ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਗਲੋਬਲ ਸਪਲਾਈ ਚੇਨ ਵਿੱਚ ਅਹਿਮ ਤਬਦੀਲੀਆਂ ਹੋਣ ਜਾ ਰਹੀਆਂ ਹਨ ਅਤੇ ਭਾਰਤ ਨੂੰ ਵਿਸ਼ਵ ਵਪਾਰ ਵਿੱਚ ਮਹੱਤਵਪੂਰਨ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

Posted On: 29 APR 2020 6:12PM by PIB Chandigarh

ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵੀਡਿਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਪੀਸੀ) ਨਾਲ ਚਰਚਾ ਕੀਤੀ। ਉਨ੍ਹਾਂ ਨੇ ਨਿਰਯਾਤਕਾਂ ਨੂੰ ਵਿਸ਼ੇਸ਼ ਖੇਤਰਾਂ ਵਿੱਚ ਆਪਣੀ ਤਾਕਤ, ਸੰਭਾਵਨਾਵਾਂ ਅਤੇ ਪ੍ਰਤੀਯੋਗੀ ਲਾਭਾਂ ਦੀ ਪਛਾਣ ਕਰਨ ਅਤੇ ਵਿਸ਼ਵ ਬਜ਼ਾਰਾਂ ਵਿੱਚ ਉਨ੍ਹਾਂ ਦਾ ਉਪਯੋਗ ਕਰਨ ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਵਿਸ਼ਵਵਿਆਪੀ ਸਪਲਾਈ ਚੇਨ ਵਿੱਚ ਅਹਿਮ ਤਬਦੀਲੀ ਹੋਣ ਜਾ ਰਹੀ ਹੈ ਅਤੇ ਭਾਰਤੀ ਉਦਯੋਗਪਤੀਆਂ ਅਤੇ ਨਿਰਯਾਤਕਾਂ ਨੂੰ ਵਿਸ਼ਪ ਵਪਾਰ ਵਿੱਚ ਮਹੱਤਵਪੂਰਨ ਹਿੱਸਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਯਤਨਾਂ ਵਿੱਚ ਇੱਕ ਸਰਗਰਮ ਸਮਰਥਕ ਅਤੇ ਸਹਿਯੋਗੀ ਹੋਵੇਗੀ ਅਤੇ ਵਿਦੇਸ਼ ਵਿੱਚ ਭਾਰਤੀ ਮਿਸ਼ਨ ਇਸ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਮੰਤਰੀ ਨੇ ਕਿਹਾ ਕਿ ਰਿਆਇਤਾਂ ਦਿੱਤੀਆਂ ਜਾ  ਸਕਦੀਆਂ ਹਨ, ਪਰ ਉਨ੍ਹਾਂ ਨੂੰ ਉਚਿਤ, ਵਾਜਬ ਅਤੇ ਵਿਸ਼ਵ ਵਪਾਰ ਸੰਗਠਨ ਦੀ ਪਾਲਣਾ ਕਰਨੀ ਹੋਵੇਗੀ।

