ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰੈਪਿਡ ਐਂਡੀਬੌਡੀ ਟੈਸਟਾਂ ਦੀਆਂ ਕੀਮਤਾਂ ਬਾਰੇ ਪੈਦਾ ਹੋਏ ਵਿਵਾਦ ਸਬੰਧੀ ਤੱਥ

Posted On: 27 APR 2020 4:00PM by PIB Chandigarh

ਸਭ ਤੋਂ ਪਹਿਲਾਂ, ਇਸ ਮਾਮਲੇ ਦੇ ਪਿਛੋਕੜ ਬਾਰੇ ਸਮਝਣਾ ਅਹਿਮ ਹੈ ਕਿ ਖਰੀਦ ਦੇ ਕਿਹੜੇ ਫੈਸਲੇ ਆਈਸੀਐੱਮਆਰ ਦੁਆਰਾ ਲਏ ਜਾਂਦੇ ਹਨ ਕੋਵਿਡ-19 ਨਾਲ ਜੂਝਣ ਲਈ ਟੈਸਟਿੰਗ ਸਭ ਤੋਂ ਅਹਿਮ ਹਥਿਆਰਾਂ ਵਿੱਚੋਂ ਇੱਕ ਹੈ ਅਤੇ ਆਈਸੀਐੱਮਆਰ ਉਹ ਸਭ ਕੁਝ ਕਰ ਰਹੀ ਹੈ ਜੋ ਕਿ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ ਜ਼ਰੂਰੀ ਹੈ ਇਸ ਵਿੱਚ ਕਿੱਟਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਰਾਜਾਂ ਨੂੰ ਪ੍ਰਦਾਨ ਕਰਨਾ ਸ਼ਾਮਲ ਹੈ ਇਹ ਖਰੀਦ ਉਸ ਵੇਲੇ ਕੀਤੀ ਜਾ ਰਹੀ ਹੈ ਜਦੋਂ ਵਿਸ਼ਵ ਵਿੱਚ ਟੈਸਟ ਕਿੱਟਾਂ ਦੀ ਭਾਰੀ ਮੰਗ ਹੈ ਅਤੇ ਵੱਖ-ਵੱਖ ਦੇਸ਼ ਆਪਣੀ ਪੂਰੀ ਤਾਕਤ, ਪੈਸਾ ਅਤੇ ਡਿਪਲੋਮੈਟਿਕ ਪਹੁੰਚ ਲਗਾ ਕੇ ਇਨ੍ਹਾਂ ਨੂੰ ਹਾਸਲ ਕਰ ਰਹੇ ਹਨ

 

ਆਈਸੀਐੱਮਆਰ ਦੀ ਇਨ੍ਹਾਂ ਕਿੱਟਾਂ ਨੂੰ ਹਾਸਲ ਕਰਨ ਦੀ ਪਹਿਲੀ ਕੋਸ਼ਿਸ਼ ਦਾ ਸਪਲਾਇਰਾਂ ਤੋਂ ਕੋਈ ਹੁੰਗਾਰਾ ਨਹੀਂ ਮਿਲਿਆ ਸੀ ਦੂਜੀ ਕੋਸ਼ਿਸ਼ ਵੇਲੇ ਇਸ ਨੂੰ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ ਦਿਮਾਗ ਵਿੱਚ ਇਸ ਮਾਮਲੇ ਦੀ ਨਜ਼ਾਕਤ ਅਤੇ ਵਿਸ਼ੇਸ਼ਤਾ ਨੂੰ ਧਿਆਨ ਵਿੱਚ ਰੱਖਕੇ 2 ਕੰਪਨੀਆਂ (ਬਾਇਓਮੈਡੀਮਿਕਸ ਅਤੇ ਵੋਂਡਫੋ) (Biomedemics and Wondfo) ਦੁਆਰਾ ਭਰੇ ਗਏ ਟੈਂਡਰਾਂ ਦੀ ਚੋਣ ਕੀਤੀ ਗਈ ਦੋਹਾਂ ਕੋਲ ਅੰਤਰਰਾਸ਼ਟਰੀ ਸਰਟੀਫਿਕੇਸ਼ਨ ਮੌਜੂਦ ਸੀ

 

ਵੋਂਡਫੋ ਲਈ ਇਵੈਲੂਏਸ਼ਨ ਕਮੇਟੀ ਨੂੰ 4 ਬੋਲੀਆਂ ਪ੍ਰਾਪਤ ਹੋਈਆਂ ਜੋ ਕਿ 1,204 ਰੁਪਏ, 1,200 ਰੁਪਏ, 844 ਰੁਪਏ ਅਤੇ 600 ਰੁਪਏ ਦੀਆਂ ਸਨ ਇਸ ਨੂੰ ਦੇਖਦੇ ਹੋਏ 600 ਰੁਪਏ ਦੀ ਬੋਲੀ ਨੂੰ ਐੱਲ-1 ਗਿਣਿਆ ਗਿਆ

 

ਇਸ ਦੌਰਾਨ ਆਈਸੀਐੱਮਆਰ ਨੇ ਚੀਨ ਦੀ ਵੋਂਡਫੋ ਕੰਪਨੀ ਤੋਂ ਸਿੱਧੇ ਤੌਰ ‘ਤੇ ਸੀਜੀਆਈ ਰਾਹੀਂ ਇਹ ਕਿੱਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੀ ਪ੍ਰਾਪਤੀ ਲਈ ਜੋ ਕੁਟੇਸ਼ਨ ਹਾਸਲ ਹੋਈ ਉਸ ਵਿੱਚ ਹੇਠ ਲਿਖੇ ਮਸਲੇ ਸਨ -

