ਰੱਖਿਆ ਮੰਤਰਾਲਾ

ਕੋਵਿਡ-19 ਖਿਲਾਫ਼ ਲੜਾਈ ਵਿੱਚ ਭਾਰਤੀ ਵਾਯੂ ਸੈਨਾ (ਆਈਏਐੱਫ) ਦਾ ਸਮਰਥਨ

Posted On: 27 APR 2020 6:19PM by PIB Chandigarh

ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਚਲ ਰਹੀ ਨੋਵੇਲ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤ ਸਰਕਾਰ ਦੀਆਂ ਸਾਰੀਆਂ ਉੱਭਰਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਯਤਨਾਂ ਨੂੰ ਅੱਗੇ ਵਧਾਇਆ ਹੈ। ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਦੇਸ਼ ਅੰਦਰ ਮੈਡੀਕਲ ਕਰਮਚਾਰੀਆਂ ਦੇ ਨਾਲ-ਨਾਲ ਮੈਡੀਕਲ ਅਤੇ ਰਾਸ਼ਨ ਜਿਹੀ ਲਾਜ਼ਮੀ ਸਪਲਾਈ ਨੂੰ ਜਾਰੀ ਰੱਖਿਆ ਹੋਇਆ ਹੈ ਤਾਕਿ ਰਾਜ ਸਰਕਾਰਾਂ ਅਤੇ ਸਹਾਇਕ ਏਜੰਸੀਆਂ ਸੰਕ੍ਰਮਣ ਨਾਲ ਨਜਿੱਠਣ ਲਈ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰ ਸਕਣ।

25 ਅਪ੍ਰੈਲ 2020 ਨੂੰ ਭਾਰਤੀ ਵਾਯੂ ਸੈਨਾ (ਆਈਏਐੱਫ) ਦਾ ਟਰਾਂਸਪੋਰਟ ਵਿਮਾਨ ਕੋਵਿਡ-19 ਦੇ ਮੁਕਾਬਲੇ ਲਈ 22 ਟਨ ਮੈਡੀਕਲ ਸਪਲਾਈ ਨਾਲ ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ ਤੇ ਉਤਰਿਆ। ਮਿਜ਼ੋਰਮ ਅਤੇ ਮੇਘਾਲਿਆ ਦੀਆਂ ਸਰਕਾਰਾਂ ਲਈ ਸਪਲਾਈ ਕੀਤੀ ਗਈ। ਹੁਣ ਤੱਕ ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਲਗਭਗ 600 ਟਨ ਮੈਡੀਕਲ ਉਪਕਰਣ ਅਤੇ ਸਹਾਇਕ ਸਮੱਗਰੀ ਦੀ ਢੋਆ ਢੁਆਈ ਕੀਤੀ ਹੈ।

ਕੁਵੈਤ ਵੱਲੋਂ ਭਾਰਤ ਸਰਕਾਰ ਨੂੰ ਕੀਤੀ ਬੇਨਤੀ ਤੇ ਆਰਮਡ ਫੋਰਸਿਜ ਮੈਡੀਕਲ ਸੇਵਾ (ਏਐੱਫਐੱਮਐੱਸ) ਦੀ 15 ਮੈਂਬਰੀ ਟੀਮ ਨੂੰ ਕੁਵੈਤ ਵਿੱਚ 11 ਅਪ੍ਰੈਲ 2020 ਨੂੰ ਭੇਜਿਆ ਗਿਆ ਸੀ। ਕਾਰਜ ਦੇ ਪੂਰਾ ਹੋਣ ਤੇ ਟੀਮ ਕੁਵੈਤ ਤੋਂ ਵਾਪਸ ਏਅਰਲਿਫਟ ਹੋਈ ਸੀ। 25 ਅਪ੍ਰੈਲ 2020 ਨੂੰ ਭਾਰਤੀ ਵਾਯੂ ਸੈਨਾ ਦੇ ਸੀ-130 ਏਅਰਕਰਾਫਟ ਰਾਹੀਂ ਟੀਮ ਨੂੰ ਕੁਵੈਤ ਤੋਂ ਵਾਪਸ ਲਿਆਂਦਾ ਗਿਆ। ਵਾਪਸੀ ਦੌਰਾਨ ਕੈਂਸਰ ਤੋਂ ਪੀੜਤ ਛੇ ਸਾਲ ਦੀ ਇੱਕ ਲੜਕੀ ਨੂੰ ਤੁਰੰਤ ਐਮਰਜੈਂਸੀ ਸਰਜਰੀ ਦੀ ਲੋੜ ਸੀ ਜਿਸ ਨੂੰ ਉਸਦੇ ਪਿਤਾ ਨਾਲ ਲਿਆਂਦਾ ਗਿਆ ਸੀ। 

ਭਾਰਤੀ ਵਾਯੂ ਸੈਨਾ ਦੇ ਕਾਰਜ ਸਥਾਨਾਂ ਵਿੱਚ ਨੋਵੇਲ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਸਮਾਜਿਕ ਦੂਰੀ ਉਪਾਇਆਂ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਤਿਆਰੀਆਂ ਨੂੰ ਸਾਰੀ ਰੱਖਿਆ ਹੋਇਆ ਹੈ। ਜਿਵੇਂ ਕਿ ਰਾਸ਼ਟਰ ਨੇ ਆਪਣੀ ਇਸ ਲੜਾਈ ਨੂੰ ਤੇਜ਼ ਕਰਦੇ ਹੋਏ ਵਾਇਰਸ ਨੂੰ ਹਰਾਉਣ ਲਈ ਵੱਡੇ ਕਦਮ ਚੁੱਕੇ ਹਨ, ਭਾਰਤੀ ਵਾਯੂ ਸੈਨਾ (ਆਈਏਐੱਫ) ਇੱਕ ਪੇਸ਼ੇਵਰ ਤਰੀਕੇ ਨਾਲ ਸਾਰੀਆਂ ਪੈਦਾ ਹੋ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।

 

***

ਆਈਐੱਨ/ਬੀਐੱਸਕੇ


(Release ID: 1618738) Visitor Counter : 242