ਸ਼੍ਰੀ ਗੋਇਲ ਨੇ ਕਿਹਾ ਕਿ ਮੰਤਰਾਲਾ ਉਨ੍ਹਾਂ ਵਿਸ਼ੇਸ਼ ਖੇਤਰਾਂ ਦੀ ਪਛਾਣ ਕਰਨ ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਨੂੰ ਨਿਰਯਾਤ ਦੇ ਉਦੇਸ਼ ਨਾਲ ਤੁਰੰਤ ਭਵਿੱਖ ਵਿੱਚ ਅੱਗੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਇਸ ਸੀਜ਼ਨ ਵਿੱਚ ਰਬੀ ਦੀ ਫਸਲ ਹੋਣ ਜਾ ਰਹੀ ਹੈ ਅਤੇ ਸਾਡੀਆਂ ਭੰਡਾਰਨ ਸੁਵਿਧਾਵਾਂ ਓਵਰਫਲੋ ਹੋ ਰਹੀਆਂ ਹਨ। ਇਸੀ ਸਮੇਂ ਅਜਿਹੀਆਂ ਖ਼ਬਰਾਂ ਹਨ ਕਿ ਕਈ ਦੇਸ਼ਾਂ ਵਿੱਚ ਖਾਧ ਪਦਾਰਥਾਂ ਦੀ ਘਾਟ ਹੈ। ਕਈ ਸਥਾਨਾਂ ਤੇ ਕੋਵਿਡ-19 ਸੰਕਟ ਕਾਰਨ ਸਪਲਾਈ ਚੇਨ ਵਿੱਚ ਰੁਕਾਵਟ ਕਾਰਨ ਢੁਕਵੀਂ ਗੁਣਵੱਤਾ, ਸੁਆਦ ਅਤੇ ਮਾਤਰਾ ਅਨੁਸਾਰ ਭੋਜਨ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਖੇਤੀ ਅਤੇ ਪ੍ਰੋਸੈਸਿੰਗ ਖਾਧ ਪਦਾਰਥਾਂ ਦੇ ਨਿਰਯਾਤ ਲਈ ਇੱਕ ਚੰਗਾ ਮੌਕਾ ਪ੍ਰਤੀਤ ਹੁੰਦਾ ਹੈ। ਮੰਤਰੀ ਨੇ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਨੂੰ ਆਪਣੇ ਮੈਂਬਰਾਂ ਨਾਲ ਵਿਚਾਰ ਚਰਚਾ ਸੈਸ਼ਨ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਕਿ ਉਹ ਇਸੀ ਤਰ੍ਹਾਂ ਕਾਰਵਾਈ ਯੋਗ ਵੰਡੇ ਵਿਚਾਰਾਂ ਨਾਲ ਸਾਹਮਣੇ ਆਉਣ।

 

ਈਪੀਸੀ ਪਦ ਅਧਿਕਾਰੀਆਂ ਨੇ ਕੋਵਿਡ ਮਹਾਮਾਰੀ ਅਤੇ ਲੌਕਡਾਊਨ ਦੌਰਾਨ ਸਮਰਥਨ ਪ੍ਰਦਾਨ ਕਰਨ ਅਤੇ ਸਮਾਂਬੱਧ ਸਮਾਧਾਨ ਨਾਲ ਅੱਗੇ ਆਉਣ ਲਈ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਕਈ ਸੁਝਾਅ ਦਿੱਤੇ ਤਾਂ ਜੋ ਉਨ੍ਹਾਂ ਦੇ ਕੰਮਕਾਜ ਨੂੰ ਹੋਰ ਸੁਵਿਧਾਜਨਕ ਬਣਾਇਆ ਜਾ ਸਕੇ।  ਮੀਟਿੰਗ ਵਿੱਚ ਐੱਫਆਈਈਓ, ਏਈਪੀਸੀ, ਐੱਸਆਰਟੀਈਪੀਸੀ, ਸੀਐੱਲਈ, ਐੱਸਈਪੀਸੀ, ਕੈਮਐਕਸਿਲ, ਜੀਜੇਈਪੀਸੀ, ਸੀਈਪੀਸੀ, ਸ਼ੀਫੈਕਸਿਲ, ਸੀਈਪੀਸੀਆਈ, ਪੀਈਪੀਸੀਆਈ, ਫਾਰਮਾਐਕਸਿਲ, ਈਸੀਐੱਸਈਪੀਸੀ, ਈਈਪੀਸੀ, ਟੀਈਪੀਸੀ, ਕੇਪਐਕਸਿਲ, ਕੈਮਐਕਸਿਲ (FIEO, AEPC, SRTEPC, CLE, SEPC, Chemexcil, GJEPC, CEPC, Shefexil, CEPCI, PEPCI, Pharmexcil, ECSEPC, EEPC, TEPC, Capexil, Chemexcil) ਸ਼ਾਮਲ ਹੋਏ।

 

****

 

ਵਾਈਬੀ



(Release ID: 1619376) Visitor Counter : 164