਰਅਸਲ ਕਰਕੁਮਿਨ ਵਰਗਾ ਹੀ ਇੱਕ ਕੁਦਰਤੀ ਅਤੇ ਸਸਤਾ ਉਤਪਾਦ ਹੈ, ਜੋ ਵਪਾਰਕ ਤੌਰ ਤੇ ਉਪਲਬਧ ਹੈ ਇਸ ਰਿਸਰਚ ਕੰਮ ਨੂੰ ਵਿਗਿਆਨਕ ਜਰਨਲ ਈ-ਸਾਇੰਸ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ

ਅਲਜ਼ਾਈਮਰ ਰੋਗ ਹੀ ਸਭ ਤੋਂ ਵੱਧ ਪ੍ਰਚਲਿਤ ਨਿਊਰੋਡੀਜਨਰੇਟਿਵ ਡਿਸਆਰਡਰ ਹੈ ਅਤੇ ਸਾਰੇ ਦਿਮਾਗੀ ਕਮਜ਼ੋਰੀ (ਡਿਮੈਂਸ਼ੀਆ) ਦੇ 70 % ਤੋਂ ਵੀ ਵੱਧ ਮਾਮਲਿਆਂ ਦੇ ਲਈ ਇਹੀ ਜ਼ਿੰਮੇਵਾਰ ਹੁੰਦਾ ਹੈ ਬਹੁ-ਪੱਖੀ ਜ਼ਹਿਰੀਲੇਪਣ ਦੀ ਵਜ੍ਹਾ ਨਾਲ ਇਸ ਰੋਗ ਦਾ ਸੁਭਾਅ ਮਲਟੀਫੇਸੇਟਡ ਹੋਣ ਦੇ ਕਾਰਨ ਖੋਜ ਕਰਨ ਵਾਲਿਆਂ ਦੇ ਲਈ ਇਸਦੀ ਕੋਈ ਬੇਹੱਦ ਕਾਰਗਰ ਦਵਾਈ ਵਿਕਸਿਤ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ

ਜੇਐੱਨਸੀਏਐੱਸਆਰ ਦੇ ਇੱਕ ਸਵਰਨ ਜੈਯੰਤੀ ਸਾਥੀ ਪ੍ਰੋ. ਟੀ ਗੋਵਿੰਦਰਾਜੂ ਨੇ ਅਲਜ਼ਾਈਮਰ ਰੋਗ ਲਈ ਕੁਦਰਤੀ ਉਤਪਾਦ ਅਧਾਰਿਤ ਮੈਡੀਕਲ ਸਮੱਗਰੀ ਦੀ ਖੋਜ ਕਰਨ ਲਈ ਆਪਣੀ ਟੀਮ ਦੀ ਅਗਵਾਈ ਕੀਤੀ ਅਤੇ ਭਾਰਤ ਅਤੇ ਚੀਨ ਵਿੱਚ ਪਾਏ ਜਾਣ ਵਾਲੇ ਆਈਸੋਕੁਇਨੋਲਿਨ ਕੁਦਰਤੀ ਉਤਪਾਦ ਬਰਬੇਰੀਨ ਦੀ ਚੋਣ ਕੀਤੀ ਅਤੇ ਇਸ ਦੀ ਵਰਤੋਂ ਰਵਾਇਤੀ ਮੈਡੀਕਲ ਅਤੇ ਹੋਰ ਉਪਯੋਗਾਂ ਵਿੱਚ ਕੀਤੀ ਹਾਲਾਂਕਿ, ਬਰਬੇਰੀਨ ਅਸਾਨੀ ਨਾਲ ਨਹੀਂ ਘੁਲਦਾ ਹੈ ਅਤੇ ਸੈੱਲਾਂ ਲਈ ਜ਼ਹਿਰੀਲਾ ਹੈ ਇਸੇ ਕਾਰਨ ਕਰਕੇ ਉਨ੍ਹਾਂ ਨੇ ਬਰਬੇਰੀਨ ਨੂੰ ਬੇਰ-ਡੀ ਵਿੱਚ ਸੋਧਿਆ ਜਾਂ ਬਦਲ ਦਿੱਤਾ, ਜੋ ਇੱਕ ਘੁਲਣਸ਼ੀਲ (ਜਲਮਈ) ਐਂਟੀਆਕਸੀਡੈਂਟ ਹੈ ਉਨ੍ਹਾਂ ਨੇ ਅਲਜ਼ਾਈਮਰ ਰੋਗ ਦੀ ਬਹੁ-ਪੱਖੀ ਐਮੀਲਾਇਡ ਜ਼ਹਿਰੀਲੇਪਣ ਦਾ ਇੱਕ ਮਲਟੀਫੰਕਸ਼ਨਲ ਇਨਹਿਬੀਟਰ ਪਾਇਆ

