ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਕਿਰਤ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ਨਿਯੁਕਤੀਕਾਰਾਂ ਨੂੰ ਕੋਵਿਡ–19 ਕਾਰਨ ਕਿਸੇ ਨੂੰ ਵੀ ਨੌਕਰੀ ਤੋਂ ਨਾ ਕੱਢਣ ਜਾਂ ਕਿਸੇ ਦੀ ਵੀ ਤਨਖ਼ਾਹ ਨਾ ਘਟਾਉਣ ਦੀ ਸਲਾਹ ਦੇਣ: ਪੀਆਬੀ ਫ਼ੈਕਟ ਚੈੱਕ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਕੋਵਿਡ–19 ਦਾ ਸਟੇਟ ਵਾਈਜ਼ ਸਨੈਪਸ਼ੌਟ
Posted On:
28 APR 2020 9:14PM by PIB Chandigarh
ਪੱਤਰ ਸੂਚਨਾ ਦਫ਼ਤਰ (ਪੀਆਬੀ) ਦੀ ਫ਼ੈਕਟ ਚੈੱਕ ਯੂਨਿਟ ਨੇ ਅੱਜ ਉਸ ਟਵੀਟ ਦੀ ਪੁਸ਼ਟੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਿਰਤ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸਾਰੇ ਸੰਸਥਾਨਾਂ ਦੇ ਨਿਯੁਕਤੀਕਾਰਾਂ ਨੂੰ ਸਲਾਹ ਦੇਣ ਕਿ ਉਹ ਕੋਵਿਡ–19 ਦੇ ਚਲਦਿਆਂ ਆਪਣੇ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਾ ਕੱਢਣ ਜਾਂ ਨਾ ਹੀ ਕਿਸੇ ਦੀ ਤਨਖ਼ਾਹ ਘਟਾਉਣ।
https://twitter.com/PIBFactCheck/status/1255108112337367042
ਇੱਕ ਹੋਰ ਪੋਸਟ ’ਚ ‘ਫ਼ੈਕਟ ਚੈੱਕ’ ਨੇ ਇੱਕ ਨਿਊਜ਼ ਪੋਰਟਲ ਉੱਤੇ ਚਲ ਰਹੀ ਉਸ ਅਫ਼ਵਾਹ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਸਾਧੂ ਦੀ ਚਿਲਮ ਕਾਰਨ 300 ਵਿਅਕਤੀ ਕੋਵਿਡ–19 ਦੇ ਸੰਕ੍ਰਮਣ ਤੋਂ ਗ੍ਰਸਤ ਹੋ ਗਏ। ਜੈਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਨੇ ਸੂਚਿਤ ਕੀਤਾ ਸੀ ਕਿ ਉੱਥੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ ਤੇ ਉਹ ਖ਼ਬਰ ਝੂਠੀ ਹੈ।
https://twitter.com/RanchiPIB/status/1255096600327712773
ਸਟੇਟ ਵਾਈਜ਼ ਸਨੈਪਸ਼ੌਟ
|
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਕੋਵਿਡ–19 ਦੇ ਕੁੱਲ ਸਰਗਰਮ ਕੇਸ
|
ਅੱਜ ਤੱਕ ਠੀਕ ਹੋਏ/ਡਿਸਚਾਰਜ ਕੀਤੇ ਕੋਵਿਡ–19 ਦੇ ਕੁੱਲ ਪਾਜ਼ਿਟਿਵ ਮਰੀਜ਼