 

•        ਇਹ ਕੁਟੇਸ਼ਨ ਐੱਫਓਬੀ (ਮੁਫਤ ਪਹੁੰਚ) ਦੀਆਂ ਸਨ ਅਤੇ ਇਸ ਵਿੱਚ ਲੌਜਿਸਟਿਕ ਮੁੱਦਿਆਂ ਉੱਤੇ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ

 

•        ਕੁਟੇਸ਼ਨ 100% ਸਿੱਧੇ ਪੇਸ਼ਗੀ ਭੁਗਤਾਨ ਲਈ ਸੀ ਅਤੇ ਕੋਈ ਗਾਰੰਟੀ ਵੀ ਨਹੀਂ ਦਿੱਤੀ ਗਈ ਸੀ

 

•        ਮਿਆਦ ਬਾਰੇ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ

 

•        ਰੇਟ ਅਮਰੀਕੀ ਡਾਲਰਾਂ ਵਿੱਚ ਦੱਸੇ ਗਏ ਅਤੇ ਇਨ੍ਹਾਂ ਵਿੱਚ ਕੀਮਤਾਂ ਵਿੱਚ ਵਾਧੇ-ਘਾਟੇ ਬਾਰੇ ਕੋਈ ਧਾਰਾ ਨਹੀਂ ਸੀ

 

ਇਸ ਲਈ ਫੈਸਲਾ ਹੋਇਆ ਕਿ ਵੋਂਡਫੋ ਦੇ ਭਾਰਤ ਵਿੱਚ ਵਿਸ਼ੇਸ਼ ਡਿਸਟ੍ਰੀਬਿਊਟਰ ਕੋਲ ਪਹੁੰਚ ਕੀਤੀ ਜਾਵੇ ਜਿਸ ਨੇ ਕਿ ਐੱਫਓਬੀ (ਲੌਜਿਸਟਿਕਸ) ਕੀਮਤਾਂ ਦਿੱਤੀਆਂ ਸਨ ਅਤੇ ਜਿਸ ਵਿੱਚ ਅਡਵਾਂਸ ਬਾਰੇ ਕੋਈ ਧਾਰਾ ਨਹੀਂ ਸੀ

 

ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਕਿਸੇ ਭਾਰਤੀ ਏਜੰਸੀ ਦੁਆਰਾ ਅਜਿਹੀਆਂ ਕਿੱਟਾਂ ਖਰੀਦਣ ਦਾ ਪਹਿਲਾ ਯਤਨ ਸੀ ਅਤੇ ਬੋਲੀਕਾਰ ਦੁਆਰਾ ਜੋ ਰੇਟ ਦਿੱਤੇ ਗਏ ਸਨ ਉਹ ਸਿਰਫ ਹਵਾਲਾ ਪੁਆਇੰਟ ਵਜੋਂ ਸਨ

 

ਕੁਝ ਸਪਲਾਈ ਹਾਸਲ ਹੋਈ, ਆਈਸੀਐੱਮਆਰ ਨੇ ਇਕ ਵਾਰੀ ਫਿਰ ਇਨ੍ਹਾਂ ਕਿੱਟਾਂ ਦਾ ਮੌਕੇ ਦੇ ਹਿਸਾਬ ਨਾਲ ਕੁਆਲਿਟੀ ਚੈੱਕ ਕੀਤਾ ਇਨ੍ਹਾਂ ਦੀ ਕਾਰਗੁਜ਼ਾਰੀ ਦੇ ਵਿਗਿਆਨਕ ਜਾਇਜ਼ੇ ਦੇ ਅਧਾਰ ‘ਤੇ ਸਵਾਲਾਂ ਵਿੱਚ ਘਿਰੀ (ਵੋਂਡਫੋ) ਹੋਣ ਕਰਕੇ ਇਕ ਹੋਰ ਕੰਪਨੀ ਜੋ ਕਿ ਮਿਆਰ ਤੋਂ ਨੀਵਾਂ ਕੰਮ ਕਰ ਰਹੀ ਸੀ, ਦੇ ਆਰਡਰ ਵੀ ਰੱਦ ਕਰ ਦਿੱਤੇ ਗਏ

 

ਇਥੇ ਜ਼ੋਰ ਦੇਣਾ ਜ਼ਰੂਰੀ ਹੈ ਕਿ ਆਈਸੀਐੱਮਆਰ ਨੇ ਇਨ੍ਹਾਂ ਸਪਲਾਈਜ਼ ਦੇ ਸਬੰਧ ਵਿੱਚ ਕੋਈ ਭੁਗਤਾਨ ਨਹੀਂ ਕੀਤਾ ਸਹੀ ਅਮਲ ਅਪਣਾਇਆ ਹੋਣ ਕਾਰਨ (100% ਅਡਵਾਂਸ ਭੁਗਤਾਨ ਨਾ ਕਰਕੇ ਕੋਈ ਖਰੀਦ ਨਹੀਂ ਕਰਨੀ), ਭਾਰਤ ਸਰਕਾਰ ਨੂੰ ਇੱਕ ਰੁਪਏ ਦਾ ਵੀ ਨੁਕਸਾਨ ਨਹੀਂ ਹੋਇਆ

 

*****

 

ਐੱਮਵੀ


(Release ID: 1618717)