ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਦੇਸ਼ ਭਰ ਵਿੱਚ ਸੈਲਫ ਹੈਲਪ ਗਰੁੱਪਾਂ ਦੁਆਰਾ ਇੱਕ ਕਰੋੜ ਤੋਂ ਵੱਧ ਫੇਸ ਮਾਸਕ ਤਿਆਰ ਕੀਤੇ ਗਏ

Posted On: 29 APR 2020 1:46PM by PIB Chandigarh

ਦੇਸ਼ ਭਰ ਵਿੱਚ ਕਈ ਸੈਲਫ ਹੈਲਪ ਗਰੁੱਪਾਂ ਦੁਆਰਾ ਇੱਕ ਕਰੋੜ ਤੋਂ ਵੱਧ ਫੇਸ ਮਾਸਕ ਬਣਾਏ ਗਏ ਹਨ। ਇਸ ਤੋਂ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਡੀਏਵਾਈ-ਐੱਨਯੂਐੱਲਐੱਮ (DAY-NULM) ਫਲੈਗਸ਼ਿਪ ਸਕੀਮ ਤਹਿਤ ਕੋਵਿਡ -19 ਦਾ ਮੁਕਾਬਲਾ ਕਰਨ ਲਈ ਸੈਲਫ ਹੈਲਪ ਗਰੁੱਪਾਂ ਦੇ ਨਿਰੰਤਰ ਪ੍ਰਯਤਨ, ਸਕਾਰਾਤਮਿਕ ਊਰਜਾ ਅਤੇ ਸੰਯੁਕਤ ਸੰਕਲਪ ਦਾ ਪਤਾ ਚਲਦਾ ਹੈ।

ਇਸ ਗੌਰਵਸ਼ਾਲੀ ਪਲ ਦੇ ਕੇਂਦਰ ਵਿੱਚ ਮਿਸ਼ਨ ਦੁਆਰਾ ਸਮਰਥਿਤ ਮਹਿਲਾ ਉੱਦਮੀਆਂ ਦਾ ਇੱਕ ਮਜ਼ਬੂਤ ਚਿਹਰਾ ਹੈ। ਉਨ੍ਹਾਂ ਦੀ ਅਨੁਕੂਲਣ ਸ਼ਕਤੀ ਦੂਜਿਆਂ ਨੂੰ ਵਧੇਰੇ ਊਰਜਾ ਅਤੇ ਦ੍ਰਿੜ੍ਹਤਾ ਨਾਲ ਪ੍ਰਯਤਨਾਂ ਨੂੰ ਹੋਰ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈ। ਇਹ ਮਹਿਲਾ ਸਸ਼ਕਤੀਕਰਨ ਹੈ ਜੋ ਸਹੀ ਅਰਥਾਂ ਵਿੱਚ ਜਾਨਾਂ ਬਚਾਅ ਰਿਹਾ ਹੈ।

ਸੁਸ਼੍ਰੀ ਮੀਨੂ ਝਾ

 

ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੀਆਂ ਕੁਝ ਉਦਾਹਰਨਾਂ:

ਸ਼੍ਰੀਮਤੀ ਸ਼ੁਭਾਂਗੀ ਚੰਦਰਕਾਂਤ ਧਾਇਗੁੜੇ, ਪ੍ਰਧਾਨ, ਸਮਰੂਧੀ ਏਰੀਆ ਲੈਵਲ ਫੈਡਰੇਸ਼ਨ (ਏਐੱਲਐੱਫ) ਦੇ ਚਿਹਰੇ 'ਤੇ ਇੱਕ ਵੱਖਰੀ ਮੁਸਕਾਨ ਹੈ ਜੋ ਸੰਤੁਸ਼ਟੀ ਅਤੇ ਮਾਣ ਦਾ ਪ੍ਰਤੀਕ ਹੈ। ਉਹ ਫੋਨ ਰਾਹੀਂ ਆਰਡਰ ਇਕੱਤਰ ਕਰਦੀ ਹੈ ਅਤੇ ਮਹਾਰਾਸ਼ਟਰ ਦੇ ਟਿੱਟਵਾਲਾ ਸਥਿਤ ਆਪਣੇ ਘਰ ਵਿੱਚ ਮਾਸਕ ਸਿਊਂਦੀ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਨੇ 50000 ਮਾਸਕ ਬਣਾਏ ਹਨ ਅਤੇ 45 ਹੋਰ ਮਹਿਲਾਵਾਂ ਉਸ ਨਾਲ ਮਾਸਕ ਬਣਾਉਣ ਦੇ ਕੰਮ ਵਿੱਚ ਸ਼ਾਮਲ ਹਨ।