|
ਅੱਜ ਤੱਕ ਮੌਤਾਂ ਦੀ ਗਿਣਤੀ
|
|
1
|
ਹਰਿਆਣਾ
|
85
|
213
|
3
|
|
2
|
ਹਿਮਾਚਲ ਪ੍ਰਦੇਸ਼
|
10
|
25
|
1
|
|
3
|
ਪੰਜਾਬ
|
213
|
98
|
19
|
|
4
|
ਚੰਡੀਗੜ੍ਹ
|
28
|
17
|
0
|
|
5
|
ਆਂਧਰ ਪ੍ਰਦੇਸ਼
|
911
|
235
|
31
|
|
6
|
ਤੇਲੰਗਾਨਾ
|
646
|
61
|
0
|
|
7
|
ਮਹਾਰਾਸ਼ਟਰ
|
7308
|
1282
|
369
|
|
8
|
ਮੱਧ ਪ੍ਰਦੇਸ਼
|
2001
|
361
|
113
|
|
9
|
ਰਾਜਸਥਾਨ
|
1593
|
669
|
46
|
|
10
|
ਕੇਰਲ
|
123
|
355
|
3
|
|
11
|
ਕਰਨਾਟਕ
|
302
|
198
|
20
|
|
12
|
ਅਰੁਣਾਚਲ ਪ੍ਰਦੇਸ਼
|
0
|
1
|
0
|
|
13
|
ਅਸਾਮ
|
9
|
27
|
1
|
|
14
|
ਮਣੀਪੁਰ
|
0
|
2
|
0
|
|
15
|
ਮੇਘਾਲਿਆ
|
11
|
0
|
1
|
|
16
|
ਮਿਜ਼ੋਰਮ
|
1
|
0
|
0
|
|
17
|
ਨਾਗਾਲੈਂਡ
|
1
|
0
|
0
|
|
18
|
ਸਿੱਕਮ
|
0
|
0
|
0
|
|
19
|
ਤ੍ਰਿਪੁਰਾ
|
0
|
2
|
0
|
ਅੱਜ ਚੇਨਈ ਰੈੱਡ–ਜ਼ੋਨ ਬਣਿਆ ਰਿਹਾ, ਜਿੱਥੇ ਤਮਿਲ ਨਾਡੂ ’ਚ ਕੋਵਿਡ–19 ਦੇ ਕੁੱਲ 52 ਵਿੱਚੋਂ 47 ਮਾਮਲੇ ਦਰਜ ਹੋਏ, ਜੰਮੂ ਤੇ ਕਸ਼ਮੀਰ ’ਚ ਅੱਜ 19 ਨਵੇਂ ਕੇਸ ਦਰਜ ਹੋਏ। ਜੰਮੂ ’ਚ ਹੁਣ ਤੱਕ 58 ਮਾਮਲੇ ਦਰਜ ਹੋਏ ਹਨ ਤੇ ਕਸ਼ਮੀਰ ’ਚ ਕੁੱਲ 507 ਮਾਮਲੇ ਦਰਜ ਹੋਏ ਹਨ। ਭਾਰਤ ’ਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਦੇ ਮਾਮਲੇ ’ਚ ਗੁਜਰਾਤ 3,548 ਕੇਸਾਂ ਨਾਲ ਦੂਜੇ ਨੰਬਰ ’ਤੇ ਹੈ। ਮਹਾਰਾਸ਼ਟਰ ਤੋਂ ਬਾਅਦ ਇੱਥੋਂ ਦੀ ਮੌਤ ਦਰ ਵੀ 162 ਨਾਲ ਸਭ ਤੋਂ ਵੱਧ ਹੈ। ਛੱਤੀਸਗੜ੍ਹ ਵਿੱਚ ਸਿਰਫ਼ 37 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 32 ਪਹਿਲਾਂ ਹੀ ਠੀਕ ਹੋ ਚੁੱਕੇ ਹਨ। ਗੋਆ ਵਿੱਚ ਸਿਰਫ਼ 7 ਕੇਸ ਦਰਜ ਹੋਏ ਹਨ ਅਤੇ ਇਸ ਵੇਲੇ ਕੋਵਿਡ–19 ਦਾ ਕੋਈ ਵੀ ਸਰਗਰਮ ਮਰੀਜ਼ ਨਹੀਂ ਹੈ।
***
ਐੱਨਬੀ/ਐੱਮਕੇਵੀ/ਏਕੇ
(Release ID: 1619137)
Visitor Counter : 159