ਪ੍ਰੋਟੀਨ ਸੰਯੋਜਕ ਅਤੇ ਐਮੀਲਾਇਡ ਜ਼ਹਿਰੀਲੇਪਣ ਹੀ ਮੁੱਖ ਰੂਪ ਨਾਲ ਨਿਊਰੋਨਲ ਸੈੱਲਾਂ ਵਿੱਚ ਪਾਈ ਜਾਣ ਵਾਲੀ ਬਹੁ-ਪੱਖੀ ਜ਼ਹਿਰੀਲੇਪਣ ਦੇ ਲਈ ਜਿੰਮੇਦਾਰ ਹੁੰਦੇ ਹਨ ਜੇਐੱਨਸੀਏਐੱਸਆਰ ਦੀ ਟੀਮ ਨੇ ਜੀਵਤ ਸੈਲਾਂ ਵਿੱਚ ਬਹੁ-ਪੱਖੀ ਨੂੰ ਦੂਰ ਕਰਨ ਦੇ ਲਈ ਹੀ ਇਸ ਮਲਟੀਫੰਕਸ਼ਨਲ ਇਨਹਿਬੀਟਰ ਨੂੰ ਵਿਕਸਿਤ ਕੀਤਾ ਹੈ

ਬੇਰ-ਡੀ ਦੀਆਂ ਢਾਂਚਾਗਤ ਖ਼ਾਸੀਅਤਾਂ ਅਜਿਹੀਆਂ ਹਨ ਕਿ ਉਹ ਪ੍ਰਤੀਕਿਰਿਆਸ਼ੀਲ ਆਕਸੀਜਨ ਪ੍ਰਜਾਤੀਆਂ (ਆਰਓਐੱਸ) ਦੀ ਪੀੜ੍ਹੀ ਨੂੰ ਰੋਕਦੀਆਂ ਹਨ ਅਤੇ ਜੈਵਿਕ ਅਣੂਆਂ (ਬਾਇਓਮੈਕਰੋਮੋਲਿਕੂਲਸ) ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਂਦੀਆਂ ਹਨ ਬੇਰ-ਡੀ ਧਾਤ-ਨਿਰਭਰ ਅਤੇ ਧਾਤ ਤੋਂ ਆਜ਼ਾਦ ਐਮੀਲੋਇਡ ਬੀਟਾ (Aβ) ਦੇ ਸਮੂਹਾਂ ਨੂੰ ਰੋਕਦਾ ਹੈ (ਜੋ ਅਲਜ਼ਾਈਮਰ ਰੋਗ ਨਾਲ ਪੀੜਤ ਲੋਕਾਂ ਦੇ ਦਿਮਾਗ ਵਿੱਚ ਪਾਈ ਜਾਂਦੀ ਐਮੀਲਾਇਡ ਪਲੇਕ ਦੇ ਮੁੱਖ ਹਿੱਸੇ ਵਜੋਂ ਅਲਜ਼ਾਈਮਰ ਰੋਗ ਵਿੱਚ ਮੁੱਖ ਤੌਰ ਤੇ ਸ਼ਾਮਿਲ ਐਮਿਨੋ ਐਸਿਡ ਦੇ ਪੇਪਟਾਇਡ ਹੁੰਦੇ ਹਨ)