ਰਾਜਸਥਾਨ ਦੇ ਕੋਟਾ ਵਿੱਚ ਸਵਰਨੀ ਸੈਲਫ ਹੈਲਪ ਗਰੁੱਪ ਦੀ ਮੈਂਬਰ ਸੁਸ਼੍ਰੀ ਮੀਨੂ ਝਾ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਛੋਟਾ ਕਦਮ ਦੂਜਿਆਂ ਲਈ ਇੰਨਾ ਪ੍ਰੇਰਨਾਮਈ ਹੋ ਸਕਦਾ ਹੈ। ਸੁਸ਼੍ਰੀ ਮੀਨੂ ਝਾ ਦੀਆਂ ਇਹ ਸਤਰਾਂ ਇਸ ਤੱਥ ਨੂੰ ਦੁਹਰਾਉਂਦੀਆਂ ਹਨ ਕਿ ਲੌਕਡਾਊਨ ਦੌਰਾਨ ਵੀ ਅਸੀਂ ਸਾਰੇ ਇਸ ਲੜਾਈ ਵਿੱਚ ਯੋਗਦਾਨ ਪਾਉਣ ਦੀ ਵਿਲੱਖਣ ਯੋਗਤਾ ਰੱਖਦੇ ਹਾਂ।

ਅਸਾਮ ਵਿੱਚ ਰਵਾਇਤੀ ਕੱਪੜਾ ਅਤੇ ਸਤਿਕਾਰ ਦਾ ਪ੍ਰਤੀਕ, ਗਮਛਾ ਅੱਜ ਸਿਹਤ, ਸੁਰੱਖਿਆ ਅਤੇ ਸਵੱਛਤਾ  ਦਾ ਪ੍ਰਤੀਕ ਬਣ ਗਿਆ ਹੈ। ਨਾਗਾਓਂ ਤੋਂ, ਰੁਨਝੁਨ ਸੈਲਫ ਹੈਲਪ ਗਰੁੱਪ ਦੀ ਮੈਂਬਰ, ਸੁਸ਼੍ਰੀ ਰਸ਼ਮੀ ਇਸ ਰਵਾਇਤੀ ਕੱਪੜੇ ਦੀ ਵਰਤੋਂ ਕਰਕੇ ਮਾਸਕ ਤਿਆਰ ਕਰਨ ਵਿੱਚ ਰੁੱਝੀ ਹੋਈ ਹੈ।

 

ਜੰਮੂ ਕਸ਼ਮੀਰ ਦੇ ਕਠੂਆ ਵਿੱਚ ਪਰਿਯਾਸ ਸਵੈ- ਸਹਾਇਤਾ ਸਮੂਹ ਦੀ ਮੈਂਬਰ, ਸੁਸ਼੍ਰੀ ਉਪਦੇਸ਼ ਅੰਡੋਤਰਾ  ਤਿਰੰਗੇ ਦੇ ਮਾਸਕ ਬਣਾਉਣ ਵਿੱਚ ਮਾਣ ਮਹਿਸੂਸ ਕਰਦੀ ਹੈ।

 

****

 

ਆਰਜੇ / ਐੱਨਜੀ



(Release ID: 1619300) Visitor Counter : 167