ਖਾਣ ਮੰਤਰਾਲਾ

ਫਰਵਰੀ 2020 ਦੇ ਦੌਰਾਨ ਖਣਿਜ ਉਤਪਾਦਨ (ਆਰਜ਼ੀ)

Posted On: 29 APR 2020 2:50PM by PIB Chandigarh

ਖਨਨ ਅਤੇ ਉਤਖਨਨ (Mining and Quarrying) ਸੈਕਟਰ ਦੇ ਖਣਿਜ ਉਤਪਾਦਨ ਦਾ ਸੂਚਕ ਅੰਕ ਫਰਵਰੀ, 2020 (ਬੇਸ: 2011-12 = 100) ਨੂੰ 123.7 ʼਤੇ ਸੀ ਜੋ ਫਰਵਰੀ, 2019 ਮਹੀਨੇ ਦੇ ਪੱਧਰ ਦੇ ਮੁਕਾਬਲੇ 10.0% ਵੱਧ ਸੀ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਫਰਵਰੀ, 2019-20 ਦਾ ਸੰਚਿਤ ਵਿਕਾਸ (+) 1.9 ਪ੍ਰਤੀਸ਼ਤ ਰਿਹਾ ਇੰਡੀਅਨ ਬਿਊਰੋ ਆਵ੍ ਮਾਈਨਸ ਦੀ ਮਾਈਨਿੰਗ ਐਂਡ ਮਿਨਰਲ ਸਟੈਟਿਸਟਿਕਸ ਡਿਵੀਜ਼ਨ, ਖਣਿਜ ਖੇਤਰ ਦੇ ਅੰਕੜਿਆਂ ਲਈ ਨੋਡਲ ਏਜੰਸੀ ਵਜੋਂ ਕੰਮ ਕਰਦੀ ਹੈ ਅਤੇ ਇਹ ਸੂਚਨਾ ਜਾਰੀ ਕਰਦੀ ਹੈ।

ਫਰਵਰੀ, 2020 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਸੀ: ਕੋਲਾ 780 ਲੱਖ ਟਨ, ਲਿਗਨਾਈਟ 47 ਲੱਖ ਟਨ, ਕੁਦਰਤੀ ਗੈਸ (ਉਪਯੋਗ ਕੀਤੀ) 2257 ਮਿਲੀਅਨ ਕਿਊਬਿਕਮੀਟਰ, ਪੈਟਰੋਲੀਅਮ (ਕਰੂਡ) 24 ਲੱਖ ਟਨ, ਬੌਕਸਾਈਟ 2190 ਹਜ਼ਾਰ ਟਨ, ਕ੍ਰੋਮਾਈਟ 395 ਹਜ਼ਾਰ ਟਨ, ਕੌਪਰ ਕੌਨਸੈਨਟ੍ਰੇਟ 5 ਹਜ਼ਾਰ ਟਨ, ਸੋਨਾ 162 ਕਿਲੋਗ੍ਰਾਮ, ਕੱਚਾ ਲੋਹਾ 239 ਲੱਖ ਟਨ, ਲੈੱਡ ਕੌਨਸੈਨਟ੍ਰੇਟ 32 ਹਜ਼ਾਰ ਟਨ, ਮੈਂਗਨੀਜ਼ ਕੱਚੀ ਧਾਤ 276 ਹਜ਼ਾਰ ਟਨ, ਜ਼ਿੰਕ 142 ਹਜ਼ਾਰ ਟਨ, ਐਪਾਟਾਈਟ ਅਤੇ ਫਾਸਫੋਰਾਈਟ 136 ਹਜ਼ਾਰ ਟਨ, ਚੂਨਾ ਪੱਥਰ 327 ਲੱਖ ਟਨ, ਮੈਗਨੇਸਾਈਟ 11 ਹਜ਼ਾਰ ਟਨ ਅਤੇ ਹੀਰਾ 2720 ਕੈਰਟ ।

ਫਰਵਰੀ, 2019 ਦੇ ਮੁਕਾਬਲੇ ਫਰਵਰੀ, 2020 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਵਿਚ ਸ਼ਾਮਲ ਹਨ: 'ਜ਼ਿੰਕ ਕੌਂਕ.' (33.2%), 'ਕੱਚਾ ਲੋਹਾ' (31.3%), 'ਕ੍ਰੋਮਾਈਟ' (18.2%), 'ਲੈੱਡ ਕੌਨਸੈਨਟ੍ਰੇਟ' (14.2%), 'ਕੋਲਾ' (11.7%), 'ਚੂਨਾ ਪੱਥਰ' (4.5%), 'ਮੈਂਗਨੀਜ਼ ਧਾਤੂ' (3.3%), 'ਲਿਗਨਾਈਟ' (2.6%) ਅਤੇ 'ਬੌਕਸਾਈਟ' (1.3%) ਨਕਾਰਾਤਮਕ ਵਾਧਾ ਦਰਸਾਉਣ ਵਾਲੇ ਹੋਰ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਇਸ ਪ੍ਰਕਾਰ ਹੈ: 'ਕੌਪਰ ਕੌਨਸੈਨਟ੍ਰੇਟ [( -)60.7%],' ਸੋਨਾ '[(-) 29.6%],' ਕੁਦਰਤੀ ਗੈਸ (ਉਪਯੋਗ ਕੀਤੀ) '[(-) 9.6%], 'ਪੈਟਰੋਲੀਅਮ (ਕਰੂਡ)' [(-) 6.4%] ਅਤੇ 'ਫਾਸਫੋਰਾਈਟ' [(-) 1.8%]

 

***

 

ਆਰਜੇ / ਐੱਨਜੀ



(Release ID: 1619364) Visitor Counter : 139