ਇਸ ਟੀਮ ਨੇ ਅਲਜ਼ਾਈਮਰ ਰੋਗ ਦੀ ਬਹੁ-ਪੱਖੀ ਜ਼ਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਉਣ ਲਈ ਬੇਰ-ਡੀ ਦਾ ਵਿਕਾਸ ਕੀਤਾ ਬਰਬੇਰੀਨ ਵਿੱਚ 4 ਫੇਨੋਲਿਕ ਹਾਈਡ੍ਰੋਕਸਲ ਸਮੂਹ ਹੁੰਦੇ ਹਨ ਜੋ ਮਿਥਿਲੇਟੇਡ ਹੁੰਦੇ ਹਨ, ਇਸ ਲਈ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੇ ਪਾਣੀ ਨਾਲ ਘੁਲਣਸ਼ੀਲ ਪੌਲੀਫੇਨੋਲਿਕ ਡੈਰੀਵੇਟਿਵ ਬੇਰ-ਡੀ ਪ੍ਰਾਪਤ ਕਰਨ ਲਈ ਕੁਦਰਤੀ ਉਤਪਾਦ ਬਰਬੇਰੀਨ ਦਾ ਡੀਮਿਥੀਲੇਸ਼ਨ ਕੀਤਾ ਗਿਆ ਸੀ ਡੀਮਿਥੀਲੇਸ਼ਨ ਏਜੰਟ ਬੀਬੀਆਰ 3 (ਬੋਰਾਨ ਟ੍ਰਾਈਬਰੋਮਾਈਡ) ਨਾਲ ਬਰਬੇਰੀਨ ਦੇ ਡੀਮਿਥੀਲੇਸ਼ਨ ਕਰਨ ਨਾਲ ਬੇਰ-ਡੀ ਪ੍ਰਾਪਤ ਹੋਇਆ ਵਿਸਤ੍ਰਿਤ ਅਧਿਐਨ ਦਰਸਾਉਂਦੇ ਹਨ ਕਿ ਬੇਰ -ਡੀ ਨੇ ਅਲਜ਼ਾਈਮਰ ਰੋਗ ਦੇ ਜ਼ਹਿਰੀਲੇਪਨ ਨੂੰ ਕਾਬੂ ਕੀਤਾ

 

ਐਂਟੀ ਆਕਸੀਡੈਂਟ ਬੇਰ-ਡੀ ਨੇ ਕੁਸ਼ਲਤਾਪੂਰਵਕ ਪ੍ਰਤੀਕਿਰਿਆਸ਼ੀਲ ਨਾਈਟ੍ਰੋਜਨ ਪ੍ਰਜਾਤੀਆਂ (ਆਰਐੱਨਐੱਸ) ਅਤੇ ਪ੍ਰਤੀਕਿਰਿਆਸ਼ੀਲ ਆਕਸੀਜਨ ਪ੍ਰਜਾਤੀਆਂ (ਆਰਓਐੱਸ) ਦੋਵਾਂ ਨੂੰ ਹੀ ਸ਼ਾਂਤ ਕਰਦਾ ਹੈ ਅਤੇ ਡੀਐੱਨਏ ਦੇ ਨੁਕਸਾਨ ਅਤੇ ਪ੍ਰੋਟੀਨ ਦੇ ਆਕਸੀਕਰਨ ਨੂੰ ਰੋਕਦਾ ਹੈ ਬੇਰ-ਡੀ ਜ਼ਹਿਰੀਲੇ ਫਾਈਬਰਿਲਰ ਸਮੂਹਾਂ ਦੇ ਗਠਨ ਨੂੰ ਰੋਕਦਾ ਹੈ ਅਤੇ ਮਾਈਟੋਕੌਂਡਰੀਆ ਨੂੰ ਡਿਸਫੰਕਸ਼ਨ ਤੋਂ ਬਚਾਉਂਦਾ ਹੈ, ਜੋ ਕਿ ਨਿਊਰੋਨਲ ਸੈਲਾਂ ਦੇ ਨਸ਼ਟ ਹੋਣ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਵਿਗਿਆਨੀਆਂ ਨੇ ਬਰਬੇਰਿਨ ਨੂੰ ਸੰਯੋਜਕ ਰੂਪ ਵਿੱਚ ਬੇਰ-ਡੀ, ਜੋ ਇੱਕ ਬਹੁਤ ਕਿਰਿਆਸ਼ੀਲ ਐਂਟੀਆਕਸੀਡੈਂਟ ਹੋਣ ਦੇ ਨਾਲ-ਨਾਲ ਸੰਯੋਜਨ ਨੂੰ ਵਿਉਂਤਦਾ ਵੀ ਹੈ, ਵਿੱਚ ਬਦਲਣ ਦਾ ਜੋ ਡਿਜ਼ਾਇਨ ਰਣਨੀਤੀ ਬਣਾਈ ਹੈ, ਉਹ ਸਿੰਥੈਟਿਕ ਪ੍ਰਵੇਸ਼ ਅਤੇ ਜੀਵਤ ਸੈਲਾਂ ਦੋਵਾਂ ਵਿੱਚ ਹੀ ਜ਼ਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕਰਦੀ ਹੈ

ਇਹ ਬਹੁਤ ਕਿਰਿਆਸ਼ੀਲ ਵਿਸ਼ੇਸ਼ਤਾਵਾਂ ਬੇਰ-ਡੀ ਨੂੰ ਅਲਜ਼ਾਈਮਰ ਰੋਗ ਦੇ ਬਹੁ-ਪੱਖੀ ਜ਼ਹਿਰੀਲੇਪਣ ਦੇ ਇਲਾਜ ਦੇ ਲਈ ਪ੍ਰਭਾਵਸ਼ਾਲੀ ਮੈਡੀਕਲ ਸਮੱਗਰੀ ਵਿਕਸਿਤ ਕਰਨ ਦੇ ਨਜ਼ਰੀਏ ਤੋਂ ਅਤਿਅੰਤ ਉਪਯੋਗੀ ਬਣਾਉਂਦੀਆਂ ਹਨ

 

Description: page1image21513648

ਫ਼ੋਟੋ ਸਰੋਤ: ਈ-ਸਾਇੰਸ, 2020

Description: page1image21643472

[ਪਬਲੀਕੇਸ਼ਨ ਲਿੰਕ: https://www.cell.com/iscience/fulltext/S2589-0042(20)30189-9.

https://www.cell.com/iscience/fulltext/S2589-0042(20)30189-9#secsectitle0135

ਪ੍ਰਕਾਸ਼ਨ ਵੇਰਵਾ:

K. Rajasekhar, S. Samanta, V. Bagoband, N. A. Murugan and T. Govindaraju, Antioxidant berberine-derivative inhibits multifaceted amyloid toxicity, iSceince (Cell Press), 2020, 23, 100105. Natural product derived inhibitor of multifaceted amyloid toxicity in Alzheimer’s disease.

https://www.cell.com/iscience/fulltext/S2589-0042(20)30189-9 / ਕੇ. ਰਾਜਸ਼ੇਖਰ, ਸ. ਸਮੰਤਾ, ਵੀ. ਬਾਗੋਬੰਦ, ਐੱਨਏ ਮੁਰੂਗਨ ਅਤੇ ਟੀ. ਗੋਵਿੰਦਾਰਾਜੂ, ਐਂਟੀਆਕਸੀਡੈਂਟ ਬਰਬੇਰੀਨ-ਡੈਰੀਵੇਟਿਵ ਇਨਹੀਬੀਟ ਮਲਟੀਫੇਸਟਡ ਐਮੀਲਾਇਡ ਟੋਕਸੀਸਿਟੀ, ਆਈ-ਸਾਇੰਸ (ਸੈੱਲ ਪ੍ਰੈੱਸ), 2020, 23, 100105

ਵਧੇਰੇ ਜਾਣਕਾਰੀ ਲਈ ਪ੍ਰੋ. ਟੀ ਗੋਵਿੰਦਾਰਾਜੂ ਨਾਲ ਸੰਪਰਕ ਕਰੋ, tgraju@jncasr.ac.in , ਫ਼ੋਨ ਨੰਬਰ: ਦਫ਼ਤਰ - 080-2208 2969; ਮੋਬਾਈਲ: 94490 32969]

****

ਕੇਜੀਐੱਸ / (ਡੀਐੱਸਟੀ)



(Release ID: 1619415) Visitor Counter : 181